ਜਗਰਾਉ 2 ਅਪ੍ਰੈਲ (ਅਮਿਤਖੰਨਾ) ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਜਗਰਾਓਂ ਦੀ ਮਹੀਨਾਵਾਰੀ ਮੀਟਿੰਗ ਪ੍ਰਧਾਨ ਜਿੰਦਰ ਪਾਲ ਧੀਮਾਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਰਾਮਗੜੀਆ ਦੇ ਜੰਝ ਘਰ ਜਗਰਾਓਂ ਵਿਚ ਹੋਈ। ਪ੍ਰਧਾਨ ਠੇਕੇਦਾਰ ਜਿੰਦਰ ਪਾਲ ਧੀਮਾਨ ਨੇ ਠੇਕੇਦਾਰਾਂ ਦੀਆਂ ਮੁਸ਼ਕਲਾਂ ਸੁਣਦਿਆਂ ਮੁਸ਼ਕਲਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ। ਉਨ੍ਹਾਂ ਜਿੱਥੇ ਠੇਕੇਦਾਰਾਂ ਨੰੂ ਸਮੇਂ ਸਿਰ ਆਪਣਾ ਕੰਮ ਮੁਕੰਮਲ ਕਰਨ ਦੀ ਅਪੀਲ ਕੀਤੀ ਉੱਥੇ ਮਕਾਨ ਮਾਲਕਾਂ ਨਾਲ ਵਾਜਬ ਰੇਟ ’ਤੇ ਕੰਮ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਐਸੋਸੀਏਸ਼ਨ ਨਾਲ ਸਬੰਧਿਤ ਹਰੇਕ ਠੇਕੇਦਾਰ ਦੀ ਮਦਦ ਦੀ ਯਕੀਨ ਦਿਵਾਉਂਦੇ ਹੋਏ ਹੋਰ ਠੇਕੇਦਾਰਾਂ ਨੰੂ ਐਸੋਸੀਏਸ਼ਨ ਦਾ ਮੈਂਬਰ ਬਣਨ ਦਾ ਸੱਦਾ ਦਿੱਤਾ। ਪ੍ਰਧਾਨ ਜਿੰਦਰ ਪਾਲ ਧੀਮਾਨ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਸਥਾਨਕ ਸ਼ੇਰਪੁਰਾ ਫਾਟਕਾਂ ਤੋਂ ਲੈ ਕੇ ਸ਼ਿਵ ਪੁਰੀ ਤੱਕ ਜਿਹੜੇ ਪੌਦੇ ਲਗਾਏ ਸਨ ਉਨ੍ਹਾਂ ਦੀ ਸਾਫ਼ ਸਫ਼ਾਈ ਕਰ ਕੇ ਦਵਾਈ ਵੀ ਪਾਈ ਗਈ। ਉਨ੍ਹਾਂ ਸ਼ਹਿਰ ਵਾਸੀਆਂ ਨੰੂ ਅਪੀਲ ਕੀਤੀ ਕਿ ਸੱੁਧ ਵਾਤਾਵਰਨ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ। ਇਸ ਮੌਕੇ ਠੇਕੇਦਾਰ ਐਸੋਸੀਏਸ਼ਨ ਤੇ ਬਾਬਾ ਵਿਸ਼ਵਕਰਮਾ ਸਰਬ-ਸਾਂਝੀ ਸੁਸਾਇਟੀ ਵੱਲੋਂ ਗੁਰਦੁਆਰਾ ਰਾਮਗੜ੍ਹੀਆ ਵਿਖੇ ਲੱਗਣ ਵਾਲੇ ਸੋਲਰ ਸਿਸਟਮ ਲਈ 21000 ਰੁਪਏ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੀ ਹਰੇਕ ਸੇਵਾ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਬਣਨ ਤੇ ਜਗਰਾਉਂ ਦੇ ਵਿਚ ਦੂਸਰੀ ਵਾਰ ਬਣੀ ਆਪ ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੂੰ ਵਧਾਈਆਂ ਦਿੱਤੀਆਂ ਇਸ ਮੌਕੇ ਸਰਪ੍ਰਸਤ ਕਸ਼ਮੀਰੀ ਲਾਲ, ਗੁਰਮੇਲ ਸਿੰਘ ਢੁੱਡੀਕੇ, ਪਿ੍ਰਤਪਾਲ ਸਿੰਘ ਮਣਕੂ, ਕਰਮ ਸਿੰਘ ਜਗਦੇ, ਕੈਸ਼ੀਅਰ ਪ੍ਰੀਤਮ ਸਿੰਘ ਗੈਦੂ, ਸੈਕਟਰੀ ਅਮਰਜੀਤ ਸਿੰਘ ਘਟੌੜੇ, ਮੀਤ ਮੰਗਲ ਸਿੰਘ ਸਿੱਧੂ, ਹਰਦਿਆਲ ਸਿੰਘ ਭੰਮਰਾ, ਬਹਾਦਰ ਸਿੰਘ ਕਮਾਲਪੁਰਾ, ਮਨਦੀਪ ਸਿੰਘ ਮਨੀ, ਜਸਪਾਲ ਸਿੰਘ ਪਾਲੀ, ਜਗਦੀਸ਼ ਸਿੰਘ ਦੀਸ਼ਾ, ਸੁਰਿੰਦਰ ਸਿੰਘ ਕਾਕਾ ਮਠਾੜੂ, ਪ੍ਰੀਤਮ ਸਿੰਘ ਰਾਮਾ, ਸੁਦਾਗਰ ਸਿੰਘ ਕਲਸੀ, ਨਿਰਮਲ ਸਿੰਘ ਨਿੰਮ੍ਹਾ, ਸੋਨੰੂ ਸਿੰਘ, ਧਰਮ ਸਿੰਘ ਰਾਜੂ, ਰਾਜਵਿੰਦਰ ਸਿੰਘ ਰਾਜਾ ਆਦਿ ਹਾਜ਼ਰ ਸਨ।