ਜਗਰਾਓਂ 21 ਦਸੰਬਰ (ਅਮਿਤ ਖੰਨਾ) ਪੁਲੀਸ ਲਾਈਨ ਜਗਰਾਉਂ ਵਿਖੇ ਅਗਰਵਾਲ ਸਭਾ ਪੰਜਾਬ ਦੇ ਪ੍ਰਧਾਨ ਡਾ ਅਜੇ ਕਾਂਸਲ ਦੀ ਯੋਗ ਅਗਵਾਈ ਹੇਠ ਮੁਲਾਜ਼ਮਾਂ ਅਤੇ ਜ਼ਰੂਰਤਮੰਦਾਂ ਨੂੰ ਕੰਬਲ ਵੰਡੇ ਗਏ 100 ਦੇ ਕਰੀਬ ਕੰਬਲ ਸਰਦਾਰ ਰਾਜ ਬਚਨ ਸਿੰਘ ਐੱਸਐੱਸਪੀ ਲੁਧਿਆਣਾ ਰੂਲਰ ਨੇ ਆਪਣੇ ਕਰ ਕਮਲਾਂ ਨਾਲ ਵੰਡੇ ਉਨ੍ਹਾਂ ਕਿਹਾ ਕਿ ਇਸ ਠੰਡ ਦੇ ਮੌਸਮ ਵਿੱਚ ਕੇਵਲ ਕੰਬਲ ਵੰਡਣਾ ਸੱਚਮੁੱਚ ਬਹੁਤ ਹੀ ਨੇਕ ਕੰਮ ਹੈ ਇਸ ਮੌਕੇ ਅਗਰਵਾਲ ਸਮਾਜ ਵੱਲੋਂ ਗੁਰੂ ਜੀ ਦੇ ਸੰਦੇਸ਼ ਵਾਲੀਆਂ ਕਾਪੀਆਂ ਵੀ ਵੰਡੀਆਂ ਗਈਆਂ ਇਸ ਮੌਕੇ ਡਾ ਕਾਂਸਲ ਨੇ ਕਿਹਾ ਕਿ ਸਾਡਾ ਤਕਰੀਬਨ ਹਰ ਰੋਜ਼ ਇਕ ਪ੍ਰਾਜੈਕਟ ਲੱਗਦਾ ਹੈ ਇਸ ਮੌਕੇ ਪ੍ਰਿੰਸੀਪਲ ਕੈਪਟਨ ਨਰੇਸ਼ ਵਰਮਾ, ਡਾ ਅਰੁਣ ਗੁਪਤਾ, ਐਸ ਪੀ ਗੁਰਮੀਤ ਕੌਰ, ਐੱਸ ਪੀ ਗੁਰਦੀਪ ਸਿੰਘ, ਐੱਸ ਪੀ ਬਲਵਿੰਦਰ ਸਿੰਘ, ਡਾ ਅਜੇ ਕਾਂਸਲ, ਸੁਰਿੰਦਰ ਕਾਂਸਲ, ਜੋਬਨ ਕਾਂਸਲ, ਕਮਲ ਕਾਂਸਲ, ਡਾ ਮਦਨ ਮਿੱਤਲ, ਵਿਵੇਕ ਗੁਪਤਾ, ਵਿਸ਼ਾਲ ਗੁਪਤਾ, ਜਤਿੰਦਰ ਬਾਂਸਲ ਹਾਜ਼ਰ ਸਨ