You are here

ਕਾਂਗਰਸ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਦੀ ਚੋਣ ਮੁਹਿੰਮ ਨੂੰ ਅੱਜ ਸ਼ੁਰੂਆਤ ਸਮੇਂ ਭਰਵਾਂ ਹੁੰਗਾਰਾ ਮਿਲਿਆ, 

ਜਗਰਾਓਂ 30 ਜਨਵਰੀ (ਅਮਿਤ ਖੰਨਾ)-ਜਗਰਾਉਂ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਤਾਰ ਸਿੰਘ ਜੱਗਾ ਦੀ ਚੋਣ ਮੁਹਿੰਮ ਨੂੰ ਅੱਜ ਸ਼ੁਰੂਆਤ 'ਚ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਇਥੋਂ ਦੇ ਤਿੰਨ ਸੰਭਾਵੀਂ ਉਮੀਦਵਾਰਾਂ ਨੇ ਜੱਗਾ ਦੇ ਹੱਕ 'ਚ ਨਿੱਤਰਦਿਆਂ, ਇਸ ਹਲਕੇ ਤੋਂ ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਅੱਗੇ ਹੋ ਕੇ ਤੁਰਨ ਦਾ ਐਲਾਨ ਕਰ ਦਿੱਤਾ | ਇਥੇ ਜਿਕਰਯੋਗ ਹੈ ਕਿ ਇਸ ਹਲਕੇ ਤੋਂ ਵਿਧਾਇਕ ਜਗਤਾਰ ਸਿੰਘ ਜੱਗਾ ਨੂੰ ਕਾਂਗਰਸ ਪਾਰਟੀ ਵਲੋਂ ਟਿਕਟ ਦੇਣ ਤੋਂ ਬਾਅਦ ਇਕ ਵਾਰ ਇਥੋਂ ਦੇ ਸੰਭਾਵੀਂ ਉਮੀਦਵਾਰਾਂ ਨੇ ਇਕ ਮੰਚ 'ਤੇ ਇਕੱਠੇ ਹੁੰਦਿਆਂ ਇਕ ਵਾਰ ਪਾਰਟੀ ਹਾਈਕਮਾਨ ਨੂੰ ਇਸ ਹਲਕੇ ਤੋਂ ਟਿਕਟ 'ਤੇ ਮੁੜ ਵਿਚਾਰ ਕਰਨ ਦੀ ਮੰਗ ਉਠਾਈ ਸੀ, ਪਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਵਲੋਂ ਇਸ ਹਲਕੇ 'ਚ ਪਾਰਟੀ ਉਮੀਦਵਾਰ ਦੇ ਹੱਕ ਤੁਰਦਿਆਂ ਹੀ ਹਲਕੇ 'ਚ ਕਾਂਗਰਸ ਦੇ ਨਵੇਂ ਸਮੀਕਰਨ ਬਣਨੇ ਸ਼ੁਰੂ ਹੋ ਗਏ ਤੇ ਨਗਰ ਕੌਂਸਲ ਪ੍ਰਧਾਨ ਜਤਿੰਦਰ ਰਾਣਾ ਤੋਂ ਬਾਅਦ ਸ਼ਹਿਰੀ ਪ੍ਰਧਾਨ ਰਵਿੰਦਰ ਕੁਮਾਰ ਫੀਨਾ ਤੇ ਹੁਣ ਪਾਰਟੀ ਦੇ ਤਿੰਨ ਸੰਭਾਵੀਂ ਉਮੀਦਵਾਰਾਂ ਰਜੇਸ਼ਵਰ ਸਿੰਘ ਸਿੱਧੂ, ਰਾਮੇਸ਼ ਕੁਮਾਰ ਮਹੇਸ਼ੀ ਸਹੋਤਾ ਅਤੇ ਅਮਰਨਾਥ ਕਲਿਆਣ ਨੇ ਵੀ ਅੱਜ ਦੇਰ ਸ਼ਾਮ ਉਮੀਦਵਾਰ ਜੱਗਾ ਦੇ ਹੱਕ 'ਚ ਡਟਣ ਦਾ ਐਲਾਨ ਕਰ ਦਿੱਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੋਨੀ ਗਾਲਿਬ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਆਉਂਦੇ ਦਿਨਾਂ 'ਚ ਇਸ ਹਲਕੇ 'ਚ ਇਕਮੁੱਠ ਦਿਖੇਗੀ ਤੇ ਬਾਕੀ ਦਾਅਵੇਦਾਰਾਂ ਦੇ ਵੀ ਗਿਲੇ-ਸਿਕਵੇ ਦੂਰ ਕਰ ਦਿੱਤੇ ਜਾਣਗੇ | ਉਨ੍ਹਾਂ ਇਸ ਮੌਕੇ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਸਮੇਂ ਇਕੋ-ਨਿਸ਼ਾਨਾ 'ਚ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਮੁੜ ਸਰਕਾਰ ਬਣਾਉਣ ਦਾ ਲੈ ਕੇ ਚੱਲਣ | ਸੋਨੀ ਗਾਲਿਬ ਨੇ ਇਹ ਵੀ ਭਰੋਸਾ ਦਿੱਤਾ ਕਿ ਪਾਰਟੀ ਹਰ ਆਗੂ ਤੇ ਵਰਕਰ ਨੂੰ ਬਣਦਾ ਮਾਣ-ਸਨਮਾਨ ਦੇਵੇਗੀ | ਇਸ ਮੌਕੇ ਪਾਰਟੀ ਉਮੀਦਵਾਰ ਜਗਤਾਰ ਸਿੰਘ ਜੱਗਾ ਨੇ ਵੀ ਨਾਲ ਤੁਰੇ ਕਾਂਗਰਸੀ ਸੰਭਾਵੀਂ ਉਮੀਦਵਾਰਾਂ ਤੇ ਹੋਰ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਹਲਕੇ ਦੇ ਹਰ ਕਾਂਗਰਸ ਦੀ ਭਾਵਨਾ ਅਨੁਸਾਰ ਚੱਲਣਗੇ ਤੇ ਪਾਰਟੀ ਤੇ ਚੰਨੀ ਸਰਕਾਰ ਦੀਆਂ ਪ੍ਰਾਪਤੀਆਂ ਘਰ-ਘਰ ਲੈ ਕੇ ਜਾਣਗੇ | ਇਸ ਮੌਕੇ ਕੌਂਸਲਰ ਅਜੀਤ ਸਿੰਘ ਠੁਕਰਾਲ, ਕੌਂਸਲਰ ਰਵਿੰਦਰਪਾਲ ਸਿੰਘ ਰਾਜੂ, ਵਰਿੰਦਰ ਸਿੰਘ ਕਲੇਰ, ਰੌਕੀ ਗੋਇਲ, ਸਤਿੰਦਰਪਾਲ ਸਿੰਘ ਤਤਲਾ, ਜਗਰਾਓਂ ਬਲਾਕ ਕਾਂਗਰਸ ਦੇ ਪ੍ਰਧਾਨ ਰਵਿੰਦਰ ਸਭਰਵਾਲ,ਡਾ. ਇਕਬਾਲ ਸਿੰਘ, ਕੌਂਸਲਰ ਜਗਜੀਤ ਸਿੰਘ ਜੱਗੀ, ਕੌਂਸਲਰ ਹਿਮਾਂਸ਼ੂ ਮਲਿਕ ਸਮੇਤ ਹੋਰ ਆਗੂ ਹਾਜ਼ਰ ਸਨ |