You are here

ਪੰਜਾਬ ਦੇ ਮੁੱਖ ਮੰਤਰੀ ਦੇ ਪੁਤਲੇ ਸਾੜੇ 

ਹਠੂਰ,21 ਜਨਵਰੀ-(ਕੌਸ਼ਲ ਮੱਲ੍ਹਾ)-ਸੂਬੇ ਵਿਚ ਬਹੁਗਿਣਤੀ ਦਲਿਤ ਭਾਈਚਾਰੇ ਨੂੰ ਪੇਂਡੂ ਸੰਸਥਾਵਾ ਅਤੇ ਸੰਵਿਧਾਨਿਕ ਅਧਿਕਾਰਾ ਤੋ ਵਾਝੇ ਕਰਨ ਲਈ ਕੀਤੇ ਜਾ ਰਹੇ ਲਗਤਾਰ ਹਮਲਿਆਂ ਦਾ ਸ਼ਿਕਾਰ ਹੋ ਰਹੇ ਪਰਿਵਾਰਾ ਨੂੰ ਇਨਸਾਫ ਦਿਵਾਉਣ ਲਈ ਅੱਜ ਪੇਂਡੂ ਮਜਦੂਰ ਯੂਨੀਅਨ ਅਤੇ ਜਮੀਨ ਪ੍ਰਾਪਤੀ ਸੰਘਰਸ ਕਮੇਟੀ ਵੱਲੋ ਹਠੂਰ,ਮਾਣੂੰਕੇ,ਲੱਖਾ,ਮੱਲ੍ਹਾ,ਰਸੂਲਪੁਰ ਆਦਿ ਪਿੰਡਾ ਦੇ ਵਰਕਰਾ ਨਾਲ ਮੀਟਿੰਗਾ ਕਰਨ ਉਪਰੰਤ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੰਗਰੂਰ ਪ੍ਰਸਾਸਨ ਦੇ ਪੁਤਲੇ ਸਾੜ ਕੇ ਰੋਸ ਪ੍ਰਦਰਸਨ ਕੀਤਾ ਗਿਆ।ਇਸ ਮੌਕੇ ਰੋਸ ਪ੍ਰਦਰਸਨ ਨੂੰ ਸੰਬੋਧਨ ਕਰਦਿਆ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਅਤੇ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ ਨੇ ਕਿਹਾ ਕਿ ਜਿਲ੍ਹਾ ਸੰਗਰੂਰ ਦੇ ਪਿੰਡ ਸਾਦੀਪੁਰ ਵਿਖੇ ਦਲਿਤ ਪਰਿਵਾਰਾ ਨੂੰ ਕਾਨੂੰਨੀ ਅਧਿਕਾਰ ਦੇ ਬਾਵਜੂਦ ਵੀ ਸਹਿਕਾਰੀ ਸਭਾਵਾਂ ਦੇ ਮੈਬਰ ਨਹੀ ਬਣਾਇਆ ਜਾ ਰਿਹਾ।ਇਸ ਸਬੰਧੀ ਦਲਿਤ ਭਾਈਚਾਰਾ ਸੰਘਰਸ ਕਰ ਰਿਹਾ ਹੈ ਜਿਥੇ ਉਹ ਪੰਚਾਇਤੀ ਜਮੀਨਾਂ ਵਿਚੋ ਆਪਣੀ ਹਿਸੇਦਾਰੀ ਮੰਗ ਰਹੇ ਹਨ ਉੱਥੇ ਉਹ ਸਹਿਕਾਰੀ ਸਭਾਵਾ ਸਕੀਮਾ ਵਿਚੋ ਲਾਭ ਲੈਣ ਲਈ ਅਵਾਜ ਬੁਲੰਦ ਕਰ ਰਹੇ ਹਨ।