You are here

ਪਿੰਡ ਈਸੇਵਾਲ ਵਿੱਚ ਚੱਲਿਆ ਇਆਲੀ ਦਾ ਜਾਦੂ 

ਚੋਣ ਜਲਸੇ 'ਚ ਉਮੜਿਆਂ ਪਿੰਡਵਾਸੀਆਂ ਭਾਰੀ ਇਕੱਠ 
ਮੁੱਲਾਂਪੁਰ ਦਾਖਾ, 13 ਫਰਵਰੀ(ਸਤਵਿੰਦਰ ਸਿੰਘ ਗਿੱਲ)— ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਨ੍ਹਾਂ ਚੋਣਾਂ ਵਿੱਚ ਚੌਥੀ ਵਾਰ ਚੋਣ ਮੈਦਾਨ ਵਿੱਚ ਉਤਾਰੇ ਨਿਧੜਕ ਆਗੂ ਮਨਪ੍ਰੀਤ ਸਿੰਘ ਇਆਲੀ ਦੀ ਲੋਕਪ੍ਰੀਅਤਾ ਜਲੰਧਰ ਬੁਲੰਦੀਆਂ ਛੂੰਹਦੀ ਜਾ ਰਹੀ ਹੈ, ਸਗੋਂ ਪਿੰਡ ਈਸੇਵਾਲ ਵਿਖੇ ਇਆਲੀ ਦਾ ਜਾਦੂ ਚੱਲਦਾ ਉਸ ਸਮੇਂ ਨਜ਼ਰ ਆਇਆ, ਜਦੋਂ ਚੋਣ ਜਲਸੇ ਵਿੱਚ ਆਪ ਮੁਹਾਰੇ ਪਿੰਡ ਵਾਸੀਆਂ ਦਾ ਭਾਰੀ ਇਕੱਠ ਉਮੜ ਆਇਆ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਆਖਿਆ ਕਿ ਉਹ ਅਕਾਲੀ ਸਰਕਾਰ ਸਮੇਂ ਕੀਤੇ ਵਿਕਾਸ ਕਾਰਜਾਂ 'ਤੇ ਬਦਲੇ ਵੋਟ ਮੰਗ ਰਹੇ ਹਨ, ਜਦਕਿ ਵਿਰੋਧੀਆਂ ਪਾਰਟੀਆਂ ਦੇ ਉਮੀਦਵਾਰਾਂ ਕੋਲ ਵਿਕਾਸ ਸੰਬੰਧੀ ਕੋਈ ਵੀ ਠੋਸ ਰਣਨੀਤੀ ਨਹੀਂ ਹੈ, ਬਲਕਿ ਉਨ੍ਹਾਂ ਵੱਲੋਂ ਕਰਵਾਇਆ ਵਿਕਾਸ ਅੱਜ ਵੀ ਹਲਕੇ ਦੇ ਪਿੰਡਾਂ ਵਿੱਚ ਦਿਖਾਈ ਦੇ ਰਿਹਾ ਹੈ ਪ੍ਰੰਤੂ ਕਾਂਗਰਸ ਨੇ ਆਪਣੀ ਮੌਜੂਦਾ ਸਰਕਾਰ ਦੌਰਾਨ ਹਲਕੇ ਦਾ ਕੋਈ ਵਿਕਾਸ ਤਾਂ ਕੀ ਕਰਵਾਉਣ ਸੀ, ਸਗੋਂ ਉਨ੍ਹਾਂ ਵੱਲੋਂ ਕਰਵਾਏ ਵਿਕਾਸ ਕਾਰਜਾਂ ਦੀ ਬਦਲਾਖੋਰੀ ਦੇ ਚਲਦੇ ਸਾਂਭ ਸੰਭਾਲ ਨਹੀਂ ਕੀਤੀ, ਉਥੇ ਹੀ ਆਪ ਪਾਰਟੀ ਵੀ ਦਿੱਲੀ ਮਾਡਲ ਦਾ ਝੂਠ ਦਿਖਾ ਕੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਣ ਦੇ ਸੁਪਨੇ ਲੈ ਰਹੀ ਹੈ, ਜਦਕਿ ਉਸ ਪੰਜਾਬ ਦੇ ਲੋਕਾਂ ਨਾਲ ਕੋਈ ਲਗਾਅ ਨਹੀਂ ਹੈ। ਉਨ੍ਹਾਂ ਪਿੰਡਵਾਸੀ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਨੂੰ ਮੁੜ ਹਲਕੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਅਕਾਲੀ-ਬਸਪਾ ਸਰਕਾਰ ਬਣਨ 'ਤੇ ਹਲਕੇ ਦੇ ਰੁਕੇ ਪਏ ਵਿਕਾਸ ਨੂੰ ਮੁੜ ਕਰਵਾਇਆ ਜਾ ਸਕੇ ਅਤੇ ਹਲਕੇ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਇਸ ਮੌਕੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਵਿਸਵਾਸ਼ ਦਿਵਾਇਆ। ਇਸ ਮੌਕੇ ਜਗਵੰਤ ਸਿੰਘ ਜੱਗਾ, ਹਰਿੰਦਰ ਸਿੰਘ ਸਰਪੰਚ, ਦਵਿੰਦਰ ਸਿੰਘ ਪੰਚ, ਡਾ ਸੁਖਪਾਲ ਸਿੰਘ, ਬਲਦੇਵ ਸਿੰਘ ਨੰਬਰਦਾਰ, ਜਗਰੂਪ ਸਿੰਘ ਨੰਬਰਦਾਰ, ਦਲਜਿੰਦਰ ਸਿੰਘ, ਗੁਰਦੀਪ ਸਿੰਘ ਪ੍ਰਧਾਨ, ਪਰਮਿੰਦਰ ਸਿੰਘ ਪ੍ਰਧਾਨ, ਗੁਰਿੰਦਰ ਸਿੰਘ ਖ਼ਾਲਸਾ, ਦਲਜਿੰਦਰ ਸਿੰਘ ਐੱਨ ਆਰ ਆਈ, ਗਗਨਦੀਪ ਸਿੰਘ ਐਨ ਆਰ ਆਈ, ਅਮਰ ਸਿੰਘ ਐਨ ਆਰ ਆਈ, ਕੁਲਦੀਪ ਸਿੰਘ ਖਾਲਸਾ, ਕੁਲਦੀਪ ਸਿੰਘ ਰਾਜੂ ਜਿਊਲਰ, ਕਰਮਜੀਤ ਸਿੰਘ, ਹਰਮਿੰਦਰ ਸਿੰਘ, ਗੁਰਿੰਦਰ ਸਿੰਘ ਸਮੇਤ ਵੱਡੀ ਗਿਣਤੀ 'ਚ ਪਿੰਡਵਾਸੀ ਹਾਜ਼ਰ ਸਨ