You are here

ਸੈਂਕੜੇ ਦੀ ਤਾਦਾਦ ਚ ਲੋਕਾਂ ਨੇ ਪਹੁੰਚ ਮਨਾਇਆ ਰਿਟਰੀਟ ਸਰਾਮਨੀ ਦਾ ਆਨੰਦ

ਕਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਬਾਅਦ ਕ੍ਰਿਸਮਸ ਦੀਆਂ ਛੁੱਟੀਆਂ ਮੌਕੇ ਅਟਾਰੀ ਸਰਹੱਦ ਤੇ ਰਿਹਾ ਹਾਊਸ ਫੁੱਲ

ਸੰਸਾਰ ਵਿਚ ਫੈਲੀ ਕਰੋਨਾ ਮਹਾਂਮਾਰੀ ਭਿਆਨਕ ਬਿਮਾਰੀ ਦੇ ਚਲਦੇ ਸਰਕਾਰ ਵਲੋਂ ਭਾਰਤ ਪਾਕ ਸਰਹੱਦ ਸਥਿਤ ਅਟਾਰੀ ਬਾਰਡਰ ਤੇ ਹੁੰਦੀ ਰਿਟਰੀਟ ਸਰਾਮਨੀ ਨੂੰ ਰੋਕਣ ਤੋਂ ਬਾਅਦ ਕੁਝ ਸਮਾਂ ਪਹਿਲਾਂ ਮੁੜ ਸ਼ੁਰੂ ਕਰਨ ਦਾ ਫੈਂਸਲਾ ਲਿਆ ਸੀ ਜਿਸ ਤੋਂ ਬਾਅਦ ਪਹਿਲੀ ਵਾਰ ਕ੍ਰਿਸਮਸ ਦੀਆਂ ਛੁੱਟੀਆਂ ਦਾ ਲਾਭ ਲੈਂਦੇ ਹੋਏ ਸੈਂਕੜੇ ਲੋਕਾਂ ਦਾ ਸੈਲਾਬ ਦੋਨਾਂ ਦੇਸ਼ਾਂ ਵਿਚ ਸਾਂਝੀਵਾਲਤਾ ਨੂੰ ਦਰਸਾਉਂਦੇ ਇਸ ਦ੍ਰਿਸ਼ ਦਾ ਆਨੰਦ ਲੈਣ ਪਹੁੰਚਿਆ ਅਤੇ ਦੇਸ਼ ਦੇ ਜਵਾਨਾਂ ਦੇ ਜੋਸ਼ ਨੂੰ ਦੇਖ ਮਾਹੌਲ ਭਾਰਤ ਮਾਤਾ ਕਿ ਜੈ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। 

ਇਸ ਮੌਕੇ ਇਸ ਸਾਂਝੀ ਵਾਲਤਾ ਦੇ ਦ੍ਰਿਸ਼ ਨੂੰ ਦੇਖਣ ਆਏ ਲੋਕਾਂ ਨੇ ਕਿਹਾ ਕਿ ਬਹੁਤ ਸਮੇ ਪਹਿਲਾਂ ਦਾ ਓਹ ਸੋਚ ਰਹੇ ਸਨ ਕਿ ਅਟਾਰੀ ਬਾਰਡਰ ਤੇ ਜਵਾਨਾਂ ਦੇ ਇਸ ਹੌਂਸਲੇ ਨੂੰ ਵਧਾਉਣ ਅਤੇ ਦੇਖਣ ਜਾਇਆ ਜਾਏ ਪਰ ਕਰੋਨਾ ਮਹਾਂਮਾਰੀ ਕਰਕੇ ਓਹ ਘਰਾਂ ਵਿਚ ਬੰਦ ਸਨ ਅਤੇ ਹੁਣ ਓਹਨਾ ਨੂੰ ਬਾਹਰ ਨਿਕਲਣ ਦਾ ਸਮਾਂ ਮਿਲਿਆ ਹੈ ਅਤੇ ਇਹ ਛੁੱਟੀਆਂ ਦਾ ਅਨੰਦ ਮਾਨਣ ਅਤੇ ਜਵਾਨਾਂ ਦੇ ਜਜ਼ਬੇ ਨੂੰ ਸਲਾਮ ਕਰਨ ਆਏ ਹਨ।

ਪੱਤਰਕਾਰ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ  

Facebook Video link ; https://fb.watch/a7TGHuyz_y/