You are here

39 ਲੱਖ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਸਾਂਝੇ ਰੂਪ ਵਿਚ ਉਦਘਾਟਨ ਕੀਤਾ

ਜਗਰਾਉਂ, 29 ਨਵੰਬਰ(ਅਮਿਤ ਖੰਨਾ)-ਇਲਾਕੇ ਦੇ ਪਿੰਡ ਗੁਰੂਸਰ ਕਾਉਂਕੇ ਦੇ ਵਿਕਾਸ ਕਾਰਜਾਂ ਲਈ ਮਾਰਕੀਟ ਕਮੇਟੀ ਜਗਰਾਓਂ ਵੱਲੋਂ 39 ਲੱਖ ਰੁਪਏ ਦੀ ਗ੍ਾਂਟ ਜਾਰੀ ਕਰਦਿਆਂ ਪਿੰਡ ਦੇ ਵਿਕਾਸ ਕਾਰਜਾਂ ਨੂੰ ਮੁਕੰਮਲ ਰੂਪ ਦਿੱਤਾ।  ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਜਗਰਾਓਂ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਅਤੇ ਸਰਪੰਚ ਜਗਜੀਤ ਸਿੰਘ ਕਾਉਂਕੇ ਨੇ 39 ਲੱਖ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਸਾਂਝੇ ਰੂਪ ਵਿਚ ਉਦਘਾਟਨ ਕੀਤਾ। ਇਸ ਮੌਕੇ ਪਿੰਡ ਦੀ ਪੰਚਾਇਤ ਵੱਲੋਂ ਸਮਾਗਮ ਦੌਰਾਨ ਚੇਅਰਮੈਨ ਦਾਖਾ ਅਤੇ ਚੇਅਰਮੈਨ ਗਰੇਵਾਲ ਸਮੇਤ ਆਈਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਕੁਝ ਵਿਰੋਧੀ ਪਾਰਟੀਆਂ ਦੇ ਆਗੂ ਫੋਕੀ ਸ਼ੌਹਰਤ ਖੱਟਣ ਲਈ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸਵਾਲ ਚੁੱਕਦੇ ਹਨ। ਜਦ ਕਿ ਇਲਾਕੇ ਦੇ ਲੋਕ ਉਨ੍ਹਾਂ ਦੀ ਇਸ ਝੂਠੀ ਬਿਆਨਬਾਜ਼ੀ ਤੋਂ ਭਲੀਭਾਂਤ ਜਾਣੂੰ ਹਨ ਅਤੇ ਜਗਰਾਓਂ ਸ਼ਹਿਰ ਸਮੇਤ ਇਲਾਕੇ ਦੇ ਹਰ ਪਿੰਡ ਵਿਚ ਲੱਖਾਂ, ਕਰੋੜਾਂ ਦੀ ਲਾਗਤ ਨਾਲ ਹੋ ਰਹੇ ਵਿਕਾਸ ਕਾਰਜ ਉਨ੍ਹਾਂ ਦੇ ਮੂੰਹ ਤੇ ਜਿੰਦਰਾ ਜੜਨ ਲਈ ਕਾਫੀ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਲਾਕੇ ਦੇ ਵਿਕਾਸ ਲਈ ਸਰਕਾਰ ਵੱਲੋਂ ਹੋਰ ਗ੍ਾਂਟ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਪਿੰਡ ਦੀਆਂ ਪੰਚਾਇਤਾਂ ਨੂੰ ਆਪਣੀ ਸੁਪਰਵੀਜ਼ਨ ਵਿਚ ਸਹੀ ਢੰਗ ਨਾਲ ਸਰਕਾਰੀ ਗ੍ਾਂਟ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਇਸ ਮੌਕੇ ਚੇਅਰਮੈਨ ਕਾਕਾ ਗਰੇਵਾਲ ਨੇ ਦੱਸਿਆ ਕਿ ਪਿੰਡ ਗੁੁਰੂਸਰ ਕਾਉਂਕੇ ਵਿਖੇ 39 ਲੱਖ ਰੁੁਪਏ ਦੀ ਗ੍ਾਂਟ ਵਿਚੋਂ 28 ਲੱਖ ਰੁੁਪਏ ਦੀ ਲਾਗਤ ਨਾਲ ਸੇਮ ਤੇ ਪੁੁਲ ਤਿਆਰ ਕੀਤਾ ਗਿਆ ਅਤੇ 11 ਲੱਖ ਰੁੁਪਏ ਦੀ ਲਾਗਤ ਨਾਲ ਸੇਮ ਦੇ ਨਾਲ ਸੜਕ ਤੇ ਪਰੀਮਿਕਸ ਪਾਇਆ ਗਿਆ। ਇਸ ਮੌਕੇ ਉਪ ਚੇਅਰਮੈਨ ਸਿਕੰਦਰ ਸਿੰਘ ਬਰਸਾਲ, ਸਰਪੰਚ ਜਗਜੀਤ ਸਿੰਘ ਕਾਉਂਕੇ, ਸਰਪੰਚ ਗੁੁਰਪਰੀਤ ਸਿੰਘ ਦੀਪਾ ਗੁੁਰੂਸਰ, ਸਾਬਕਾ ਸਰਪੰਚ ਜਗਦੀਸ਼ਰ ਸਿੰਘ ਡਾਂਗੀਆ, ਸਰਪੰਚ ਗੁੁਰਸਿਮਰਨ ਸਿੰਘ ਰਸੂਲਪੁੁਰ, ਸਰਪੰਚ ਦਰਸ਼ਨਸਿੰਘ ਡਾਂਗੀਆ, ਸਰਪੰਚ ਸੁੁਰਜੀਤ ਸਿੰਘ ਅਗਵਾੜ ਲੋਪੋ ਕਲਾਂ, ਭਜਨ ਸਿੰਘ ਸਵੱਦੀ, ਸਰਪੰਚ ਨਿਰਮਲ ਸਿੰਘ ਡੱਲਾ, ਰਿਪਨ ਝਾਂਜੀ, ਰਾਜਪਾਲ ਸਿੰਘ ਮੈਂਬਰ ਬਲਾਕ ਸੰਮਤੀ, ਮਨਜਿੰਦਰ ਸਿੰਘ ਡੱਲਾ, ਗੁੁਰਮੀਤ ਕੌਰ, ਦਲਜੀਤ ਕੌਰ, ਕੁਲਦੀਪ ਸਿੰਘ, ਕਮਲਜੀਤ ਸਿੰਘ, ਅਮਨਜੋਤ ਸਿੰਘ, ਕੁੁਲਵੰਤ ਕੌਰ, ਜਗਦੀਸ਼ ਸਿੰਘ, ਗੋਗੀ ਨੰਬਰਦਾਰ, ਜਸਪਾਲ ਸਿੰਘ ਸਿੱਧੂ, ਰਤਨਦੀਪ ਸਿੰਘ ਸਿੱਧੂ, ਗੁੁਰਦੀਪ ਸਿੰਘ ਆਦਿ ਹਾਜ਼ਰ ਸਨ।