You are here

ਨਹਿਰੂ ਯੁਵਾ ਕੇਂਦਰ ਸੰਗਰੂਰ ਵਲੋਂ ਵਿਸ਼ਵ ਸਾਈਕਲ ਦਿਵਸ ਤੇ ਕਰਵਾਈ ਗਈ ਸਾਈਕਲ ਰੈਲੀ


                 ਸੰਗਰੂਰ 4 ਜੂਨ  (ਗੁਰਸੇਵਕ ਸੋਹੀ /ਸੁਖਵਿੰਦਰ ਬਾਪਲਾ)-  ਨਹਿਰੂ ਯੁਵਾ ਕੇਂਦਰ ਸੰਗਰੂਰ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਅਤੇ ਨਹਿਰੂ ਯੁਵਾ ਕੇਂਦਰ ਸੰਗਠਨ ਵੱਲੋਂ 3 ਜੂਨ 2022 ਨੂੰ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਮੰਦੇਨਜਰ ਰੱਖਦੇ ਹੋਏ ਵਿਸ਼ਵ ਸਾਈਕਲ ਦਿਵਸ ਮਨਾਇਆ ਗਿਆ। ਜਿਸ ਦੀ ਸ਼ੁਰੂਆਤ ਸ਼ਹੀਦ ਊਧਮ ਸਿੰਘ ਓਲੰਪਿਕ ਸਟੇਡੀਅਮ ਸੁਨਾਮ ਤੋਂ ਐੱਸ ਡੀ ਐੱਮ ਸੁਨਾਮ ਸ੍ਰੀ ਜਸਪ੍ਰੀਤ ਸਿੰਘ, ਡੀ ਐੱਸ ਪੀ ਸੁਨਾਮ ਸ੍ਰੀ ਸੁਖਰਾਜ ਸਿੰਘ ਅਤੇ ਐਸਐਚਓ ਸੁਨਾਮ ਸ੍ਰੀ ਸੁਖਦੇਵ ਸਿੰਘ ਜੀ ਦੁਆਰਾ ਹਰੀ ਝੰਡੀ ਦਿਖਾ ਕੇ ਕੀਤੀ ਗਈ। ਇਸ 8 ਕਿਲੋਮੀਟਰ ਸਾਇਕਲ ਰੈਲੀ ਦੀ ਸਮਾਪਤੀ ਸਹੀਦ ਊਧਮ ਸਿੰਘ ਦੇ ਜੱਦੀ ਘਰ ਵਿਖੇ ਕੀਤੀ ਗਈ। ਸਹੀਦ ਊਧਮ ਸਿੰਘ ਦੇ ਜੱਦੀ ਘਰ ਵਿਖੇ ਨਹਿਰੂ ਯੁਵਾ ਕੇਂਦਰ ਵੱਲੋਂ ਇਸ ਮੌਕੇ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਲਾ ਖੇਡ ਅਫਸਰ ਸੰਗਰੂਰ ਅਤੇ ਯੁਵਕ ਸੇਵਾਵਾਂ ਵਿਭਾਗ ਸੰਗਰੂਰ ਨੇ ਵੀ ਇਸ ਪ੍ਰੋਗਰਾਮ ਵਿੱਚ ਆਪਣਾ ਰੋਲ ਅਦਾ ਕੀਤਾ। ਪ੍ਰੋਗਰਾਮ ਵਿੱਚ ਪਹੰਚੇ ਸਾਰੇ ਮੁੱਖ ਮਹਿਮਾਨਾਂ ਦੁਆਰਾ ਵਿਸ਼ੇ ਦੇ ਸੰਬੰਧਿਤ ਆਪਣੇ ਕੀਮਤੀ ਵਿਚਾਰ ਦਿੱਤੇ। ਜਿਲਾ ਯੂਥ ਅਫਸਰ ਸ੍ਰੀ ਸਰਬਜੀਤ ਸਿੰਘ ਜੀ ਨੇ ਕਿਹਾ ਕਿ ਤੰਦਰੁਸਤ ਸਰੀਰ ਲਈ ਸਾਇਕਲ ਦਾ ਉਪਯੋਗ ਸਾਨੂੰ ਰੋਜਾਨਾ ਜਿੰਦਗੀ ਵਿੱਚ ਕਰਨਾ ਚਾਹੀਦਾ ਹੈ ਅਤੇ ਪਰੋਗਰਾਮ ਸੁਪਰਵਾਈਜ਼ਰ ਮੈਡਮ ਅਮਰਜੀਤ ਕੌਰ ਜੀ ਨੇ ਕਿਹਾ ਕਿ ਸਾਈਕਲ ਦਾ ਉਪਯੋਗ ਕਰਨਾ ਵਾਤਾਵਰਣ ਲਈ ਵੀ ਬਹੁਤ ਲਾਭਕਾਰੀ ਹੈ ਕਿਉਂਕਿ ਇਸ ਨਾਲ ਪਰਦੂਸ਼ਣ ਵਾਹਨਾਂ ਦਾ ਘੱਟ ਉਪਯੋਗ ਕਰਨ ਦੀ ਲੋੜ ਪੈਂਦੀ ਹੈ । ਇਸ ਮੌਕੇ ਸਰਦਾਰ ਹਰਿੰਦਰ ਸਿੰਘ ਨਿਰਮਾਣ ਗੱਜੂਮਾਜਰਾ ਅਤੇ ਮੈਡਮ ਹਰਪ੍ਰੀਤ ਕੌਰ ਜੀ ਵੀ ਹਾਜਰ ਰਹੇ। ਪ੍ਰੋਗਰਾਮ ਦੇ ਅੰਤ ਵਿੱਚ  ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਰਾਮ ਮੁਹੰਮਦ ਸਿੰਘ ਆਜ਼ਾਦ ਕਲੱਬ ਸੁਨਾਮ ਊਧਮ ਸਿੰਘ ਵਾਲਾ ਦੇ ਉਮੀਦਵਾਰ ਬਲਜਿੰਦਰ ਸਿੰਘ , ਜਸਪਾਲ ਸਿੰਘ ਅਤੇ ਜਸਪ੍ਰੀਤ ਸਿੰਘ ਮੁੱਖ ਸਹਿਯੋਗੀ ਰਹੇ।