ਜਗਰਾਉਂ,19 ਮਾਰਚ (ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)ਅੱਜ ਇੱਥੇ ਪੁਰਾਣੇ ਸਿਵਿਲ ਹਸਪਤਾਲ ਅੱਡਾ ਰਾਏਕੋਟ ਵਿਖੇ ਆਯੁਰਵੈਦਿਕ ਦਵਾਈਆਂ ਦਾ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਅਤੇ 246 ਮਰੀਜ਼ਾਂ ਦਾ ਚੈੱਕ ਅੱਪ ਵੀ ਕੀਤਾ ਗਿਆ। ਅੱਜ ਦੇ ਇਸ ਕੈਂਪ ਦਾ ਉਦਘਾਟਨ ਜ਼ਿਲ੍ਹਾ ਆਯੁਰਵੈਦਿਕ ਯੁਨਾਨੀ ਅਫਸਰ ਡਾਕਟਰ ਪੰਕਜ ਗੁਪਤਾ ਨੇ ਕੀਤਾ, ਅਤੇ ਆਯੁਰਵੈਦ ਸਿਹਤ ਕੇਂਦਰ ਦੇ ਐਸ ਐਮ ਓ ਵੀ ਉਨ੍ਹਾਂ ਦੇ ਨਾਲ ਸਨ, ਕੈਂਪ ਦੇ ਡਾਇਰੈਕਟਰ ਆਯੁਰਵੈਦਿ ਪੰਜਾਬ ਡਾ ਪੂਨਮ ਵਸ਼ਿਸ਼ਟ ਅਤੇ ਜ਼ਿਲ੍ਹਾ ਆਯੁਰਵੈਦਿਕ ਯੁਨਾਨੀ ਅਫਸਰ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਐਸ ਐਮ ਓ ਡਾ ਵਿਨੂ ਖੰਨਾ, ਮੈਡੀਕਲ ਅਫਸਰ ਡਾਕਟਰ ਨੀਰੂ ਕਲਸੀ, ਅਤੇ ਐਮ ਓ ਡਾ ਹਰਜੀਤ ਕੌਰ ਵੱਲੋਂ 246 ਮਰੀਜ਼ਾਂ ਨੂੰ ਚੈੱਕ ਅੱਪ ਕੀਤਾ। ਇਸ ਮੌਕੇ ਤੇ ਐਸ ਐਮ ਓ ਡਾ ਵਿਨੂ ਖੰਨਾ ਨੇ ਦੱਸਿਆ ਕਿ ਕੈਂਪ ਵਿੱਚ ਮਾਨਸਿਕ ਰੋਗੀ ,ਸਕਿਨ ਦੀਆਂ ਬਿਮਾਰੀਆਂ ਵਾਲੇ,ਹਾਈ ਬਲੱਡ ਪਰੈਸ਼ਰ, ਸ਼ੂਗਰ, ਬਚਿੱਆਂ ਦਾ ਪਤਲਾ ਪਨ, ਦੰਦਾਂ ਦੀਆਂ ਸਮਸਿਆਵਾਂ,ਪੇਟ ਖਰਾਬ ਵਾਲੀਆਂ ਬਿਮਾਰੀਆਂ, ਨਾਲ ਸੰਬੰਧਿਤ ਮਰੀਜ਼ ਆਏ, ਅਤੇ ਉਨ੍ਹਾਂ ਮਰੀਜਾਂ ਨੂੰ ਆਯੁਰਵੈਦਿਕ ਦਵਾਈਆਂ ਬਿਲਕੁਲ ਫਰੀ ਦਿਤੀਆਂ ਗਈਆਂ। ਇਸ ਮੌਕੇ ਤੇ ਉਪ ਵੈਦ ਵਿਨੋਦ ਕੁਮਾਰ, ਮਨਪ੍ਰੀਤ ਸਿੰਘ, ਨਵੀਨ ਵਰਮਾ, ਕਮਲਦੀਪ ਸਟਾਫ ਨਰਸ ਮੋਜੁਦ ਰਹੇ, ਇਸੇ ਮੌਕੇ ਤੇ ਐਸ ਐਮ ਓ ਡਾ ਵਿਨੂ ਖੰਨਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਫਰੀ ਆਯੁਰਵੈਦ ਕੈਂਪ ਲਗਾਉਂਦੇ ਰਹਾਂਗੇ।