You are here

ਲੁਧਿਆਣਾ

ਸਰਪੰਚ ਪਰਮਜੀਤ ਦਾ ਬਿੱਟੂ ਦੀ ਜਿੱਤ ਦੀ ਖੁਸ਼ੀ ਵਿੱਚ ਮੰੂਹ ਮਿੱਠਾ ਕਰਵਾਇਆ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਤੀਸਰੀ ਵਾਰ ਜਿੱਤ ਦੀ ਖੁਸ਼ੀ ਵਿੱਚ ਪਿੰਡ ਗਾਲਿਬ ਰਣ ਸਿੰਘ ਦੀ 'ਸਰਪੰਚ ਪਰਮਜੀਤ ਦੀ ਅਗਵਾਈ 'ਚ ਲੱਡੂ ਵੰਡੇ ਗਏ।ਇਸ ਮੌਕੇ ਕਾਂਗਰਸੀ ਵਰਕਰਾਂ ਵੱਲੋ ਸਰਪੰਚ ਪਰਮਜੀਤ ਦਾ ਲੱਡੂਆਂ ਨਾਲ ਮੰੂਹ ਮਿੱਠਾ ਕਰਵਾਇਆ ਗਿਆ ਤੇ ਕਾਂਗਰਸੀ ਵਰਕਰਾਂ ਨੂੰ ਵਧਾਈ ਦਿੱਤੀ।ਇਸ ਸਮੇ ਜਸਵੰਤ ਕੌਰ,ਪੰਚ ਬਲਜੀਤ ਕੌਰ,ਬਲਵਿੰਦਰ ਕੌਰ,ਜਸਵੀਰ ਕੌਰ,ਅਮਨਦੀਪ ਕੋਰ,ਮਨਜੀਤ ਕੌਰ,ਆਦਿ ਵੱਡੀ ਗਿੱਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਹਨ।

ਰਵਨੀਤ ਸਿੰਘ ਬਿੱਟੂ ਨੂੰ ਤੀਸਰੀ ਵਾਰ ਐਮ.ਪੀ ਬਣਨ ਦੀ ਖੁਸ਼ੀ ਵਿੱਚ ਪਿੰਡ ਗਾਲਿਬ ਕਲਾਂ ਵਿੱਚ ਕਾਂਗਰਸੀ ਵਰਕਰਾਂ ਵੱਲੋ ਲੱਡੂ ਵੰਡੇ ਗਏ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕ ਸਭਾ ਹਲਕਾ ਲੁਧਿਆਣਾ ਦੇ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਲਗਾਤਰ ਤੀਸਰੀ ਵਾਰ ਲੁਧਿਆਣਾ ਦੇ ਐਮ.ਪੀ.ਬਣਨ ਦੀ ਖੁਸ਼ੀ ਵਿੱਚ ਪਿੰਡ ਗਾਲਿਬ ਕਲਾਂ ਵਿਖੇ ਕਾਂਗਰਸੀ ਆਗੂ ਹਰਿੰਦਰ ਸਿੰਘ ਚਾਹਲ ਦੀ ਅਗਵਾਈ ਵਿੱਚ ਸਮੂਹ ਕਾਂਗਰਸੀ ਵਰਕਰਾਂ ਨੇ ਲੱਡੂ ਵੰਡੇ।ਜ਼ਿਲ੍ਹਾਂ ਲੁਧਿਆਣਾ ਦਿਹਾਤੀ ਕਾਂਗਰਸ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ ਦੇ ਨਜ਼ਦੀਕੀ ਚਾਹਲ ਗਾਲਿਬ ਨੇ ਰਵਨੀਤ ਸਿੰਘ ਬਿੱਟੂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਦੇਖਦੇ ਸੂਬੇ ਭਰ ਵਿੱਚ 8 ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਪੰਜਾਬ ਵਾਸੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਅਕਾਲੀ-ਭਾਜਪਾ ਤੇ ਹੋਰ ਪਾਰਟੀਆਂ ਉਨ੍ਹਾਂ ਨੂੰ ਕੁਝ ਨਹੀ ਦੇ ਸਕਦੀਆਂ,ਸਿਰਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਕਾਂਗਰਸ ਹੀ ਉਨ੍ਹਾਂ ਦੀਆਂ ਜਮੀਨੀ ਪੱਧਰ ਤੇ ਮੁੱਢਲੀਆਂ ਲੋੜਾ ਪੂਰੀ ਕਰ ਸਕਦੀ ਹੈ।ਇਸ ਸਮੇਂ ਬਾਬਾ ਮਲਕੀਤ ਸਿੰਘ,ਸਾਬਕਾ ਸਰਪੰਚ ਮਨਜੀਤ ਸਿੰਘ,ਨੰਬਰਦਾਰ ਯੂਨੀਅਨ ਦੇ ਜਿਲ੍ਹਾਂ ਪ੍ਰਧਾਨ ਪਰਮਿੰਦਰ ਸਿੰਘ ਚਾਹਲ,ਪੰਚ ਗੁਰਚਰਨ ਸਿੰਘ ਗਿਆਨੀ,ਪੰਚ ਅਜਮੇਰ ਸਿੰਘ,ਨੰਬਰਦਾਰ ਸੁਖਜੀਤ ਸਿੰਘ ਸੋਨੀ,ਨੋਨਾ ਗਰੇਵਾਲ ਆਦਿ ਹਾਜ਼ਰ ਸਨ।

