“ਭਾਰਤ ਰਤਨ ਬਾਬਾ ਸਾਹਿਬ” ਭਾਰਤੀ ਸੰਵਿਧਾਨ ਦੇ ਪਿਤਾ ਦਲਿਤ ਨੇਤਾ,ਕਾਨੂੰਨ ਮੰਤਰੀ ——ਡਾਕਟਰ ਭੀਮ ਰਾਓ ਅੰਬੇਦਕਰ (14 ਅਪ੍ਰੈਲ 1891 - 6 ਦਸੰਬਰ 1956)
ਡਾ. ਭੀਮ ਰਾਓ ਅੰਬੇਦਕਰ ਭਾਰਤ ਰਤਨ ਬਾਬਾ ਸਾਹਿਬ ਇਕ ਸਮਾਜ ਸੁਧਾਰਕ, ਦਲਿਤ ਰਾਜ ਨੇਤਾ ਹੋਣ ਦੇ ਨਾਲ ਵਿਸ਼ਵ ਪੱਧਰੀ ਕਾਨੂੰਨੀ ਮਾਹਿਰ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਸਨ। ਇਸ ਤੋਂ ਇਲਾਵਾ ਅਰਥ-ਸ਼ਾਸ਼ਤਰੀ,ਰਾਜਨੀਤੀਵਾਨ ਅਤੇ ਸਮਾਜ ਸੁਧਾਰਕ ਸੀ ਜਿਸ ਨੇ ਦਲਿਤ ਬੋਧੀ ਲਹਿਰ ਨੂੰ ਪ੍ਰੇਰਿਤ ਕੀਤਾ ਅਤੇ ( ਬਹੁਜਨ) ਨਾਲ ਹੁੰਦੇ ਸਮਾਜਿਕ ਭੇਦਭਾਵ ਦੇ ਖਿਲਾਫ ਪ੍ਰਚਾਰ ਕੀਤਾ, ਜਦਕਿ ਔਰਤਾਂ ਅਤੇ ਕਿਰਤ ਦੇ ਅਧਿਕਾਰਾਂ ਦਾ ਸਮਰਥਨ ਵੀ ਕੀਤਾ। ਡਾ. ਭੀਮ ਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ ਪਿੰਡ 'ਚ ਇਕ ਗਰੀਬ ਪਰਿਵਾਰ 'ਚ ਹੋਇਆ ਸੀ। ਉਹ ਆਪਣੇ ਮਾਂ-ਬਾਪ ਦੀ 14ਵੀਂ ਸੰਤਾਨ ਸਨ। ਉਨ੍ਹਾਂ ਦਾ ਪਰਿਵਾਰ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲੇ 'ਚ ਸਥਿਤ ਅੰਬਾਵਡੇ ਨਗਰ ਨਾਲ ਸਬੰਧਿਤ ਸੀ। ਉਨ੍ਹਾਂ ਦੇ ਬਚਪਨ ਦਾ ਨਾਂ ਰਾਮਜੀ ਸਕਪਾਲ ਸੀ। ਉਹ ਹਿੰਦੂ ਮਹਾਰ ਜਾਤੀ ਦੇ ਸਨ ਜੋ 'ਅਛੂਤ' ਕਹੇ ਜਾਂਦੇ ਸਨ। ਉਨ੍ਹਾਂ ਦੀ ਜਾਤੀ ਨਾਲ ਸਮਾਜਿਕ ਅਤੇ ਆਰਥਿਕ ਰੂਪ ਤੋਂ ਡੂੰਘਾ ਭੇਦਭਾਵ ਕੀਤਾ ਜਾਂਦਾ ਸੀ। ਇਕ ਅਛੂਤ ਪਰਿਵਾਰ 'ਚ ਜਨਮ ਲੈਣ ਕਾਰਨ ਉਨ੍ਹਾਂ ਨੂੰ ਬਚਪਨ 'ਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਪਿਆ। ਉਹ ਆਜ਼ਾਦ ਭਾਰਤ ਦਾ ਪਹਿਲਾ ਕਾਨੂੰਨ ਅਤੇ ਨਿਆਂ ਮੰਤਰੀ ਭਾਰਤੀ ਸੰਵਿਧਾਨ ਦਾ ਨਿਰਮਾਤਾ ਅਤੇ ਭਾਰਤ ਗਣਤੰਤਰ ਦਾ ਮੋਢੀ ਪਿਤਾ ਸੀ। ਭਾਰਤ ਅਤੇ ਹੋਰ ਕਿਤੇ, ਉਸਨੁੰ ਅਕਸਰ ਬਾਬਾ ਸਾਹਿਬ ਮਰਾਠੀ ਅਤੇ ਹਿੰਦੀ ਵਿਚ ਭਾਵ "ਆਦਰਯੋਗ ਪਿਤਾ" ਕਹਿੰਦੇ ਸਨ। ਸੰਨ 1906 'ਚ ਜਦੋਂ ਉਹ 15 ਸਾਲਾਂ ਦੇ ਸਨ, ਉਨ੍ਹਾਂ ਦਾ ਵਿਆਹ ਰਮਾਬਾਈ ਨਾਲ ਕਰ ਦਿੱਤਾ ਗਿਆ, ਜਿੰਨਾਂ ਦੀ ਉਮਰ ਉਦੋ 9 ਸਾਲਾਂ ਦੀ ਸੀ ।
1907 ਵਿਚ, ਉਸਨੇ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ । 1912 ਤੱਕ, ਉਸਨੇ ਬੰਬਈ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਵਿਚ ਆਪਣੀ ਡਿਗਰੀ ਪ੍ਰਾਪਤ ਕੀਤੀ। 1915 'ਚ ਉਨ੍ਹਾਂ ਨੇ ਇਕਨਾਮਿਕਸ, ਸਮਾਜ ਸ਼ਾਸਤਰ, ਫਿਲਾਸਫੀ ਅਤੇ ਮਾਨਵ ਸ਼ਾਸਤਰ ਦੀ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਨੇ ਆਪਣਾ ਪਹਿਲਾਂ ਥੀਸਸ Ancient Indian Commerce ਪੂਰਾ ਕੀਤਾ। 1916 'ਚ ਦੂਜਾ ਥੀਸਸ National Dividend of India ਪੂਰਾ ਕੀਤਾ ਅਤੇ ਇਕਨਾਮਿਕਸ 'ਚ ਪੀ. ਐੱਚ. ਡੀ. ਦੀ ਡਿਗਰੀ ਹਾਸਲ ਕੀਤੀ। ਉਹਨਾ ਨੇ 1920 ਵਿਚ, ਉਹਨਾ ਨੇ ਕੋਲਹਪੁਰ ਦੇ ਸ਼ਾਹੂ ,ਸ਼ਾਹੂ ਚੌਥੇ , ਦੀ ਸਹਾਇਤਾ ਨਾਲ ਮੁੰਬਈ ਵਿਚ ਹਫ਼ਤਾਵਾਰੀ ਮੂਕਨਾਇਕ ਦਾ ਪ੍ਰਕਾਸ਼ਨ ਸ਼ੁਰੂ ਕੀਤਾ। 1921 'ਚ ਉਨ੍ਹਾਂ ਨੇ ਐੱਮ. ਐੱਸ. ਸੀ. ਅਤੇ 1922 'ਚ ਬੈਰਿਸਟਰ-ਐਟ-ਲਾਅ ਦੀ ਡਿਗਰੀ ਹਾਸਲ ਕੀਤੀ। 