You are here

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਗਰਾਉਂ  ਵੱਲੋਂ ਐਸਡੀਐਮ ਨੂੰ ਮੰਗ ਪੱਤਰ  

ਬਿਜਲੀ ਘਰ ਅੱਗੇ ਵੀ ਹੋਇਆ ਰੋਸ ਪ੍ਰਦਰਸ਼ਨ ਅਤੇ ਅਧਿਕਾਰੀਆਂ ਨੂੰ ਦਿੱਤੀ ਚਿਤਾਵਨੀ  

ਜਗਰਾਉਂ, 18 ਐਪ੍ਰਲ ( ਮਨਜਿੰਦਰ ਗਿੱਲ /ਗੁਰਕੀਰਤ ਜਗਰਾਉਂ  )ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਜਗਰਾਂਓ, ਸਿੱਧਵਾਂਬੇਟ ਦੇ ਕਿਸਾਨ ਵਰਕਰਾਂ ਨੇ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਚ ਵਫਦ ਦੇ ਰੂਪ ਚ ਪ੍ਰਧਾਨ ਮੰਤਰੀ ਦੇ ਨਾਂ ਮੰਗ ਪੱਤਰ ਐਸ ਡੀ ਐਮ ਜਗਰਾਂਓ ਦੀ ਗੈਰਹਾਜ਼ਰੀ ਚ ਤਹਿਸੀਲਦਾਰ ਮਨਮੋਹਨ ਕੋਸ਼ਿਕ ਨੂੰ ਸੌੰਪਿਆ। ਮੰਗਪਤਰ ਰਾਹੀਂ ਕੇਂਦਰ ਸਰਕਾਰ ਤੋਂ ਨਵੰਬਰ 2021 ਚ ਕਿਸਾਨ ਅੰਦੋਲਨ  ਦੇ ਖਾਤਮੇ ਸਮੇਂ ਦਿੱਤੇ ਭਰੋਸੇ ਮੁਤਾਬਿਕ ਐਮ ਐਸ ਪੀ ਸਬੰਧੀ ਫੈਸਲੇ ਲਈ ਕਮੇਟੀ ਜਲਦੀ ਬਨਾਉਣ ਅਤੇ ਮੋਰਚੇ ਦੇ ਸਵਾਲਾਂ ਦਾ ਸਪਸ਼ਟੀਕਰਨ ਦੇਣ ਦੀ ਮੰਗ ਕੀਤੀ ਗਈ। ਮੰਗ ਕੀਤੀ ਗਈ ਕਿ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ 23 ਫਸਲਾਂ ਸਮੇਤ ਸਬਜੀਆਂ,ਫਲਾਂ ਦੇ ਘਟੋਘਟ ਸਮਰਥਨ ਮੁੱਲ ਐਲਾਨੇ ਜਾਣ । ਇਸ ਮਂਗਪਤਰ ਰਾਹੀਂ ਮੌਸਮ ਦੇ ਖਰਾਬੇ ਅਤੇ ਭਾਰੀ ਬਾਰਸ਼ ਕਾਰਨ ਹੋਏ ਨੁਕਸਾਨ ਦੇ ਮਦੇਨਜਰ ਨੁਕਸਾਨ ਦਾ ਪ੍ਰਤੀ ਕੁਇੰਟਲ ਤਿੰਨ ਸੋ ਰੁਪਏ ਮੁਆਵਜਾ ਦਿੱਤਾ ਜਾਵੇ।