ਰਵਨੀਤ ਬਿੱਟੂ ਦੀ ਦੂਜੀ ਵਾਰ ਬੱਲੇ-ਬੱਲੇ

ਲੁਧਿਆਣਾ, ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ 76 ਹਜ਼ਾਰ 372 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ ਹੈ। ਰਵਨੀਤ ਸਿੰਘ ਬਿੱਟੂ ਨੇ ਤਿਕੋਣੇ ਮੁਕਾਬਲੇ ਵਿੱਚ ਪੀਡੀਏ ਦੇ ਸਾਂਝੇ ਉਮੀਦਵਾਰ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਹਰਾਇਆ। ਲੁਧਿਆਣਾ ਲੋਕ ਸਭਾ ਹਲਕੇ ਦੇ ਵੋਟਰਾਂ ਨੇ ਦੂਜੀ ਵਾਰ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ’ਤੇ ਵਿਸ਼ਵਾਸ ਜਤਾਉਂਦੇ ਹੋਏ ਉਨ੍ਹਾਂ ਨੂੰ 2014 ਦੇ ਮੁਕਾਬਲੇ ਵੱਧ ਵੋਟਾਂ ਨਾਲ ਜੇਤੂ ਬਣਾਇਆ। ਵੋਟਾਂ ਦੇ ਨਤੀਜਿਆਂ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਨੇ ਲੁਧਿਆਣਾ ਦੇ ਵੋਟਰਾਂ, ਪਾਰਟੀ ਵਰਕਰਾਂ ਤੇ ਸਮਰਥਕਾਂ ਦਾ ਧੰਨਵਾਦ ਕੀਤਾ ਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਪਹਿਲੇ ਦਿਨ ਤੋਂ ਹੀ ਲੁਧਿਆਣਾ ਲੋਕ ਸਭਾ ਹਲਕੇ ਦੇ ਵਿਕਾਸ ਲਈ ਜੁੱਟ ਜਾਣਗੇ। ਉਨ੍ਹਾਂ ਦਾ ਪਹਿਲਾ ਕੰਮ ਬੁੱਢੇ ਨਾਲੇ ਨੂੰ ਬੁੱਢਾ ਦਰਿਆ ਬਣਾਉਣਾ ਤੇ ਜਲਦ ਜਗਰਾਉਂ ਪੁਲ ਸ਼ੁਰੂ ਕਰਵਾਉਣਾ ਹੋਵੇਗਾ।
ਲੁਧਿਆਣਾ ਲੋਕ ਸਭਾ ਹਲਕੇ ਤੋਂ 22 ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ 3 ਲੱਖ 83 ਹਜ਼ਾਰ 795 ਵੋਟਾਂ, ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੂੰ 3 ਲੱਖ 7 ਹਜ਼ਾਰ 423 ਵੋਟਾਂ ਤੇ ਤੀਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ 2 ਲੱਖ 99 ਹਜ਼ਾਰ 435 ਵੋਟਾਂ ਮਿਲੀਆਂ। ਸ਼ਹਿਰ ਦੇ 9 ਵਿਧਾਨ ਸਭਾ ਹਲਕਿਆਂ ਵਿੱਚ ਬਿੱਟੂ ਨੇ ਚਾਰ ਸ਼ਹਿਰੀ ਹਲਕੇ ਪੂਰਬੀ, ਹਲਕਾ ਕੇਂਦਰੀ, ਹਲਕਾ ਪੱਛਮੀ, ਹਲਕਾ ਉਤਰੀ ਤੇ ਪੇਂਡੂ ਹਲਕਾ ਜਗਰਾਉਂ ਵਿਚੋਂ ਲੀਡ ਹਾਸਲ ਕੀਤੀ, ਜਦਕਿ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਵਿਧਾਨ ਸਭਾ ਖੇਤਰ ਹਲਕਾ ਆਤਮ ਨਗਰ, ਹਲਕਾ ਦੱਖਣੀ, ਹਲਕਾ ਗਿੱਲ ਤੇ ਹਲਕਾ ਦਾਖਾ ਵਿੱਚ ਲੀਡ ਹਾਸਲ ਕੀਤੀ।
ਪਹਿਲੇ ਰਾਊਂਡ ਵਿੱਚ ਪੀਡੀਏ ਉਮੀਦਵਾਰ ਬੈਂਸ ਅੱਗੇ ਰਹੇ ਤੇ ਉਸ ਤੋਂ ਬਾਅਦ ਲਗਾਤਾਰ 5 ਹਜ਼ਾਰ ਦੀ ਲੀਡ ਤੋਂ ਬਿੱਟੂ ਦੀ ਜੇਤੂ ਸਫ਼ਰ ਸ਼ੁਰੂ ਹੋਇਆ ਜੋ 76 ਹਜ਼ਾਰ ’ਤੇ ਪੁੱਜ ਗਿਆ। 2014 ਵਿੱਚ ਬਿੱਟੂ ਨੇ ਲੁਧਿਆਣਾ ਤੋਂ ਸਿਰਫ਼ 19 ਹਜ਼ਾਰ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਇੱਥੇ ਖਾਸ ਗੱਲ ਇਹ ਰਹੀ ਕਿ 2014 ਵਿੱਚ ਦੂਜੇ ਨੰਬਰ ’ਤੇ ਰਹਿਣ ਵਾਲੀ ਆਮ ਆਦਮੀ ਪਾਰਟੀ ਦਾ ਬਿਲਕੁਲ ਹੀ ਸਫ਼ਾਇਆ ਹੋ ਗਿਆ। ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਤੇਜਪਾਲ ਸਿੰਘ ਗਿੱਲ ਨੂੰ ਸਿਰਫ਼ 15945 ਵੋਟਾਂ ਪਈਆਂ। ਲੁਧਿਆਣਾ ਤੋਂ ਇਸ ਵਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜ਼ਮਾਨਤ ਵੀ ਜ਼ਬਤ ਹੋ ਗਈ। ਜਦਕਿ ਲੁਧਿਆਣਾ ਦੇ 10538 ਵੋਟਰਾਂ ਨੇ ਇਸ ਵਾਰ ਨੋਟਾ ਦਾ ਬਟਨ ਦੱਬਿਆ। ਇਥੋਂ ਸਭ ਤੋਂ ਘੱਟ 894 ਵੋਟਾਂ ਆਜ਼ਾਦ ਉਮੀਦਵਾਰ ਮਹਿੰਦਰ ਸਿੰਘ ਨੂੰ ਪਈਆਂ।

ਜੇਲ ਵਿਚੋਂ ਬੈਠ ਕੇ ਚਲਾਉਂਦੇ ਸਨ ਨਸ਼ਾ ਸਮਗਲਿੰਗ ਦਾ ਨੈਟਵਰਕ 35 ਕਵਿੰਟਲ 35 ਕਿਲੇ ਭੁੱਕੀ ਸਮੇਤ ਦੋ ਗਿਰਫਤਾਰ

