You are here

ਐਸ.ਐਸ.ਪੀ. ਦਫ਼ਤਰ ਅੱਗੇ ਧਰਨਾ 3 ਜਨਵਰੀ ਨੂੰ 

ਜਨਤਕ ਜੱਥੇਬੰਦੀਆਂ ਨੇ ਪਿੰਡਾਂ 'ਚ ਕੀਤੀਆਂ ਰੈਲ਼ੀਆਂ

ਮਾਮਲਾ ਡੀ. ਐਸ.ਪੀ. ਗੁਰਿੰਦਰ ਬੱਲ ਦੀ ਗ੍ਰਿਫਤਾਰ ਦਾ 

ਜਗਰਾਓਂ - 24 ਦਸੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਡੀ.ਐਸ.ਪੀ. ਗੁਰਿੰਦਰ ਬੱਲ ਤੇ ਹੋਰਨਾਂ ਦੀ ਗ੍ਰਿਫਤਾਰੀ ਲਈ ਉਲੀਕੇ 3 ਜਨਵਰੀ ਦੇ ਧਰਨੇ ਦੀ ਤਿਆਰੀ ਲਈ ਜਨਤਕ ਜੱਥੇਬੰਦੀਆਂ ਵਲੋਂ ਅੱਜ ਮਾਣੂੰਕੇ ਤੇ ਭੰਮੀਪੁਰਾ ਵਿਚ ਨੁਕੜ ਮੀਟਿੰਗਾਂ ਕੀਤੀਆਂ ਗਈਆਂ ਅਤੇ ਆਮ ਲੋਕਾਂ ਨੂੰ 3 ਜਨਵਰੀ ਨੂੰ ਐਸ.ਐਸ.ਪੀ. ਦਫ਼ਤਰ ਅੱਗੇ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਵਿੱਚ ਵੱਡੀ ਗਿਣਤੀ ਹਿੱਸਾ ਲੈਣ ਲਈ ਲਾਮਬੰਦ ਕੀਤਾ ਗਿਆ। ਇਹਨਾਂ ਮੀਟਿੰਗਾਂ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਤਹਿਸੀਲ ਆਗੂ ਬਲਵਿੰਦਰ ਸਿੰਘ ਪੋਨਾ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਤੇ ਸੁਖਦੇਵ ਸਿੰਘ ਮਾਣੂੰਕੇ, ਕਿਸਾਨ ਸਭਾ ਦੇ ਨਿਰਮਲ ਸਿੰਘ ਧਾਲੀਵਾਲ ਤੇ ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਆਦਿ ਨੇ ਸੰਬੋਧਨ ਕੀਤਾ।ਆਗੂਆਂ ਬੁਲਾਇਆਂ ਨੇ ਪੁਰਜ਼ੋਰ ਮੰਗ ਕੀਤੀ ਕਿ ਦੋਸ਼ੀ ਡੀ.ਐਸ.ਪੀ. ਗੁਰਿੰਦਰ ਬੱਲ ਸਮੇਤ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸੀਖਾਂ ਪਿੱਛੇ ਬੰਦ ਕਰਨ ਦੀ ਮੰਗ ਕੀਤੀ।