You are here

ਪੁਲੀਸ ਅੱਤਿਆਚਾਰ ਤੋਂ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜਥੇਬੰਦੀਆਂ ਵੱਲੋਂ ਸੰਘਰਸ਼ ਦਾ ਫ਼ੈਸਲਾ 

16 ਵੱਖ ਵੱਖ ਜਥੇਬੰਦੀਆਂ ਦੀ ਜਗਰਾਉਂ ਵਿਖੇ ਹੋਈ ਮੀਟਿੰਗ, 20 ਦਸੰਬਰ ਨੂੰ ਲੱਗੇਗਾ ਧਰਨਾ  

ਜਗਰਾਉਂ 7 ਦਸੰਬਰ   ( ਜਸਮੇਲ ਗ਼ਾਲਿਬ    ) ਪੁਲਿਸ ਅੱਤਿਆਚਾਰ ਤੋਂ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਅਤੇ ਜਾਂਚ-ਪੜਤਾਲਾਂ ਦੋਸ਼ੀ ਪਾਏ ਤੱਤਕਾਲੀ ਥਾਣਾ ਮੁਖੀ ਅਤੇ ਹੁਣ ਡੀ.ਅੈਸ.ਪੀ.ਭਵਾਨੀਗੜ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਤੋਂ ਨਾਬਰ ਪੁਲਿਸ ਅਧਿਕਾਰੀਆਂ ਦੇ ਪੱਖਪਾਤੀ ਵਤੀਰੇ ਖਿਲਾਫ਼ ਅੱਜ ਇਲਾਕੇ ਦੀਆਂ ਜ਼ੁਝਾਰੂ ਜੱਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਭਾਰਤੀ ਕਿਸਾਨ ਯੂਨੀਅਨ( ਏਕਤਾ ਡਕੌਂਦਾ), ਕਿਰਤੀ ਕਿਸਾਨ ਯੂਥ ਵਿੰਗ, ਪੇਂਡੂ ਮਜ਼ਦੂਰ ਯੂਨੀਅਨ, ਜ਼ਮਹੂਰੀ ਕਿਸਾਨ ਸਭਾ, ਕਿਸਾਨ ਬਚਾਓ ਮੋਰਚਾ, ਜੈ ਹਵਾਨ ਜੈ ਕਿਸਾਨ ਮੰਚ, ਸ਼ਹੀਦ ਕਰਤਾਰ ਸਿੰਘ ਸ਼ਰਾਭਾ ਭਲਾਈ ਮੰਚ, ਲੋਕ ਸੇਵਾ ਸੁਸਾਇਟੀ ਅਤੇ ਅੰਬੇਡਕਰੀ ਸੰਗਠਨਾਂ 'ਤੇ ਅਧਾਰਿਤ 16 ਵੱਖ-ਵੱਖ  ਕਿਸਾਨ-ਮਜ਼ਦੂਰ ਤੇ ਮੁਲਾਜ਼ਮ ਜੱਥੇਬੰਦੀਆਂ ਨੇ ਸਾਂਝੇ ਤੌਰ 'ਤੇ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਹੈ। ਪ੍ਰੈਸ ਨੂੰ ਜਾਰੀ ਸਾਂਝੇ ਬਿਆਨ 'ਚ ਜਨਤਕ ਆਗੂ ਗੁਰਦੀਪ ਸਿੰਘ ਮੋਤੀ, ਤਰਲੋਚਨ ਝੋਰੜਾ, ਕਰਮਜੀਤ ਕੋਟਕਪੂਰਾ, ਇੰਦਰਜੀਤ ਧਾਲੀਵਾਲ, ਅਵਤਾਰ ਰਸੂਲਪੁਰ, ਸੁਖ ਜਗਰਾਉਂ ਤੇ ਬੂਟਾ ਸਿੰਘ ਮਲਕ ਨੇ ਕਿਹਾ ਕਿ ਪੁਲਿਸ ਦੀ ਆਨਾ-ਕਾਨੀ ਖਿਲਾਫ਼ ਜਨਤਕ ਸੰਘਰਸ਼ ਅਰੰਭ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਉਨ੍ਹਾਂ ਕਿਹਾ ਕਿ ਮਸਲ਼ੇ ਦੇ ਹੱਲ਼ ਲਈ ਪਹਿਲਾਂ ਚਿਤਾਵਨੀ ਵਜੋਂ 10 ਦਸੰਬਰ ਨੂੰ ਇੱਕ ਵੱਡਾ ਵਫਦ ਜਿਲ੍ਹਾ ਪੁਲਿਸ ਮੁਖੀ ਨੂੰ ਮਿਲੇਗਾ ਅਤੇ ਲੋੜ ਮੁਤਾਬਿਕ ਅੱਗੇ ਰੋਸ ਪ੍ਰਦਰਸ਼ਨ ਲਈ ਅਗਲੀ ਰਣਨੀਤੀ ਘੜੇਗਾ। ਇਸ ਸਮੇਂ ਮੀਟਿੰਗ ਵਿੱਚ ਮਾਸਟਰ ਗੁਰਮੇਲ਼ ਰੂਮੀ, ਸੱਤਪਾਲ ਦੇਹੜਕਾ, ਸਰਪੰਚ ਬਲਵੀਰ ਸਿੰਘ , ਕੁਲਦੀਪ ਸਿੰਘ, ਸੁਖਦੇਵ ਮੁਲਾਂਪੁਰ, ਹਰਜਿੰਦਰ ਸਿੰਘ ਘੁਮਾਣ , ਦੇਵ ਸਰਾਭਾ ਤੇ ਅਮਨ ਗੁੜੇ ਆਦਿ ਹਾਜ਼ਰ ਸਨ।