You are here

ਜਗਰਾਉਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੱਗਾ ਹਿੱਸੋਵਾਲ ਕਿਸਾਨ ਆਗੂਆਂ ਤੋਂ ਪੁੱਛੇ ਗਏ ਸਵਾਲਾਂ ਦੇ ਘੇਰੇ ਚ  

ਤੂੰ ਤੂੰ ਮੈਂ ਮੈਂ ਦੇ ਵਿੱਚ ਸਵਾਲਾਂ ਨੂੰ ਅੱਖੋਂ ਪਰੋਖੇ ਕਰਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ --- ਪਿੰਡ ਵਾਸੀ ਆਪਸ ਉਲਝਣ   

ਫਸਲਾਂ ਦੇ ਖਰਾਬੇ ਦੀ ਵਿਸ਼ੇਸ਼  ਗਿਰਦਾਵਰੀ ਦੇ ਹੁਕਮ ਅਜੇ ਤਕ ਡੀ ਸੀ ਲੁਧਿਆਣਾ ਵਲੋਂ ਜਾਰੀ ਨਾ ਹੋਣ,ਸ਼ਹੀਦ ਕਿਸਾਨ ਪਰਿਵਾਰਾਂ ਦੇ ਆਸ਼ਰਿਤਾਂ ਨੂੰ ਮੁਆਵਜਾ ਤੇ ਸਰਕਾਰੀ ਨੌਕਰੀ ਨਾ ਦੇਣ ,ਕਰੋਨਾ ਦੀ ਆੜ ਚ ਬੰਦ ਪਏ ਸਕੂਲ ਖੋਲਣ ਬਾਰੇਪੁੱਛੇ ਸਵਾਲਾਂ ਦਾ ਕੋਈ ਜਵਾਬ ਨਾ ਮਿਲਿਆ