ਜਗਰਾਓਂ, ਮਈ ( ਮਨਜਿੰਦਰ ਗਿੱਲ)—ਪੁਲਿਸ ਜਿਲਾ ਲੁਧਿਆਣਾ ਦਿਹਾਤੀ ਅਧੀਨ ਪੁਲਿਸ ਪਾਰਟੀ ਨੇ 35 ਕਵਿੰਟਲ 35 ਕਿਲੋ ਗ੍ਰਾਮ ਭੁੱਕੀ ਸਮੇਤ ਦੋ ਨੂੰ ਗਿਰਫਤਾਰ ਕੀਤਾ। ਐਸ. ਐਸ. ਪੀ ਵਰਿੰਦਰ ਸਿੰਘ ਬਰਾੜ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਆਰੰਭ ਕੀਤੀ ਗਈ ਵਿਸ਼ੇਸ਼ ਮੁਹਿੰਮ ਦੌਰਾਨ ਦਿਲਬਾਗ ਸਿੰਘ ਡੀ.ਐਸ.ਪੀ(ਇੰਨ:) ਅਤੇ ਇੰਸਪੈਕਟਰ ਇਕਬਾਲ ਹੁਸੈਨ, ਇੰਚਾਰਜ ਸੀ.ਆਈ.ਏ ਸਟਾਫ, ਜਗਰਾਂਉ ਦੀ ਨਿਗਰਾਨੀ ਹੇਠ ਏ.ਐਸ.ਆਈ ਜਨਕ ਰਾਜ ਸੀ.ਆਈ.ਏ ਸਟਾਫ ਜਗਰਾਉ ਸਮੇਤ ਪੁਲਿਸ ਪਾਰਟੀ ਦੇ ਪੁਲ ਸੂਆ ਮੱਲਾ ਰੋਡ ਪਿੰਡ ਚਕਰ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੱਪਲ ਸਿੰਘ ਅਤੇ ਨਿਸ਼ਾਨ ਸਿੰਘ ਪੁੱਤਰਾਨ ਮਲੂਕ ਸਿੰਘ ਵਾਸੀ ਦੌਲੇਵਾਲਾ ਜਿਲ੍ਹਾ ਮੋਗਾ ਜੋ ਨਸ਼ਾ ਤਸਕਰੀ ਦੇ ਬਹੁਤ ਵੱਡੇ ਸਮੱਗਲਰ ਹਨ ਅਤੇ ਇਸ ਸਮੇਂ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਜੇਲ੍ਹ ਵਿੱਚ ਬੰਦ ਹਨ।ਇਹ ਦੋਵੇਂ ਜਣੇ ਪੁਰਾਣੇ ਸਮੱਗਲਰ ਹੋਣ ਕਰਕੇ ਜੇਲ੍ਹ ਅੰਦਰ ਬੈਠੇ ਆਪਣੇ ਨੈੱਟਵਰਕ ਰਾਂਹੀ ਬਚਿੱਤਰ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਹਿਰਦੇਵਾਲ ਹਾਲ ਵਾਸੀ ਮੋਗਾ ਅਤੇ ਮੰਨੂ ਵਾਸੀ ਭਿੰਡਰ ਕਲਾਂ ਹਾਲ ਵਾਸੀ ਮੋਗਾ ਨਾਲ ਮਿਲਕੇ ਨਸ਼ੇ ਦੀ ਤਸਕਰੀ ਕਰਵਾ ਰਹੇ ਹਨ।ਬਚਿੱਤਰ ਸਿੰਘ ਅਤੇ ਮੰਨੂੰ ਭੁੱਕੀ ਚੂਰਾ ਪੋਸਤ ਦੀ ਖੇਪ ਪਿੱਪਲ ਸਿੰਘ ਅਤੇ ਨਿਸ਼ਾਨ ਸਿੰਘ ਦੇ ਨੈੱਟਵਰਕ ਰਾਂਹੀ ਗੁਰਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਗੁਰਦਿਆਲ ਸਿੰਘ ਵਾਸੀ ਸਿੱਧਵਾਂ ਖੁਰਦ, ਗੁਰਦੀਪ ਸਿੰਘ ਉਰਫ ਦੀਪੂ ਉਰਫ ਬੱਕਰੀ ਪੁੱਤਰ ਸੁਰਜੀਤ ਸਿੰਘ ਵਾਸੀ ਸਵੱਦੀ ਖੁਰਦ ਪਾਸੋਂ ਉਹਨਾਂ ਦੇ ਟਰੱਕ ਨੰਬਰ ਪੀ.ਬੀ-10-ਸੀ.ਐਲ-1806 ਰਾਂਹੀ ਮਗਵਾਂਉਦੇ ਹਨ,ਜੋ ਇਹਨਾਂ ਸਾਰਿਆਂ ਨੇ ਆਪਣੇ ਕੁੱਝ ਹੋਰ ਨਾ ਮਲੂਮ ਸਾਥੀਆਂ ਨਾਲ ਮਿਲਕੇ ਉੱਕਤ ਟਰੱਕ ਵਿੱਚ ਭਾਰੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਲੋਡ ਕਰਕੇ ਲਿਆਂਦਾ ਹੋਇਆ ਹੈ। ਉੱਕਤ ਭੁੱਕੀ-ਚੂਰਾ ਪੋਸਤ ਇਹਨਾਂ ਨੇ ਅੱਗੇ ਸਕਾਰਪੀਓ ਗੱਡੀਆਂ ਜਿਹਨਾਂ ਵਿੱਚੋਂ ਇੱਕ ਦਾ ਨੰਬਰ ਐਚ.ਆਰ-14-ਡੀ-9976 ਅਤੇ ਦੂਜੀ ਦਾ ਪੀ.ਬੀ-29-ਆਰ-3849 ਗਲਤ ਨੰਬਰ ਲੱਗਾ ਹੈ, ਇੱਕ ਇਨੋਵਾ ਗੱਡੀ ਅਤੇ ਇੱਕ ਵਰਨਾ ਕਾਰ ਵਿੱਚ ਗੱਡੀਆਂ ਦੀਆਂ ਪਿਛਲੀਆਂ ਸੀਟਾ ਕੱਢਕੇ ਟਰੱਕ ਵਿੱਚਂੋ ਪਲਟੀ ਕਰਕੇ ਥਾਣਾ ਹਠੂਰ ਦੇ ਏਰੀਏ ਅਤੇ ਇਸਦੇ ਆਸ ਪਾਸ ਦੇ ਏਰੀਏ ਵਿੱਚ ਸਪਲਾਈ ਕਰਨਾ ਹੈ।