ਜਗਰਾਉ 3 ਮਾਰਚ (ਅਮਿਤ ਖੰਨਾ) ਸਪਰਿੰਗ ਡਿਊ ਪਬਲਿਕ ਸਕੂਲ ਨਾਨਕਸਰ ਵਿਖੇ ਸਾਲ 2020-21 ਦੇ ਵਿਿਦਆਰਥੀਆਂ ਨੂੰ ਸਨਮਾਨਿਤ ਕਰਨ ਲਈ“ਟਾਪਰ ਡੇ”ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਨਰਸਰੀ ਤੋਂ ਕਲਾਸ ਪੰਜਵੀਂ ਤੱਕ ਦੇ ਉਹ ਵਿਿਦਆਰਥੀ ਜਿੰਨਾਂ ਨੇ ਸਾਲ 2020-21 ਦੇ ਸ਼ੈਸ਼ਨ ਵਿੱਚ ਸਲਾਨਾ ਇਮਤਿਹਾਨਾਂ ਵਿੱਚ ਵਧੀਆ ਕਾਰਗੁਜਾਰੀ ਕੀਤੀ ਸੀ ਨੂੰ ਸਨਮਾਨਿਤ ਕੀਤਾ ਗਿਆ।ਇਸ ਵਿੱਚ 143 ਵਿਿਦਆਰਥੀਆਂ ਨੇ ਂ1ਗਰੇੇਡ ਅਤੇ 43 ਵਿਿਦਆਰਥੀਆਂ ਨੇ ਂ2ਗਰੇਡ ਵਿੱਚ ਇਨਾਮ ਹਾਸਿਲ ਕੀਤੇ।ਇਸ ਸਮਾਗਮ ਵਿੱਚ ਮਾਤਾ ਪਿਤਾ ਸਾਹਿਬਾਨਾਂ ਨੇ ਖਾਸ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।ਆਏ ਮਹਿਮਾਨਾਂ ਦਾ ਸਵਾਗਤ ਪ੍ਰਿੰਸੀਪਲ ਨਵਨੀਤ ਚੌਹਾਨ ਨੇ ਆਪਣੇ ਸੰਬੋਧਨ ਰਾਂਹੀ ਕੀਤਾ।ਉਹਨਾਂ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਮਾਤਾ ਪਿਤਾ ਸਾਹਿਬਾਨ ਅਤੇ ਸਕੂਲ ਦੇ ਅਧਿਆਪਕ ਹਮੇਸ਼ਾ ਆਪਣੇ ਬੱਚਿਆਂ ਦੀ ਬਿਹਤਰੀ ਚਾਹੁੰਦੇ ਹਨ।ਅਸਲ ਵਿੱਚ ਇਹ ਹੀ ਸਾਰੇ ਵਿਿਦਆਰਥੀਆਂ ਦੇ ਅਸਲੀ ਹੀਰੋ ਅਤੇ ਰੋਲ ਮਾਡਲ ਹੁੰਦੇ ਹਨ। ਜੋ ਕਿ ਿਦਨ ਰਾਤ ਹਮੇਸ਼ਾ ਲਗਾਤਾਰ ਵਿਿਦਆਰਥੀਆਂ ਦੇ ਉਜਵੱਲ ਭਵਿੱਖ ਲਈ ਕੰਮ ਕਰਦੇ ਹਨ।ਇਸ ਸਮਾਗਮ ਵਿੱਚ ਮਾਤਾ ਪਿਤਾ ਸਾਹਿਬਾਨ ਦੇ ਆਪਣੇ ਹੱਥਾ ਨਾਲ ਆਪਣੇ ਬੱਚਿਆਂ ਨੂੰ ਟਾਪਰ ਡੇ ਦੇ ਮੌਕੇ ਤੇ ਇਨਾਮ ਦਿੱਤੇ।ਮਾਤਾ ਪਿਤਾ ਸਾਹਿਬਾਨ ਵੀ ਇਸ ਮੌਕੇ ਤੇ ਬਹੁਤ ਖੁਸ਼ ਸਨ ਕਿ ਸਕੂਲ ਵਲੋਂ ਉਹਨਾਂ ਨੂੰ ਇਹ ਮੌਕਾ ਪ੍ਰਦਾਨ ਕੀਤਾ ਗਿਆ।