You are here

ਦੋ ਸਾਲ ਪਹਿਲਾ ਲਗਾਇਆ ਜੰਗਲ ਹੋਇਆ ਤਿਆਰ    

ਹਠੂਰ,6,ਮਾਰਚ-(ਕੌਸ਼ਲ ਮੱਲ੍ਹਾ)-ਵਾਤਾਵਰਨ ਨੂੰ ਸਮਰਪਿਤ ਦੁਨੀਆਂ ਦੀ ਪ੍ਰਸਿੱਧ ਈਕੋਸਿੱਖ ਸੰਸਥਾ ਵੱਲੋ ਸਮੂਹ ਗ੍ਰਾਮ ਪੰਚਾਇਤ ਮੱਲ੍ਹਾ,ਸਮੂਹ ਐਨਆਰਆਈ ਵੀਰਾ,ਯੂਥ ਇੰਡੈਪੈਡਟ ਸਪੋਰਟਸ ਕਲੱਬ ਮੱਲ੍ਹਾ ਦੇ ਸਹਿਯੋਗ ਨਾਲ ਸਟੂਡੈਟ ਵੈਲਫੈਅਰ ਸੇਵਾ ਸੁਸਾਇਟੀ ਮੱਲ੍ਹਾ ਦੇ ਪ੍ਰਧਾਨ ਜਗਜੀਤ ਸਿੰਘ ਸਿੱਧੂ ਨਿਊ ਜਰਸੀ ਅਮਰੀਕਾ ਵਾਲਿਆ ਦੀ ਅਗਵਾਈ ਹੇਠ ਪਹਿਲੀ ਪਾਤਸਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਨੂੰ ਸਮਰਪਿਤ ਬੀਤੇ ਦੋ ਸਾਲ ਪਹਿਲਾ ਪਸੂਆਂ ਦੇ ਸਰਕਾਰੀ ਹਸਪਤਾਲ ਪਿੰਡ ਮੱਲ੍ਹਾ ਵਿਖੇ ਗੁਰੂ ਨਾਨਕ ਪਵਿੱਤਰ ਜੰਗਲ ਲਗਾਇਆ ਗਿਆ ਸੀ।ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਧਾਨ ਜਗਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਈਕੋਸਿੱਖ ਸੰਸਥਾ ਵੱਲੋ ਪੰਜਾਬ ਦੇ ਵੱਖ-ਵੱਖ ਪਿੰਡਾ ਅਤੇ ਸਹਿਰਾ ਵਿਚ ਜੰਗਲ ਲਾਏ ਗਏ ਸਨ,ਜਿਨ੍ਹਾ ਵਿਚੋ 140 ਵੇ ਨੰਬਰ ਤੇ ਪਿੰਡ ਮੱਲ੍ਹਾ ਵਿਚ ਇਹ ਜੰਗਲ ਲਾਇਆ ਗਿਆ ਸੀ।ਉਨ੍ਹਾ ਦੱਸਿਆ ਕਿ ਇਹ ਜੰਗਲ ਲਗਭਗ ਦਸ ਮਰਲੇ ਵਿਚ ਲਾਇਆ ਗਿਆ ਹੈ ਅਤੇ ਇਸ ਜੰਗਲ ਵਿਚ 50 ਪ੍ਰਕਾਰ ਦੇ 550 ਰਵਾਇਤੀ ਦਰੱਖਤ ਅਤੇ ਬੂਟੇ ਲਾਏ ਗਏ ਸਨ ਜੋ ਦੋ ਸਾਲਾ ਵਿਚ ਪੂਰਨ ਰੂਪ ਵਿਚ ਤਿਆਰ ਹੋ ਚੁੱਕੇ ਹਨ।ਉਨ੍ਹਾ ਦੱਸਿਆ ਕਿ ਜੰਗਲ ਲਾਉਣ ਸਮੇਂ ਕੁਦਰਤੀ ਖਾਦਾ ਪਾਈਆ ਗਈਆਂ ਸਨ ਅਤੇ ਦੋ ਸਾਲਾ ਵਿਚ ਜੰਗਲ ਨੂੰ ਸਿਰਫ ਬਾਰਾ ਵਾਰ ਹੀ ਪਾਣੀ ਲਾਇਆ ਗਿਆ ਹੈ ਕਿਉਕਿ ਜੰਗਲ ਲਾਉਣ ਸਮੇਂ ਜਮੀਨ ਨੂੰ ਲਗਭਗ ਚਾਰ ਫੁੱਟ ਡੂੰਘਾ ਪੁੱਟ ਕੇ ਬੂਟੇ ਅਤੇ ਰੁੱਖ ਲਾਏ ਗਏ ਸਨ ਜਿਸ ਕਰਕੇ ਇਨ੍ਹਾ ਬੂਟਿਆ ਨੂੰ ਪਾਣੀ ਦੀ ਜਿਆਦਾ ਲੋੜ ਨਹੀ ਰਹਿੰਦੀ।ਉਨ੍ਹਾ ਸਮੂਹ ਪਿੰਡ ਵਾਸੀਆ ਨੂੰ ਬੇਨਤੀ ਕੀਤੀ ਕਿ ਆਉਣ ਵਾਲੇ ਦਿਨਾ ਵਿਚ ਜੰਗਲ ਦੀ ਸਾਭ-ਸੰਭਾਲ ਵਿਚ ਸਹਿਯੋਗ ਦੇਣ ਅਤੇ ਆਉਣ ਵਾਲੇ ਦਿਨਾ ਵਿਚ ਇਸੇ ਤਰ੍ਹਾ ਦੇ ਹੋਰ ਜੰਗਲ ਲਾਏ ਜਾਣਗੇ।ਇਸ ਮੌਕੇ ਉਨ੍ਹਾ ਸਮੂਹ ਗ੍ਰਾਮ ਪੰਚਾਇਤ ਮੱਲ੍ਹਾ ਅਤੇ ਪਿੰਡ ਵਾਸੀਆ ਦਾ ਧੰਨਵਾਦ ਕੀਤਾ।

ਫੋਟੋ ਕੈਪਸਨ:- ਪਸੂਆਂ ਦੇ ਸਰਕਾਰੀ ਹਸਪਤਾਲ ਪਿੰਡ ਮੱਲ੍ਹਾ ਵਿਖੇ ਦੋ ਸਾਲ ਪਹਿਲਾ ਲਾਏ ਜੰਗਲ ਦੀ ਮੂੰਹ ਬੋਲਦੀ ਤਸਵੀਰ