1923 'ਚ ਉਨ੍ਹਾਂ ਨੇ ਥੀਸਸ The Problem of the Rupee : its origin and its solution ਪੂਰਾ ਕੀਤਾ ਅਗਲੇ ਸਾਲ ਉਹ ਐੱਲਫਿੰਸਟਨ ਕਾਲਜ ਵਿਚ ਦਾਖਲ ਹੋ ਗਿਆ।ਆਪਣੀ ਪੁਸਤਕ 'ਦਿ ਬੁੱਧਾ ਐਂਡ ਹਿਸ ਧਾਮਾ' ਵਿੱਚ, ਜਦੋਂ ਉਸਨੇ ਆਪਣੀ ਅੰਗਰੇਜ਼ੀ ਚੌਥੀ ਮਿਆਦ ਦੀ ਪ੍ਰੀਖਿਆ ਪਾਸ ਕੀਤੀ, ਤਾਂ ਉਸ ਦੇ ਭਾਈਚਾਰੇ ਦੇ ਲੋਕ ਜਸ਼ਨ ਮਨਾਉਣ ਚਾਹੁੰਦੇ ਸਨ ਕਿਉਂਕਿ ਉਹ ਸਮਝਦੇ ਸਨ ਕਿ ਉਹ "ਮਹਾਨ ਉਚਾਈਆਂ" ਤੇ ਪਹੁੰਚ ਚੁੱਕੇ ਹਨ । ਬੰਬਈ ਹਾਈ ਕੋਰਟ ਵਿਚ ਕਾਨੂੰਨ ਦਾ ਅਭਿਆਸ ਕਰਦੇ ਸਮੇਂ, ਉਹਨਾਂ ਨੇ ਅਛੂਤਾਂ ਨੂੰ ਸਿੱਖਿਆ ਨੂੰ ਉਤਸ਼ਾਹਤ ਕਰਨ ਅਤੇ ਉਨ੍ਹਾਂ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ। ਉਹਨਾ ਦਾ ਪਹਿਲਾ ਸੰਗਠਿਤ ਯਤਨ ਕੇਂਦਰੀ ਸੰਸਥਾ ਬਹਿਸ਼ਕ੍ਰਿਤ ਹਿਤਕਾਰਨੀ ਸਭਾ ਦੀ ਸਥਾਪਨਾ ਕਰਨਾ ਸੀ, ਜਿਸਦਾ ਮਕਸਦ ਸਿੱਖਿਆ ਅਤੇ ਸਮਾਜਿਕ-ਆਰਥਿਕ ਸੁਧਾਰ ਨੂੰ ਉਤਸ਼ਾਹਿਤ ਕਰਨਾ ਸੀ, ਅਤੇ ਨਾਲ ਹੀ "ਦਲਿਤਾਂ ਦੀ ਭਲਾਈ" ਕਰਨਾ ਸੀ।ਦਲਿਤ ਹੱਕਾਂ ਦੀ ਰੱਖਿਆ ਲਈ ਉਹਨਾਂ ਨੇ ਪੰਜ ਅਖਬਾਰਾਂ- ਮੂਕਨਾਕ (1920), ਬਹਿਸ਼ੀਕ੍ਰਿਤ ਭਾਰਤ (1924), ਸਮਤਾ (1928), ਜਨਤਾ (1930) ਅਤੇ ਪ੍ਰਬੁੱਧਾ ਭਾਰਤ (1956) ਦੀ ਸ਼ੁਰੂਆਤ ਕੀਤੀ।1927 ਦੇ ਅਖੀਰ ਵਿੱਚ ਇੱਕ ਸੰਮੇਲਨ ਵਿੱਚ ਅੰਬੇਦਕਰ ਨੇ ਜਾਤੀਗਤ ਭੇਦਭਾਵ ਅਤੇ "ਛੂਤ-ਛਾਤ" ਲਈ ਵਿਚਾਰਧਾਰਾ ਨੂੰ ਸਹੀ ਠਹਿਰਾਉਣ ਲਈ, ਕਲਾਸਿਕ ਹਿੰਦੂ ਪਾਠ, (ਮੰਨੂੰ ਸਮ੍ਰਿਤੀ -ਮਨੂ ਦੇ ਨਿਯਮ) ਨੂੰ ਜਨਤਕ ਤੌਰ ਤੇ ਨਿੰਦਾ ਕੀਤੀ, ਅਤੇ ਉਸਨੇ ਰਸਮੀ ਰੂਪ ਵਿੱਚ ਪ੍ਰਾਚੀਨ ਲਿਖਤ ਦੀਆਂ ਕਾਪੀਆਂ ਸਾੜ ਦਿੱਤੀਆਂ। 