ਜਗਰਾਉਂ , 02 ਫ਼ਰਵਰੀ  (ਜਸਮੇਲ ਗ਼ਾਲਿਬ ) ਸਿਧਵਾਂ ਕਲਾਂ ਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਨ ਪੰਹੁਚੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਨੂੰ ਕਿਸਾਨਾਂ ਨੋਜਵਾਨਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ । ਇਸ ਸਮੇਂ ਸ਼੍ਰੀ ਜੱਗਾ ਜਦੋਂ ਅਪਣੇ ਸੰਬੋਧਨ ਚ ਹਲਕੀਆਂ ਫੁਲਕੀਆਂ ਗੱਲਾਂ ਕਰਕੇ ਹਟੇ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਗੁਰਪ੍ਰੀਤ ਸਿੰਘ ਸਿਧਵਾਂ ਦੀ ਅਗਵਾਈ ਚ  ਕਿਸਾਨਾਂ ਨੇ ਪੁੱਛਿਆ ਕਿ ਕੀ ਉਹ ਦੇਸ਼ ਭਰ ਚ ਕਾਂਗਰਸ ਵਲੋਂ ਪਿਛਲੇ ਤੀਹ ਸਾਲਾਂ ਤੋਂ ਲਾਗੂ ਕੀਤੀਆਂ ਗਈਆਂ ਨਿਜੀ ਕਰਨ ਤੇ ਠੇਕੇਦਾਰੀ ਕਰਨ ਦੀਆਂ ਨੀਤੀਆਂ ਦੇ ਹੱਕ ਚ ਹਨ  ਕਿ ਵਿਰੋਧ ਚ। ਜੱਗਾ ਦਾ ਉਤਰ ਸੀ ਕਿ ਉਹ ਇਨਾਂ ਨੀਤੀਆਂ ਦੇ ਵਿਰੋਧੀ ਹਨ ਤਾਂ ਫਿਰ ਸਵਾਲ ਕੀਤਾ ਗਿਆ ਕਿ ਕੀ ਤੁਸੀਂ ਪਾਰਟੀ ਨੀਤੀਆਂ ਤੋਂ ਉਲਟ ਹੋ ਤਾਂ ਉਨਾਂ ਕੋਲ ਕੋਈ ਜਵਾਬ ਨਹੀਂ ਸੀ।ਜਦੋਂ ਪੁੱਛਿਆ ਗਿਆ ਕਿ ਤੁਸੀਂ ਸੰਸਾਰ ਵਪਾਰ ਸੰਸਥਾਂ ਦੇ ਹੱਕ ਚ ਹੋ ਕਿ ਉਲਟ । ਓਨਾਂ ਨੇ ਕਿਹਾ ਕਿ ਉਲਟ।ਤਾਂ ਫਿਰ ਪੁੱਛਿਆ ਕਿ ਕਾਂਗਰਸ ਦੇ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਦੇ ਰਾਜ ਚ ਤਾਂ  WTO ਦੀਆਂ ਸਭ ਸ਼ਰਤਾਂ ਨੂੰ ਪ੍ਰਵਾਨ ਕੀਤਾ ਗਿਆ ਸੀ ਭਲਾ ਕਿਓਂ ਤਾਂ ਓਨਾਂ ਕੋਲ ਕੋਈ ਜਵਾਬ ਨਹੀਂ ਸੀ। ਇਸ ਸਮੇਂ ਕਿਸਾਨ ਆਗੂਆਂ ਨੇ ਫਸਲਾਂ ਦੇ ਖਰਾਬੇ ਦੀ ਵਿਸ਼ੇਸ਼  ਗਿਰਦਾਵਰੀ ਦੇ ਹੁਕਮ ਅਜੇ ਤਕ ਡੀ ਸੀ ਲੁਧਿਆਣਾ ਵਲੋਂ ਜਾਰੀ ਨਾ ਹੋਣ,ਸ਼ਹੀਦ ਕਿਸਾਨ ਪਰਿਵਾਰਾਂ ਦੇ ਆਸ਼ਰਿਤਾਂ ਨੂੰ ਮੁਆਵਜਾ ਤੇ ਸਰਕਾਰੀ ਨੌਕਰੀ ਨਾ ਦੇਣ ,ਕਰੋਨਾ ਦੀ ਆੜ ਚ ਬੰਦ ਪਏ ਸਕੂਲ ਖੋਲਣ ਬਾਰੇ ਪੁੱਛਿਆ ਗਿਆ ਤਾਂ ਕਾਂਗਰਸੀ ਉਮੀਦਵਾਰ ਵਲੋ  ਕੋਈ ਠੋਸ ਕਾਰਵਾਈ ਕਰਨ ਦੀ ਥਾਂ ਪਲਾ ਛੁਡਾਉਣ ਚ  ਹੀ ਬੇਹਤਰੀ ਸਮਝੀ। ਕਿਸਾਨ ਆਗੂਆਂ ਨੇ ਦੱਸਿਆ ਕਿ ਪਿੰਡਾਂ ਚ ਆਉਣ ਤੇ ਦੂਜੀਆਂ ਸਿਆਸੀ ਪਾਰਟੀਆਂ ਨਾਲ ਵੀ ਸਵਾਲ ਜਵਾਬ ਕੀਤੇ ਜਾਣਗੇ।ਉਨਾਂ ਕਿਹਾ ਕਿ ਜਥੇਬੰਦੀ ਵਲੋਂ ਸ਼ੋਸ਼ਲ ਮੀਡੀਆ ਤੇ ਬਾਕਾਇਦਾ ਇਕ ਸਵਾਲ ਨਾਮਾ ਜਾਰੀ ਕੀਤਾ ਗਿਆ ਹੈ ਤਾਂ ਕਿ ਹਰ ਪਿੰਡ ਵਿੱਚ ਓਮੀਦਵਾਰਾਂ ਨੂੰ ਸਵਾਲ ਕੀਤੇ ਜਾਣਗੇ।ਉਂਝ ਸਾਨੂੰ ਪਤਾ ਹੈ ਕਿ ਕਿਸੇ ਵੀ ਵੋਟ ਪਾਰਟੀ ਕੋਲ ਉਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਹੈ।ਉਨਾਂ ਕਿਹਾ ਕਿ ਲੋਕਾਂ ਦੇ ਹਰ ਤਰਾਂ ਦੇ ਮਸਲਿਆਂ ਦਾ ਹੱਲ ਸਿਰਫ ਤੇ ਸਿਰਫ ਸੜਕਾਂ ਤੇ ਸੰਘਰਸ਼ ਹੀ ਹੈ। ਸੰਘਰਸ਼ ਦਾ ਚਮਤਕਾਰ ਹੀ ਸੀ ਕਿ ਕਾਲੇ ਕਨੂੰਨ ਰੱਦੀ ਦੀ ਟੋਕਰੀ ਚ ਸੁੱਟਣ ਲਈ ਮੋਦੀ ਹਕੂਮਤ ਮਜਬੂਰ ਹੋਈ ਹੈ।