ਸ਼ਹੀਦ ਸੁਖਦੇਵ ਸਿੰਘ ਸੁੱਖਾ ਜਲਾਲਾਬਾਦ ਪੂਰਬੀ ਮੋਗਾ ਦੀ ਮਾਤਾ ਬਚਨ ਕੌਰ 1 ਫ਼ਰਵਰੀ ਨੂੰ ਅਕਾਲ ਚਲਾਣਾ ਕਰ ਗਏ
ਮਾਤਾ ਬਚਨ ਕੌਰ ਅਤੇ ਉਨ੍ਹਾਂ ਦੇ ਪੁੱਤਰ 32 ਸਾਲ ਪਹਿਲਾਂ ਝੂਠੇ ਪੁਲੀਸ ਮੁਕਾਬਲੇ ਚ ਸ਼ਹੀਦ ਹੋਏ ਸੁਖਦੇਵ ਸਿੰਘ ਸੁੱਖਾ ਨਮਿੱਤ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 11 ਫ਼ਰਵਰੀ ਨੂੰ
ਧਰਮਕੋਟ , 3 ਫਰਵਰੀ ( ਜਸਮੇਲ ਗ਼ਾਲਿਬ) 1984 ਦੇ ਕਾਲੇ ਦੌਰ ਨੇ ਕੁਝ ਪਰਿਵਾਰਾਂ ਨੂੰ ਇਸ ਤਰ੍ਹਾਂ ਦੇ ਜ਼ਖ਼ਮ ਦਿੱਤੇ ਜਿਨ੍ਹਾਂ ਉੱਪਰ ਸਾਰੀ ਉਮਰ ਕੋਈ ਮੱਲ੍ਹਮ ਲਾਉਣ ਵਾਲਾ ਵੀ ਪੈਦਾ ਨਾ ਹੋਇਆ। ਅਨੇਕਾਂ ਰੂਹਾਂ ਦਰ ਦਰ ਠੋਕਰਾਂ ਖਾਧੀਆਂ ਆਪਣੇ ਚਾਹੁਣ ਵਾਲਿਆਂ ਨੂੰ ਰੋਂਦੇ ਕਰਲਾਉਂਦੇ ਛੱਡ ਇਸ ਸੰਸਾਰ ਤੋਂ ਆਪਣੇ ਦਿਲ ਵਿਚ ਅਨੇਕਾਂ ਮੰਗਾਂ ਰੀਝਾਂ ਤੇ ਸੱਧਰਾਂ ਲੈ ਕੇ ਵਿੱਛੜ ਰਹੀਆਂ ਹਨ । ਇਸੇ ਹੀ ਕਾਲੇ ਦੌਰ ਦੀ ਉਪਜ 1990 ਵਿੱਚ ਧੂਰੀ ਪੁਲੀਸ ਵੱਲੋਂ ਬੱਸ ਚੋਂ ਉਤਾਰ ਕੇ ਅੰਨ੍ਹਾ ਤਸ਼ੱਦਦ ਕਰ ਕੁਝ ਦਿਨਾਂ ਲਈ ਜੇਲ੍ਹ ਵਿੱਚ ਸੁੱਟ ਦਿੱਤਾ ਅਤੇ ਫੇਰ ਜੇਲ੍ਹ ਤੋਂ ਰਿਮਾਂਡ ਤੇ ਲਿਆ ਕੇ ਪੁਲੀਸ ਮੁਤਾਬਕ ਹੱਥਕੜੀਆਂ ਨਾਲ ਭਗੌੜਾ ਬਣਾ ਦਿੱਤਾ ਪਰ ਨਹੀਂ ਉਸੇ ਦਿਨ ਸ਼ਹੀਦ ਕਰ ਦਿੱਤਾ ਸੁਖਦੇਵ ਸਿੰਘ ਸੁੱਖਾ ਜਲਾਲਾਬਾਦ ਪੂਰਬੀ ਜਿਸ ਦਾ 1990 ਦੀ ਇਸ ਘਟਨਾ ਤੋਂ ਪੰਜ ਚਾਰ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ । ਜਿਸ ਦਾ ਪਿਤਾ ਸਰਦਾਰ ਸਿਕੰਦਰ ਸਿੰਘ ਪਹਿਲਾਂ ਹੀ ਆਪਣੇ ਪੁੱਤਰਾ ਦੇ ਇਨਸਾਫ਼ ਲਈ ਲੜਾਈ ਲੜਦਾ ਇਸ ਸੰਸਾਰ ਤੋਂ ਰੁਖ਼ਸਤ ਹੋ ਚੁੱਕਾ ਹੈ । ਪਰ ਮਾਤਾ ਬਚਨ ਕੌਰ 32 ਸਾਲ ਆਪਣੇ ਪੁੱਤ ਦੀ ਉਡੀਕ ਕਰਦੀ ਦਰ ਦਰ ਧੱਕੇ ਖਾਂਦੀ ਭਟਕਦੀ ਨਾ ਤਾਂ ਪਰਿਵਾਰ ਨੂੰ ਉਸ ਦੀਆਂ ਅੰਤਮ ਰਸਮਾਂ ਪੂਰੀਆਂ ਕਰਨ ਦਾ ਕੋਈ ਮੌਕਾ ਮਿਲਿਆ ਅੱਜ ਜਦੋਂ ਮਾਤਾ ਬਚਨ ਕੌਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ ਉਨ੍ਹਾਂ ਦੇ ਅੰਤਮ ਅਰਦਾਸ ਦੇ ਨਾਲ ਹੀ ਉਨ੍ਹਾਂ ਦੇ ਪੁੱਤ ਸ਼ਹੀਦ ਸੁਖਦੇਵ ਸਿੰਘ ਸੁੱਖਾ ਜਲਾਲਾਬਾਦ ਪੂਰਬੀ ਦੀ ਵੀ ਅੰਤਮ ਅਰਦਾਸ ਇੱਕੋ ਸਮੇਂ ਮਾਤਾ ਦੇ ਨਾਲ 11 ਫਰਵਰੀ ਦਿਨ ਸ਼ੁੱਕਰਵਾਰ ਬਾਅਦ ਦੁਪਹਿਰ ਬਾਬਾ ਸ਼ਾਇਦ ਕਬੀਰ ਗੁਰਦੁਆਰਾ ਸਾਹਿਬ ਜਲਾਲਾਬਾਦ ਪੂਰਬੀ ਨਜ਼ਦੀਕ ਧਰਮਕੋਟ ਵਿਖੇ ਹੋਵੇਗੀ । ਇਹ ਜਾਣਕਾਰੀ ਮਾਤਾ ਬਚਨ ਕੌਰ ਦੇ ਵੱਡੇ ਸਪੁੱਤਰ ਬਲਦੇਵ ਸਿੰਘ ਮਸਕੀਨ ਜੋ 1978 ਤੋਂ ਦਮਦਮੀ ਟਕਸਾਲ ਤੇ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨਾਲ ਮੂਹਰਲੀ ਕਤਾਰ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਸਨ ਜਿੰਨਾ ਲੰਮਾ ਸਮਾਂ ਆਪਣੀ ਜ਼ਿੰਦਗੀ ਦਾ ਜੇਲ੍ਹ ਵਿੱਚ ਬਿਤਾਇਆ ਨੇ ਸਾਡੇ ਪ੍ਰਤੀਨਿਧ ਨਾਲ ਸਾਂਝੀ ਕੀਤੀ। ਇੱਥੇ ਜਾਣਕਾਰੀ ਲਈ ਦੱਸ ਦੇਈਏ ਕਿ ਮਾਤਾ ਬਚਨ ਕੌਰ ਆਪਣੇ ਪਿੱਛੇ ਸ਼ਹੀਦ ਸੁਖਦੇਵ ਸਿੰਘ ਸੁੱਖਾ ਤੋਂ ਇਲਾਵਾ ਤਿੰਨ ਧੀਆਂ ਅਤੇ ਤਿੰਨ ਪੁੱਤਰਾਂ ਪੋਤੇ ਪੋਤੀਆਂ ਦੋਹਤੇ ਦੋਹਤੀਆਂ ਨੂੰ ਰੋਂਦਾ ਕੁਰਲਾਉਂਦਾ ਛੱਡ ਗਈ ਹੈ । ਇਲਾਕੇ ਭਰ ਤੋਂ ਸਤਿਕਾਰਯੋਗ ਸ਼ਖ਼ਸੀਅਤਾਂ ਅਤੇ ਪਰਿਵਾਰ ਨਾਲ ਸਨੇਹ ਰੱਖਣ ਵਾਲੇ ਲੋਕਾਂ ਵੱਲੋਂ ਮਾਤਾ ਬਚਨ ਕੌਰ ਨੂੰ ਨਮ ਅੱਖਾਂ ਨਾਲ ਅੰਤਮ ਵਿਦਾਇਗੀ ਦਿੱਤੀ ਜਿਨ੍ਹਾਂ ਦਾ ਸਸਕਾਰ 2 ਫਰਵਰੀ ਨੂੰ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ ਹੈ ।