ਜਿਸਤੇ ਉੱਕਤਾਨ ਵਿਰੁੱਧ ਮੁਕੱਦਮਾ ਨੰਬਰ 54 ਮਿਤੀ 22.05.2019 ਅ/ਧ 15/25/61/85 ਐਨ.ਡੀ.ਪੀ.ਐਸ ਐਕਟ ਥਾਣਾ ਹਠੂਰ ਦਰਜ ਰਜਿਸਟਰ ਕੀਤਾ ਗਿਆ ਅਤੇ ਇੰਸਪੈਕਟਰ ਇਕਬਾਲ ਹੁਸੈਨ, ਇੰਚਾਰਜ ਸੀ.ਆਈ.ਏ,ਸਟਾਫ ਜਗਰਾਂਉ ਅਤੇ ਦਿਲਬਾਗ ਸਿੰਘ,ਡੀ.ਐਸ.ਪੀ ਮੇਜਰ ਕਰਾਇਮ ਨੂੰ ਇਤਲਾਹ ਦਿੱਤੀ ਗਈ।ਜਿਸ ਤੇ ਇੰਸਪੈਕਟਰ ਇਕਬਾਲ ਹੁਸੈਨ, ਨੇ ਸਮੇਤ ਆਪਣੀ ਪੁਲਿਸ ਪਾਰਟੀ ਦੇ ਮੌਕਾ ਤੇ ਪਹੁੰਚ ਕੇ ਪਿੰਡ ਚਕਰ ਤੋ ਰਾਮਾ ਰੋਡ ਪੁਲ ਸੂਆ ਪਰ ਨਾਕਾਬੰਦੀ ਕਰਕੇ ਪਿੰਡ ਰਾਮਾ ਸਾਈਡ ਤੋ ਆ ਰਹੀਆਂ ਦੋ ਸਕਾਰਪੀਓ ਗੱਡੀਆਂ ਨੰਬਰ ਐਚ.ਆਰ-14-ਡੀ-9976 ਅਤੇ ਪੀ.ਬੀ-29 ਆਰ-3849 ਨੂੰ ਰੋਕ ਕੇ ਗੱਡੀ ਚਾਲਕਾਂ ਦਾ ਨਾਮ ਪਤਾ ਪੁੱਛਿਆ ਤਾਂ ਇੱਕ ਨੇ ਆਪਣਾ ਨਾਮ ਗੁਰਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਗੁਰਦਿਆਲ ਸਿੰਘ ਵਾਸੀ ਸਿੱਧਵਾਂ ਖੁਰਦ ਅਤੇ ਦੂਸਰੇ ਨੇ ਆਪਣਾ ਨਾਮ ਗੁਰਦੀਪ ਸਿੰਘ ਉਰਫ ਦੀਪੂ ਉਰਫ ਬੱਕਰੀ ਪੁੱਤਰ ਸੁਰਜੀਤ ਸਿੰਘ ਵਾਸੀ ਸਵੱਦੀ ਖੁਰਦ ਦੱਸਿਆ।ਇਸੇ ਦੌਰਾਨ ਦਿਲਬਾਗ ਸਿੰਘ,ਡੀ.ਐਸ.ਪੀ ਮੇਜਰ ਕਰਾਇਮ ਵੀ ਮੌਕਾ ਪਰ ਪਹੁੰਚ ਗਏ।ਜਿਹਨਾਂ ਦੀ ਨਿਗਰਾਨੀ ਹੇਠ ਸਕਾਰਪੀਓ ਗੱਡੀ ਨੰਬਰ ਐਚ.ਆਰ-14-ਡੀ-9976 ਦੀ ਤਲਾਸ਼ੀ ਜਾਬਤੇ ਅਨੁਸਾਰ ਅਮਲ ਵਿੱਚ ਲਿਆਦੀ ਤਾਂ ਗੱਡੀ ਦੇ ਪਿਛਲੇ ਪਾਸੇ ਸੀਟਾਂ ਵਾਲੀ ਜਗ੍ਹਾਂ ਪਰ ਗੱਟੂ ਪਲਾਸਟਿਕ ਰੰਗ ਚਿੱਟਾ ਮੂੰਹ ਬੰਨੇ ਹੋਏ ਵਜਨਦਾਰ ਬਰਾਮਦ ਹੋਏ ਗੱਟੂਆ ਨੂੰ ਗੱਡੀ ਵਿੱਚੋ ਥੱਲੇ ਉਤਾਰ ਕੇ ਗਿਣਤੀ ਕੀਤੀ ਗਈ ਜੋ 20 ਗੱਟੂ ਹੋਏ।ਗੱਟੂ ਰੱਖਣ ਲਈ ਗੱਡੀ ਦੀਆਂ ਪਿਛਲੀਆਂ ਸੀਟਾਂ ਕੱਢੀਆਂ ਹੋਈਆਂ ਸਨ।ਗੱਟੂਆਂ ਦੇ ਮੂੰਹ ਖੋਲ੍ਹ ਕੇ ਚੈਕ ਕੀਤੇ ਤਾਂ ਹਰੇਕ ਗੱਟੂ ਵਿੱਚੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ।ਗੱਟੂਆਂ ਦਾ ਵਜਨ ਕਰਨ ਤੇ ਹਰੇਕ ਗੱਟੂ 35/35 ਕਿਲੋਗ੍ਰਾਮ ਹੋਇਆ।ਇਸੇ ਤਰ੍ਰਾਂ ਦੂਸਰੀ ਸਕਾਰਪੀਓ ਗੱਡੀ ਨੰਬਰ ਪੀ.ਬੀ-29-ਆਰ-3849 ਦੀ ਤਲਾਸ਼ੀ ਕਰਨ ਤੇ ਗੱਡੀ ਦੇ ਪਿਛਲੇ ਪਾਸੇ ਸੀਟਾਂ ਵਾਲੀ ਜਗ੍ਹਾਂ ਪਰ ਗੱਟੂ ਪਲਾਸਟਿਕ ਜਿਹਨਾਂ ਦੇ ਮੂੰਹ ਬੰਨੇ ਹੋਏ ਸਨ, ਵਜਨਦਾਰ ਬਰਾਮਦ ਹੋਏ।ਗੱਟੂਆ ਨੂੰ ਗੱਡੀ ਵਿੱਚੋ ਥੱਲੇ ਉਤਾਰ ਕੇ ਗਿਣਤੀ ਕੀਤੀ ਗਈ ਜੋ 20 ਗੱਟੂ ਹੋਏ।ਗੱਟੂਆਂ ਦੇ ਮੂੰਹ ਖੋਲ੍ਹ ਕੇ ਚੈਕ ਕੀਤੇ ਤਾਂ ਹਰੇਕ ਗੱਟੂ ਵਿੱਚੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ।ਗੱਟੂਆਂ ਦਾ ਵਜਨ ਕਰਨ ਤੇ ਹਰੇਕ ਗੱਟੂ 35/35 ਕਿਲੋਗ੍ਰਾਮ ਹੋਇਆ।ਜੋ ਕੁੱਲ 14 ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ।ਜਿਸ ਤੇ ਉਕਤ ਦੋਵਾ ਨੂੰ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਗਿਆ।ਗ੍ਰਿਫਤਾਰ ਦੀ ਨਿਸ਼ਾਨਦੇਹੀ ਤੇ ਪੈਟਰੋਲ ਪੰਪ ਚੌਹਾਨ ਕੇ ਜਿਲ੍ਹਾ ਬਰਨਾਲਾ ਤੋ ਟਰੱਕ ਨੰਬਰ ਪੀ.ਬੀ-10-ਸੀ.ਐਲ-1806 ਬਰਾਮਦ ਕੀਤਾ ਗਿਆ ਅਤੇ ਦੋਸ਼ੀਆਂ ਵੱਲੋ ਦੱਸੀ ਜਗ੍ਹਾਂ ਤੋ 61 ਗੱਟੂ ਹੋਰ ਭੁੱਕੀ ਚੂਰਾ ਪੋਸਤ ਦੇ ਬਰਾਮਦ ਕੀਤੇ ਗਏ।ਇਸ ਤਰ੍ਹਾਂ ਕੁੱਲ 101 ਗੱਟੂਆਂ ਵਿੱਚੋ 35 ਕੁਇੰਟਲ 35 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ। ਐਸ. ਐਸ. ਪੀ ਬਰਾੜ ਨੇ ਦੱਸਿਆ ਕਿ ਗ੍ਰਿਫਤਾਰ ਗੁਰਪਰਮਜੀਤ ਸਿੰਘ ਉਰਫ ਪੰਮਾ ਖਿਲਾਫ ਪਹਿਲਾਂ ਵੀ ਮੁਕੱਦਮਾਂ ਨੰਬਰ 189 ਮਿਤੀ 27.04.2007 ਅ/ਧ 15/25/61/85 ਐਨ.ਡੀ.ਪੀ.ਐਸ.ਐਕਟ ਥਾਣਾ ਸਦਰ ਪਟਿਆਲਾ ਬਰਾਮਦਗੀ- 51 ਬੋਰੀਆਂ ਭੁੱਕੀ ਚੂਰਾ ਪੋਸਤ। ਉੱਕਤ ਮੁਕੱਦਮਾਂ ਵਿੱਚ 10 ਸਾਲ ਦੀ ਸਜਾ ਹੋਈ ਹੈ। ਜਿਸ ਵਿੱਚ ਪੈਰੋਲ ਤੇ ਆਇਆ ਸੀ, ਜੋ ਛੁੱਟੀ ਕੱਟਣ ਤੋ ਬਾਅਦ ਵਾਪਸ ਹਾਜਰ ਨਹੀਂ ਹੋਇਆ, ਜੋ ਭਗੌੜਾ ਸੀ। ਮੁਕੱਦਮਾਂ ਨੰਬਰ 35 ਮਿਤੀ 12.01.2018 ਅ/ਧ 15/25/61/85 ਐਨ.ਡੀ.ਪੀ.ਐਸ.ਐਕਟ,ਥਾਣਾ ਸਦਰ ਜਗਰਾਂਉ ਵਿਖੇ 85 ਬੋਰੀਆਂ(29 ਕੁਇੰਟਲ 75 ਕਿਲੋਗ੍ਰਾਮ) ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਗਈ ਸੀ। ਇਸੇ ਤਰਾਂ ਗਿਰਫਤਾਰ ਕੀਤੇ ਗਏ ਗੁਰਦੀਪ ਸਿੰਘ ਖਿਲਾਫ ਵੀ ਪਹਿਲਾਂ ਇੱਕ ਮੁਕੱਦਮਾ ਨੰਬਰ 05 ਮਿਤੀ 12.01.2015 ਅ/ਧ 15/61/85 ਐਨ.ਡੀ.ਪੀ.ਐਸ.ਐਕਟ ਥਾਣਾ ਸਿੱਧਵਾਂ ਬੇਟ ਬਰਾਮਦਗੀ- 20 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਤਹਿਤ ਦਰਜ ਹੈ। ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ। ਇਸ ਤੋ ਇਲਾਵਾ ਬਚਿੱਤਰ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਹਿਰਦੇਵਾਲ ਹਾਲ ਵਾਸੀ ਮੋਗਾ ਅਤੇ ਮੰਨੂ ਵਾਸੀ ਭਿੰਡਰ ਕਲਾਂ ਹਾਲ ਵਾਸੀ ਮੋਗਾ ਨੂੰ ਗ੍ਰਿਫਤਾਰ ਕਰਨ ਲਈ ਰੇਡ ਕੀਤੇ ਜਾ ਰਹੇ ਹਨ। ਪਿੱਪਲ ਸਿੰਘ ਅਤੇ ਨਿਸ਼ਾਨ ਸਿੰਘ ਪੁੱਤਰਾਨ ਮਲੂਕ ਸਿੰਘ ਵਾਸੀ ਦੌਲੇਵਾਲਾ ਨੂੰ ਜੇਲ੍ਹ ਵਿੱਚੋ ਪ੍ਰੋਡੇਕਸ਼ਨ ਵਾਰੰਟ ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।