ਉਨ੍ਹਾ ਕਿਹਾ ਕਿ ਬੇ-ਜਮੀਨੇ ਦਲਿਤ ਲੋਕ ਮਜਹੂਰੀ ਢੰਗ ਨਾਲ ਆਪਣੇ ਅਧਿਕਾਰਾ ਦੀ ਮੰਗ ਕਰ ਰਹੇ ਹਨ ਪਰ ਉਨ੍ਹਾ ਉੱਪਰ ਸਰਾਰਤੀ ਅਨਸਰਾ ਤੋ ਹਮਲੇ ਕਰਵਾਕੇ ਝੂਠੇ ਮੁਕੱਦਮੇ ਦਰਜ ਕੀਤੇ ਜਾ ਰਹੇ ਹਨ।ਜਿਸ ਦੀ ਮਿਸਾਲ ਪਿੰਡ ਸਾਦੀਪੁਰ ਦੇ ਦਲਿਤ ਨੌਜਵਾਨ ਹਨ ਜਿਨ੍ਹਾ ਉੱਪਰ ਪੁਲਿਸ ਨੇ ਝੂਠੇ ਮੁਕੱਦਮੇ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਹੈ।ਉਨ੍ਹਾ ਪੰਜਾਬ ਸਰਕਾਰ ਤੋ ਮੰਘ ਕੀਤੀ ਕਿ ਨੌਜਵਾਨਾ ਨੂੰ ਜੇਲਾ ਵਿਚੋ ਤੁਰੰਤ ਰਿਹਾਅ ਕੀਤਾ ਜਾਵੇ,ਪੇਂਡੂ ਧਨਾਟ ਚੌਧਰੀਆ ਅਤੇ ਦੋਸੀ ਪੁਲਿਸ ਅਫਸਰਾ ਖਿਲਾਫ ਐਸ ਸੀ/ਐਸ ਟੀ ਐਕਟਰ ਤਹਿਤ ਮਾਮਲਾ ਦਰਜ ਕੀਤਾ ਜਾਵੇ।ਅੰਤ ਵਿਚ ਉਨ੍ਹਾ ਕਿਹਾ ਕਿ ਜੇਕਰ ਨਿਰਦੋਸ ਨੌਜਵਾਨਾ ਨੂੰ ਜੇਲਾ ਵਿਚੋ ਜਲਦੀ ਰਿਹਾਅ ਨਹੀ ਕੀਤਾ ਜਾਦਾ ਤਾਂ ਸੰਘਰਸ ਨੂੰ ਹੋਰ ਤੇਜ ਕੀਤਾ ਜਾਵੇਗਾ।ਇਸ ਮੌਕੇ ਉਨ੍ਹਾ ਨਾਲ ਕਾਮਰੇਡ ਗੁਰਚਰਨ ਸਿੰਘ ਰਸੂਲਪੁਰ,ਜੋਗਿੰਦਰ ਸਿੰਘ,ਨਿਰਮਲ ਸਿੰਘ,ਸੁਖਵਿੰਦਰ ਸਿੰਘ,ਗੁਰਮੀਤ ਸਿੰਘ,ਬਿੱਕਰ ਸਿੰਘ,ਗੁਰਮੇਲ ਸਿੰਘ ਬਾਬਾ,ਕਰਮ ਸਿੰਘ,ਕਰਤਾਰ ਸਿੰਘ,ਅਜੈਬ ਸਿੰਘ,ਹਰਦੀਪ ਸਿੰਘ,ਪਿਆਰਾ ਸਿੰਘ,ਬਲਵਿੰਦਰ ਸਿੰਘ,ਸੋਹਣ ਸਿੰਘ,ਤੇਜਾ ਸਿੰਘ,ਜੰਗ ਸਿੰਘ,ਮੁਖਤਿਆਰ ਸਿੰਘ, ਕੇਵਲ ਸਿੰਘ,ਚਰਨ ਸਿੰਘ,ਮਾੜਾ ਸਿੰਘ,ਕੁਲਵੰਤ ਸਿੰਘ,ਕਾਕਾ ਸਿੰਘ,ਪਾਲ ਸਿੰਘ,ਗੁਰਜੰਟ ਸਿੰਘ,ਗੁਰਪ੍ਰੀਤ ਸਿੰਘ,ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਪੰਜਾਬ ਸਰਕਾਰ ਅਤੇ ਸੰਗਰੂਰ ਪ੍ਰਸਾਸਨ ਦਾ ਪੁਤਲਾ ਸਾੜਦੇ ਹੋਏ ਅਵਤਾਰ ਸਿੰਘ ਅਤੇ ਹੋਰ ਆਗੂ।