ਸਿੱਧਵਾਂ ਬੇਟ(ਜਸਮੇਲ ਗਾਲਿਬ)ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਸ਼ ਪੁਰਬ ਨੂੰ ਸਮਰਪਿਤ ਪਿੰਡ 'ਚ ਲਾਏ ਜਾ ਰਹੇ 550 ਬੂਟਿਆਂ ਦੀ ਮੁਹਿੰਮ ਤਹਿਤ ਅੱਜ ਨੇੜਲੇ ਪਿੰਡ ਅਮਰਗੜ੍ਹ ਕਲੇਰ ਵਿਖੇ ਸਰਪੰਚ ਕਰਨੈਲ ਸਿੰਘ ਅਲੌਖ ਦੀ ਅਗਵਾਈ 'ਚ ਸਮੂਹ ਪੰਚਾਇਤ ਮੈਂਬਰਾਂ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ ਬੂਟੇ ਲਾਉਣ ਦੀ ਸ਼ੁਰੂਅਤ ਕੀਤੀ ਗਈ।ਮੁਹਿੰਮ ਦੀ ਸਫਲਤਾ ਲਈ ਸਮੱਚੀ ਪੰਚਾਇਤ ਵਲੋਂ ਸਾਂਝੇ ਤੌਰ 'ਤੇ ਅਰਦਾਸ ਕਰਨ ਉਪਰੰਤ ਮਨਰੇਗਾ ਮਜ਼ਦੂਰਾਂ ਨੇ ਖੇਡ ਗਰਾਉੂਂਡ 'ਚ ਬੂਟੇ ਲਾਏ।ਇਸ ਸਮੇਂ ਸਰਪੰਚ ਔਲਖ ਨੇ ਕਿਹਾ ਕਿ ਰੁੱਖ ਧਰਤੀ ਦਾ ਸਿੰਗਾਰ ਹੀ ਨਹੀਂ ਹਨ, ਬਲਕਿ ਸ੍ਰਿਸਟੀ ਦੀ ਹੋਂਦ ਵੀ ਇਨ੍ਹਾਂ 'ਚ ਛਿਪੀ ਹੋਈ ਹੈ,ਕੁਦਰਤ ਦੀ ਹੋਂਦ ਨੂੰ ਬਚਾਉਣ ਤੇ ਵਾਤਾਵਰਣ ਦੀ ਸੁੱਧਤਾ ਲਈ ਬੂਟਿਆਂ ਦਾ ਲਾਉਣ ਸਮੇ ਦੀ ਮੁੱਖ ਲੋੜ ਹੈ।ਇਸ ਸਮੇਂ ਪੰਚ ਰਣਜੀਤ ਸਿੰਘ ਕਲੇਰ ,ਪੰਚ ਜਗਦੀਪ ਸਿੰਘ ਧਨੋਆ,ਪੰਚ ਪੰਡਤ ਪ੍ਰੇਮ ਚੰਦ ਸ਼ਰਮਾ ਚੱਕੀ ਵਾਲਾ ਆਦਿ ਜਾਜ਼ਰ ਸਨ।