ਇਕ ਮੰਗਪਤਰ ਰਾਹੀਂ ਕਿਸਾਨ ਅੰਦੋਲਨ ਦੇ ਸ਼ਹੀਦ ਪਰਿਵਾਰਾਂ ਦੇ ਆਸ਼ਰਿਤਾਂ ਲਈ ਮੁਆਵਜਾ ਅਤੇ ਨੌਕਰੀ ਦੇਣ ਚ ਕੀਤੀ ਜਾ ਰਹੀ ਦੇਰੀ ਖਤਮ ਕਰਕੇ ਦੋਹੇਂ ਰਾਹਤਾਂ ਪਹਿਲ ਦੇ ਆਧਾਰ ਤੇ ਜਾਰੀ ਕੀਤੀਆਂ ਜਾਣ ਦੀ ਵੀ ਮੰਗ ਕੀਤੀ ਗਈ। ਮੰਗਪਤਰ ਚ ਪਿਛਲੇ ਸਮੇਂ ਚ ਇਲਾਕੇ ਦੇ ਕਈ ਪਿੰਡਾਂ ਚ ਆਲੂਆਂ ਅਤੇ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜਾ ਜਲਦ ਜਾਰੀ ਕਰਨ ਦੀ ਮੰਗ ਕੀਤੀ ਗਈ।  ਅਗਲੇ ਪੜਾਅ ਚ ਕਿਸਾਨ ਵਰਕਰਾਂ ਨੇ ਬੱਸ ਸਟੈਂਡ ਤੋ ਸਿੱਧਵਾਂਬੇਟ ਰੋਡ ਸਥਿਤ ਕਾਰਜਕਾਰੀ ਇੰਜੀਨੀਅਰ  ਪਾਰਕਾਂ ਦੇ ਦਫਤਰ ਤਕ ਰੋਹ ਭਰਪੂਰ ਰੋਸ ਪ੍ਰਦਰਸ਼ਨ ਕੀਤਾ। ਕਿਸਾਨ ਵਰਕਰਾਂ ਨੇ ਪਾਵਰਕਾਮ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਖੇਤੀ ਮੋਟਰਾਂ ਲਈ ਅਤੇ ਘਰੇਲੂ  ਵਰਤੋਂ ਲਈ ਬਿਜਲੀ ਤੇ ਲਗਾਏ ਜਾ ਰਹੇ ਬਿਜਲੀ ਕੱਟ ਖਤਮ ਨਾ ਕਰਨ ਦੀ ਸੂਰਤ ਚ ਆਉਂਦੇ ਦਿਨਾਂ ਚ ਸੜਕੀ ਚੱਕਾ ਜਾਮ ਕੀਤਾ ਜਾਵੇਗਾ। ਇਸ ਸਮੇਂ ਜਗਤਾਰ ਸਿੰਘ ਦੇਹੜਕਾ,ਤਰਸੇਮ ਸਿੰਘ ਬੱਸੂਵਾਲ,  ਗੁਰਪ੍ਰੀਤ ਸਿੰਘ ਸਿਧਵਾਂ,ਗੁਰਮੇਲ ਸਿੰਘ ਭਰੋਵਾਲ,  ਬਲਦੇਵ ਸਿੰਘ ਸੰਧੂ,ਦਰਸ਼ਨ ਸਿੰਘ ਗਾਲਬ ਆਦਿ ਆਗੂਆਂ ਨੇ ਕਿਹਾ ਕਿ ਗਰਮੀ ਦਾ ਪ੍ਰਕੋਪ ਵਧਣ ਕਾਰਨ ਪਿੰਡਾਂ ਤੇ ਸ਼ਹਿਰਾਂ ਚ ਲੋਕ ਤ੍ਰਾਹ ਤ੍ਰਾਹ ਕਰ ਰਹੇ ਹਨ।ਪੰਜਾਬ ਸਰਕਾਰ ਪੂਰੀ  ਬਿਜਲੀ ਸਪਲਾਈ ਯਕੀਨੀ ਬਨਾਉਣ ਦੀ ਥਾਂ ਲੋਕ ਲੁਭਾਊ ਐਲਾਨਾਂ ਨਾਲ ਡੰਗ ਟਪਾ ਰਹੀ  ਹੈ। ਉਨਾਂ ਮੰਗ ਕੀਤੀ ਕਿ ਬਿਜਲੀ ਸਪਲਾਈ ਯਕੀਨੀ ਨਾ ਬਨਾਉਣ ਖਿਲਾਫ ਪੂਰੇ ਸੂਬੇ ਚ ਵੱਡਾ ਸੰਘਰਸ਼ ਲਾਮਬੰਦ ਕੀਤਾ ਜਾਵੇਗਾ।