ਇਕ ਵਾਰ ਵਿਧਾਇਕ ਬਣਾਓ ਫੇਰ ਦੇਖੋ ਹੁੰਦਾ ਵਿਕਾਸ- ਕੈਪਟਨ ਸੰਧੂ
ਮੁੱਲਾਂਪੁਰ ਦਾਖਾ,13 ਫਰਵਰੀ (ਸਤਵਿੰਦਰ ਸਿੰਘ ਗਿੱਲ ) ਅੱਜ ਹਲਕੇ ਦਾਖੇ ਦੇ ਮਾਰਕੀਟ ਕਮੇਟੀ ਸਿੱਧਵਾਂ ਬੇਟ ਅਧੀਨ ਆਉਂਦੇ ਪਿੰਡ ਮਦਾਰਪੂਰਾ ਵਿੱਚ ਬਲਾਕ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ (ਸਰਪੰਚ) ਵੱਲੋਂ ਕਾਂਗਰਸ ਪਾਰਟੀ ਦੇ ਹੱਕ ਵਿੱਚ ਚੋਣ ਜਲਸਾ ਕਰਵਾਇਆ ਗਿਆ। ਜਿੱਥੇ ਹਲਕਾ ਦਾਖਾ ਤੋਂ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ’ਤੇ ਸਿਰਕਤ ਕਰਦਿਆ ਕਾਂਗਰਸੀ ਵਰਕਰਾਂ ਸਮੇਤ ਹੋਰ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਵੋਟਰਾਂ ਨੂੰ ਅਪੀਲ ਕੀਤੀ ਕਿ 20 ਫਰਬਰੀ ਨੂੰ ਚੋਣ ਨਿਸ਼ਾਨ ਹੱਥ ਪੰਜੇ ਦਾ ਬਟਨ ਦਬਾ ਕੇ ਉਹਨਾ ਨੂੰ ਕਾਮਯਾਬ ਕੀਤਾ ਜਾਵੇ ਤਾਂ ਜੌ ਬਾਕੀ ਰਹਿੰਦੇ ਵਿਕਾਸ ਕਾਰਜਾਂ ਦੇ ਕੰਮ ਨੇਪਰੇ ਚਾੜ੍ਹੇ ਜਾ ਸਕਣ।
ਕੈਪਟਨ ਸੰਦੀਪ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ ਢਾਈ ਸਾਲਾਂ ਤੋਂ ਉਹ ਹਲਕਾ ਦਾਖਾ ਤੋਂ ਬਤੌਰ ਸੇਵਾਦਾਰ ਹੋਣ ਦੇ ਨਾਤੇ ਸੇਵਾ ਕਰਨ ਰਿਹਾ ਹੈ, ਹੁਣ ਉਸਦੀ ਹਲਕਾ ਦਾਖਾ ਕਰਮਭੂਮੀ ਬਣ ਚੁੱਕਾ ਹੈ, ਹਲਕਾ ਦਾਖਾ ਉਸਦਾ ਆਪਣਾ ਪਰਿਵਾਰ ਬਣ ਚੁੱਕਾ ਹੈ, ਢਾਈ ਸਾਲਾਂ ਦੇ ਇਸ ਰਿਸਤੇ ਨੂੰ ਬਰਕਰਾਰ ਰੱਖਿਓ, ਉਨ੍ਹਾਂ ਦੀ ਖੈਰੀਅਤ ਮੰਗਣਾ ਉਸਦਾ ਇਖਲਾਕੀ ਫਰਜ ਹੈ। ਪਰ ਅੱਜ ਉਹ ਆਪਣੇ ਲਈ ਤੁਹਾਡੇ ਸਾਹਮਣੇ ਵੋਟ ਮੰਗਣ ਆਇਆ ਹੈ, ਉਹ ਵਿਸ਼ਵਾਸ ਦੁਆਉਦਾ ਹੈ ਕਿ ਜੇਕਰ ਇੱਕ ਮੌਕੇ ਉਸਨੂੰ ਪੰਜ ਸਾਲ ਦਾ ਦਿੱਤਾ ਜਾਵੇ ਤਾਂ ਉਹ ਹਲਕਾ ਦਾਖਾ ਦੀ ਨੁਹਾਰ ਬਦਲ ਸਕਦਾ ਹੈ। ਕੈਪਟਨ ਸੰਧੂ ਨੇ ਬੇਰੁਜਗਾਰ ਨੌਜਵਾਨਾ ਬਾਰੇ ਵੀ ਕਿਹਾ ਕਿ ਉਹਨਾ ਦੀ ਪੂਰੀ ਕੋਸਿਸ਼ ਹੋਵੇਗੀ ਕਿ ਨੌਜਵਾਨਾਂ ਨੂੰ ਵੱਧ ਤੋਂ ਵੱਧ ਨੋਕਰੀਂਆ ਦਿੱਤੀਆਂ ਜਾ ਸਕਣ।ਇਸ ਮੌਕੇ ਪਿੰਡ ਮਦਾਰਪੁਰਾ ਵਾਸੀਆਂ ਨੇ ਸਰਪੰਚ ਵਰਿੰਦਰ ਸਿੰਘ ਢਿੱਲੋਂ (ਬਲਾਕ ਪ੍ਰਧਾਨ ਸਿੱਧਵਾਂ ਬੇਟ) ਦੀ ਯੋਗ ਅਗਵਾਈ ਵਿੱਚ ਸਮੁੱਚੇ ਪਿੰਡ ਵਾਸੀਆਂ ਨੇ ਕੈਪਟਨ ਸੰਧੂ ਦਾ ਸਨਮਾਨ ਕੀਤਾ।