ਹਠੂਰ,13,ਅਪ੍ਰੈਲ-(ਕੌਸ਼ਲ ਮੱਲ੍ਹਾ)-ਇਲਾਕੇ ਦੀ ਅਗਾਹਵਧੂ ਵਿਿਦਅਕ ਸੰਸਥਾ ਬੀ.ਬੀ.ਐੱਸ.ਬੀ.ਕੌਨਵੈਂਟ ਸਕੂਲ ਚਕਰ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ਼ਤੀਸ਼ ਕਾਲੜਾ ਦੀ ਅਗਵਾਈ ਹੇਠ ਚਕਰ ਸਕੂਲ ਵਿਖੇ ਵਿਸਾਖੀ ਦੇ ਤਿਉਹਾਰ ਦੇ ਨਾਲ-ਨਾਲ ਡਾ.ਬੀ.ਆਰ.ਅੰਬੇਦਕਰ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਮੌਕੇ ਨਰਸਰੀ ਕਲਾਸ ਤੋਂ ਲੈ ਕੇ ਯੂ.ਕੇ.ਜੀ.ਕਲਾਸ ਤੱਕ ਦੇ ਬੱਚਿਆਂ ਨੇ ਰੰਗ-ਬਿਰੰਗੀਆਂ ਪੁਸ਼ਾਕਾਂ ਪਹਿਨ ਕੇ ਸਕੂਲ ਵਿੱਚ ਸ਼ਿਰਕਤ ਕੀਤੀ।ਇਨ੍ਹਾਂ ਬੱਚਿਆਂ ਨੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਕਰਾਫਟ ਪੇਪਰ ਅਤੇ ਕਾਰਡ ਮੇਕਿੰਗ ਆਦਿ ਗਤੀਵਿਧੀਆਂ ਵਿੱਚ ਭਾਗ ਲੈ ਕੇ ਆਪਣੀ ਅੰਦਰੂਨੀ ਪ੍ਰਤਿਭਾ ਨੂੰ ਉਜਾਗਰ ਕੀਤਾ।ਇਸ ਦੇ ਨਾਲ ਹੀ ਤੀਸਰੀ ਜਮਾਤ ਦੇ ਬੱਚਿਆਂ ਨੇ ਵਿਸਾਖੀ ਦੇ ਤਿਉਹਾਰ ਨਾਲ ਸੰਬੰਧਿਤ ‘ਪੇਪਰ ਰੀਡਿੰਗ’ਐਕਟੀਵਿਟੀ ਵਿੱਚ ਭਾਗ ਲੈ ਕੇ ਆਪਣੇ ਬੋਲਣ ਕੋਸ਼ਲ ਪਰਿਪੱਕਤਾ ਦਾ ਪ੍ਰਗਟਾਵਾ ਕੀਤਾ,ਜਦਕਿ ਚੌਥੀ ਅਤੇ ਪੰਜਵੀਂ ਜਮਾਤ ਦੇ ਵਿਿਦਆਰਥੀਆਂ ਨੇ ਡਾ.ਬੀ.ਆਰ .ਅੰਬੇਦਕਰ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੁਆਰਾ ਰਚਿਤ ਭਾਰਤੀ ਸੰਵਿਧਾਨ ਸੰਬੰਧਿਤ ਭਾਸ਼ਣ ਦਿੱਤਾ।ਇਸ ਮੌਕੇ ਸਕੂਲ ਦੇ ਚੇਅਰਮੈਨ ਸ਼ਤੀਸ਼ ਕਾਲੜਾ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਵਿਸਾਖੀ ਦੇ ਤਿਉਹਾਰ ਅਤੇ ਡਾ.ਬੀ.ਆਰ.ਅੰਬੇਦਕਰ ਦੇ ਜਨਮ –ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।ਇਸ ਮੌਕੇ ਸਕੁਲ ਦੇ ਡਾਇਰੈਕਟਰ ਅਨੀਤਾ ਕੁਮਾਰੀ ਨੇ ਇਸ ਦਿਹਾੜੇ ਦੀਆਂ ਸ਼ੁੱਭ-ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਕੂਲ ਵਿੱਚ ਅਜਿਹੇ ਤਿਉਹਾਰ ਮਨਾਉਣ ਨਾਲ ਬੱਚੇ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੁੜੇ ਰਹਿੰਦੇ ਹਨ।ਇਸ ਮੌਕੇ ਉਨ੍ਹਾ ਨਾਲ ਚੇਅਰਮੈਨ ਸ਼ਤੀਸ਼ ਕਾਲੜਾ ,ਉੱਪ-ਚੇਅਰਮੈਨ ਹਰਕ੍ਰਿਸ਼ਨ ਭਗਵਾਨ ਦਾਸ,ਪ੍ਰਧਾਨ ਰਜਿੰਦਰ ਬਾਵਾ, ਪ੍ਰਿੰਸੀਪਲ ਵਿਮਲ ਚੰਡੋਕ,ਉੱਪ ਪ੍ਰਧਾਨ ਸ਼ਨੀ ਅਰੋੜਾ,ਮੈਨੇਜਿੰਗ ਡਾਇਰੈਕਟਰ ਸ਼ਾਮ ਸੂੰਦਰ ਦਾਸ ,ਮੈਨੇਜਿੰਗ ਡਾਇਰੈਕਟਰ ਰਾਜੀਵ ਸੱਗੜ,ਡਾਇਰੈਕਟਰ ਅਨੀਤਾ ਕੁਮਾਰੀ ਅਤੇ ਸਕੂਲ ਦਾ ਸਟਾਫ ਹਾਜ਼ਰ ਸਨ।