ਮਾਮਲਾ ਡੀਅੈਸਪੀ ਤੇ ਹੋਰਨਾਂ ਦੀ ਗ੍ਰਿਫਤਾਰੀ ਦਾ
ਜਗਰਾਉਂ 23 ਮਾਰਚ ( ਗੁਰਕੀਰਤ ਜਗਰਾਉਂ ) ਪਿੰਡ ਰਸੂਲਪੁਰ ਦੇ ਗਰੀਬ ਦੀ ਮਾਂ-ਧੀ ਨੂੰ ਨਜ਼ਾਇਜ਼ ਹਿਰਾਸਤ ਰੱਖ ਕੇ ਅੱਤਿਆਚਾਰ ਕਰਨ ਫਿਰ ਅੱਤਿਆਚਾਰਾਂ ਨੂੰ ਛੁਪਾਉਣ ਦੇ ਮਕਸਦ ਨਾਲ ਪਾਉਣ ਲਈ ਪਰਿਵਾਰ ਨੂੰ ਹੀ ਝੂਠੇ ਕਤਲ਼ ਕੇਸ ਵਿੱਚ ਫਸਾਉਣ ਨਾਲ ਸਬੰਧੀ ਥਾਣਾ ਸਿਟੀ 'ਚ ਨਜ਼ਾਇਜ ਹਿਰਾਸਤ 'ਚ ਰੱਖਣ ਦੀ 342 ਮਰਨ ਲਈ ਮਰਨ ਲਈ ਮਜ਼ਬੂਰ ਕਰਨ ਦੀ ਧਾਰਾ 304 ਅਤੇ ਛੂਤਛਾਤ ਰੋਕੂ ਅੈਕਟ 1989 ਅਧੀਨ ਦਰਜ ਕੀਤੇ ਮੁਕੱਦਮੇ ਮੁੱਖ ਦੋਸ਼ੀ ਤੱਤਕਾਲੀ ਥਾਣਾ ਮੁਖੀ ਹੁਣ ਡੀ.ਅੈਸ.ਪੀ. ਗੁਰਿੰਦਰ ਬੱਲ ਤੇ ਉਸ ਦੇ ਸਾਥੀ ਅੈਸ.ਅਾਈ. ਰਾਜਵੀਰ ਤੇ ਝੂਠੇ ਗਵਾਹ ਹਰਜੀਤ ਸਰਪੰਚ ਹੁਣ ਗ੍ਰਿਫਤਾਰੀ ਨਾਂ ਕਰਨ ਅਤੇ ਸ਼ਾਜਿਸ ਅਧੀਨ ਮੁਕੱਦਮੇ ਦੀ ਤਫਤੀਸ਼ ਜਿਲ੍ਹਾ ਪੁਲਿਸ ਪ੍ਰਮੁੱਖ ਦੇ ਦਫ਼ਤਰ ਭੇਜਣ ਖਿਲਾਫ਼ ਥਾਣਾ ਸਿਟੀ ਜਗਰਾਉਂ ਮੂਹਰੇ ਪੀੜ੍ਹਤ ਪਰਿਵਾਰ ਵਲੋਂ ਜਨਤਕ ਜੱਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਸ਼ੁਰੂ ਕਰ ਦਿੱਤਾ ਹੈ। ਧਰਨੇ ਵਿੱਚ ਹਾਜ਼ਰ ਕਿਰਤੀ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਪੁਲਿਸ ਦੇ ਪੱਖਪਾਤੀ ਵਤੀਰੇ ਦੀ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਅਤੇ ਤਫਤੀਸ਼ ਨੂੰ ਲੋਕਲ ਪੁਲਿਸ ਦੇ ਹਵਾਲੇ ਕਰਬ ਦੀ ਮੰਗ ਵੀ ਕੀਤੀ। ਖੁਦ ਪੀੜ੍ਹਤ ਅਤੇ ਮ੍ਰਿਤਕ ਧੀ ਕੁਲਵੰਤ ਕੌਰ ਦੀ 75 ਸਾਲਾਂ ਬਿਰਧ ਮਾਤਾ ਸੁਰਿੰਦਰ ਕੌਰ ਨੇ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਪੱਕੇ ਧਰਨੇ 'ਤੇ ਬੈਠੇ ਰਹਾਂਗੇ।