26 ਦੇ ਅਣਮਿਥੇ ਸਮੇਂ ਦੇ ਧਰਨੇ 'ਚ ਪਹੁੰਚਣ ਦਾ ਦਿੱਤਾ ਸੱਦਾ
ਜਗਰਾਉਂ 22 ਜਨਵਰੀ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ )ਅੱਧੀ ਰਾਤ ਨੂੰ ਘਰੋਂ ਚੁੱਕੇ ਕੇ ਮਾਂ-ਧੀ ਨੂੰ ਸਥਾਨਕ ਥਾਣੇ ਵਿੱਚ ਨਜ਼ਾਇਜ਼ ਹਿਰਾਸਤ ਵਿੱਚ ਰੱਖ ਕੇ ਕੁੱਟਮਾਰ ਕਰਨ, ਕਰੰਟ ਲਗਾਉਣ ਅਤੇ ਪੁੱਤਰ ਨੂੰ ਝੂਠੇ ਕੇਸ ਵਿੱਚ ਫਸਾਉਣ ਦੇ ਮਾਮਲੇ ਦੇ ਮੁੱਖ ਦੋਸ਼ੀ, ਜੋ 2005 ਵਿੱਚ ਆਪਣੇ ਆਪ ਨੂੰ ਸਥਾਨਕ ਥਾਣਾ ਸਿਟੀ ਦਾ ਥਾਣਾਮੁਖੀ ਕਹਿੰਦਾ ਸੀ ਤੇ ਹੁਣ ਡੀ.ਐਸ.ਪੀ. ਗੁਰਿੰਦਰ ਬੱਲ, ਦੋਸ਼ੀ ਰਾਜਵੀਰ ਸਿੰਘ ਜੋ ਆਪਣੇ ਆਪ ਨੂੰ ਐਸ.ਆਈ. ਕਹਿੰਦਾ ਸੀ ਜਦਕਿ 2005 ਵਿੱਚ ਨਾਂ ਤਾਂ ਥਾਣਾ ਸਿਟੀ ਬਣਿਆ ਸੀ ਤੇ ਨਾਂ ਹੀ ਗੁਰਿੰਦਰ ਬੱਲ ਐਸਆਈ ਰੈਂਕ ਸੀ ਅਤੇ ਸਾਲ 2005 ਵਿੱਚ ਸਥਾਨਕ ਬੱਸ ਅੱਡਾ ਪੁਲਿਸ ਚੌਂਕੀ ਦਾ ਇੰਚਾਰਜ ਰਾਜਵੀਰ ਸਿੰਘ ਅਤੇ ਕਤਲ਼ ਕੇਸ ਵਿੱਚ ਬਣੇ ਫਰਜ਼ੀ ਗਵਾਹ ਕੋਠੇ ਸ਼ੇਰ ਜੰਗ ਦੇ ਹਰਜੀਤ ਸਰਪੰਚ ਦੀ ਗ੍ਰਿਫਤਾਰੀ 26 ਜਨਵਰੀ ਨੂੰ ਥਾਣਾ ਸਿਟੀ ਮੂਹਰੇ ਲਗਾਏ ਜਾ ਰਹੇ ਅਣਮਿਥੇ ਸਮੇਂ ਦੇ ਧਰਨੇ ਦੀ ਲਾਮਬੰਦੀ ਕਰਨ ਲਈ ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ ਦੇ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਜਸਪ੍ਰੀਤ ਸਿੰਘ ਢੋਲ਼ਣ ਵਲੋਂ ਕਰਮਵਾਰ ਢੋਲਣ, ਐਤੀਆਣਾ, ਝੋਰੜਾਂ, ਅਖਾੜਾ ਆਦਿ ਪਿੰਡਾਂ ਵਿੱਚ ਰੈਲ਼ੀਆਂ ਕੀਤੀਆਂ। ਇਸ ਮੌਕੇ ਰੈਲੀਆਂ ਨੂੰ ਸੰਬੋਧਨ ਕਰਦਿਆਂ ਜਸਪ੍ਰੀਤ ਸਿੰਘ ਢੋਲ਼ਣ ਤੇ ਮਨੋਹਰ ਸਿੰਘ ਝੋਰੜਾਂ ਨੇ ਕਿਹਾ ਕਿ ਦੋਸ਼ੀ ਪੁਲਿਸ ਅਫਸਰਾਂ ਨੇ ਗਰੀਬ ਪਰਿਵਾਰ ਦੀ ਨੌਜਵਾਨ ਧੀ ਕੁਲਵੰਤ ਕੌਰ ਤੇ ਮਾਤਾ ਸੁਰਿੰਦਰ ਕੌਰ ਨੂੰ ਨਾਂ ਸਿਰਫ਼ ਥਾਣੇ 'ਚ ਨਜ਼ਾਇਜ਼ ਹਿਰਾਸਤ 'ਚ ਰੱਖ ਕੇ ਤਸੀਹੇ ਦਿੱਤੇ ਸਗੋਂ ਅੱਤਿਆਚਾਰ ਨੂੰ ਛੁਪਾਉਣ ਲਈ ਮ੍ਰਿਤਕ ਕੁਲਵੰਤ ਕੌਰ ਦੇ ਭਰਾ ਇਕਬਾਲ ਸਿੰਘ ਨੂੰ ਫਰਜ਼ੀ ਗਵਾਹ ਤੇ ਫਰਜ਼ੀ ਕਾਗਜ਼ਾਤ ਬਣਾ ਕੇ ਝੂਠੇ ਕਤਲ਼ ਕੇਸ ਵਿੱਚ ਫਸਾ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜਿਥੇ ਪੀੜ੍ਹਤਾ ਕੁਲਵੰਤ ਕੌਰ ਪੁਲਿਸ ਮੁਲਾਜ਼ਮਾਂ ਵਲੋਂ ਲਗਾਏ ਕਰੰਟ ਕਾਰਨ 15-16 ਸਾਲ ਸਰੀਰਕ ਤੌਰ ਅਤੇ ਨਕਾਰਾ ਹੋਈ ਮੰਜੇ ਪਈ ਤਫੜਦੀ ਰਹੀ ਤੇ ਲੰਘੀ 10 ਦਸੰਬਰ ਨੂੰ ਮੌਤ ਹੋ ਗਈ ਸੀ ਤੇ ਪੁਲਿਸ ਨੇ ਮੌਤ ਤੋਂ ਬਾਦ ਦੋਸ਼ੀਆਂ ਖਿਲਾਫ਼ ਸੰਗੀਨ ਧਾਰਾਵਾਂ ਅਧੀਨ ਮੁਕੱਦਮਾ ਤਾਂ ਦਰਜ ਕਰ ਲਿਆ ਸੀ FC ਤੱਕ ਜਾਣਬੁੱਝ ਕੇ ਗ੍ਰਿਫਤਾਰੀ ਨਹੀਂ ਕੀਤੀ, ਉਥੇ ਇਕਬਾਲ ਸਿੰਘ ਕਰੀਬ 10 ਸਾਲਾਂ ਬਾਦ ਝੂਠੇ ਕਤਲ਼ ਕੇਸ ਵਿਚੋਂ ਬਰੀ ਹੋ ਗਿਆ ਸੀ। ਇਸ ਸਮੇਂ ਮੀਟਿੰਗ ਵਿੱਚ ਜਸਵੀਰ ਕੌਰ, ਅਮਰਜੋਤ ਕੌਰ, ਬਚਨ ਕੌਰ, ਗੁਰਚਰਨ ਕੌਰ ਤੇ ਸੁਰਜੀਤ ਸਿੰਘ ਆਦਿ ਵੀ ਹਾਜ਼ਰ ਸਨ।