You are here

ਜਗਰਾਉਂ ਥਾਣੇ ਮੂਹਰੇ ਧਰਨਾ ਚੌਥੇ ਦਿਨ ਜਾਰੀ

ਪੁਲਿਸ ਸਾਡਾ ਸਬਰ ਨਾ ਪਰਖੇ- ਪੀੜ੍ਹਤ ਪਰਿਵਾਰ 

ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ- ਆਗੂ

ਜਗਰਾਉਂ, 26 ਮਾਰਚ  (ਗੁਰਕੀਰਤ ਜਗਰਾਉਂ ) ਕਰੀਬ 16 ਸਾਲ ਪਹਿਲਾਂ ਗਰੀਬ ਪਰਿਵਾਰ ਨੂੰ ਅੱਧੀ ਰਾਤ ਨੂੰ ਘਰੋਂ ਚੁੱਕ ਕੇ ਰਾਤ ਨੂੰ ਥਾਣਾ ਸਿਟੀ 'ਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਅਣ-ਮਨੁੱਖੀ ਤਸੀਹੇ ਦੇਣ ਅਤੇ ਤਸੀਹਿਆਂ ਨੂੰ ਛੁਪਾਉਣ ਲਈ ਫਰਜ਼ੀ ਗਵਾਹ ਤੇ ਫਰਜ਼ੀ ਰਿਕਾਰਡ ਬਣਾ ਕੇ ਕਤਲ਼ ਕੇਸ ਵਿੱਚ ਨਜ਼ਾਇਜ਼ ਫਸਾਉਣ ਦੇ ਦੋਸ਼ਾਂ ਅਧੀਨ ਦਰਜ ਕੀਤੇ ਅਪਰਾਧਿਕ ਮੁਕੱਦਮੇ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਇਹ ਮੰਗ ਅੱਜ ਅਣਮਿਥੇ ਸਮੇਂ ਲਈ ਥਾਣੇ ਮੂਹਰੇ ਲਗਾਏ ਧਰਨੇ ਦੇ ਚੌਥੇ ਦਿਨ ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਮਾਸਟਰ ਰਾਮਸ਼ਰਨ ਸਿੰਘ ਰਸੂਲਪੁਰ ਤੇ ਦਰਸ਼ਨ ਸਿੰਘ ਗਾਲਿਬ ਤੇ ਪਰਵਾਰ ਸਿੰਘ ਗਾਲਿਬ, ਤਹਿਸੀਲ ਆਗੂ ਇੰਦਰਜੀਤ ਸਿੰਘ ਧਾਲੀਵਾਲ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ, ਮਸ਼ਾਲ ਦੇ ਅਾਗੂ ਮਦਨ ਸਿੰਘ ਜਗਰਾਉਂ ਤਹਿਸੀਲ ਆਗੂ ਸੁਖਦੇਵ ਸਿੰਘ ਮਾਣੂੰਕੇ, ਮਾਸਟਰ ਮਲਕੀਤ ਸਿੰਘ ਜੰਡੀ ਨੇ ਵੀ ਸੰਬੋਧਨ ਕੀਤਾ ।

ਸੰਘਰਸ਼ ਨੂੰ ਤੇਜ਼ ਕਰਨ ਲਈ ਕੱਲ੍ਹ ਸਾਰੀਆਂ ਸੰਘਰਸ਼ ਸ਼ੀਲ ਜੱਥੇਬੰਦੀਆਂ ਦੀ ਸ਼ਾਮ ਨੂੰ ਸਾਂਝੀ ਮੀਟਿੰਗ ਵੀ ਬੁਲਾਈ ਗਈ ਹੈ।