You are here

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੀ ਭੁੱਖ ਹਡ਼ਤਾਲ 'ਚ ਦੀਪ ਸਿੱਧੂ ਨੂੰ ਦਿੱਤੀ ਸ਼ਰਧਾਂਜਲੀ    

ਮੁੱਲਾਂਪੁਰ ਦਾਖਾ  24 ਫ਼ਰਵਰੀ (ਸਤਵਿੰਦਰ ਸਿੰਘ ਗਿੱਲ  )ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਉਹਨਾਂ ਦੇ ਬੁੱਤ ਵਾੜੇ ਚੌਕ ਵਿਖੇ ਪੱਕਾ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੀ ਭੁੱਖ ਹਡ਼ਤਾਲ ਦਾ ਅੱਜ ਚੌਥਾ ਦਿਨ ਭੁੱਖ ਹਡ਼ਤਾਲ ਤੇ ਬੈਠਣ ਵਾਲੇ ਜੁਝਾਰੂ ਪਿੰਡ ਟੂਸੇ ( ਲੁਧਿਆਣਾ ) ਦੇ ਸਾਬਕਾ ਸਰਪੰਚ ਜਸਵੀਰ ਸਿੰਘ ਟੂਸੇ ,ਸੁਰਜੀਤ ਸਿੰਘ ਟੂਸੇ, ਪ੍ਰਭਦੀਪ ਸਿੰਘ ਟੂਸੇ,ਹਰਦੀਪ ਸਿੰਘ ਟੂਸੇ,ਬਲਦੇਵ ਸਿੰਘ ਦੇਵ ਸਰਾਭਾ ਸਮੇਤ ਪੰਜ ਸਿੰਘ ਭੁੱਖ ਹਡ਼ਤਾਲ ਤੇ ਬੈਠੇ ਸਨ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ   ਆਖਿਆ ਕਿ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੇ ਸ਼ਹੀਦੀ ਸਥਾਨ ਸ੍ਰੀ ਫਤਹਿਗਡ਼੍ਹ ਸਾਹਿਬ ਦੀਵਾਨ ਟੋਡਰ ਮੱਲ ਹਾਲ ਵਿਖੇ ਸਾਡੇ ਤੋਂ ਵਿਛੜੇ ਸੰਘਰਸ਼ੀ ਯੋਧਾ ਸੰਦੀਪ ਸਿੰਘ ਦੀਪ ਸਿੱਧੂ ਦੀ ਅੰਤਮ ਅਰਦਾਸ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਦੇਣ ਲਈ ਪੂਰੇ ਪੰਜਾਬ ਦੇ ਜੁਝਾਰੂ ਲੋਕ ਅਤੇ ਵੱਡੀ ਗਿਣਤੀ 'ਚ ਨੌਜਵਾਨਾਂ ਸ਼ਰਧਾਂਜਲੀਆਂ ਦਿੱਤੀਆਂ ਉੱਥੇ ਹੀ  ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਚੱਲ ਰਹੀ ਭੁੱਖ ਹਡ਼ਤਾਲ ਬੈਠੀਆਂ ਸੰਗਤਾਂ ਨੇ ਵੀ ਦੀਪ ਸੰਧੂ ਨੂੰ ਸ਼ਰਧਾਂਜਲੀਆਂ ਦਿੱਤੀਆਂ ਤੇ ਆਖਿਆ ਸਾਨੂੰ ਅੱਜ ਇਸ ਗੱਲ ਦਾ ਦੁੱਖ ਹੈ ਕਿ ਜੇਕਰ ਅੱਜ ਸੰਦੀਪ ਸੰਧੂ ਸਾਡੇ ਵਿੱਚ ਮੌਜੂਦ ਹੁੰਦੇ ਤਾਂ ਉਹ ਸਾਡੀ ਚੱਲ ਰਹੇ ਬੰਦੀ ਸਿੰਘਾਂ ਦੀ ਰਿਹਾੲੀ ਲੲੀ ਚੱਲ ਰਹੇ ਮੋਰਚੇ 'ਚ ਜ਼ਰੂਰ ਹਾਜ਼ਰੀ ਲਵਾਉਣ ਲਈ ਪਹੁੰਚਦੇ ਪਰ ਸਾਨੂੰ ਉਨ੍ਹਾਂ ਦੀ ਮੌਤ ਤੇ ਦੁੱਖ ਹੈ ਇੱਥੇ ਹੀ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜੋ ਦੀਪ ਸੰਧੂ ਦੀ ਸਿੱਖ ਕੌਮ ਪ੍ਰਤੀ ਸੋਚ ਤੇ ਪਹਿਰਾ ਦੇ ਰਹੇ ਹਾਂ। ਇਹ ਮੋਰਚਾ ਭੁੱਖ ਹਡ਼ਤਾਲ ੳੁਦੋਂ ਤਕ ਚਲੂਗਾ ਜਦੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਜਾਂਦੇ ਆਖਰ 'ਚ ਅਸੀਂ ਪੂਰੀ ਸਿੱਖ ਕੌਮ ਨੂੰ ਅਪੀਲ ਕਰਦੇ ਹਾਂ ਕਿ ਆਪਣੀਆਂ ਸਜ਼ਾਵਾਂ ਤੋਂ ਦੁੱਗਣੀ ਸਜ਼ਾ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਸ ਚੱਲ ਰਹੇ ਮੋਰਚੇ 'ਚ ਹਾਜ਼ਰੀ ਜ਼ਰੂਰ ਲਗਾਓ। ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਲੋਕ ਭਲਾਈ ਮੰਚ ਦੇ ਸਰਪ੍ਰਸਤ ਇੰਦਰਜੀਤ ਸਿੰਘ ਸਹਿਜਾਦ , ਦਵਿੰਦਰ ਸਿੰਘ ਸਰਾਭਾ , ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਪਹਿਲਵਾਨ ਰਣਜੀਤ ਸਿੰਘ ਲੀਲ, ਪਹਿਲਵਾਨ ਰਮਨ ਜਗਰਾਓਂ , ਪਹਿਲਵਾਨ ਬੰਟੀ ਮਥਰਾ , ਪਹਿਲਵਾਨ ਗੋਬੰਦ ਮਥਰਾ,    ਪਰਮਜੀਤ ਸਿੰਘ ਪੰਮੀ ਯੂ ਪੀ ਵਾਲੇ ,ਦਰਸਨ ਸਿੰਘ ਦਰਸੀ ਬਿਜਲੀ ਵਾਲੇ ,ਕੁਲਜੀਤ ਸਿੰਘ ਭਮਰਾ ਸਰਾਭਾ,ਅਮਰ ਸਿੰਘ ਟੂਸੇ ,ਤੇਜਾ ਸਿੰਘ ਟੂਸੇ ਆਦਿ ਹਾਜ਼ਰ ਸਨ ।