ਦੋ ਪੁਲਾ ਕਰਕੇ ਦੋ ਹਿੱਸਿਆ ਵਿੱਚ ਵੰਡਿਆ ਸ਼ਹਿਰ ਇੱਕ ਕਰਨ ਦਾ ਕਰਾਂਗਾ ਯਤਨ – ਕੈਪਟਨ ਸੰਧੂ
ਮੁੱਲਾਂਪੁਰ ਦਾਖਾ, 12 ਫਰਵਰੀ (ਸਤਵਿੰਦਰ ਸਿੰਘ ਗਿੱਲ ) – ਸਥਾਨਕ ਕਸਬੇ ਦੇ ਦਸ਼ਮੇਸ਼ ਨਗਰ ਵਿੱਚ ਵਾਰਡ ਨੰਬਰ 12 ਅਤੇ 13 ਦੇ ਵਸਨੀਕਾਂ ਨੇ ਸ਼ਾਂਝੇ ਤੌਰ ’ਤੇ ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੇ ਹੱਕ ਵਿੱਚ ਚੋਣ ਜਲਸਾ ਕੀਤਾ। ਕੈਪਟਨ ਸੰਧੂ ਦੇ ਸੁਆਗਤ ਲਈ ਜਿੱਥੇ ਫੁੱਲਾਂ ਦੀ ਵਰਖਾਂ ਕੀਤੀ ਉੱਥੇ ਹੀ ਸੰਧੂ ਨੂੰ ਵਾਰਡ ਵਾਸੀਆਂ ਨੇ ਸੰਧੂ ਪਰਿਵਾਰ ਨੂੰ ਆਪਣੀਆਂ ਪਲਕਾਂ ’ਤੇ ਬਿਠਾਇਆ। ਕੈਪਟਨ ਸੰਦੀਪ ਸਿੰਘ ਸੰਧੂ ਨਾਲ ਉਨ੍ਹਾਂ ਦੀ ਧਰਮਪਤਨੀ ਪੁਨੀਤਾ ਸੰਧੂ, ਬੇਟੀ ਨਿਹਚਲ ਸੰਧੂ ਨੇ ਉੱਚੇਚੇ ਤੌਰ ’ਤੇ ਸ਼ਿਰਕਤ ਕੀਤੀ।
ਕੈਪਟਨ ਸੰਧੂ ਨੇ ਉਸਦਾ ਹਲਕਾ ਦਾਖਾ ਨਾਲ ਢਾਈ ਸਾਲ ਦਾ ਰਿਸਤਾ ਬਣਿਆ ਹੈ, ਬੇਸ਼ੱਕ ਉਸਦੀ ਜਨਮ ਭੂਮੀ ਕੋਈ ਹੋਰ ਹੈ, ਪਰ ਕਰਮਭੂਮੀ ਹਲਕਾ ਦਾਖਾ ਬਣ ਗਿਆ ਹੈ। ਹਲਕਾ ਦਾਖਾ ਨੂੰ ਹੀ ਮੈਂ ਆਪਣਾ ਪਰਿਵਾਰ ਦਾ ਮੰਨਦਾ ਹਾਂ। ਇਸ ਦੀ ਬਿਹਤਰੀ ਤੇ ਤਰੱਕੀ ਲਈ ਉਹ ਹਮੇਸਾਂ ਯੋਗਦਾਨ ਪਾਉਦਾ ਰਹੂੰਗਾ। ਕੈਪਟਨ ਸੰਧੂ ਨੇ ਕਿਹਾ ਕਿ ਸ਼ਹਿਰ ਅੰਦਰ ਉਸਨੇ 60 ਕਰੋੜ ਤੋਂ ਵਧੇਰੇ ਵਿਕਾਸ ਕਾਰਜ ਕਰਵਾਏ ਹਨ। ਪਰ ਲੁਧਿਆਣਾ-ਫਿਰੋਜਪੁਰ ਰੋਡ ਅਤੇ ਰਾਏਕੋਟ ’ਤੇ ਬਣੇ ਪੁਲ (ਓਵਰਬਿ੍ਰਜ) ਕਰਕੇ ਸ਼ਹਿਰ ਦੋ ਹਿੱਸਿਆ ਵਿੱਚ ਵੰਡਿਆ ਪਿਆ ਹੈ। ਜੇਕਰ ਤੁਹਾਡੇ ਅਸ਼ੀਰਵਾਦ ਸਦਕਾ ਉਸ ਨੂੰ ਹਲਕਾ ਦਾਖਾ ਵਿੱਚ ਵਿਧਾਇਕੀ ਦਾ ਮਾਣ ਪ੍ਰਾਪਤ ਹੋਇਆ ਤਾਂ ਉਸਦਾ ਪਹਿਲਾ ਕੰਮ ਇਨ੍ਹਾਂ ਪੁੱਲਾਂ ਕਰਕੇ ਦੋ ਹਿੱਸਿਆ ਵਿੱਚ ਵੰਡੇ ਸ਼ਹਿਰ ਨੂੰ ਇੱਕ ਕਰਨ ਦਾ ਯਤਨ ਕਰਾਂਗਾ, ਭਾਵ ਕਿ ਪਿੱਲਰਾਂ ਵਾਲਾ ਪੁਲ ਬਣਾਵਾਂਗਾ। ਕੈਪਟਨ ਸੰਧੂ ਨੇ ਕਿਹਾ ਕਿ ਉਸਦਾ ਯਤਨ ਰਿਹਾ ਹੈ ਕਿ ਉਹ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਕੋਈ ਕਸਰ ਬਾਕੀ ਨਾ ਛੱਡੇ। ਉਨ੍ਹਾਂ ਦੀ ਮਿਹਨਤ ਸਦਕਾ ਜਿੱਥੇ ਬਹੁ-ਕਰੋੜੀ ਪ੍ਰੋਜੈਕਟ ਬਣਕੇ ਤਿਆਰ ਹੋਏ ਹਨ ਉੱਥੇ ਹੀ ਦੋ ਪਾਣੀ ਵਾਲੀਆਂ ਵੱਡੀਆਂ ਟੈਂਕੀਆਂ ਨਿਰਮਾਣ ਅਧੀਂਨ ਹਨ।
ਇਸ ਮੌਕੇ ਕੈਪਟਨ ਸੰਧੂ ਨੇ ਵਾਰਡ ਦੀ ਚੋਣ ਇੰਚਾਰਜ ਮੈਡਮ ਹਰਪ੍ਰੀਤ ਕੌਰ ਗਿੱਲ, ਕੌਂਸਲਰ ਬਲਵੀਰ ਚੰਦ ਅਤੇ ਕੌਂਸਲਰ ਕਰਨਵੀਰ ਸਿੰਘ ਸੇਖੋਂ ਦੀ ਸ਼ਲਾਘਾ ਕੀਤੀ ਜਿਨ੍ਹਾਂ ਕਰਕੇ ਮੁਹੱਲਾ ਨਿਵਾਸੀ ਇਕੱਠੇ ਹੋਏ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਤੇਲੂ ਰਾਮ ਬਾਂਸਲ, ਸਾਬਕਾ ਮੀਤ ਪ੍ਰ੍ਰਧਾਨ ਮਹਿੰਦਰਪਾਲ ਸਿੰਘ ਲਾਲੀ, ਸ਼ਹਿਰੀ ਪ੍ਰਧਾਨ ਪਵਨ ਸਿਡਾਨਾ, ਸਾਬਕਾ ਸਰਪੰਚ ਜਤਿੰਦਰ ਸਿੰਘ ਦਾਖਾ, ਸੁਭਾਸ ਵਰਮਾ, ਰਾਜਨ ਵਰਮਾ, ਰਵਿੰਦਰ ਸਿੰਘ ਮੋਹੀ, ਸੰਦੀਪ ਸਿੰਘ ਸੇਖੋਂ, ਗੋਲਡੀ ਗਾਬਾ, ਜੱਸੀ ਗੁੜੇ, ਨੀਲਮ ਰਾਣੀ, ਕੁਲਵਿੰਦਰ ਕੌਰ, ਕਨਵੀਰ ਕੌਰ ਸਮੇਤ ਹੋਰ ਵੀ ਹਾਜਰ ਸਨ।