ਪਿੰਡਾਂ ਦੇ ਵੋਟਰ ਨਹੀ ਸਮਝ ਸਕੇ ਸ਼ਹਿਰਾਂ ਦੀ ਅਕਾਲੀ ਭਾਜਪਾ ਲਹਿਰ ਨੂੰ

 ਪੈਂਡੂ ਵੋਟਰ ਬਿੱਟੂ ਨੂੰ ਹਰਾਉਂਦੇ ਹਰਾਉਂਦੇ ਬੈਂਸ ਨੂੰ ਵੋਟ ਪਾਕੇ ਬਿੱਟੂ ਨੂੰ ਜਿਤਾ ਬੈਠੇ 
 

ਚੌਕੀਮਾਨ24 ਮਈ (ਨਸੀਬ ਸਿੰਘ ਵਿਰਕ) ਬੀਤੇ ਦਿਨੀ 19 ਮਈ ਨੂੰ ਪਈਆ ਲੋਕ ਸਭਾਂ ਚੋਣਾਂ ਜਿਸ ਵਿੱਚ ਕਾਂਗਰਸ ,ਸ਼੍ਰੋਮਣੀ ਅਕਾਲੀਦਲ ,ਲੋਕ ਇਨਸਾਫ ਪਾਰਟੀ ਅਤੇ ਆਮ ਆਦਮੀ ਪਾਰਟੀ ਸਮੇਤ ਕਈ ਅਜ਼ਾਦ ਉਮੀਦਵਾਰਾਂ ਨੇ ਆਪਣੀ ਕਿਸਮਤ ਅਜਮਾਈ ਸੀ । ਇੰਨਾ ਚੋਣਾਂ ਚ ਹਰ ਪਾਸੇ ਅਕਾਲੀਦਲ ਦੇ ਉਮੀਦਵਾਰਾ ਨੂੰ ਚੋਣ ਲੜਾਈ ਤੋਂ ਪਾਸੇ ਹੀ ਸਮਝਿਆ ਜਾਦਾ ਸੀ ਪਰ ਸੱਚਾਈ ਇਹ ਹੈ ਕਿ ਹਰ ਸਾਲ ਦੀਆ ਚੋਣਾਂ ਦੇ ਬਦਲੇ ਇਸ ਵਾਰ ਸ਼ਰੋਮਣੀ ਅਕਾਲੀਦਲ ਨੂੰ ਪੰਜਾਬ ਭਰ ਚੋਂ ਬਾਕੀ ਪਾਰਟੀ ਦੇ ਬਦਲੇ ਸਿਰਫ ਤੇ ਸਿਰਫ 3% ਘੱਟ ਵੋਟ ਪਈ ਹੈ ਪ੍ਰਾਪਤ ਕੀਤੇ ਅੰਕੜਿਆ ਅਨੁਸਾਰ ਇਸ ਵਾਰ ਕੁੱਲ 40% ਵੋਟ ਦਾ ਪੰਜਾਬ ਪੱਧਰ ਦਾ ਭੁਗਤਾਣ ਹੋਇਆ ਸੀ ਜਿਸ ਵਿੱਚ 37% ਵੋਟ ਸ਼ਰੋਮਣੀ ਅਕਾਲੀਦਲ ਦੇ ਹਿੱਸੇ ਆਈ ਹੈ । ਇੱਥੇ ਅਸੀ ਇਹ ਵੀ ਦਸ ਦੇਈਏ ਕਿ ਜਿਸ ਤਰ੍ਹਾ ਪੰਜਾਬ ਭਰ ਵਿੱਚ ਅਕਾਲੀ ਦਲ ਦੇ ਉਮੀਦਵਾਰਾ ਨੂੰ ਵੋਟਰ ਚੋਣ ਲੜਾਈ ਚੋ ਬਾਹਰ ਮੰਨਦੇ ਸਨ ਉੱਥੇ ਹੀ ਲੋਕ ਸਭਾ ਹਲਕਾ ਲੁਧਿਆਣਾ ਦੇ ਵੋਟਰਾ ਦਾ ਵੀ ਇਹ ਮੰਨਣਾ ਸੀ ਕਿ ਸ਼ੋਰਮਣੀ ਅਕਾਲੀ ਦਲ ਦਾ ਉਮੀਦਵਾਰ ਸ:ਮਹੇਸ਼ਇੰਦਰ ਸਿੰਘ ਗਰੇਵਾਲ ਚੋਣ ਲੜਾਈ ਤੋਂ

