ਜਗਰਾਓਂ 27 ਨਵੰਬਰ (ਅਮਿਤ ਖੰਨਾ) ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਉ, ਨੇ ਗਣਤੰਤਰ ਦਿਵਸ ਕੌਮੀ ਤਿਉਹਾਰ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਦੀ ਅਗਵਾਈ ਅਧੀਨ ਲਾਲਾ ਲਾਜਪਤ ਰਾਏ ਲਾਇਬਰੇਰੀ ਵਿਖੇ ਮਨਾਇਆ ਗਿਆ। ਪ੍ਰੋਗਰਾਮ ਦਾ ਆਗਾਜ਼ ਦੀਦੀ ਜਤਿੰਦਰ ਕੌਰ ਨੇ ਇਕ ਬਹੁਤ ਹੀ ਖ਼ੂਬਸੂਰਤ ਸ਼ੇਅਰ ਨਾਲ ਕੀਤਾ, "ਕੁੱਝ ਨਸ਼ਾ ਤਿਰੰਗੇ ਦੀ ਆਨ ਦਾ ਹੈ, ਕੁੱਝ ਨਸ਼ਾ ਮਾਤਰ-ਭੂਮੀ ਦੀ ਸ਼ਾਨ ਦਾ ਹੈ, ਹਮ ਲਹਿਰਾਏਂਗੇ ਹਰ ਜਗ੍ਹਾ ਇਹ ਤਿਰੰਗਾ, ਨਸ਼ਾ ਇਹ ਹਿੰਦੁਸਤਾਨ ਦੀ ਸ਼ਾਨ ਦਾ ਹੈ"। ਫਿਰ ਦੀਦੀ ਪਵਿੱਤਰ ਕੌਰ ਨੇ ਗਣਤੰਤਰ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਣਤੰਤਰ ਦਿਵਸ ਭਾਰਤ ਦਾ ਇੱਕ ਰਾਸ਼ਟਰੀ ਤਿਉਹਾਰ ਹੈ ਜੋ ਹਰ ਸਾਲ 26 ਜਨਵਰੀ ਨੂੰ ਮਨਾਇਆ ਜਾਂਦਾ ਹੈ । ਇਸ ਦਿਨ ਹੀ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ । ਸਾਡੇ ਦੇਸ਼ ਦੇ ਸੰਵਿਧਾਨ ਨੂੰ 2 ਸਾਲ 11 ਮਹੀਨੇ 18 ਦਿਨ ਲਗਾ ਕੇ ਬਣਾਇਆ਼ ਗਿਆ ਸੀ ਤਾਂ ਇਸ ਦਿਨ ਨੂੰ ਹੀ ਭਾਰਤ ਨੂੰ ਪੂਰਨ ਗਣਤੰਤਰ ਘੋਸ਼ਿਤ ਕੀਤਾ ਗਿਆ ਸੀ । ਇਸ ਦਿਨ ਅਸੀਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਦੀ ਖਾਤਿਰ ਕੁਰਬਾਨੀ ਦਿੱਤੀ ਸੀ। ਫਿਰ ਦੀਦੀ ਹਰਵਿੰਦਰ ਕੌਰ ਅਤੇ ਦੀਦੀ ਸੁਮਨ ਨੇ ਗਣਤੰਤਰ ਦਿਵਸ ਦੇ ਸੰਦਰਭ ਵਿੱਚ ਕਵਿਤਾ ਆਓ" ਤਿਰੰਗਾ ਲਹਿਰਾਈਏ" ਗਾਈ। ਉਪਰੰਤ ਸਾਰੇ ਅਧਿਆਪਕ ਸਾਹਿਬਾਨਾਂ ਅਤੇ ਦਸਵੀਂ ਜਮਾਤ ਦੀਆਂ ਵਿਿਦਆਰਥਣਾਂ ਪਰੀਨੀਤਾ ਤੇ ਲਿਿਮਤਾ ਨੇ "ਨਵ ਯੁੱਗ ਦੀ ਨਵ ਗਤੀ" ਗੀਤ ਗਾ ਕੇ ਆਪਣੇ ਮਨ ਦੇ ਭਾਵ ਉਜਾਗਰ ਕੀਤੇ। ਫਿਰ ਸਾਰੇ ਅਧਿਆਪਕ ਸਾਹਿਬਾਨਾਂ ਨੇ ਲਾਲਾ ਲਾਜਪਤ ਰਾਏ ਜੀ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦੇ ਜੱਦੀ ਘਰ ਵੀ ਗਏ ਜਿੱਥੇ ਉਹ ਰਹਿੰਦੇ ਸੀ। ਇਸ ਰਾਸ਼ਟਰੀ ਤਿਉਹਾਰ ਦਾ ਸਮਾਪਨ ਅੰਤ ਵਿਚ ਪ੍ਰਸ਼ਾਦ ਵੰਡ ਕੇ ਕੀਤਾ ਗਿਆ।ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਗਣਤੰਤਰ ਦਿਵਸ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਹਰ ਭਾਰਤ ਵਾਸੀ ਨੂੰ ਭਾਰਤ ਦੇ ਸ਼ਹੀਦਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਆਪਣੇ ਦੇਸ਼ ਨੂੰ ਸਿਖਰ ਤਕ ਲੈ ਜਾਣ ਲਈ ਯਤਨ ਕਰਦੇ ਰਹਿਣਾ ਚਾਹੀਦਾ ਹੈ। ਹਰ ਭਾਰਤੀਯ ਦਾ ਇਹ ਫਰਜ਼ ਬਣਦਾ ਹੈ ਕਿ ਉਹ ਦੇਸ਼ ਦੇ ਵਿਕਾਸ ਵਿਚ ਆਪਣਾ ਪੂਰਾ ਯੋਗਦਾਨ ਦੇਵੇ ਤੇ ਦੇਸ਼ ਦੀ ਰੱਖਿਆ ਲਈ ਹਰ ਸਮੇਂ ਤੱਤਪਰ ਰਹੇ।