ਇਸ ਸਾਲ ਵੀ ਸ਼੍ਰੀ ਅਗਰਸੇਨ ਜਯੰਤੀ ਧੂਮਧਾਮ ਨਾਲ ਮਨਾਈ ਜਾਵੇਗੀ
ਜਗਰਾਉ 15 ਅਪ੍ਰੈਲ (ਅਮਿਤਖੰਨਾ)ਅਗਰਵਾਲ ਸਮਾਜ ਜਗਰਾਓਂ ਦੀ ਮੁੱਖ ਸੰਸਥਾ ਸ਼੍ਰੀ ਅਗਰਸੈਨ ਸੰਮਤੀ (ਰਜਿ:) ਜਗਰਾਉਂ ਦੀ ਇੱਕ ਅਹਿਮ ਮੀਟਿੰਗ ਨਵ-ਨਿਯੁਕਤ ਪ੍ਰਧਾਨ ਅਨਮੋਲ ਗਰਗ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ 'ਚ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਨਵ-ਨਿਯੁਕਤ ਪ੍ਰਧਾਨ ਅਨਮੋਲ ਗਰਗ ਨੇ ਨਵੀਂ ਟੀਮ ਦਾ ਐਲਾਨ ਕਰਦਿਆਂ ਦੱਸਿਆ ਕਿ ਨਵੀਂ ਟੀਮ ਵਿੱਚ ਪਿਊਸ਼ ਅਗਰਵਾਲ ਨੂੰ ਚੇਅਰਮੈਨ, ਦੀਪਕ ਗੋਇਲ ਡੀ.ਕੇ ਨੂੰ ਮੀਤ ਪ੍ਰਧਾਨ, ਗੌਰਵ ਸਿੰਗਲਾ ਨੂੰ ਜਨਰਲ ਸਕੱਤਰ, ਮੋਹਿਤ ਗੋਇਲ ਨੂੰ ਤੀਜੀ ਵਾਰ ਖ਼ਜ਼ਾਨਚੀ , ਅੰਕੁਸ਼ ਮਿੱਤਲ ਨੂੰ ਲਗਾਤਾਰ ਦੂਜੀ ਵਾਰ ਸਕੱਤਰ, ਵੈਭਵ ਬਾਂਸਲ ਅਤੇ ਅਮਿਤ ਬਾਂਸਲ ਨੂੰ ਸਕੱਤਰ ਅਤੇ ਰੋਹਿਤ ਗੋਇਲ ਨੂੰ ਦਫਤਰ ਇੰਚਾਰਜ ਅਤੇ ਬਾਕੀ ਸਾਰੇ ਮੈਂਬਰਾਂ ਨੂੰ ਸੰਗਠਨ ਦਾ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਸੰਸਥਾ ਦੇ ਸਾਰੇ ਮੈਂਬਰਾਂ ਨੇ ਪ੍ਰਧਾਨ ਅਨਮੋਲ ਗਰਗ ਦੀ ਨਵੀਂ ਟੀਮ 'ਤੇ ਸਰਬਸੰਮਤੀ ਨਾਲ ਸਹਿਮਤੀ ਪ੍ਰਗਟਾਈ । ਸੰਸਥਾ ਦੇ ਚੇਅਰਮੈਨ ਪਿਊਸ਼ ਗਰਗ ਅਤੇ ਜਨਰਲ ਸਕੱਤਰ ਗੌਰਵ ਸਿੰਗਲਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਗਰਵਾਲ ਸਮਾਜ ਦੇ ਕੁਲਪਿਤਾ ਮਹਾਰਾਜਾ ਅਗਰਸੇਨ ਦਾ ਜਨਮ ਦਿਹਾੜਾ 26 ਸਤੰਬਰ ਨੂੰ ਬੜੀ ਧੂਮ-ਧਾਮ, ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ । ਜਾਣਕਾਰੀ ਦਿੰਦਿਆਂ ਸੰਸਥਾ ਦੇ ਮੀਤ ਪ੍ਰਧਾਨ ਦੀਪਕ ਗੋਇਲ ਡੀ.ਕੇ ਨੇ ਦੱਸਿਆ ਕਿ ਜਲਦੀ ਹੀ ਅਗਰਸੇਨ ਜੈਅੰਤੀ ਲਈ ਗਾਇਕ ਅਤੇ ਸਥਾਨ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਜੀ ਅਤੇ ਕੁਲਦੇਵੀ ਮਹਾਲਕਸ਼ਮੀ ਜੀ ਦੇ ਆਸ਼ੀਰਵਾਦ ਨਾਲ ਜਗਰਾਉਂ ਵਿੱਚ ਵੀ ਇੱਕ ਵਿਸ਼ਾਲ ਮੰਦਰ ਬਣਾਉਣ ਲਈ ਸੰਸਥਾ ਵੱਲੋਂ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ ਗਿਆ ਹੈ। ਜਗਰਾਓਂ ਦੇ ਸਮੂਹ ਅਗਰਵਾਲ ਭਰਾਵਾਂ ਨੂੰ ਇੱਕ ਮੰਚ 'ਤੇ ਇਕੱਠੇ ਹੋ ਰਾਮਵੰਸ਼ਜ ਮਹਾਰਾਜਾ ਅਗਰਸੇਨ ਜੀ ਦਾ ਜਗਰਾਉਂ ਵਿੱਚ ਵੀ ਇੱਕ ਮੰਦਰ ਬਣਾਉਣਾ ਚਾਹੀਦਾ ਹੈ। ਸਕੱਤਰ ਅੰਕੁਸ਼ ਮਿੱਤਲ ਨੇ ਦੱਸਿਆ ਕਿ ਸੰਸਥਾ ਨਾਲ ਜੁੜਨ ਲਈ ਮਾਨਯੋਗ ਪ੍ਰਧਾਨ ਅਨਮੋਲ ਗਰਗ ਜੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਦਫ਼ਤਰ ਇੰਚਾਰਜ ਰੋਹਿਤ ਗੋਇਲ, ਸਕੱਤਰ ਵੈਭਵ ਬਾਂਸਲ, ਸਕੱਤਰ ਅਮਿਤ ਬਾਂਸਲ ਅਤੇ ਸਮੂਹ ਕਾਰਜਕਾਰਨੀ ਮੈਂਬਰ ਜਤਿੰਦਰ ਗਰਗ, ਕਮਲਦੀਪ ਬਾਂਸਲ, ਪੁਨੀਤ ਬਾਂਸਲ, ਪ੍ਰਦਿਊਮਨ ਬਾਂਸਲ, ਜਤਿਨ ਸਿੰਗਲਾ, ਨਵੀਨ ਮਿੱਤਲ, ਅਭਿਸ਼ੇਕ ਬਾਂਸਲ, ਮੋਹਿਤ ਬਾਂਸਲ, ਸੰਜੀਵ ਬਾਂਸਲ, ਰਾਜੀਵ ਗੋਇਲ ਆਦਿ ਹਾਜ਼ਰ ਸਨ। , ਦੀਪਕ ਗੋਇਲ, ਹਰਸ਼ ਸਿੰਗਲਾ ਅਤੇ ਸੰਜੀਵ ਬਾਂਸਲ ਹਾਜ਼ਰ ਸਨ।