25 ਦਸੰਬਰ 1927 ਨੂੰ, ਉਸਨੇ ਮੰਨੂੰ ਸਮ੍ਰਿਤੀ ਦੀਆਂ ਕਾਪੀਆਂ ਸਾੜਨ ਲਈ ਹਜ਼ਾਰਾਂ ਪੈਰੋਕਾਰਾਂ ਦੀ ਅਗਵਾਈ ਕੀਤੀ।ਇਸ ਤਰ੍ਹਾਂ ਹਰ ਸਾਲ 25 ਦਸੰਬਰ ਨੂੰ ਮੰਨੂੰ ਸਿਮ੍ਰਤੀ ਦਹਿਨ ਦਿਵਸ (ਮਨੂਸਮ੍ਰਿਤੀ ਬਰਨਿੰਗ ਡੇ) ਦੇ ਤੌਰ ਤੇ ਅੰਬੇਦਕਰਿਤਾਂ ਅਤੇ ਦਲਿਤਾਂ ਦੁਆਰਾ ਮਨਾਇਆ ਜਾਂਦਾ ਹੈ।
1930 ਵਿਚ ਅੰਬੇਦਕਰ ਨੇ ਤਿੰਨ ਮਹੀਨਿਆਂ ਦੀ ਤਿਆਰੀ ਪਿੱਛੋਂ ਕਾਲਰਾਮ ਮੰਦਿਰ ਅੰਦੋਲਨ ਸ਼ੁਰੂ ਕੀਤਾ।1932 ਵਿੱਚ ਕਮਿਊਨਲ ਐਵਾਰਡ ਵਿਚ "ਦਬੇ ਵਰਗਾਂ" ਲਈ ਇਕ ਵੱਖਰੇ ਚੋਣ ਹਲਕੇ ਦੀ ਸਥਾਪਨਾ ਦਾ ਐਲਾਨ ਕੀਤਾ। ਜਲਦ ਹੀ, ਕਾਂਗਰਸ ਦੇ ਸਿਆਸਤਦਾਨਾਂ ਜਿਵੇਂ ਕਿ ਮਦਨ ਮੋਹਨ ਮਾਲਵੀਆ,ਪਾਲਵਣਕਰ ਬਾਲੂ ਨੇ ਯਰਵਾੜਾ ਵਿਖੇ ਅੰਬੇਦਕਰ ਅਤੇ ਉਸਦੇ ਸਮਰਥਕਾਂ ਨਾਲ ਸਾਂਝੀ ਮੀਟਿੰਗ ਕੀਤੀ।25 ਸਤੰਬਰ 1932 ਨੂੰ, ਪੂਨਾ ਪੈਕਟ ਨਾਮ ਦੇ ਸਮਝੌਤੇ ਤੇ ਅੰਬੇਦਕਰ (ਹਿੰਦੂਆਂ ਵਿੱਚ ਦੱਬੇ ਕੁਚਲੇ ਲੋਕਾਂ ਵੱਲੋਂ) ਅਤੇ ਮਦਨ ਮੋਹਨ ਮਾਲਵੀਆ (ਦੂਜੇ ਹਿੰਦੂਆਂ ਵੱਲੋਂ) ਵਿਚਕਾਰ ਹਸਤਾਖਰ ਕੀਤੇ ਗਏ ਸਨ। 29 ਅਗਸਤ ਨੂੰ, ਉਹਨਾਂ ਨੂੰ ਸੰਵਿਧਾਨ ਡਰਾਫਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਅਤੇ ਭਾਰਤ ਦਾ ਨਵਾਂ ਸੰਵਿਧਾਨ ਲਿਖਣ ਲਈ ਸੰਵਿਧਾਨ ਸਭਾ ਦੁਆਰਾ ਨਿਯੁਕਤ ਕੀਤਾ ਗਿਆ।
