You are here

ਪਿੰਡ ਜਾਂਗਪੁਰ ਵਿਖੇ ਇਆਲੀ ਦੇ ਜਲਸੇ 'ਚ ਹੋਏ ਭਾਰੀ ਇਕੱਠ ਨੇ ਵਿਰੋਧੀਆਂ 'ਚ ਪੈਦਾ ਕੀਤੀ ਘਬਰਾਹਟ 

ਕਾਂਗਰਸੀ ਪੰਚ ਪਰਿਵਾਰ ਸਮੇਤ ਅਕਾਲੀ ਦਲ 'ਚ ਹੋਇਆ ਸ਼ਾਮਿਲ 
ਮੁੱਲਾਂਪੁਰ ਦਾਖਾ, 13 ਫਰਵਰੀ(ਸਤਵਿੰਦਰ ਸਿੰਘ ਗਿੱਲ)— ਜਿਉਂ-ਜਿਉਂ ਵੋਟਾਂ ਦਾ ਦਿਨ ਨਜ਼ਦੀਕ ਆ ਰਿਹਾ ਹੈ, ਤਿਉਂ-ਤਿਉੰ ਵਿਧਾਨ ਸਭਾ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੀ ਚੋਣ ਮੁਹਿੰਮ ਬੁਲੰਦੀਆਂ ਛੂੰਹਦੀ ਜਾ ਰਹੀ ਹੈ, ਸਗੋਂ ਉਨ੍ਹਾਂ ਦੇ ਚੋਣ ਪ੍ਰਚਾਰ ਵਿੱਚ ਬੱਚਾ ਬੱਚਾ ਸਾਥ ਦੇ ਰਿਹਾ ਹੈ।ਇਸੇ ਤਹਿਤ ਪਿੰਡ ਜਾਂਗਪੁਰ ਵਿਖੇ ਕੀਤੇ ਚੋਣ ਜਲਸੇ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਇਆਲੀ ਨੇ ਆਖਿਆ ਕਿ ਮੌਜੂਦਾ ਕਾਂਗਰਸ ਸਰਕਾਰ ਦੇ ਪੰਜ ਸਾਲਾਂ ਵਿੱਚ ਸੂਬੇ ਅੰਦਰ ਵਿਕਾਸ ਪੱਖੋਂ ਖੜੋਤ ਆ ਗਈ, ਜਦਕਿ ਹਲਕਾ ਦਾਖਾ ਅੰਦਰ ਕੋਈ ਵੀ ਵਿਸ਼ੇਸ਼ ਵਿਕਾਸ ਨਹੀਂ ਕਰਵਾਇਆ ਗਿਆ ਪ੍ਰੰਤੂ ਸੱਤਾਧਾਰੀ ਧਿਰ ਵੱਲੋਂ ਰੱਜ ਕੇ ਲੋਕਾਂ ਨਾਲ ਧੱਕੇਸ਼ਾਹੀਆਂ ਅਤੇ ਜ਼ਿਆਦਤੀਆਂ ਕੀਤੀਆਂ ਗਈਆਂ ਹਨ, ਉੱਥੇ ਹੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤਣ ਉਪਰੰਤ ਵਿਧਾਨ ਸਭਾ ਹਲਕਾ ਦਾਖਾ ਦੇ ਵੋਟਰਾਂ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੀ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਦੌਰਾਨ ਵੋਟਰਾਂ ਨੂੰ ਵਰਗਲਾਉਣ ਦਾ ਫਿਰ ਯਤਨ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਚੋਣਾਂ ਵਿਚ ਹਲਕਾ ਦਾਖਾ ਦੇ ਲੋਕ ਧੱਕੇਸ਼ਾਹੀਆਂ ਕਰਨ ਅਤੇ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਨੂੰ ਮੂੰਹ ਤੋੜ ਜਵਾਬ ਦੇਣਗੇ, ਬਲਕਿ ਹਲਕਾ ਦਾਖਾ ਵਿੱਚ ਵਿਕਾਸ ਦੀ ਨਵੀਂ ਪਰਿਭਾਸ਼ਾ ਲਿਖਣ ਵਾਲੇ ਅਕਾਲੀ ਦਲ ਗੱਠਜੋੜ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ। ਇਸ ਮੌਕੇ ਕਾਂਗਰਸੀ ਪੰਚ ਦਵਿੰਦਰ ਸਿੰਘ ਭੋਲਾ ਨੇ ਪਰਿਵਾਰ ਸਮੇਤ ਕਾਂਗਰਸ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਆ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਜਿਨ੍ਹਾਂ ਦਾ ਅਕਾਲੀ-ਬਸਪਾ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੇ ਸਿਰੋਪਾ ਪਾ ਕੇ ਪਾਰਟੀ ਵਿੱਚ ਸਵਾਗਤ ਕੀਤਾ। ਜਲਸੇ ਦੌਰਾਨ ਪਿੰਡ ਵਾਸੀਆਂ ਵੱਲੋਂ ਲਗਾਈ ਗਈ ਭਰਵੀਂ ਹਾਜ਼ਰੀ ਨੇ ਪਿੰਡ ਜਾਂਗਪੁਰ ਵਿੱਚ ਇਆਲੀ ਦੀ ਮਜ਼ਬੂਤ ਸਥਿਤੀ ਦਾ ਪ੍ਰਗਟਾਵਾ ਕੀਤਾ, ਜਿਸ ਨੇ ਵਿਰੋਧੀਆਂ ਦੇ ਖੇਮੇ ਵਿਚ ਘਬਰਾਹਟ ਪੈਦਾ ਹੋ ਕਰ ਦਿੱਤੀ। ਜਲਸੇ ਦੌਰਾਨ ਸਮੂਹ ਅਕਾਲੀ ਆਗੂ, ਵਰਕਰ, ਸਮਰਥਨ ਅਤੇ ਪਿੰਡਵਾਸੀ ਵੱਡੀ ਗਿਣਤੀ 'ਚ ਮੌਜੂਦ ਸਨ।