ਅੱਜ ਦੇ ਇਸ ਮੁਜ਼ਾਹਰੇ ਦੌਰਾਨ ਥਾਂ ਥਾਂ ਤੇ ਲੋਕ ਇੰਡੀਆ ਵਿੱਚ ਤਾਨਾਸ਼ਾਹੀ ਰਾਜ ਦੀ ਗੱਲ ਕਰਦੇ ਦੇਖੇ ਗਏ
ਬਰਮਿੰਘਮ , 9 ਅਕਤੂਬਰ (ਗਿਆਨੀ ਰਵਿੰਦਰਪਾਲ ਸਿੰਘ ) ਅੱਜ ਇੰਗਲੈਂਡ ਭਰਤੋ ਸਮੁੱਚੀਆਂ ਜਥੇਬੰਦੀਆਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਹਿਬਾਨ ਅਤੇ ਸਮੁੱਚੇ ਭਾਰਤੀ ਕਿਸਾਨ ਮਜ਼ਦੂਰਾਂ ਦੇ ਹੱਕ ਵਿੱਚ ਇੱਕ ਵੱਡਾ ਮੁਜ਼ਾਹਰਾ ਹੋਇਆ । ਲੋਕ ਲਖੀਮਪੁਰ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਅਤੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਸਾਹਿਬਾਨ ਸਿੱਖ ਸੰਸਥਾਵਾਂ ਦੇ ਮੈਂਬਰ ਸਾਹਿਬਾਨ ਅਤੇ ਸਮੂਹ ਪੰਜਾਬੀ ਭਾਰਤੀਆਂ ਨੇ ਇਸ ਮੁਜ਼ਾਹਰੇ ਵਿੱਚ ਹਿੱਸਾ ਲਿਆ ।ਇੰਡੀਅਨ ਹਾਈ ਕਮਿਸ਼ਨਰ ਬਰਮਿੰਘਮ ਰਾਹੀਂ ਪੰਜਾਬੀ ਭਾਰਤੀ ਲੋਕ ਆਪਣਾ ਸੁਨੇਹਾ ਭਾਰਤ ਦੇ ਪ੍ਰਧਾਨਮੰਤਰੀ ਤਕ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਬਰਮਿੰਘਮ ਹਾਈ ਕਮਿਸ਼ਨਰ ਜਿਊਲਰੀ ਸਟਰੀਟ ਵਿਖੇ ਇਕੱਠੇ ਹੋ ਬਾਰਾਂ ਵਜੇ ਤੋਂ ਦੋ ਵਜੇ ਤਕ ਮੁਜ਼ਾਹਰਾ ਕਰਦੇ ਦੇਖੇ ਗਏ ।
ਲਖੀਮਪੁਰ ਕਿਸਾਨ ਹੱਤਿਆਕਾਂਡ ਮਾਮਲੇ ਚ ਦੋਸ਼ੀਆਂ ਤੀਹ ਗ੍ਰਿਫਤਾਰੀ ਨੂੰ ਲੈ ਕੇ ਬਰਮਿੰਘਮ ਇੰਡੀਅਨ ਹਾਈ ਕਮਿਸ਼ਨਰ ਸਾਹਮਣੇ ਮੁਜ਼ਾਹਰੇ ਦੀਆਂ ਅਹਿਮ ਤਸਵੀਰਾਂ
ਜਨ ਸ਼ਕਤੀ ਨਿਊਜ਼ 1 ਤੋਂ 8
ਪੇਜ ਨੰਬਰ 2
ਪੇਜ ਨੰਬਰ 3
ਪੇਜ ਨੰਬਰ 4
ਪੇਜ ਨੰਬਰ 5
ਪੇਜ ਨੰਬਰ 6
ਪੇਜ ਨੰਬਰ 7
ਪੇਜ ਨੰਬਰ 8