ਮਾਨਚੈਸਟਰ , 5 ਜਨਵਰੀ ( ਖਹਿਰਾ )-ਬਰਤਾਨੀਆ 'ਚ ਗੱਡੀ ਚਲਾਉਂਦਿਆਂ ਮੋਬਾਈਲ ਜਾਂ ਕਿਸੇ ਬਿਜਲਦੀ ਯੰਤਰ ਦਾ ਪ੍ਰਯੋਗ ਕਰਨ ਦੀ ਮਨਾਹੀ ਹੈ ਪਰ ਵਿਸ਼ਵ ਪ੍ਰਸਿੱਧ ਪਾਕਿਸਤਾਨੀ ਮੂਲ ਦੇ ਬਰਤਾਨਵੀ ਮੁੱਕੇਬਾਜ਼ ਅਮਿਰ ਖ਼ਾਨ ਵਲੋਂ ਆਪਣੇ ਸ਼ਹਿਰ ਬੋਲਟਨ ਦੇ ਆਸ-ਪਾਸ ਕਿ੍ਸਮਿਸ ਵਾਲੇ ਦਿਨ ਲਾਈਵ ਸਟਰੀਮਿੰਗ ਕਰਦਿਆਂ ਆਪਣੇ ਪ੍ਰਸੰਸਕਾਂ ਨਾਲ ਗੱਲਬਾਤ ਕਰਦੇ ਉਸ ਸਮੇਂ ਨਜ਼ਰ ਆਏ, ਜਾਦੋਂ ਉਹ ਆਪਣੀ ਰੇਂਜ ਰੋਵਰ ਗੱਡੀ ਚਲਾ ਰਹੇ ਸਨ । ਯੂ ਟਿਊਬ 'ਤੇ ਜਾਰੀ ਉਕਤ ਵੀਡੀਓ, ਜਿਸ ਨੂੰ ਬਾਅਦ 'ਚ ਹਟਾ ਦਿੱਤਾ ਗਿਆ, ਵਿਚ ਉਹ ਤਕਰੀਬਨ 8 ਮਿੰਟ ਗੱਲਬਾਤ ਕਰਦੇ ਰਹੇ ਗੱਲਬਾਤ ਦੌਰਾਨ ਉਹ ਆਪਣੇ ਪ੍ਰਸੰਸਕਾਂ ਦੇ ਸੁਨੇਹੇ ਪੜ੍ਹਦੇ ਵੀ ਵੇਖੇ ਗਏ । ਅਮਿਰ ਖ਼ਾਨ ਦੀ ਉਕਤ ਵੀਡੀਓ ਬਾਰੇ ਮਾਨਚੈਸਟਰ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ।/ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਮਿਰ ਖ਼ਾਨ 'ਤੇ 2007 'ਚ ਬੇਧਿਆਨੀ ਨਾਲ ਗੱਡੀ ਚਲਾਉਣ ਦੇ ਦੋਸ਼ਾਂ ਤਹਿਤ 6 ਮਹੀਨੇ ਲਈ ਵਾਹਨ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਸੀ। ਜਦਕਿ ਦਸੰਬਰ 2006 'ਚ ਉਨ੍ਹਾਂ ਨੂੰ 140 ਮੀਲ ਪ੍ਰਤੀ ਘੰਟਾਂ ਰਫਤਾਰ ਨਾਲ ਗੱਡੀ ਚਲਾਉਣ ਦਾ ਦੋਸ਼ੀ ਪਾਇਆ ਗਿਆ ਸੀ । ਇਸ ਵਾਰ ਪੁਲਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਛੋਟੀ ਉਮਰ ਵਿੱਚ ਬਹੁਤ ਹੀ ਵਧੀਆ ਇਤਿਹਾਸ ਬਣਨ ਵਾਲੇ ਪਾਕਿਸਤਾਨੀ ਮੂਲ ਦੇ ਮੁੱਕੇਬਾਜ਼ ਮੈਨੂੰ ਕਿਸ ਤਰ੍ਹਾਂ ਦੀ ਸਜ਼ਾ ਮਿਲਦੀ ਹੈ ।