You are here

ਪਿੰਡ ਜੁੜਾਹਾਂ ਦੇ ਸਰਪੰਚ ਨੇ ਉਮੀਦਵਾਰ ਕੈਪਟਨ ਸੰਧੂ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ

ਹਲਕਾ ਦਾਖਾ ਦੀਆਂ ਸੜਕਾਂ ’ਤੇ ਸੋ ਕਰੋੜ ਤੋਂ ਵਧੇਰੇ ਖਰਚੇ -- ਕੈਪਟਨ ਸੰਧੂ
ਮੁੱਲਾਂਪੁਰ ਦਾਖਾ  14 ਫਰਵਰੀ ( ਸਤਵਿੰਦਰ ਸਿੰਘ ਗਿੱਲ  )– ਅੱਜ ਲੁਧਿਆਣਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਦਾਖਾ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਦੀ ਚੋਣ ਮੁੁਹਿੰਮ ਨੂੰ ਉਸ ਵੇਲੇ ਭਾਰੀ ਹੁੰਗਾਰਾਂ ਮਿਲਿਆ ਜਦੋਂ ਸਮੁੱਚਾ ਜੁੜਾਹਾਂ ਪਿੰਡ ਇੱਕ ਮੰਚ ’ਤੇ ਦਿਖਾਈ ਦਿੱਤਾ, ਜਿਸ ਵਿੱਚ ਪਿੰਡ ਵਾਸੀਆਂ ਦੇ ਹੱਥਾਂ ਵਿੱਚ ਪੰਜੇ ਚੋਣ ਨਿਸ਼ਾਨ ਦੇ ਝੰਡੇ ਫੜ੍ਹੇ ਹੋਏ ਸਨ ਅਤੇ ਕਾਂਗਰਸ ਪਾਰਟੀ ਜਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ। ਇਸ ਮੌਕੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਸੰਬੋਧਨ ਕਰਦਿਆ ਕਿਹਾ ਕਿ ਉਨ੍ਹਾਂ ਨੇ ਬਿਨ੍ਹਾ ਕਿਸੇ ਭੇਦਭਾਵ ਤੋਂ ਹਲਕਾ ਦਾਖਾ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਜਾਰੀ ਕਰਵਾਏ ਹਨ। ਜਿਸ ਨਾਲ ਪਿੰਡਾਂ ਦੀਆਂ ਗਲੀਆਂ ਵਿੱਚ ਇੰਟਰਲਾਕ ਟਾਇਲਾਂ ਲੱਗੀਆਂ ਹਨ। ਇਸੇ ਤਰ੍ਹਾਂ ਹੀ ਹਲਕਾ ਦਾਖਾ ਦੀਆਂ ਸੜਕਾਂ ’ਤੇ ਸੋ ਕਰੋੜ ਰੁਪੈਂ ਦੇ ਕਰੀਬ ਉਹ ਖਰਚ ਚੁੱਕੇ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਫਿਰ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਵੀ ਚਰਨਜੀਤ ਸਿੰਘ ਚੰਨੀ ਹੀ ਹੋਣਗੇ ਜੋ ਆਮ ਅਤੇ ਸਧਾਰਨ ਵਿਅਕਤੀ ਦੀਆਂ ਮੁਸ਼ਕਿਲਾਂ ਤੋਂ ਵੀ ਜਾਣੂੰ ਹਨ।
      ਇਸ ਮੌਕੇ ਸਵਰਨ ਸਵਰਨ ਸਿੰਘ, ਸੁਖਮਿੰਦਰ ਸਿੰਘ, ਸੋਨੂੰ , ਕਮਲਜੀਤ ਸਿੰਘ, ਅਮਨਿੰਦਰਜੀਤ ਸਿੰਘ, ਸਰਬਜੀਤ ਸਿੰਘ, ਕੁਲਜੀਤ ਸਿੰਘ, ਕੁਲਦੀਪ ਕੌਰ, ਸੁਖਮਿੰਦਰ ਸਿੰਘ ਗਰੇਵਾਲ (ਸਾਰੇ ਪੰਚ), ਸਾਬਕਾ ਸਰਪੰਚ ਗੁਰਮੇਲ ਸਿੰਘ ਗਰੇਵਾਲ, ਗੁਰਦੀਪ ਸਿੰਘ ਅਤੇ ਕਮਲਜੀਤ ਸਿੰਘ ਸਮੇਤ ਹੋਰ ਵੀ ਵੱਡੀ ਗਿਣਤੀ ਪਿੰਡ ਵਾਸੀ ਹਾਜਰ ਸਨ।