You are here

ਪੰਜਾਬ ਪੁਲਿਸ ਨੇ ਕੀਤਾ ਫਲੈਗ ਮਾਰਚ 

ਹਠੂਰ,16,ਫਰਵਰੀ-(ਕੌਸ਼ਲ ਮੱਲ੍ਹਾ)-ਵਿਧਾਨ ਸਭਾ ਦੀਆ ਚੋਣਾ ਨੂੰ ਮੱਦੇ ਨਜਰ ਰੱਖਦਿਆ ਅੱਜ ਪੰਜਾਬ ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ)ਦੇ ਐਸ ਐਸ ਪੀ ਕੇਤਨ ਪਾਟਿਲ ਬਲੀਰਾਮ ਦੇ ਦਿਸਾ ਨਿਰਦੇਸਾ ਅਨੁਸਾਰ ਰਾਜਵਿੰਦਰ ਸਿੰਘ ਡੀ ਐਸ ਪੀ ਰਾਏਕੋਟ ਦੀ ਅਗਵਾਈ ਹੇਠ ਲੰਮੇ,ਮਾਣੂੰਕੇ,ਲੱਖਾ,ਚਕਰ,ਬੱਸੂਵਾਲ,ਰਣਧੀਰ ਗੜ੍ਹ,ਭੰਮੀਪੁਰਾ ਕਲਾਂ,ਡੱਲਾ,ਰਸੂਲਪੁਰ,ਮੱਲ੍ਹਾ,ਬੁਰਜ ਕੁਲਾਰਾ,ਹਠੂਰ ਆਦਿ ਪਿੰਡਾ ਵਿਚ ਫਲੈਗ ਮਾਰਚ ਕੀਤਾ ਗਿਆ।ਇਸ ਮੌਕੇ ਗੱਲਬਾਤ ਕਰਦਿਆ ਪੰਜਾਬ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਸਿਵ ਕੰਵਲ ਸਿੰਘ ਨੇ ਕਿਹਾ ਕਿ ਚੋਣ ਕਮਿਸਨਰ ਅਤੇ ਡੀ ਜੀ ਪੀ ਦੀਆ ਸਖਤ ਹਦਾਇਤਾ ਹਨ ਕਿ ਹਲਕੇ ਦੇ ਹਰ ਪਿੰਡ ਵਿਚ ਫਲੈਗ ਮਾਰਚ ਕੀਤਾ ਜਾਵੇ ਅਤੇ ਬਿਨਾ ਕਿਸੇ ਦਬਾਅ ਦੇ ਵੋਟਾ ਪਾਈਆ ਜਾਣ।ਉਨ੍ਹਾ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਸੱਕੀ ਵਿਅਕਤੀ ਨਜਰ ਆਉਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਸਬੰਧਿਤ ਪੁਲਿਸ ਸਟੇਸਨ ਨੂੰ ਦਿੱਤੀ ਜਾਵੇ ਤਾਂ ਜੋ ਵੋਟਾ ਦਾ ਕੰਮ ਅਮਨ-ਅਮਾਨ ਨਾਲ ਨੇਪੜੇ ਚਾੜਿਆ ਜਾਵੇ।ਇਸ ਮੌਕੇ ਉਨ੍ਹਾ ਨਾਲ ਏ ਅੇਸ ਆਈ ਜਗਜੀਤ ਸਿੰਘ,ਏ ਅੇਸ ਆਈ ਕੁਲਦੀਪ ਕੁਮਾਰ,ਹਠੂਰ ਪੁਲਿਸ,ਰਾਏਕੋਟ ਪੁਲਿਸ ਅਤੇ ਫੌਜੀ ਟੁਕੜੀ ਮੌਜੂਦ ਸੀ।

ਫੋਟੋ ਕੈਪਸਨ:- ਥਾਣਾ ਹਠੂਰ ਦੇ ਇੰਚਾਰਜ ਸਿਵ ਕੰਵਲ ਸਿੰਘ ਅਤੇ ਹੋਰ ਫਲੈਗ ਮਾਰਚ ਬਾਰੇ ਜਾਣਕਾਰੀ ਦਿੰਦੇ ਹੋਏ