ਹਠੂਰ,20ਮਾਰਚ-(ਕੌਸ਼ਲ ਮੱਲ੍ਹਾ/ਗੁਰਸੇਵਕ ਸੋਹੀ)-ਦੀ ਸਹਿਕਾਰੀ ਸਭਾ ਪੱਖੋਕੇ ਵਿਚ ਕਰੋੜਾ ਰੁਪਏ ਦਾ ਘਪਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜ੍ਹਤ ਵਿਧਵਾ ਔਰਤ ਬੀਬੀ ਰੇਸਮ ਕੌਰ ਨੇ ਦੱਸਿਆ ਕਿ ਮੈ ਆਪਣੀ ਜਮੀਨ ਵੇਚ ਕੇ 18 ਲੱਖ 50 ਹਜਾਰ ਰੁਪਏ ਦੀ ਐਫ ਡੀ ਕਰਵਾਈ ਸੀ ਜਿਸ ਦੀ ਰਸੀਦ ਮੈਨੂੰ ਸਭਾ ਦੇ ਸੈਕਟਰੀ ਵੱਲੋ ਮੌਕੇ ਤੇ ਹੀ ਦੇ ਦਿੱਤੀ ਗਈ ਸੀ ਅਤੇ ਐਫ ਡੀ 15-20 ਦਿਨਾ ਤੱਕ ਬਣਨ ਲਈ ਮੈਨੂੰ ਲਾਰਾ ਲਾ ਦਿੱਤਾ।ਉਨ੍ਹਾ ਦੱਸਿਆ ਕਿ ਹੁਣ ਜਦੋ ਮੈ ਉੱਚ ਅਧਿਕਾਰੀਆ ਦੇ ਧਿਆਨ ਵਿਚ ਲਿਆਦਾ ਕਿ ਮੇਰੀ ਐਫ ਡੀ ਮੈਨੂੰ ਦਿੱਤੀ ਜਾਵੇ ਤਾਂ ਮੇਰੇ ਖਾਤੇ ਵਿਚ 40 ਹਜਾਰ ਰੁਪਏ ਕਰਜਾ ਖੜ੍ਹਾ ਹੈ ਜੋ ਮੈ ਕਦੇ ਵੀ ਨਹੀ ਲਿਆ ਇਸੇ ਤਰ੍ਹਾ ਪੀੜ੍ਹਤ ਗੁਰਚਰਨ ਸਿੰਘ,ਗੁਰਦਿਆਲ ਸਿੰਘ,ਭੋਲਾ ਸਿੰਘ,ਦਰਸਨ ਸਿੰਘ,ਬੀਰਾ ਸਿੰਘ,ਮੇਜਰ ਸਿੰਘ,ਚਰਨਜੀਤ ਸਿੰਘ ਆਦਿ ਕਿਸਾਨਾ ਨੇ ਦੱਸਿਆ ਕਿ ਪਿੰਡ ਪੱਖੋਕੇ ਅਤੇ ਮੱਲੀਆ ਦੋਵਾ ਪਿੰਡਾ ਦੀ ਸਹਿਕਾਰੀ ਸਭਾ ਸਾਝੀ ਹੈ ਜਿਸ ਵਿਚ 600ਖਪਤਕਾਰ ਪੱਖੋਕੇ ਦਾ ਹੈ ਅਤੇ 300 ਖਪਤਕਾਰ ਮੱਲੀਆ ਦਾ ਹੈ।ਉਨ੍ਹਾ ਦੱਸਿਆ ਕਿ ਜਿਆਦਾ ਕਿਸਾਨਾ ਕੋਲ ਪਸੂ ਨਹੀ ਹਨ ਪਰ ਉਨ੍ਹਾ ਦੀਆ ਪਾਸ ਬੁੱਕਾ ਉਪਰ 40 ਤੋ 50 ਹਜਾਰ ਰੁਪਏ ਦੀ ਪਸੂਆ ਦੀ ਫੀਡ ਦਾ ਕਰਜਾ ਖੜ੍ਹਾ ਹੈ।ਉਨ੍ਹਾ ਦੱਸਿਆ ਕਿ ਸਾਨੂੰ ਯਕੀਨ ਹੈ ਕਿ ਸਭਾ ਦਾ ਸੈਕਟਰੀ ਲਗਭਗ 9 ਕਰੋੜ ਦਾ ਘਪਲਾ ਕਰਕੇ ਰਫੂ ਚਕਰ ਹੋ ਗਿਆ ਹੈ।ਜਿਸ ਦੇ ਖਿਲਾਫ ਅਸੀ ਪਿਛਲੇ 15 ਦਿਨਾ ਤੋ ਸਭਾ ਵਿਚ ਆ ਕੇ ਰੋਸ ਪ੍ਰਦਰਸਨ ਕਰ ਰਹੇ ਹਾਂ ਅਤੇ ਕੋਈ ਰਾਤ ਸਮੇਂ ਸਭਾ ਦੇ ਰਿਕਾਰਡ ਨਾਲ ਛੇੜਛਾੜ ਨਾ ਕਰੇ ਤਾਂ ਸਰਕਾਰੀ ਤਾਲਿਆ ਉਪਰ ਪਿੰਡ ਵਾਸੀਆ ਨੇ ਵੀ ਆਪਣੇ ਤਾਲੇ ਲਗਾ ਦਿੱਤੇ ਹਨ।ਉਨ੍ਹਾ ਦੱਸਿਆ ਕਿ ਸਭਾ ਦੇ ਸਕੱਤਰ ਖਿਲਾਫ ਅਸੀ ਸਹਿਕਾਰਤਾ ਵਿਭਾਗ ਕੋਲ ਲਿਖਤੀ ਦਰਖਾਤਾ ਵੀ ਦਿੱਤੀਆ ਹਨ ਪਰ ਸਾਨੂੰ ਹਰ ਵਾਰ ਇਹੀ ਆਂਖ ਦਿੱਤਾ ਜਾਦਾ ਹੈ ਕਿ ਤਫਤੀਸ ਜਾਰੀ ਹੈ।ਉਨ੍ਹਾ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਦੋਸੀਆ ਖਿਲਾਫ ਜਲਦੀ ਤੋ ਜਲਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪੀੜ੍ਹਤ ਕਿਸਾਨਾ ਦੇ ਪੈਸੇ ਵਾਪਸ ਕਰਵਾਏ ਜਾਣ।ਇਸ ਮੌਕੇ ਦੋਵੇ ਪਿੰਡਾ ਦੇ ਕਿਸਾਨ ਅਤੇ ਬੀਬੀਆ ਹਾਜ਼ਰ ਸਨ।
ਫੋਟੋ ਕੈਪਸਨ:- ਪ੍ਰਸਾਸਨ ਖਿਲਾਫ ਨਾਅਰੇਬਾਜੀ ਕਰਦੇ ਹੋਏ ਕਿਸਾਨ ਵੀਰ