ਜਗਰਾਉਂ 26 ਨਵੰਬਰ (ਅਮਿਤ ਖੰਨਾ/ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ ) ਮਾਤਾ ਪਾਰਵਤੀ ਦੇਵੀ ਐਜੂਕੇਸ਼ਨ ਟਰੱਸਟ ਨੇ ਇੱਕ ਨਿਵੇਕਲੀ ਪਹਿਲ ਕੀਤੀ ਹੈ । ਟਰੱਸਟ ਵੱਲੋਂ ਮਾਤਾ ਜੀ ਦੇ ਬੇਟਾ ਮਾਸਟਰ ਜੋਗਿੰਦਰ ਆਜਾਦ ਦੀ ਪਹਿਲਕਦਮੀ ਤੇ ਉਹਨਾਂ ਦੀ ਦੋਹਤੀ ਦਾ(ਪੰਜਵਾਂ)ਜਨਮ ਦਿਨ ਸਥਾਨਕ ਆਰ ਕੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਨਾਇਆ ਜਿਸ ਸਕੂਲ ਨਾਲ ਪਰਿਵਾਰ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ। ।ਇਸ ਮੌਕੇ ਪਰਿਵਾਰ ਵੱਲੋਂ ਸਾਰੇ ਲਗਭਗ 250 ਵਿਦਿਆਰਥੀਆਂ ਨੂੰ ਕਾਪੀਆਂ ਅਤੇ ਬਿਸਕੁਟ ਦੇ ਪੈਕਟ ਪਿਆਰ ਅਤੇ ਆਸ਼ੀਰਵਾਦ ਵਜੋਂ ਭੇਂਟ ਕੀਤੇ ਗਏ ।ਇਸ ਮੌਕੇ ਟਰੱਸਟ ਦੇ ਬੁਲਾਰੇ ਜੋਗਿੰਦਰ ਆਜਾਦ ,ਸੁਮੀਤ ਪਾਟਨੀ ਇਸ ਸਕੂਲ ਦੇ ਸੇਵਾ ਮੁਕਤ ਮੁੱਖੀ ਵਿਨੋਦ ਕੁਮਾਰ ਦੂਆ (ਬੇਟੀ ਦੇ ਦਾਦਾ)ਅਤੇ ਪ੍ਰਿਸੀਪਲ ਨਰੇਸ਼ ਵਰਮਾ ਨੇ ਸੰਬੋਧਨ ਕੀਤਾ ।ਮਾਹੌਲ ਉਸ ਸਮੇਂ ਤਾਲੀਆਂ ਨਾਲ ਗੁੰਜ ਉਠਿਆ ਜਦੋਂ ਜੋਸ਼ ਅਤੇ ਪਿਆਰ ਚ ਵਰਮਾ ਸਾਹਿਬ ਵੀ ਬਚਿਆਂ ਨਾਲ ਬੱਚੇ ਬਣਕੇ ਜਨਮ ਦਿਨ ਮੁਬਾਰਕ ਹੋਣ ਦੇ ਐਕਸ਼ਨ ਗੀਤ ਗਾਉਂਣ ਲਗੇ।ਇਸ ਮੌਕੇ ਮਾਤਾ ਪਾਰਵਤੀ ਦੇਵੀ ਐਜੂਕੇਸ਼ਨ ਟਰੱਸਟ ਦੀ ਸੈਕਟਰੀ ਮੈਡਮ ਰੀਟਾ ਚਾਵਲਾ ਨੇ ਐਲਾਨ ਕੀਤਾ ਕਿ ਫਰਵਰੀ ਵਿੱਚ ਮਾਤਾ ਜੀ ਦੀ ਬਰਸੀ ਸਮਾਗਮ ਇਸ ਸਕੂਲ ਚ ਆਯੋਜਿਤ ਕੀਤਾ ਜਾਵੇਗਾ ਜਿਸ ਚ ਇਲਾਕੇ ਦੇ ਸਕੂਲਾਂ ਨੂੰ ਵੀ ਸਹਾਇਤਾ ਸਮਗਰੀ ਵੰਡੀ ਜਾਵੇ ਗੀ ।ਯਾਦ ਰਹੇ ਮਾਤਾ ਜੀ ਦਾ ਇਕ ਬਜੁਰਗ ਬੇਟਾ ਸੁੱਖ ਦੇਵ ਸਵੀਡਨ ਦਾ ਨਾਗਰਿਕ ਹਨ ਉਹਨਾਂ ਵਲੋਂ ਭੇਜੀ ਰਾਸ਼ੀ ਵਿਦਿਆਰਥੀਆਂ ਦੀ ਭਲਾਈ ਲਈ ਖਰਚੀ ਜਾ ਰਹੀ ਹੈ ।