ਕੂਹਾਂ ਦੂਰ ਹੈ ਪਰ ਅਸਲ ਸੱਚਾਈ ਹੈ 19 ਮਈ ਨੂੰ ਹੋਈਆ ਲੋਕ ਸਭਾ ਚੋਣਾਂ ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਕੀਤੇ ਕੰਮਾਂ ਨੂੰ ਯਾਦ ਕਰਕੇ ਸ਼ਹਿਰੀ ਵੋਟ ਜਿਆਦਾ ਤਰ ਅਕਾਲੀਦਲ ਦੇ ਹੱਕ ਚ ਹੀ ਭੁਗਤੀ ਹੈ ਪਰ ਪਿੰਡਾ ਦੇ ਵੋਟਰਾ ਦੇ ਮਨਾਂ ਚ ਅਕਾਲੀਦਲ ਦੇ ਉਮੀਦਵਾਰ ਦੇ ਮਾੜੇ ਹੋਣ ਦੇ ਫਤੂਰ ਨੇ ਜਿੱਥੇ ਅਕਾਲੀਦਲ ਨੂੰ ਹਰਾਇਆ ਹੈ ਉੱਥੇ ਹੀ ਪਿੰਡ ਦੇ ਵੋਟਰ ਕਾਂਗਰਸੀ ਉਮੀਦਵਾਰ ਸ੍ਰੀ ਰਵਨੀਤ ਸਿੰਘ ਬਿੱਟੂ ਨੂੰ ਵੀ ਹਰਾਉਣ ਦੇ ਚੱਕਰ ਚ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸਿਰਮਜੀਤ ਸਿੰਘ ਬੈਂਸ ਨੂੰ ਜਿਤਾ ਬੈਠੇ ਜੇਕਰ ਸ਼ਹਿਰੀ ਵੋਟਰਾਂ ਵਾਂਗ ਇੰਨਾ ਚੋਣਾਂ ਚ ਵੀ ਪੇਂਡੂ ਵੋਟਰ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਮਜਬੂਤ ਮੰਨਦੇ ਹੋਏ ਵੋਟ ਤੱਕੜੀ ਦੇ ਹਿੱਸੇ ਪਾ ਦਿੰਦੇ ਤਾਂ ਸਾਇਦ ਅੱਜ ਲੋਕ ਸਭਾ ਹਲਕਾ ਲੁਧਿਆਣਾ ਤੋਂ ਸ੍ਰੀ ਰਵਨੀਤ ਸਿੰਘ ਬਿੱਟੂ ਦੀ ਜਗ੍ਹਾਂ ਤੇ ਸ: ਮਹੇਸ਼ਇੰਦਰ ਸਿੰਘ ਗਰੇਵਾਲ ਜੇਤੂ ਉਮੀਦਵਾਰ ਹੁੰਦੇ । ਇੱਥੇ ਅਸੀ ਇਹ ਵੀ ਜਿਕਰ ਕਰਦੇ ਹਾਂ ਕਿ ਆਉਂਦੀਆ ਚੋਣਾਂ ਚ ਵੋਟਰ ਆਪਣੇ ਮਨਾ ਦਾ ਗਲਤ ਫਤੂਰ ਤਿਆਗਦੇ ਹੋਏ ਸ਼ਰੋਮਣੀ ਅਕਾਲੀਦਲ ਦੇ ਹਿੱਸੇ ਭੁਗਤਣਗੇ ਕਿਉ ਕਿ ਹੁਣ ਸਭ ਨੂੰ ਪਤਾ ਲੱਗ ਚੁੱਕਾ ਹੈ ਕਿ ਜੇਕਰ ਕਾਂਗਰਸ ਨੂੰ ਮਾਤ ਦੇਵੇਗੀ ਤਾਂ ਉਹ ਸ਼ਰੋਮਣੀ ਅਕਾਲੀਦਲ ਹੀ ਹੈ । ਇਸ ਬਾਰ ਦੇ ਨਤੀਜੇ ਸਾਫ ਦਰਸਾਉਂਦੇ ਹਨ ਜਿੰਨਾ ਨੂੰ ਅਸੀ ਆਪ ਦੇ ਸਨਮੁੱਖ ਕਰਨ ਜਾ ਰਹੇ ਹਾਂ , ਇਸ ਵਾਰ ਕਾਂਗਰਸੀ ਉਮੀਦਵਾਰ ਰਵਨੀਤ ਬਿੱਟੂ ਨੂੰ 3 ਲੱਖ 82 ਹਜਾਰ 796 , ਅਕਾਲੀਦਲ ਅਤੇ ਭਾਜਪਾ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ 2 ਲੱਖ 98 ਹਜਾਰ 959 ਅਤੇ ਲੋਕ

ਇਨਸਾਫ ਪਾਰਟੀ ਦੇ ਸਰਪ੍ਰਸਤ ਸਿਮਰਜੀਤ ਸਿੰਘ ਬੈਂਸ ਨੂੰ 3 ਲੱਖ 5 ਹਜਾਰ 796 ਵੋਟਾ ਦਾ ਭੁਗਤਾਣ ਹੋਇਆਂ

ਜੇਕਰ ਇੰਨਾ ਨਤੀਜਿਆ ਨੂੰ ਗੌਰ ਨਾਲ ਵੇਖਿਆਂ ਜਾਵੇ ਤਾਂ ਸਾਫ ਸਾਫ ਨਜਰ ਆ ਰਿਹਾ ਹੈ ਕਿ ਜੇਕਰ ਪੈਂਡੂ ਵੋਟਰ ਬਿੱਟੂ ਨੂੰ ਹਰਾਉਣ ਦੇ ਮਨਸੂਬੇ ਨਾਲ ਬੈਂਸ ਨੂੰ ਵੋਟ ਨਾਂ ਪਾਉਂਦੇ ਤਾਂ ਉਹ ਆਪਣੀ ਮਨ ਦੇ ਸੁਫਨੇ ਨੂੰ ਪੂਰਾ ਕਰਦੇ ਹੋਏ ਬਿੱਟੂ ਨੂੰ ਮਾਤ ਦੇ ਸਕਦੇ ਸੀ । ਪਿੱਛਲੀਆਂ ਲੋਕ ਸਭਾ ਚੋਣਾਂ ਚ ਇਹੀ ਰਵਨੀਤ ਸਿੰਘ ਬਿੱਟੂ 3 ਲੱਖ ਦੀ ਵੱਡੀ ਲੀਡ ਨਾਲ ਜਿੱਤੇ ਸਨ ਪਰ ਇਸ ਵਾਰ ਉਹ ਲੀਡ ਘੱਟਦੀ ਹੋਈ ਅੱਧ ਤੋਂ ਵੀ ਥੱਲੇ ਵਾਲੇ ਗ੍ਰਾਫ ਚ ਅ ਗਈ ਇਹ ਨਤੀਜਿਆ ਨੂੰ ਜੋ ਸੂਝਵਾਨ ਵੋਟਰ ਆਪਣੀ ਸੂਖਮ ਨਜਰ ਨਾਲ ਵੇਖਦੇ ਹਨ ਉਹ ਪਾਰਦਰਸੀ ਸੋਚ ਨਾਲ ਕਿਹ ਰਹੇ ਹਨ ਕਿ ਬਿੱਟੂ ਤਾਂ ਸਹੀ ਲਫਜਾ ਚ ਜਿੱਤ ਕਿ ਵੀ ਹਰਿਆ ਹੋਇਆ ਹੀ ਹੈ ।

