You are here

 ਪੰਜਾਬ ਸਰਕਾਰ ਦਾ ਪੁੱਤਲਾ ਸਾੜਿਆ

ਹਠੂਰ,10,ਜਨਵਰੀ-(ਕੌਸ਼ਲ ਮੱਲ੍ਹਾ)-ਦਲਿਤ ਪਰਿਵਾਰ ਦੀ ਮ੍ਰਿਤਕ ਲੜਕੀ ਕੁਲਵੰਤ ਕੌਰ ਰਸੂਲਪੁਰ ਨੂੰ ਜਗਰਾਓ ਪੁਲਿਸ ਵੱਲੋ ਨਜਾਇਜ ਹਿਰਾਸਤ ਵਿਚ ਰੱਖ ਕੇ ਮੌਤ ਦੇ ਮੂੰਹ ਵਿਚ ਭੇਜਣ ਵਾਲੇ ਮੁੱਖ ਦੋਸੀ ਡੀ ਐਸ ਪੀ ਗੁਰਿੰਦਰ ਸਿੰਘ ਬੱਲ,ਚੌਕੀ ਇੰਚਾਰਜ ਏ ਐਸ ਆਈ ਰਾਜਵੀਰ ਸਿੰਘ ਅਤੇ ਫਰਜੀ ਬਣੇ ਗਵਾਹ ਸਾਬਕਾ ਸਰਪੰਚ ਹਰਜੀਤ ਸਿੰਘ ਦੀ ਗ੍ਰਿਫਤਾਰੀ ਨਾ ਹੋਣ ਦੇ ਰੋਸ ਵਜੋ ਅੱਜ ਕਿਸਾਨਾ ਅਤੇ ਮਜਦੂਰਾ ਨੇ ਇਕੱਠੇ ਹੋ ਕੇ ਪਿੰਡ ਮਾਣੂੰਕੇ ਵਿਖੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸਨ ਕੀਤਾ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਕਨਵੀਨਰ ਮਨੋਹਰ ਸਿੰਘ ਝੋਰੜਾ,ਯੂਥ ਆਗੂ ਪਰਮਜੀਤ ਸਿੰਘ ਮਾਣੂੰਕੇ,ਹਰਜਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਅਧਿਕਾਰੀ ਜਾਣਬੁੱਝ ਕੇ ਦੋਸੀਆ ਦੀ ਗ੍ਰਿਫਤਾਰੀ ਨਹੀ ਕਰ ਰਹੇ ਅਤੇ ਦੋਸੀਆ ਨੂੰ ਬਚਾ ਰਹੇ ਹਨ।ਉਨ੍ਹਾ ਕਿਹਾ ਕਿ ਜੇਕਰ ਕਿਸੇ ਆਮ ਵਿਅਕਤੀ ਤੇ ਕੋਈ ਵੀ ਮੁਕੱਦਮਾ ਦਰਜ ਕਰ ਦਿੱਤਾ ਜਾਦਾ ਹੈ ਤਾ ਪੁਲਿਸ ਉਸ ਵਿਅਕਤੀ ਨੂੰ ਕੁਝ ਹੀ ਘੰਟਿਆ ਵਿਚ ਫੜ੍ਹ ਲੈਦੀ ਹੈ ਪਰ ਸਾਡੇ ਦੇਸ ਦਾ ਕਾਨੂੰਨ ਗਰੀਬਾ ਲਈ ਕੁਝ ਹੋਰ ਅਤੇ ਧਨਾਟ ਵਿਅਕਤੀਆ ਲਈ ਹੋਰ ਹੈ।ਅੰਤ ਵਿਚ ਉਨ੍ਹਾ ਕਿਹਾ ਕਿ ਜੇਕਰ ਦੋਸੀਆ ਨੂੰ ਜਲਦੀ ਗ੍ਰਿਫਤਾਰ ਨਹੀ ਕੀਤਾ ਜਾਦਾ ਤਾਂ ਇਨਸਾਫ ਪਸੰਦ ਜੱਥੇਬੰਦੀਆ 26 ਜਨਵਰੀ ਤੋ ਪੁਲਿਸ ਥਾਣਾ ਸਿੱਟੀ ਜਗਰਾਓ ਵਿਖੇ ਅਣਮਿਥੇ ਸਮੇਂ ਲਈ ਰੋਸ ਧਰਨਾ ਦੇਣਗੀਆ।ਇਸ ਮੌਕੇ ਉਨ੍ਹਾ ਨਾਲ ਜੱਗਾ ਸਿੰਘ,ਚਰਨ ਸਿੰਘ,ਹਰਪ੍ਰੀਤ ਸਿੰਘ,ਗੁਰਮੀਤ ਕੌਰ,ਹਰਜੀਤ ਕੌਰ,ਮੋਠੂ ਸਿੰਘ,ਬਲਦੇਵ ਸਿੰਘ,ਮਨਜੀਤ ਕੌਰ,ਟੀਟੂ ਸਿੰਘ,ਸਰਬਜੀਤ ਸਿੰਘ,ਬਲਜੀਤ ਕੌਰ ਤੋ ਇਲਾਵਾ ਵੱਡੀ ਗਿਣਤੀ ਵਿਚ ਮਾਣੂੰਕੇ ਵਾਸੀ ਹਾਜ਼ਰ ਸਨ।
ਫੋਟੋ ਕੈਪਸ਼ਨ:-ਪੰਜਾਬ ਸਰਕਾਰ ਦਾ ਪੁਤਲਾ ਸਾੜਦੇ ਹੋਏ ਕਿਸਾਨ ਅਤੇ ਮਜਦੂਰ।