ਜਸਵੰਤ ਸਿੰਘ ਸੰਤ ਦੇ ਘਰ ਪੁੱਜੇ ਕੈਪਟਨ ਸੰਧੂ
ਮੁੱਲਾਂਪੁਰ ਦਾਖਾ, 2 ਫਰਬਰੀ( ਸਤਵਿੰਦਰ ਸਿੰਘ ਗਿੱਲ ) ਪਿਛਲੇ ਥੋੜੇ ਸਮੇਂ ਵਿੱਚ ਹਲਕੇ ਦਾਖੇ ਅੰਦਰ ਪੌਣੇ ਦੋ ਸੋ ਕਰੋੜ ਦੇ ਵਿਕਾਸ ਕਾਰਜ ਹੋਏ ਹਨ ਜਿਸ ਨਾਲ ਹਲਕੇ ਦੇ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ ਜਿਸ ਤਹਿਤ ਭੂੰਦੜੀ ਤੋ ਚੌਂਕੀਮਾਨ ਵਾਲੀ ਸੜਕ ਬਣ ਰਹੀ ਹੈ ਜੌ ਜਲਦੀ ਤਿਆਰ ਹੋ ਜਾਵੇਗੀ ਜਿਸ ਤੇ ਕਰੀਬ 11 ਕਰੋੜ ਰੁਪਏ ਲੱਗ ਰਹੇ ਹਨ ਜੌ ਚੋਣ ਜਾਬਤਾ ਲੱਗਣ ਤੋ ਪਹਿਲਾ ਜਾਰੀ ਹੋ ਚੁੱਕੇ ਸਨ ਇਹਨਾ ਸ਼ਬਦ ਅੱਜ ਪਿੰਡ ਸਵੱਦੀ ਕਲਾਂ ਚ ਕੈਪਟਨ ਸੰਧੂ ਨੇ ਜਸਵੰਤ ਸਿੰਘ ਸੰਤ ਦੇ ਘਰ ਮੀਟਿੰਗ ਦੌਰਾਨ ਕਹੇ।ਇਸ ਮੌਕੇ ਜਸਵੰਤ ਸਿੰਘ ਤੂਰ,ਪ੍ਰਧਾਨ ਗੁਰਦਵਾਰਾ ਨਾਨਕਸਰ ਸਾਹਿਬ ਹਰਜਿੰਦਰ ਸਿੰਘ ਅਤੇ ਲੈਕਚਰਾਰ ਹਰਮੇਲ ਸਿੰਘ ਤੂਰ ਨੇ ਜਿਥੇ ਕੈਪਟਨ ਸੰਦੀਪ ਸੰਧੂ ਨੂੰ ਵੋਟਾਂ ਪਾਉਣ ਦਾ ਯਕੀਨ ਦਿੱਤਾ ਉਥੇ ਇਹਨਾ ਆਗੂਆਂ ਨੇ ਸੰਧੂ ਨੂੰ ਵਿਕਾਸ ਪੁਰਸ਼ ਵਜੋਂ ਆਖਦਿਆਂ ਉਹਨਾ ਦਾ ਧੰਨਵਾਦ ਕੀਤਾ।
ਇਸ ਮੌਕੇ ਸੰਧੂ ਨੇ ਕਿਹਾ ਕਿ ਹਾਲੇ ਤਾਂ ਵਿਕਾਸ ਕਾਰਜ ਕਰਨ ਲਈ ਪੂਰੇ ਪੰਜ ਸਾਲ ਉਹਨਾ ਨੂੰ ਨਹੀਂ ਮਿਲੇ ਜੇਕਰ ਇੱਕ ਮੌਕਾ ਹਲਕਾ ਵਾਸੀਆਂ ਦੇ ਅਸ਼ੀਰਵਾਦ ਸਦਕਾ ਮਿਲ ਗਿਆ ਤਾਂ ਦੱਸਾਂਗੇ ਕਿ ਕਿਵੇ ਵਿਕਾਸ ਹੁੰਦਾ ਹੈ, ਪਰ ਫਿਰ ਵੀ ਉਨ੍ਹਾਂ ਹਲਕੇ ਦੇ ਪਿੰਡਾਂ ਲਈ ਪੋਣੇ ਦੋ ਸੋ ਕਰੋੜ ਬਕਾਇਦਾ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਲਿਆਂਦੇ ਹਨ।
ਇਸ ਮੌਕੇ ਕੈਪਟਨ ਸੰਧੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਿਕਾਸ ਕਾਰਜ ਕਰਵਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਫਿਰ ਵੀ ਫੈਸਲਾ ਤੁਸੀ ਕਰਨਾ ਹੈ, ਕਿਉਂਕਿ ਵਿਰੋਧੀਆਂ ਨੇ ਉਸ ਖਿਲਾਫ ਬਹੁਤ ਕੂੜ ਪ੍ਰਚਾਰ ਕੀਤਾ ਹੈ, ਪਰ ਤੁਸੀ ਜਾਣ ਗਏ ਹੋ ਕਿ ਕੌਣ ਸੱਚਾ ਤੇ ਕੌਣ ਝੂਠਾ ਹੈ। ਕੈਪਟਨ ਸੰਧੂ ਨੇ ਕਿਹਾ ਕਿ ਬੇਸ਼ੱਕ 2019 ਦੀ ਜਿਮਨੀ ਚੋਣ ਦੌਰਾਨ ਉਸਦਾ ਸਾਥ ਨਹੀਂ ਦਿੱਤਾ, ਪਰ ਮੈਂ ਹਲਕਾ ਛੱਡ ਕੇ ਨਹੀਂ ਗਿਆ ਤੁਹਾਡੇ ਵਿੱਚ ਰਹਿ ਕੇ ਵੱਡੇ ਬਹੁ-ਕਰੋੜੀ ਪ੍ਰੋਜੈਕਟ ਲਿਆਂਦੇ ਹਨ।
ਇਸ ਮੌਕੇ ਸਰਪੰਚ ਪਰਦੀਪ ਸਿੰਘ ਭਰੋਵਾਲ ਕਲਾਂ,ਸਰਪੰਚ ਲਾਲ ਸਿੰਘ ਸਵੱਦੀ ਕਲਾਂ,ਸਰਪੰਚ ਦਰਸ਼ਨ ਸਿੰਘ ਬਿਰਕ,ਲੈਕਚਰਾਰ ਹਰਮੇਲ ਸਿੰਘ,ਪ੍ਰਧਾਨ ਹਰਜਿੰਦਰ ਸਿੰਘ ਤੂਰ,ਪਰਮਿੰਦਰ ਸਿੰਘ ਬਿੱਲੂ,ਜਰਨੈਲ ਸਿੰਘ ,ਤਰਲੋਕ ਸਿੰਘ ਬਲਾਕ ਪ੍ਰਧਾਨ,ਬਿੰਦਰ ਤੂਰ,ਹਰਦੇਵ ਸਿੰਘ ਦੇਬੀ,ਦਰਬਾਰਾ ਸਿੰਘ ਭੋਲ ਅਤੇ ਕਸ਼ਮੀਰ ਸਿੰਘ ਆਦਿ ਹਾਜਰ ਸਨ।