ਚੰਡੀਗੜ੍ਹ , ਜੂਨ , 2019 : 18 ਵਰ੍ਹੇ ਪਹਿਲਾਂ ਇੱਕ ਸਿੱਖ ਹਰਜੀਤ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਦੇ ਦੋਸ਼ ਵਿਚ ਸਜ਼ਾਯਾਫ਼ਤਾ 4 ਪੁਲਿਸ ਕਰਮੀਆਂ ਦੀ ਸਜ਼ਾ ਰਾਜਪਾਲ ਪੰਜਾਬ ਵੱਲੋਂ ਮਾਫ਼ ਕਰਨ ਦੇ ਕੇਸ 'ਚ ਮਾਫ਼ੀ ਦੇ ਹੁਕਮਾਂ ਨੇ ਇਹ ਸਵਾਲ ਵੀ ਖੜ੍ਹਾ ਕਰ ਦਿੱਤਾ ਹੈ ਕਿ ਕੀ ਉਨ੍ਹਾਂ ਦੀ ਰਿਹਾਈ ਦੀ ਫਾਈਲ ਪਿਛਲੀ ਬਾਦਲ ਸਰਕਾਰ ਵੇਲੇ ਸ਼ੁਰੂ ਹੋਈ ਸੀ ਜਾਂ ਬਾਅਦ ਵਿਚ ?
ਇਨ੍ਹਾਂ ਹੁਕਮਾਂ ਨੂੰ ਪੜ੍ਹ ਕੇ ਇਹ ਵੀ ਅਹਿਮ ਸਵਾਲ ਖੜ੍ਹਾ ਹੋਇਆ ਹੈ ਕਿ ਕੀ ਜਦੋਂ ਉਨ੍ਹਾਂ ਮੁਜਰਿਮਾਂ ਦੇ ਕੇਸ ਹਾਈ ਕੋਰਟ ਵਿਚ ਸੁਣਵਾਈ ਅਧੀਨ ਸਨ ਤਾਂ ਉਦੋਂ ਕਾਨੂੰਨੀ ਤੌਰ ਤੇ ਰਾਜਪਾਲ , ਉਨ੍ਹਾਂ ਦੀ ਮਾਫੀ ਦੇ ਹੁਕਮ ਜਾਰੀ ਕਰ ਸਕਦੇ ਹਨ ?
ਕੀ ਮਾਫ਼ੀ ਦੇ ਹੁਕਮ ਤੋਂ ਪਹਿਲਾਂ ਹਾਈ ਕੋਰਟ ਦੇ ਫੈਸਲੇ ਦੀ ਉਡੀਕ ਜ਼ਰੂਰੀ ਨਹੀਂ ਸੀ ?
ਇਸ ਬਾਰੇ ਪਾਠਕ ਖ਼ੁਦ ਹੀ ਹਿਸਾਬ ਲਾ ਲੈਣ ਇਸ ਲਈ ਹੁਕਮਾਂ ਦੀਆਂ ਨਕਲਾਂ ਪੇਸ਼ ਹਨ :