ਜਗਰਾਓਂ 12 ਜਨਵਰੀ (ਅਮਿਤ ਖੰਨਾ)-ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਪ੍ਰਚਾਰ ਪ੍ਰਸਾਰ ਦੀ ਬੈਠਕ ਹੋਈ ਸੰਪੂਰਨ। ਬੈਠਕ ਦੀ ਸ਼ੁਰੂਆਤ ਵੰਦਨਾ ਦੁਆਰਾ ਕੀਤੀ ਗਈ। ਬੈਠਕ ਵਿੱਚ ਆਏ ਹੋਏ ਮਹਿਮਾਨ ਉੱਤਰ ਖੇਤਰ ਦੇ ਪ੍ਰਚਾਰ ਪ੍ਰਸਾਰ ਵਿਭਾਗ ਦੇ ਮੁੱਖੀ ਸ੍ਰੀ ਰਾਜਿੰਦਰ ਜੀ ਪ੍ਰਾਂਤ ਦੇ ਸੰਵਾਦਦਾਤਾ ਸ੍ਰੀ ਕਰਨ ਸਿੰਘ ਜੀ, ਮੱਖੂ ਸਕੂਲ ਦੇ ਪ੍ਰਿੰਸੀਪਲ ਸ੍ਰੀ ਬੁਧੀਆ ਰਾਮ ਜੀ(ਲੁਧਿਆਣਾ ਵਿਭਾਗ ਦੇ ਸਚਿਵ), ਐਮ ਐਲ ਬੀ ਗੁਰੂਕੁਲ ਦੇ ਪ੍ਰਧਾਨ ਸ੍ਰੀ ਦੀਪਕ ਗੋਇਲ ਜੀ, ਸਰਵਹਿੱਤਕਾਰੀ ਸਕੂਲ ਜਗਰਾਓਂ ਦੇ ਪ੍ਰਿੰਸੀਪਲ ਸ਼੍ਰੀਮਤੀ ਨੀਲੂ ਨਰੂਲਾ ਜੀ ਅਤੇ ਸਰਵਹਿੱਤਕਾਰੀ ਸਕੂਲ ਮੋਗਾ, ਸਰਵਹਿੱਤਕਾਰੀ ਸਕੂਲ ਜ਼ੀਰਾ, ਸਰਵਹਿੱਤਕਾਰੀ ਸਕੂਲ ਜਗਰਾਓਂ, ਸਰਵਹਿੱਤਕਾਰੀ ਸਕੂਲ ਮੱਖੂ ਦੇ ਅਧਿਆਪਕ ਸ਼ਾਮਲ ਸਨ ਬੈਠਕ ਦੀ ਸ਼ੁਰੂਆਤ ਵਿੱਚ ਸ੍ਰੀ ਰਾਜਿੰਦਰ ਜੀ ਨੇ ਮੀਡੀਆ ਬਾਰੇ ਬਹੁਤ ਹੀ ਸੂਖਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਡੀਆ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਜਿਵੇਂ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਸ਼ੋਸ਼ਲ ਮੀਡੀਆ। ਇਨ੍ਹਾਂ ਦੀ ਵਰਤੋਂ ਕਰਕੇ ਅਸੀਂ ਕਿਵੇਂ ਵਿੱਦਿਆ ਭਾਰਤੀ ਦਾ ਪ੍ਰਚਾਰ ਕਰਦੇ ਹੋਏ ਵਿੱਦਿਆ ਮੰਦਿਰ ਦੇ ਕਾਰਜਾਂ ਬਾਰੇ ਲੋਕਾਂ ਵਿੱਚ ਪ੍ਰਚਾਰ ਕਰਨਾ ਹੈ, ਸਿੱਖਿਆ ਪ੍ਰਤੀ ਜਾਗਰੂਕਤਾ ਲੈ ਕੇ ਆ ਸੋਸ਼ਲ ਮੀਡੀਆ ਇਕ ਬਹੁਤ ਹੀ ਤੇਜ਼ ਅਤੇ ਅੱਪਡੇਟਡ ਮੀਡੀਆ ਹੈ ਜਿਸ ਉਪਰ ਕੋਈ ਵੀ ਖ਼ਬਰ ਸਕਿੰਟਾਂ ਵਿੱਚ ਵਾਇਰਲ ਹੋ ਸਕਦੀ ਹੈ ਦੂਜੇ ਸਤਰ ਵਿੱਚ ਸ੍ਰੀ ਕਰਨ ਸਿੰਘ ਜੀ ਨੇ ਸਰਵਹਿਤ ਸੰਦੇਸ਼ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਦੇ ਨਾਲ ਨਾਲ ਦੀਦੀਆਂ ਵੀ ਆਪਣੀ ਕੋਈ ਕਵਿਤਾ ਕਹਾਣੀ ਆਦਿ ਲਿਖ ਕੇ ਜਰੂਰ ਭੇਜੋ। ਅੰਤ ਵਿੱਚ ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਮਾਰਗ-ਦਰਸ਼ਨ ਨਾਲ ਲੁਧਿਆਣਾ ਵਿਭਾਗ ਹੋਰ ਵੀ ਸਰਗਰਮੀ ਨਾਲ ਕੰਮ ਕਰੇਗਾ।