ਜਗਰਾਓਂ 12 ਫ਼ਰਵਰੀ (ਅਮਿਤ ਖੰਨਾ)-ਲੋਕ ਸੇਵਾ ਸੁਸਾਇਟੀ ਜਗਰਾਓਂ ਨੇ ਇਸ ਸਾਲ ਦੀ ਦੂਸਰੀ ਮਹੀਨਾਵਾਰ ਜਨਰਲ ਹਾਊਸ ਦੀ ਮੀਟਿੰਗ ਕਰਦਿਆਂ ਮਾਰਚ ਮਹੀਨੇ ਲਗਾਉਣ ਵਾਲੇ ਸਮਾਜ ਸੇਵੀ ਪ੍ਰਾਜੈਕਟਾਂ ਨੂੰ ਪਾਸ ਕੀਤਾ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ ਦੀ ਪ੍ਰਧਾਨਗੀ ਹੇਠ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਦੇ ਦਫ਼ਤਰ ਵਿਖੇ ਹੋਈ ਮੀਟਿੰਗ ਵਿਚ ਜਿੱਥੇ ਜਨਵਰੀ ਮਹੀਨੇ ਸੁਸਾਇਟੀ ਵੱਲੋਂ ਲਗਾਏ 10 ਸਮਾਜ ਸੇਵੀ ਪ੍ਰੋਜੈਕਟਾਂ ਬਾਰੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਗਈ ਉੱਥੇ ਦੱਸਿਆ ਗਿਆ 13 ਫਰਵਰੀ ਨੂੰ ਅੱਖਾਂ ਦਾ ਕੈਂਪ ਲੰਮਿਆਂ ਵਾਲਾ ਬਾਗ਼ ਜਗਰਾਉਂ ਵਿਖੇ, 15 ਫਰਵਰੀ ਨੂੰ ਕੋਰੋਨਾ ਵੈਕਸੀਨ ਕੈਂਪ ਅਰੋੜਾ ਪ੍ਰਾਪਰਟੀ ਡੀਲਰ ਜਗਰਾਓਂ ਵਿਖੇ, ਵਰਿਆਮ ਸਿੰਘ ਸਕੂਲ ਨੂੰ ਪਿ੍ਰੰਟਰ ਦੇਣਾ, 27 ਫਰਵਰੀ ਨੂੰ ਖ਼ੂਨ ਦਾਨ ਕੈਂਪ ਲਗਾਉਣ, 6 ਮਾਰਚ ਨੂੰ ਮੈਡੀਕਲ ਚੈੱਕਅੱਪ ਕੈਂਪ, 13 ਮਾਰਚ ਨੂੰ ਪਿੰਡ ਮਾਣੂਕੇ ਵਿਖੇ ਅੱਖਾਂ ਦਾ ਕੈਂਪ ਲਗਾਉਣਾ, 20 ਮਾਰਚ ਨੂੰ ਸਮੂਹਿਕ ਕੰਨਿਆ ਦਾਨ ਕਰਵਾਉਣ ਤੋਂ ਇਲਾਵਾ ਇਕ ਲੜਕੀ ਦੇ ਵਿਆਹ ਲਈ ਲੋੜੀਂਦਾ ਸਾਮਾਨ ਅਤੇ ਡੀ ਏ ਵੀ ਸਕੂਲ ਦੇ ਇੱਕ ਬੱਚੇ ਦੀ ਫ਼ੀਸ ਦੇਣ ਦੇਣ ਦਾ ਫ਼ੈਸਲਾ ਲਿਆ ਗਿਆ। ਇਸ ਮੌਕੇ ਸੁਸਾਇਟੀ ਦੇ ਮੈਂਬਰਾਂ ਤੋਂ ਸਮਾਜ ਸੇਵੀ ਕੰਮਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕਰਨ ਲਈ ਸੁਝਾਅ ਵੀ ਲਏ ਗਏ। ਇਸ ਮੌਕੇ ਸੈਕਟਰੀ ਕੁਲਭੂਸ਼ਣ ਗੁਪਤਾ, ਕੈਸ਼ੀਅਰ ਮਨੋਹਰ ਸਿੰਘ ਟੱਕਰ, ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਸੀਨੀਅਰ ਮੀਤ ਪ੍ਰਧਾਨ ਕੰਵਲ ਕੱਕੜ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਪ੍ਰਾਜੈਕਟ ਚੇਅਰਮੈਨ ਨੀਰਜ ਮਿੱਤਲ, ਪ੍ਰਵੀਨ ਮਿੱਤਲ, ਡਾ ਭਾਰਤ ਭੂਸ਼ਣ ਬਾਂਸਲ, ਰਵਿੰਦਰ ਜੈਨ, ਪ੍ਰਸ਼ੋਤਮ ਅਗਰਵਾਲ, ਵਿਨੋਦ ਬਾਂਸਲ, ਪ੍ਰੇਮ ਬਾਂਸਲ, ਆਰ ਕੇ ਗੋਇਲ, ਸੰਜੂ ਬਾਂਸਲ, ਅਨਿਲ ਮਲਹੋਤਰਾ, ਸੁਨੀਲ ਅਰੋੜਾ, ਰਾਜਨ ਸਿੰਗਲਾ, ਸੁਮਿਤ ਪਾਟਨੀ, ਡਾ ਵਿਵੇਕ ਗਰਗ, ਅੰਸ਼ੂ ਗੋਇਲ, ਰਾਕੇਸ਼ ਸਿੰਗਲਾ, ਜਸਵੰਤ ਸਿੰਘ, ਸੰਦੀਪ ਮਿੱਤਲ, ਪ੍ਰਵੀਨ ਜੈਨ, ਮੋਨੰੂ ਜੈਨ, ਕੰਵਲਜੀਤ ਸਿੰਘ ਜਿੰਮੀ, ਮੁਕੇਸ਼ ਮਲਹੋਤਰਾ ਆਦਿ ਹਾਜ਼ਰ ਸਨ।