ਅੰਮ੍ਰਿਤਸਰ ਹਵਾਈ ਅੱਡਾ ਅਥਾਰਿਟੀ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼
ਨਵੇਂ ਵੈਰੀਐਂਟ ਨੂੰ ਲੈ ਕੇ ਵਰਤੀ ਜਾ ਰਹੀ ਹੈ ਚੌਕਸੀ
ਅੰਮ੍ਰਿਤਸਰ , 01 ਦਸੰਬਰ (ਜਸਮੇਲ ਗ਼ਾਲਿਬ ) ਕਰੋਨੇ ਦੇ ਨਵੇਂ ਵੇਰੀਐਂਟ ਨੂੰ ਫੈਲਣ ਤੋਂ ਰੋਕਣ ਲਈ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਲੰਡਨ ਬਰਮਿੰਘਮ ਤੇ ਰੋਮ ਤੋਂ ਆਉਣ ਵਾਲੇ ਮੁਸਾਫਰਾਂ ਨੂੰ ਘੱਟੋ ਘੱਟ ਛੇ ਘੰਟੇ ਲਈ ਰੁਕਣਾ ਪਵੇਗਾ ਏਅਰਪੋਰਟ ਉੱਪਰ । ਇਸ ਲਈ ਕਿ ਉਨ੍ਹਾਂ ਦੀ ਚੰਗੀ ਤਰ੍ਹਾਂ ਜਾਂਚ ਹੋ ਸਕੇ ਇਹ ਨਵੀਆਂ ਗਾਈਡਲਾਈਨਜ਼ ਹਵਾਈ ਅੱਡਾ ਅਥਾਰਟੀ ਵੱਲੋਂ ਅੱਜ ਰਾਤ ਬਾਰਾਂ ਵਜੇ ਤੋਂ ਲਾਗੂ ਕਰ ਦਿੱਤੀ ਆ ਜਾਣਗੀਆਂ । ਅੰਮ੍ਰਿਤਸਰ ਹਵਾਈ ਅੱਡਾ ਅਥਾਰਟੀ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਪ੍ਰਾਈਵੇਟ ਲੈਬਾਰਟੀਜ਼ ਦੇ ਤਾਲਮੇਲ ਨਾਲ ਬਾਹਰੋਂ ਆਉਣ ਵਾਲੇ ਮੁਸਾਫ਼ਰਾਂ ਦੇ ਟੈਸਟ ਕਰਵਾਏ ਜਾ ਸਕਣ ਦਾ ਪ੍ਰਬੰਧ ਕੀਤਾ ਜਾਵੇਗਾ । ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਹਵਾਈ ਅੱਡੇ ਦੇ ਡਾਇਰੈਕਟਰ ਬੀ ਕੇ ਸੇਠ ਨੇ ਦੱਸਿਆ ਕਿ ਕਰੁਣਾ ਮਹਾਂਮਾਰੀ ਦੇ ਨਵੇਂ ਵੈਰੀਐਂਟ ਓਮਨੀ ਕ੍ਰੌਨ ਨੂੰ ਰੋਕਣ ਲਈ ਅਥਾਰਟੀਜ਼ ਵੱਲੋਂ ਹਰ ਸੰਭਵ ਯਤਨ ਸ਼ੁਰੂ ਕਰ ਦਿੱਤੇ ਗਏ ਹਨ ਜ਼ਿਲ੍ਹਾ ਪ੍ਰਸ਼ਾਸਨ ਨਾਲ ਵੀ ਮੀਟਿੰਗ ਕਰਕੇ ਇਸ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਤਾਂ ਕਿ ਬਾਹਰੋਂ ਆਉਣ ਵਾਲੇ ਮੁਸਾਫ਼ਰਾਂ ਦੇ ਟੈਸਟ ਘੱਟ ਤੋਂ ਘੱਟ ਰੇਟ ਤੇ ਕਰਵਾਏ ਜਾ ਸਕਣ । ਉਨ੍ਹਾਂ ਦੱਸਿਆ ਕਿ ਮੁਸਾਫਰਾਂ ਦੇ ਰੈਪਿਡ ਟੈਸਟ ਕਰਵਾਉਣ ਦੀ ਆਗਿਆ ਮਿਲ ਗਈ ਹੈ ਰੈਪਿਡ ਟੈਸਟ ਦੀ ਰਿਪੋਰਟ ਆਉਣ ਚ ਘੱਟ ਤੋਂ ਘੱਟ ਚਾਰ ਤੋਂ ਪੰਜ ਘੰਟੇ ਦਾ ਸਮਾਂ ਲੱਗਦਾ ਹੈ । ਇਸ ਸਮੇਂ ਓਮਨੀ ਕ੍ਰੌਨ ਪ੍ਰਭਾਵਿਤ ਦੇਸ਼ਾਂ ਚੋਂ ਲੰਡਨ ਬਰਮਿੰਘਮ ਤੇ ਰੋਮ ਤੋਂ ਹੀ ਅੰਬਰਸਰ ਫਲਾਈਟ ਆ ਰਹੀ ਹੈ ਅਜਿਹੇ ਸਮੇਂ ਫਲਾਈਟ ਲੈਂਡ ਹੋਣ ਅਤੇ ਪੇਸ਼ਾਵਰਾਂ ਦੀ ਟੈਸਟ ਪ੍ਰਕਿਰਿਆ ਪੂਰੀ ਹੋਣ ਤੋਂ ਘੱਟ ਛੇ ਘੰਟੇ ਦਾ ਸਮਾਂ ਲੱਗੇਗਾ ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਓਮੀ ਕੋਰੋਨਾ ਦੇ ਪ੍ਰਭਾਵ ਨੂੰ ਦੇਖਦੇ ਹੋਏ ਵਿਦੇਸ਼ ਤੋਂ ਆਉਣ ਵਾਲੇ ਮੁਸਾਫ਼ਰਾਂ ਲਈ ਸੱਤ ਦਿਨ ਕੁਆਰਨਟਿਨ ਵੀਹ ਕਰਨਾ ਹੋਵੇਗਾ ਇਸ ਲਈ ਪੰਜਾਬ ਸਰਕਾਰ ਵੱਲੋਂ ਵੀ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਗਈਆਂ ਹਨ ।ਆਰ ਟੀ ਪੀ ਸੀ ਆਰ ਦੀ ਰਿਪੋਰਟ ਆਉਣ ਤੋਂ ਬਾਅਦ ਹੋਮ ਇਸ ਲਿਸਟ ਚ ਰੱਖਿਆ ਜਾਵੇਗਾ ਤੇ ਇਸ ਤੋਂ ਬਾਅਦ ਫਿਰ ਤੋਂ ਟੈਸਟ ਕੀਤਾ ਜਾਵੇਗਾ ।
ਲੰਡਨ ਰੋਮ ਤੇ ਬਰਮਿੰਘਮ ਤੋਂ ਰੋਜ਼ਾਨਾ ਤਕਰੀਬਨ 250 ਦੇ ਕਰੀਬ ਮੁਸਾਫਰ ਅੰਮ੍ਰਿਤਸਰ ਪੁੱਜਦੇ ਹਨ ।