ਅੰਬੇਡਕਰ ਇੱਕ ਬੁੱਧੀਮਾਨ ਸੰਵਿਧਾਨਕ ਮਾਹਰ ਸੀ, ਜਿਸ ਨੇ 60 ਦੇਸ਼ਾਂ ਦੇ ਸੰਵਿਧਾਨ ਦੀ ਪੜ੍ਹਾਈ ਕੀਤੀ ਸੀ। ਅੰਬੇਦਕਰ ਨੂੰ "ਭਾਰਤ ਦੇ ਸੰਵਿਧਾਨ ਦਾ ਪਿਤਾ" ਮੰਨਿਆ ਗਿਆ ਹੈ।ਸੰਵਿਧਾਨ ਸਭਾ ਵਿੱਚ, ਡਰਾਫਟ ਕਮੇਟੀ ਦੇ ਇੱਕ ਮੈਂਬਰ, ਟੀ.ਟੀ. ਕ੍ਰਿਸ਼ਮਾਚਾਰੀ ਨੇ ਕਿਹਾ,"ਅੰਤ ਵਿੱਚ ਸੰਵਿਧਾਨ ਖਰੜੇ ਦਾ ਭਾਰ ਡਾ. ਅੰਬੇਦਕਰ ਉੱਤੇ ਆ ਗਿਆ ਅਤੇ ਮੈਨੂੰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਸਨੇ ਇਸ ਕਾਰਜ ਨੂੰ ਅਜਿਹੇ ਤਰੀਕੇ ਨਾਲ ਪੂਰਾ ਕੀਤਾ ਜੋ ਕਿ ਬਿਨਾਂ ਸ਼ੱਕ ਸ਼ਲਾਘਾਯੋਗ ਹੈ ਅਸੀਂ ਉਸ ਲਈ ਧੰਨਵਾਦੀ ਹਾਂ। ਨਾਸਿਕ ਵਿਖੇ 13 ਅਕਤੂਬਰ 1935 ਨੂੰ ਰੈਲੀ ਨੂੰ ਸੰਬੋਧਨ ਕੀਤਾ।
1936 ਵਿੱਚ ਅਜ਼ਾਦ ਲੇਬਰ ਪਾਰਟੀ ਦਾ ਨਿਰਮਾਣ ਹੋਇਆ। ਉਨਾਂ ਲੇਬਰ ਮਨਿਸਟਰ ਦੇ ਤੌਰ ਤੇ ਕੰਮ ਵੀ ਕੀਤਾ। ਫਿਰ 1939 ਈ. ਤੋਂ 1945 ਈ. ਦੇ ਕਾਰਜਕਾਲ ਦੌਰਾਨ ਕਈ ਕਿਤਾਬਾਂ ਦਾ ਪ੍ਰਕਾਸ਼ਨ ਵੀ ਕੀਤਾ। 15 ਅਗਸਤ 1947 ਨੂੰ ਭਾਰਤ ਅਜ਼ਾਦ ਹੋ ਗਿਆ। ਸਰਕਾਰ ਵਿੱਚ ਆਪ ਨੇ ਲਾਅ ਮਨਿਸਟਰ ਦਾ ਆਹੁਦਾ ਸੰਭਾਲਿਆ। 29 ਅਗਸਤ ਨੂੰ ਬਾਬਾ ਸਾਹਿਬ ਨੂੰ ਸੰਵਿਧਾਨਿਕ ਡਰਾਫਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਭਾਰਤੀ ਸੰਵਿਧਾਨ ਦਾ ਨਿਰਮਾਣ ਵੀ ਬਾਬਾ ਸਾਹਿਬ ਨੇ ਹੀ ਕੀਤਾ।
ਡਾ. ਅੰਬੇਡਕਰ ਨੇ ਕਿਹਾ, ''ਮੈਂ ਮਹਿਸੂਸ ਕਰਦਾ ਹਾਂ ਕਿ ਸੰਵਿਧਾਨ ਆਦਰਸ਼, ਲਚਕੀਲਾ ਹੈ ਪਰ ਨਾਲ ਹੀ ਇਹ ਇੰਨਾ ਮਜ਼ਬੂਤ ਹੈ ਕਿ ਦੇਸ਼ ਨੂੰ ਸ਼ਾਂਤੀ ਅਤੇ ਜੰਗ ਦੋਹਾਂ ਸਮੇਂ ਜੋੜ ਕੇ ਰੱਖ ਸਕੇ। ਅਸਲ 'ਚ ਮੈਂ ਕਹਿ ਸਕਦਾ ਹਾਂ ਕਿ ਜੇਕਰ ਕਦੇ ਕੁਝ ਗਲਤ ਹੋਇਆ ਤਾਂ ਇਸ ਦਾ ਕਾਰਨ ਇਹ ਨਹੀਂ ਹੋਵੇਗਾ ਕਿ ਸਾਡਾ ਸੰਵਿਧਾਨ ਖਰਾਬ ਸੀ ਬਲਕਿ ਇਸ ਦਾ ਇਸਤੇਮਾਲ ਕਰਨ ਵਾਲਾ ਮਨੁੱਖ ਵੀ ਗਲਤ ਸੀ।''
