ਮੇਰੇ ਜੀਵਨ ਦਾ ਉਦੇਸ਼ ਨਿੱਜ ਪ੍ਰਸਤੀ ਨਹੀਂ ਸਗੋਂ ਮਾਨਵਤਾ ਅਤੇ ਸਰਬ-ਸਾਂਝੀ ਵਾਲਤਾ ਹੈ -ਦੇਵ ਸਰਾਭਾ
ਮੁੱਲਾਂਪੁਰ ਦਾਖਾ 20 ਮਾਰਚ ( ਸਤਵਿੰਦਰ ਸਿੰਘ ਗਿੱਲ)-ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਸਾਹਮਣੇ ਭੁੱਖ ਹੜਤਾਲ ਦੇ 28 ਵੇਂ ਦਿਨ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਨਕਾ ਪਿੰਡ ਮਹੋਲੀ ਖੁਰਦ ਤੋਂ ਨਾਨਕੇ ਪ੍ਰਵਾਰ ਨਾਲ ਸਬੰਧਿਤ ਬਾਬਾ ਬੰਤਾ ਸਿੰਘ, ਸਰਪੰਚ ਬਲਵੀਰ ਸਿੰਘ, ਜਸਵਿੰਦਰ ਸਿੰਘ ਅਤੇ ਕੁਲਵੰਤ ਸਿੰਘ (ਦੋਨੋਂ ਪੰਚ ਪਿੰਡ ਮਹੋਲੀ ਖੁਰਦ) ਅਸੀਸਾਂ ਰੂਪੀ ਸਹਿਯੋਗ ਦੇਣ ਲਈ ਵਿਸ਼ੇਸ਼ ਤੌਰ ‘ਤੇ ਪੁੱਜੇ। ਮੀਡੀਏ ਨੂੰ ਭੇਜੀ ਜਾਣਕਾਰੀ ‘ਚ ਦੇਵ ਸਰਾਭਾ ਨੇ ਦੱਸਿਆ ਕਿ ਮੇਰੇ ਜੀਵਨ ਦਾ ਉਦੇਸ਼ ਨਿੱਜ ਪ੍ਰਸਤੀ ਨਹੀਂ ਸਗੋਂ ਮਾਨਵਤਾ ਅਤੇ ਸਰਬਸਾਂਝੀ ਵਾਲਤਾ ਹੈ। ਇਸੇ ਲਈ ਮਨ ‘ਚੋਂ ਪ੍ਰੇਮ, ਭਾਈਚਾਰਕ ਭਾਵਨਾ ਦਾ ਜਜ਼ਬਾ ਉਭਾਲੇ ਖਾਂਦਾ ਰਹਿੰਦਾ ਹੈ। ਜੀਵਨ ‘ਚ ਸੰਕਟ ਭਾਵੇਂ ਕੋਈ ਵੀ ਆਵੇ, ਅਡੋਲ ਤੇ ਨਿਰ-ਸੁਆਰਥ ਡਟਿਆ ਰਿਹਾਂ ਹਾਂ ਤੇ ਹਮੇਸ਼ਾਂ ਡਟਿਆ ਰਹਾਂਗਾ। ਉਨ੍ਹਾਂ ਦੱਸਿਆ ਕਿ ਮੇਰਾ ਟੀਚਾ ਬੰਦੀ ਸਿੰਘਾਂ ਨੂੰ ਕਾਲ ਕੋਠੜੀਆਂ ਤੋਂ ਬਾਹਰ ਲਿਆਉਣ ਲਈ ਸ਼ਾਂਤਮਈ ਭੁੱਖ ਹੜਤਾਲ ਰੂਪੀ ਸੰਦੇਸ਼ ਦੇਣਾ ਹੈ। ਉਨ੍ਹਾਂ ਮਹੋਲੀ ਖੁਰਦ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਅਸਾਂ ਆਸਰੇ ਡਟੇ ਹਾਂ ਤਾਂ ਸਫਲ ਜਰੂਰ ਹੋਵਾਂਗਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਪੰਜਾਬੀਆਂ ਦੀ ਮੰਗ ਸਵੀਕਾਰ ਕਰਨ ਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਰਾਹ ‘ਚ ਬਣਦੀ ਰੁਕਾਵਟ ਦੂਰ ਕਰੋ॥ ਅੱਜ ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ, ਬਲਵਿੰਦਰ ਸਿੰਘ ਸਰਾਭਾ,ਇੰਦਰਜੀਤ ਸਿੰਘ ਸਹਿਜਾਦ, ਕੁਲਜਿੰਦਰ ਸਿੰਘ ਬੌਬੀ ਸ਼ਹਿਜ਼ਾਦ , ਰਣਜੀਤ ਸਿੰਘ ਢੋਲਣ, ਸਤਨਾਮ ਸਿੰਘ ਜੱਟਪੁਰਾ,ਪਰਮਿੰਦਰ ਸਿੰਘ ਸਰਾਭਾ, ਪੰਚ ਜੈਰਾਮ ਸਿੰਘ ਮਹੋਲੀ ਖੁਰਦ, ਕੁਲਵਿੰਦਰ ਸਿੰਘ ਮਹੋਲੀ ਖੁਰਦ, ਕਰਮ ਸਿੰਘ ਮਹੋਲੀ ਖੁਰਦ, ਅਵਤਾਰ ਸਿੰਘ ਮਹੋਲੀ ਖੁਰਦ, ਤਜਿੰਦਰ ਸਿੰਘ ਜੰਡ, ਬਲਜਿੰਦਰ ਕੌਰ ਸਰਾਭਾ, ਸੁਖਦੇਵ ਸਿੰਘ ਟੂਸੇ, ਸੰਦੀਪ,, ਮਨਦੀਪ, ਤੁਲਸੀ ਸਿੰਘ, ਕੁਲਜੀਤ ਸਿੰਘ ਭੰਮਰਾ ਸਰਾਭਾ, ਢਾਡੀ ਕਰਨੈਲ ਸਿੰਘ ਛਾਪਾ ਆਦਿ ਨੇ ਹਾਜ਼ਰੀ ਭਰੀ।