ਫ਼ਰੀਦਕੋਟ ( ਪ੍ਰੋ ਬੀਰ ਇੰਦਰ ਸਰਾਂ ) ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਦੇ ਚੇਅਰਮੈਨ ਤੇ ਸੰਸਥਾਪਕ ਸ ਗੁਰਵੇਲ ਸਿੰਘ ਕੋਹਾਲ਼ਵੀ ਦੀਆਂ ਪੰਜਾਬੀ ਮਾਂ ਬੋਲੀ ਪ੍ਰਤੀ ਲਗਨ ਅਤੇ ਸੇਵਾਵਾਂ ਨੂੰ ਦੇਖਦੇ ਹੋਏ,ਜ਼ਿਲਾ ਭਾਸ਼ਾ ਅਫ਼ਸਰ ਸਰਦਾਰਨੀ ਹਰਮੇਸ਼ ਕੌਰ ਜੋਧੇ ਨੇ ਕੋਹਾਲ਼ਵੀ ਸਾਹਿਬ ਨੂੰ ਜ਼ਿਲਾ ਭਾਸ਼ਾ ਸੰਚਾਰ ਮੰਚ/ਸ਼ੋਸ਼ਲ ਮੀਡੀਆ ਦੇ ਜ਼ਿਲਾ ਸੰਚਾਲਕ ਨਿਯੁਕਤ ਕੀਤਾ।
ਜ਼ਿਲਾ ਭਾਸ਼ਾ ਅਫ਼ਸਰ ਸਾਹਿਬਾਂ ਹਰਮੇਸ਼ ਕੌਰ ਜੋਧੇ ਨੇ ਦੱਸਿਆ ਕਿ ਪੰਜਾਬੀ ਮਾਂ ਬੋਲੀ, ਸਾਹਿਤ ਸਿਰਜਣਾ, ਭਾਸ਼ਾਈ ਨਿਪੁੰਨਤਾ,ਭਾਸ਼ਾਈ ਨਿਪੁੰਨਤਾ, ਭਾਸ਼ਾ ਮੰਚਾਂ ਅਤੇ ਸਭਿਆਚਾਰ ਦੇ ਵਿਕਾਸ ਤੇ ਪ੍ਰਚਾਰ ਲਈ ਜ਼ਿਲਾ ਭਾਸ਼ਾ ਸੰਚਾਰ ਮੰਚ/ਸ਼ੋਸ਼ਲ ਮੀਡੀਆਂ ਮੰਚ ਦਾ ਗਠਨ ਕੀਤਾ ਗਿਆਂ ਹੈ। ਗੁਰਵੇਲ ਕੋਹਾਲ਼ਵੀ ਨੂੰ ਇਨ੍ਹਾਂ ਦੀਆਂ ਪੰਜਾਬੀ ਮਾਂ ਬੋਲੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਇਸ ਮੰਚ ਦੇ ਜ਼ਿਲਾ ਪੱਧਰੀ ਸੰਚਾਲਕ ਨਿਯੁਕਤ ਕੀਤਾ ਗਿਆਂ ਹੈ।
ਜਤਿੰਦਰ ਕੌਰ ਅੰਨਗੜ (ਕੋਆਰਡੀਨੇਟਰ), ਗੁਰਬਿੰਦਰ ਸਿੰਘ ਭੱਟੀ (ਸਹਿ ਸੰਯੋਜਕ), ਸ੍ਰੀਮਤੀ ਜਸਪਾਲ ਕੌਰ (ਮੈਂਬਰ), ਮਨਮੋਹਨ ਸਿੰਘ ਬਾਸਰਕੇ (ਮੈਂਬਰ ) ਸਤਪਾਲ ਸਿੰਘ ਨੂੰ ਮੈਬਰ ਵਜੋਂ ਇਸ ਟੀਮ ਵਿੱਚ ਸ਼ਾਮਿਲ ਕੀਤਾ ਗਿਆਂ ਹੈ।
ਕੋਹਾਲ਼ਵੀ ਸਾਹਿਬ ਨੇ ਕਿਹਾ ਕਿ ਮੈਂ ਜ਼ਿਲਾ ਭਾਸ਼ਾ ਅਫ਼ਸਰ ਸਰਦਾਰਨੀ ਹਰਮੇਸ਼ ਕੌਰ ਜੋਧੇ ਅਤੇ ਆਪਣੀ ਸਹਿਯੋਗੀ ਟੀਮ ਨਾਲ ਮਿਲ ਕੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਚਾਰ ਅਤੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਲਈ ਦਿੱਤੀ ਗਈ ਜਿ਼ੰਮੇਵਾਰੀ ਨੂੰ ਤਨੋ ਮਨੋ ਸਮਰਪਿਤ ਭਾਵ ਨਾਲ ਕਰਾਂਗਾ ਅਸੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਨਾਲ ਨਾਲ ਗੁਰੂ ਰਾਮਦਾਸ ਜੀ ਦੀ ਵਸਾਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨਾਮ ਵੀ ਭਾਸ਼ਾ ਵਿਭਾਗ ਪੰਜਾਬ ਦੀਆਂ ਮੂਹਰੀਆਂ ਕਤਾਰਾਂ ਵਿੱਚ ਲੈ ਕੇ ਜਾਵਾਂਗੇ।
ਇਸ ਮੌਕੇ ਗੁਰਮੁਖੀ ਦੇ ਵਾਰਿਸ, ਪੰਜਾਬੀ ਸਾਹਿਤ ਸਭਾ ਅਤੇ ਵੈਲਫ਼ੇੇਅਰ ਸੁਸਾਇਟੀ (ਰਜਿ.) ਪੰਜਾਬ ਦੇ ਮੀਤ ਪ੍ਰਧਾਨ ਪ੍ਰੋ.ਬੀਰ ਇੰਦਰ ਸਰਾਂ (ਪ੍ਰੈਸ ਤੇ ਮੀਡੀਆ ਸਕੱਤਰ) ਨੇ ਵਿਸ਼ੇਸ਼ ਪ੍ਰੈਸ ਨੋਟ ਰਾਹੀਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਗੁਰਵੇਲ ਕੋਹਾਲਵੀ ਨੂੰ ਸਮੂਹ ਟੀਮ ਮੈਂਬਰਾਂ ਵੱਲੋਂ ਮੁਬਾਰਕਬਾਦ ਦਿੱਤੀ।