ਜਗਰਾਉਂ 01 ਦਸੰਬਰ (ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ)ਵਿਸ਼ਵ ਏਡਜ਼ ਦਿਵਸ ਤੇ ਅੱਜ ਇਕ ਦਸੰਬਰ ਨੂੰ ਸਮਰਥ ਐਨ ਜੀ ਓ ਨਾਮੀ ਸੰਸਥਾ ਵੱਲੋਂ ਦਸਮੇਸ਼ ਨਗਰ ਮਲਕ ਵਿਖੇ HIV/AIDS ਪ੍ਰਤੀ ਇਕ ਜਾਗਰੂਕਤਾ ਰੈਲੀ ਕੱਢੀ ਗਈ, ਇਹ ਰੈਲੀ ਪ੍ਰਜੈਕਟ ਮੈਨੇਜਰ ਸੰਦੀਪ ਪਾਲ ਦੀ ਅਗਵਾਈ ਹੇਠ ਕੱਢੀ ਗਈ। ਇਸ ਰੈਲੀ ਦੌਰਾਨ ਮੈਨੇਜਰ ਦਵਾਰਾ HIV AIDSਕਿਵੇ ਫੈਲਦਾ ਹੈ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਸ ਦੀ ਜਾਣਕਾਰੀ ਦਿੱਤੀ, ਉਨ੍ਹਾਂ ਦੱਸਿਆ ਕਿ HIV ਪ੍ਰਭਾਵਿਤ ਵਿਅਕਤੀ ਨਾਲ ਭੇਦ ਭਾਵ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਬਿਮਾਰੀ ਛੂਆ ਛਾਤ ਦੀ ਨਹੀਂ ਹੈ ਇਸ ਮੌਕੇ ਰਮੇਸ ਸਿੰਘ ਸਹੋਤਾ, ਹਾਜ਼ਰ ਸਨ ਜਿਨ੍ਹਾਂ ਨੇ ਨਸ਼ਿਆਂ ਦੇ ਪ੍ਰਤੀ ਵੀ ਮਾੜੇ ਪ੍ਰਭਾਵ ਤੋਂ ਜਾਗਰੂਕ ਕੀਤਾ। ਇਸ ਤੋਂ ਇਲਾਵਾ ਰੈਲੀ ਵਿੱਚ ਹੋਰ ਸਟਾਫ ਮੈਂਬਰ ਅਮਨਦੀਪ ਸਿੰਘ ਮੱਲ੍ਹੀ, ਕੋਮਲ ਪ੍ਰੀਤ, ਅਮਨਦੀਪ ਕੌਰ ਸ਼ਾਲੂ, ਹਰਪ੍ਰੀਤ ਸਿੰਘ ਲਾਲੀ, ਅਤੇ ਰਾਮਪਾਲ ਮੋਜੂਦ ਸਨ।