You are here

26 ਬਜ਼ੁਰਗਾਂ ਨੂੰ ਰਾਸ਼ਨ ਤੇ ਪੈਨਸ਼ਨ ਵੰਡ ਕੇ ਬਰਸੀ ਮਨਾਈ

ਜਗਰਾਉਂ , 13 ਦਸੰਬਰ ( ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਸਵਰਗਵਾਸੀ ਦਿਆ ਚੰਦ ਜੈਨ ਦੀ ਸੱਤਵੀਂ ਬਰਸੀ ਮੌਕੇ ਗੁਰੂ ਨਾਨਕ ਸਹਾਰਾ ਸੁਸਾਇਟੀ ਦੇ 26 ਬਜ਼ੁਰਗਾਂ ਨੂੰ ਪੈਨਸ਼ਨ ਤੇ ਰਾਸ਼ਨ ਵੰਡਿਆ ਗਿਆ। ਮਹਾਂਵੀਰ ਆਇਲ ਮਿੱਲ ਜਗਰਾਓਂ ਵਿਖੇ ਅੱਜ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਦੇ ਮੁੱਖ ਮਹਿਮਾਨ ਐੱਸ ਐੱਸ ਪੀ ਰਾਜਬਚਨ ਸਿੰਘ ਸਨ। ਇਸ ਮੌਕੇ ਸ੍ਰੀ ਰਜਿੰਦਰ ਜੈਨ ਸਮਾਜ ਸੇਵਕ ਨੇ ਆਪਣੇ ਪਿਤਾ ਸਵਰਗਵਾਸੀ ਦਿਆ ਚੰਦ ਜੈਨ ਦੀ ਸੱਤਵੀਂ ਬਰਸੀ ਮੌਕੇ ਤੇ ਜੈਨ ਪਰਿਵਾਰ ਵੱਲੋਂ ਗੁਰੂ ਨਾਨਕ ਸਹਾਰਾ ਸੈਕਟਰੀ ਦੇ 26 ਬਜ਼ੁਰਗਾਂ ਨੂੰ ਦੋ ਮਹੀਨਿਆਂ ਦੀ ਇਕ ਇਕ ਹਜ਼ਾਰ ਰੁਪਏ ਦੀ ਪੈਨਸ਼ਨ ਤੇ ਦੋ ਮਹੀਨੇ ਦਾ ਰਾਸ਼ਨ ਵੰਡਿਆ। ਇਸ ਮੌਕੇ ਉਨ੍ਹਾਂ ਸਾਰੇ ਬਜ਼ੁਰਗਾਂ ਲਈ ਅਤੇ ਮਹਿਮਾਨਾਂ ਲਈ ਪਕੋੜੇ ਅਤੇ ਜਲੇਬੀਆਂ ਦਾ ਲੰਗਰ ਵੀ ਲਗਾਇਆ। ਇਸ ਮੌਕੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਨੇ ਰਾਜਿੰਦਰ ਜੈਨ ਦੇ ਚੱਲ ਰਹੇ ਸਮਾਜ ਸੇਵਾ ਦੇ ਕੰਮਾਂ ਬਾਰੇ ਐੱਸ ਐੱਸ ਪੀ ਨੂੰ ਜਾਣੂ ਕਰਵਾਇਆ। ਇਸ ਮੌਕੇ ਸਵਰਗਵਾਸੀ ਦਿਆ ਚੰਦ ਜੈਨ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਐੱਸ ਐੱਸ ਪੀ ਰਾਜਬਚਨ ਸਿੰਘ ਨੇ ਕਿਹਾ ਕਿ ਸਵਰਗਵਾਸੀ ਦਿਆ ਚੰਦ ਜੈਨ ਵਾਂਗ ਰਾਜਿੰਦਰ ਜੈਨ ਵੀ ਆਪ ਆਪਣੇ ਆਪ ਵਿੱਚ ਪੂਰੀ ਸੰਸਥਾ ਹਨ। ਇਸ ਮੌਕੇ ਹਰਸ਼ਿਤ ਜੈਨ, ਹਰਸ਼ ਜੈਨ, ਦਿਨੇਸ਼ ਕੁਮਾਰ, ਗੁਰਿੰਦਰ ਸਿੱਧੂ, ਜਤਿੰਦਰ ਰਾਣਾ ਪ੍ਰਧਾਨ ਨਗਰ ਕੌਂਸਲ, ਪ੍ਰਸ਼ੋਤਮ ਲਾਲ ਖ਼ਲੀਫ਼ਾ, ਸ਼ਿਵ ਗੋਇਲ, ਡਾ ਨਰਿੰਦਰ ਸਿੰਘ, ਬਿੰਦਰ ਮਨੀਲਾ, ਲੋਕ ਸੇਵਾ ਸੋਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਕੰਵਲ ਕੱਕੜ, ਵਿਨੋਦ ਬਾਂਸਲ, ਆਰ ਕੇ ਗੋਇਲ, ਕੈਪਟਨ ਨਰੇਸ਼ ਵਰਮਾ, ਕੁਲਦੀਪ ਸਿੰਘ, ਐਡਵੋਕੇਟ ਨਵੀਨ ਗੁਪਤਾ, ਨਰੇਸ਼ ਗੁਪਤਾ, ਡਾ ਰਾਕੇਸ਼ ਭਾਰਦਵਾਜ, ਜਤਿੰਦਰ ਬਾਂਸਲ, ਐੱਮ ਸੀ ਜਗਜੀਤ ਜੱਗੀ, ਰਾਜੇਸ਼ ਕਤਿਆਲ, ਐਡਵੋਕੇਟ ਅਮਰਜੀਤ ਸਿੰਘ ਲਾਂਬਾ, ਕੰਚਨ ਗੁਪਤਾ, ਸਤਪਾਲ ਸਿੰਘ ਦੇਹੜਕਾ, ਰਾਜ ਕੁਮਾਰ ਭੱਲਾ, ਰਵਿੰਦਰ ਕੁਮਾਰ ਸੱਭਰਵਾਲ ਫੀਨਾ, ਰਾਮੇਸ਼ ਜੈਨ, ਭੁਪੇਸ਼ ਜੈਨ, ਡਾ: ਦਲਬੀਰ ਸਿੰਘ ਆਦਿ ਹਾਜ਼ਰ ਸਨ।