You are here

ਵਾਰਡ ਨੰਬਰ 6 ਅਤੇ 10 ਵਿਚ 25 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਕੰਮਾਂ ਨੂੰ ਟੱਕ ਲਗਾ ਕੇ ਸ਼ੁਰੂ ਕਰਵਾਇਆ

ਜਗਰਾਓਂ 6 ਦਸੰਬਰ (ਅਮਿਤ ਖੰਨਾ, ਪੱਪੂ ) ਸਥਾਨਕ ਵਾਰਡ ਨੰਬਰ 6 ਅਤੇ 10 ਵਿਚ ਪੈਂਦੇ ਅਜੀਤ ਨਗਰ ਦੇ ਵਾਸੀਆਂ ਦੀ ਚਿਰਾਂ ਤੋਂ ਲਟਕਦੀ ਮੰਗ ਨੂੰ ਆਖਰ ਬੂਰ ਪੈ ਹੀ ਗਿਆ ਹੈ ੍ਟ ਇਥੇ ਵਿਕਾਸ ਕਾਰਜ ਸ਼ੁਰੂ ਹੋਣ ਨਾਲ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਮੁਹੱਲਾ ਵਾਸੀਆਂ ਨੇ ਸੁੱਖ ਦਾ ਸਾਹ ਲਿਆ ੍ਟ ਕੌਂਸਲਰ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਕੌਂਸਲਰ ਰਮੇਸ਼ ਕੁਮਾਰ ਸਹੋਤਾ ਅਤੇ ਕੌਂਸਲਰ ਜਰਨੈਲ ਸਿੰਘ ਲੋਹਟ ਨੇ 25 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਕੰਮਾਂ ਨੂੰ ਟੱਕ ਲਗਾ ਕੇ ਸ਼ੁਰੂ ਕਰਵਾਇਆ ੍ਟ ਕਾਮਰੇਡ ਰਾਜੂ ਨੇ ਕਿਹਾ ਕਿ ਨਗਰ ਕੌਂਸਲ ਦਾ ਧੇਲਾ ਧੇਲਾ ਉੱਥੇ ਹੀ ਖ਼ਰਚ ਹੋਵੇਗਾ, ਜਿੱਥੇ ਜ਼ਰੂਰਤ ਹੋਵੇਗੀ ੍ਟ ਉਨ੍ਹਾਂ ਕਿਹਾ ਕਿ ਦੇਸ਼ ਦੇ ਆਜਾਦ ਹੋਇਆਂ ਨੂੰ ਪੋਣੀ ਸਦੀ ਬੀਤਤ ਜਾਣ ਦੇ ਬਾਵਜੂਦ ਅਜੇ ਤੱਕ ਅਸੀਂ ਗਲੀਆਂ-ਨਾਲੀਆਂ ਦੇ ਵਿਕਾਸ ਦੇ ਚੱਕਰਾਂ ਵਿਚੋਂ ਹੀ ਨਹੀਂ ਨਿਕਲ ਸਕੇ ਹਾਂ, ਜਦ ਕਿ ਸਾਡੇ ਤੋਂ ਬਾਅਦ ਆਜ਼ਾਦ ਹੋਏ ਦੇਸ਼ ਦੁਨੀਆਂ ਦੀ ਅਗਵਾਈ ਕਰ ਰਹੇ ਹਨ ੍ਟ ਕੌਂਸਲਰ ਰਮੇਸ਼ ਕੁਮਾਰ ਅਤੇ ਜਰਨੈਲ ਸਿੰਘ ਲੋਹਟ ਨੇ ਦੱਸਿਆ ਕਿ ਵਾਰਡ ਨੂੰ 6 ਅਤੇ 10 ਵਿਚ ਅਜੀਤ ਨਗਰ ਦੀ ਮੁੱਖ ਗਲੀ ਦੀ ਖਸਤਾ ਹਾਲਤ ਅਤੇ ਨਾਲ ਲੱਗਦੀਆਂ ਤਿੰਨ ਗਲੀਆਂ ਜੋ ਕੱਚੀਆਂ ਹਨ ਨੂੰ ਇੰਟਰਲਾਕ ਟਾਇਲਾਂ ਨਾਲ ਪੱਕਾ ਕੀਤਾ ਜਾ ਰਿਹਾ ਹੈ ੍ਟ ਇਸ ਤੋਂ ਇਲਾਵਾ ਬਰਸਾਤੀ ਪਾਣੀ ਦੀ ਨਿਕਾਸੀ ਲਈ ਚੈਂਬਰ ਬਣਾਏ ਜਾਣਗੇ ੍ਟ ਉਨ੍ਹਾਂ ਵਾਰਡ ਵਾਸੀਆਂ ਨੂੰ ਆਪਣੇ ਇਲਾਕੇ ਨੂੰ ਸਾਫ਼ ਸੁਥਰਾ ਰੱਖਣ ਅਤੇ ਕੋਈ ਵਸਤੂ ਗਲੀਆਂ ਵਿਚ ਨਾ ਸੁੱਟਣ ਲਈ ਅਪੀਲ ਕੀਤੀ ੍ਟ ਉਨ੍ਹਾਂ ਕਿਹਾ ਕਿ ਜੇਕਰ ਹਰ ਘਰ ਆਪਣੇ ਕੂੜੇ ਦੀ ਸੰਭਾਲ ਨਗਰ ਕੌਂਸਲ ਦੀਆਂ ਹਦਾਇਤਾਂ ਅਨੁਸਾਰ ਕਰਨ ਲੱਗ ਜਾਵੇ ਤਾਂ ਇਹ ਕੂੜਾ ਜੋ ਅੱਜ ਸਾਡੀ ਸਮੱਸਿਆ ਬਣਿਆ ਹੋਇਆ ਹੈ, ਉਹ ਕਮਾਊ ਪੁੱਤ ਬਣ ਜਾਵੇਗਾ ੍ਟ ਇਸ ਮੌਕੇ ਰਕੇਸ਼ ਕੱਕੜ ਅਤੇ ਮਹੁੱਲਾ ਨਿਵਾਸੀ ਹਾਜ਼ਰ ਸਨ