ਫਿਰ 26 ਨਵੰਬਰ 1949 ਨੂੰ ਇਸ ਸੰਵਿਧਾਨ ਨੂੰ ਵਿਧਾਨ ਸਭਾ ਵਲੋਂ ਅਪਣਾ ਲਿਆ ਗਿਆ।ਬਾਬਾ ਸਾਹਿਬ ਅੰਬੇਦਕਰ ਨੇ ਕੋਲੰਬੀਆ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ ਇਕਨਾਮਿਕਸ ਵਿੱਚੋਂ ਅਰਥ ਸ਼ਾਸਤਰ ਵਿਚ ਡਾਕਟਰੇਟ ਪ੍ਰਾਪਤ ਕੀਤੀ ਅਤੇ ਕਾਨੂੰਨ, ਅਰਥ ਸ਼ਾਸਤਰ ਅਤੇ ਰਾਜਨੀਤਕ ਵਿਗਿਆਨ ਵਿਚ ਖੋਜ ਲਈ ਇਕ ਵਿਦਵਾਨ ਦੇ ਰੂਪ ਵਿਚ ਪ੍ਰਸਿੱਧੀ ਹਾਸਲ ਕੀਤੀ ਸੀ। ਆਪਣੇ ਸ਼ੁਰੂਆਤੀ ਕਰੀਅਰ ਵਿੱਚ, ਉਹ ਇੱਕ ਅਰਥ-ਸ਼ਾਸਤਰੀ, ਪ੍ਰੋਫੈਸਰ ਅਤੇ ਵਕੀਲ ਸਨ। 1955 'ਚ ਉਨ੍ਹਾਂ ਨੇ ਭਾਰਤੀ ਬੋਧ ਮਹਾਸਭਾ ਦੀ ਸਥਾਪਨਾ ਕੀਤੀ। 14 ਅਕਤੂਬਰ, 1956 ਨੂੰ ਨਾਗਪੁਰ 'ਚ ਅੰਬੇਡਕਰ ਨੇ ਆਪਣੇ ਲੱਖਾਂ ਪੈਰੋਕਾਰਾਂ ਨਾਲ ਜਨਤਕ ਸਮਾਰੋਹ 'ਚ ਇਕ ਬੋਧ ਭਿਕਸ਼ੂ ਤੋਂ ਬੁੱਧ ਧਰਮ ਦੀ ਦੀਕਸ਼ਾ ਲਈ।
1956 ਵਿਚ, ਓਹਨਾਂ ਨੇ ਧੱਮਾ ਕ੍ਰਾਂਤੀ ਦੀ ਸ਼ੁਰੂਆਤ ਕਰਦੇ ਹੋਏ ਬੁੱਧ ਧਰਮ ਧਾਰਨ ਕਰ ਲਿਆ। ਓਹਨਾਂ ਦੇ ਨਾਲ ਲੱਖਾਂ ਦੀ ਤਾਦਾਦ ਵਿੱਚ ਬਹੁਜਨ ਨੇ ਬੁੱਧ ਧਰਮ ਸਵੀਕਾਰ ਕੀਤਾ।
ਉਸ ਸਮੇਂ ਅੰਬੇਦਕਰ ਨੇ 22 ਚੁੱਕੀਆਂ ਸਨ, ਜਿਹੜੀਆਂ ਉਨ੍ਹਾਂ ਨੇ ਬੁੱਧ ਧਰਮ ਧਾਰਣ ਕਰਨ ਸਮੇਂ 15 ਅਕਤੂਬਰ 1956 ਨੂੰ ਆਪਣੇ ਮੰਨਣ ਵਾਲਿਆਂ ਲਈ ਨਿਰਧਾਰਿਤ ਕੀਤੀਆਂ ਸਨ । ਡਾ.