ਵਿਿਦਆਰਥੀਆਂ ਵਿੱਚ ਆਪਣੇ ਮਾਤਾ ਪਿਤਾ ਸਾਹਿਬਾਨਾਂ ਪਾਸੋਂ ਇਨਾਮ ਲੈ ਕੇ ਇੱਕ ਵੱਖਰੀ ਹੀ ਖੁਸ਼ੀ ਸੀ।ਸਾਰੇ ਮਾਤਾ ਪਿਤਾ ਸਾਹਿਬਾਨ ਨੇ ਸਕੂਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਕੂਲ ਵਲੋਂ ਜੋ ਸੰਸਕਾਰ ਵਿਿਦਆਰਥੀਆਂ ਅੰਦਰ ਭਰੇ ਜਾ ਰਹੇ ਹਨ ਉਹ ਵਿਲੱਖਣ ਹੀ ਹਨ ਅਤੇ ਇਸ ਨਾਲ ਹੀ ਉਹਨਾਂ ਵਲੋ ਸਕੂਲ ਪ੍ਰਤੀ ਪੂਰੀ ਸੰਤੁਸ਼ਟੀ ਜਾਹਿਰ ਕੀਤੀ ਗਈ।ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਵਲੋ ਅੰਤ ਵਿੱਚ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।ਉਹਨਾਂ ਨੇ ਅੱਗੇ ਕਿਹਾ ਕਿ ਆਉਣ ਵਾਲੇ ਵਿਿਦੱਅਕ ਵਰੇ੍ਹ ਵਿੱਚ ਸਾਰੇ ਮਾਤਾ ਪਿਤਾ ਸਾਹਿਬਾਨਾਂ ਨੂੰ ਸਕੂਲ ਦੇ ਵੱਖ-ਵੱਖ ਸਮਾਗਮਾਂ ਵਿੱਚ ਬੁਲਾਇਆ ਜਾਵੇਗਾ ਤਾਂ ਜੋ ਆਪਣੇ ਬੱਚਿਆਂ ਦੀ ਉਚੇਰੀ ਸਿੱਖਿਆ ਦਾ ਹਿੱਸਾ ਬਣ ਸਕਣ।ਇਸ ਮੌਕੇ ਤੇ ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਅਤੇ ਮੈਨੇਜਰ ਮਨਦੀਪ ਚੌਹਾਨ ਨੇ ਵੀ ਸਕੂਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਮਾਤਾ ਪਿਤਾ ਸਾਹਿਬਾਨ ਵਲੋਂ ਜਸਪ੍ਰੀਤ ਸਿੰਘ ਤੂਰ, ਬਲਵਿੰਦਰ ਸਿੰਘ ਚਾਹਲ, ਦਵਿੰਦਰ ਸਿੰਘ ਗਿੱਲ, ਸੁਨੀਲ ਮਨਚੰਦਾ, ਸਰਵਨਦੀਪ ਸਿੰਘ ਗਿੱਲ ਅਤੇ ਸਕੂਲ ਵਲੋਂ ਮੈਡਮ ਮੌਨਿਕਾ ਚੌਹਾਨ, ਬਲਜੀਤ ਕੌਰ, ਅੰਜੂ ਬਾਲਾ, ਜਗਸੀਰ ਸ਼ਰਮਾਂ, ਕੁਲਦੀਪ ਕੌਰ, ਰਵਿੰਦਰ ਸਿੰਘ, ਅਤੇ ਸੰਬੰਧਤ ਕਲਾਸ ਇੰਨਚਾਰਜ ਵੀ ਹਾਜਿਰ ਸਨ।