ਹਠੂਰ,26,ਦਸੰਬਰ-(ਕੌਸ਼ਲ ਮੱਲ੍ਹਾ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਜਿਲ੍ਹਾ ਪੱਧਰੀ ਮੀਟਿੰਗ ਸੇਰ ਸਿੰਘ ਕਾਉਕੇ ਕਲਾਂ ਦੀ ਅਗਵਾਈ ਹੇਠ ਪਿੰਡ ਮਾਣੂੰਕੇ ਵਿਖੇ ਹੋਈ।ਮੀਟਿੰਗ ਸੁਰੂ ਕਰਨ ਤੋ ਪਹਿਲਾ ਕਿਸਾਨੀ ਸੰਘਰਸ ਦੇ ਸਮੂਹ ਸ਼ਹੀਦਾ ਦੀ ਯਾਦ ਵਿਚ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ।ਇਸ ਮੌਕੇ ਜਥੇਬੰਦੀ ਦੇ ਕੌਮੀ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਪੰਜਾਬ ਜਨਤਕ ਜੱਥੇਬੰਦੀ ਦਾ ਸੰਵਿਧਾਨ 1973 ਵਿਚ ਤਿਆਰ ਕੀਤਾ ਗਿਆ ਸੀ,ਜਿਸ ਵਿਚ ਜਥੇਬੰਦੀ ਧਰਮ ਜਾਤੀ,ਰਾਜਨੀਤੀ ਅਤੇ ਲੰਿਗ ਸਬੰਧੀ ਵਿਤਕਰਾ ਨਹੀ ਕਰੇਗੀ ਅਤੇ ਇਸ ਉੱਪਰ ਪਹਿਰਾ ਦੇਵੇਗੀ।ਉਨ੍ਹਾ ਕਿਹਾ ਕਿ ਕਿਸਾਨਾ ਵਿਚ ਵੱਖਰੇ-ਵੱਖਰੇ ਵਿਚਾਰਾ ਦੇ ਧਾਰਨੀ ਕਿਸਾਨ ਹਨ।ਇਸ ਲਈ ਇਹ ਖੁੱਲ ਦੇਣੀ ਜਰੂਰੀ ਹੈ ਫਿਰ ਵੀ ਬਿਨਾ ਝਿਜਕ ਜਥੇਬੰਦੀ ਵਿਚ ਕਿਸਾਨਾ ਦੀ ਭਰਤੀ ਹੋਵੇਗੀ।ਇਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਕਿ ਜਨਤਕ ਜੱਥੇਬੰਦੀ ਨੂੰ ਬਤੌਰ ਜਥੇਬੰਦੀ ਦੀ ਚੋਣਾ ਵਰਗੇ ਮਸਲੇ ਤੇ ਫੈਸਲਾ ਕਰਕੇ ਹਿੱਸਾ ਲੈਣਾ ਜਾਂ ਬਾਈਕਾਟ ਕਰਨਾ ਨਹੀ ਚਾਹੀਦਾ ਕਿਉਕਿ ਜਿਹੜੇ ਸਹਿਮਤ ਨਹੀ ਹੋਣਗੇ।ਉਹ ਆਪਣੀ ਮਰਜੀ ਅਨੁਸਾਰ ਜੇਕਰ ਫੈਸਲਾ ਲੈਦੇ ਹਨ ਤਾਂ ਉਹ ਜਥੇਬੰਦੀ ਤੋ ਬਾਹਰ ਹੋਣ ਲਈ ਮਜਬੂਰ ਹੋਣਗੇ।ਇਸ ਮੌਕੇ ਉਨ੍ਹਾ ਨਾਲ ਹਰਦੇਵ ਸਿੰਘ ਅਖਾੜਾ,ਮੁਖਤਿਆਰ ਸਿੰਘ ਖਾਲਸਾ,ਵਰਕਰ ਅਤੇ ਆਹੁਦੇਦਾਰ ਹਾਜ਼ਰ ਸਨ।
ਫੋਟੋ ਕੈਪਸਨ:-ਹਰਦੇਵ ਸਿੰਘ ਸੰਧੂ ਆਪਣੇ ਸਾਥੀਆ ਨਾਲ ਮੀਟਿੰਗ ਕਰਦੇ ਹੋਏ।