ਜੀ ਡਾਇਬਟੀਜ਼ ਦੇ ਰੋਗ ਤੋਂ ਪੀੜਤ ਸਨ। ਫਿਰ 6 ਦਸੰਬਰ 1956 ਨੂੰ ਆਪਣੇ ਦਿੱਲੀ ਵਾਲੇ ਨਿਵਾਸ ਸਥਾਨ ਤੇ ਉਨਾਂ ਦਾ ਸਵਰਗਵਾਸ ਹੋ ਗਿਆ। ਉਨਾਂ ਨੇ ਭਾਰਤੀ ਸਮਾਜ ਲਈ ਜੋ ਕੁਰਬਾਨੀਆਂ ਦਿੱਤੀਆਂ ਹਨ ਉਹ ਨਾ-ਭੁੱਲਣਯੋਗ ਹਨ। ਉਨਾਂ ਨੇ ਆਪਣਾ ਸਾਰਾ ਜੀਵਨ ਸਮਾਜ ਭਲਾਈ ਦੇ ਲੇਖੇ ਲਾ ਦਿੱਤਾ। ਅੱਜ ਵੀ 14 ਅਪ੍ਰੈਲ ਦਾ ਹਰ ਸਾਲ ਦਾ ਦਿਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਦੇ ਤੌਰ ਤੇ ਮਨਾਇਆ ਜਾਂਦਾ ਹੈ।
1990 ਵਿਚ ਬਾਬਾ ਸਾਹਿਬ ਅੰਬੇਦਕਰ ਨੂੰ ਮਰਨ ਉਪਰੰਤ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ‘ਭਾਰਤ ਰਤਨ’ ਦਿੱਤਾ ਗਿਆ। ਜਾਣਕਾਰਾਂ ਦਾ ਮੰਨਣਾ ਹੈ ਕਿ ਡਾ. ਭੀਮ ਰਾਓ ਅੰਬੇਦਕਰ ਕਰੀਬ 9 ਭਾਸ਼ਾਵਾਂ ਦੇ ਮਾਹਿਰ ਅਤੇ 32 ਡਿਗਰੀਆਂ ਹਾਸਲ ਕਰ ਚੁੱਕੇ ਸਨ। ਨੋਬਲ ਪੁਰਸਕਾਰ ਜਿੱਤਣ ਵਾਲੇ ਅਮਿਤ੍ਰਯ ਸੇਨ ਅਰਥ-ਸ਼ਾਸਤਰ 'ਚ ਬਾਬਾ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਸਨ। ਬਾਬਾ ਸਾਹਿਬ ਪੇਸ਼ੇ ਤੋਂ ਵਕੀਲ ਤਾਂ ਸਨ ਅਤੇ ਨਾਲ ਹੀ ਉਹ 2 ਸਾਲ ਲਈ ਮੁੰਬਈ ਦੇ ਲਾਅ ਕਾਲਜ ਦੇ ਪ੍ਰਿੰਸੀਪਲ ਅਹੁਦੇ 'ਤੇ ਵੀ ਨਿਯੁਕਤ ਕੀਤੇ ਗਏ ਸਨ। ਅਮਰੀਕਾ ਵਰਗੇ ਦੇਸ਼ 'ਚ ਉਨ੍ਹਾਂ ਬਾਰੇ ਸਕੂਲਾਂ, ਕਾਲਜਾਂ 'ਚ ਜਾਣਕਾਰੀ ਦਿੱਤੀ ਜਾਂਦੀ ਹੈ। ਅੰਬੇਦਕਰ ਦੀ ਵਿਰਾਸਤ ਵਿੱਚ ਪ੍ਰਸਿੱਧ ਸਭਿਆਚਾਰ ਵਿੱਚ ਕਈ ਯਾਦਗਾਰਾਂ ਅਤੇ ਸਮਾਰਕ ਸ਼ਾਮਲ ਹਨ।
ਅਸਿਸਟੈਂਟ ਪ੍ਰੋ.ਗਗਨਦੀਪ ਕੌਰ ਧਾਲੀਵਾਲ ਕੁਰੜ ਬਰਨਾਲਾ
ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੁਕੇਸ਼ਨ ਕਾਲਜ ਬਰੇਟਾ।