ਲੋਕ ਇਨਸਾਫ਼ ਪਾਰਟੀ ਪੰਜਾਬ ਦੀਆਂ ਸਾਰੀਆਂ ਜ਼ਿਮਨੀ ਚੋਣਾਂ ਲੜੇਗੀ- ਬੈਂਸ

ਲੁਧਿਆਣਾ,ਮਈ - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਪੀ. ਡੀ. ਏ. ਦੀ ਹਾਰ ਲਈ ਦੇਸ਼ ਅੰਦਰ ਨਰਿੰਦਰ ਮੋਦੀ ਦੀ ਸੁਨਾਮੀ ਅਤੇ ਪੰਜਾਬ ਅੰਦਰ ਵੱਡੇ ਪੱਧਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਜ਼ਿੰਮੇਵਾਰ ਹੈ। ਇਸ ਮੌਕੇ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਸਰਪ੍ਰਸਤ ਜਥੇਦਾਰ ਬਲਵਿੰਦਰ ਸਿੰਘ ਬੈਂਸ ਸਮੇਤ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ।

ਰਵਨੀਤ ਸਿੰਘ ਬਿੱਟੂ ਦੀ ਜਿੱਤ ਦੀ ਖੁਸ਼ੀ ਵਿੱਚ ਬੀਬੀ ਗੁਰਮੇਲ ਕੌਰ ਦਾ ਮੰਹੂ ਮਿੱਠਾ ਕਰਵਾਇਆ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਰਣ ਸਿੰਘ ਵਿੱਚ ਲੋਕ ਸਭਾ ਲੁਧਿਆਣਾ ਤੋ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਤੀਜੀ ਵਾਰ ਜਿੱਤਣ ਤੇ ਉਨ੍ਹਾਂ ਦੇ ਖਾਸ ਰਿਸ਼ਤੇਦਾਰ ਬੀਬੀ ਗੁਰਮੇਲ ਕੋਰ ਦਾ ਸਾਬਕਾ ਸਰਪੰਚ ਗੁਰਮਿੰਦਰ ਕੋਰ ਨੇ ਲੱਡੂਆਂ ਨਾਲ ਮੰਹੂ ਮਿੱਠਾ ਕਰਵਾਇਆ ਗਿਆ।ਇਸ ਸਮੇ ਰਵਨੀਤ ਸਿੰਘ ਬਿੱਟੂ ਦੀ ਖੁਸ਼ੀ ਵਿੱਚ ਔਰਤਾਂ ਵਲੋ ਗਿੱਧਾ ਵੀ ਪਾਇਆ ਗਿਆ।ਇਸ ਸਮੇ ਬੀਬੀ ਗੁਰਮੇਲ ਕੌਰ ਨੂੰ ਵਧਾਈਆਂ ਦੇਣ ਵਾਲਿਆਂ ਤਾਤਾਂ ਲਗਾ ਹੋਇਆ ਹੈ।ਇਸ ਸਮੇ ਲੱਡੂ ਵੀ ਵੰਡੇ ਗਏ।ਇਸ ਸਮੇ ਸਾਬਕਾ ਸਰਪੰਚ ਜਗਦੀਪ ਕੌਰ,ਕਿਰਨਜੀਤ ਕੌਰ ਡੁਬਾਈ,ਪਰਮਜੀਤ ਕੌਰ,ਪੁਸਮਿੰਦਰ ਕੌਰ,ਮੈਡਮ ਜਗਦੀਪ ਕੌਰ,ਜਸਵੀਰ ਕੌਰ,ਵੱਡੀ ਗਿੱਣਤੀ ਵਿੱਚ ਔਰਤਾਂ ਹਾਜ਼ਰ ਸਨ।

ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਜਿੱਤ ਦੀ ਖੁਸ਼ੀ ਵਿੱਚ ਕਾਂਗਰਸੀ ਵਰਕਰਾਂ ਵਲੋ ਭੰਗੜੇ ਪਾਏ ਗਏ ਅਤੇ ਲੱਡੂ ਵੰਡੇ ਗਏ

ਸਿੱਧਵਾਂ ਬੇਟ(ਜਸਮੇਲ ਗਾਲਿਬ,ਗੁਰਦੇਵ ਗਾਲਿਬ)ਲੋਕ ਸਭਾ ਹਲਕਾ ਲੁਧਿਆਣਾ ਤੋ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਵੱਡੀ ਲੀਡ ਨਾਲ ਹੋਈ ਜਿੱਤ ਦੀ ਖੁਸ਼ੀ ਵਿੱਚ ਪਿੰਡ ਗਾਲਿਬ ਰਣ ਸਿੰਘ ਵਿੱਚ ਕਾਂਗਰਸੀ ਵਰਕਰਾਂ ਨੇ ਖੁਸ਼ੀ ਵਿੱਚ ਲੱਡੂ ਵੰਡੇ ਗਏ।ਇਸ ਸਮੇ ਸਾਬਕਾ ਸਰਪੰਚ ਹਰਸਿਮਰਨ ਸਿੰਘ ਬਾਲੀ ਤੇ ਤੇਜਿੰਦਰ ਸਿੰਘ ਤੇਜੀ ਨੇ ਕਿਹਾ ਕਿ ਸਾਡੇ ਕਾਗਰਸ ਵਰਕਰਾਂ ਦੀ ਦਿਨ-ਰਾਤ ਮਿਹਨਤ ਤੇ ਲਗਨ ਨਾਲ ਰਵਨੀਤ ਸਿੰਘ ਬਿੱਟੂ ਜਿੱਤੇ ਹਨ।ਇਸ ਸਮੇ ਕਾਂਗਰਸੀ ਵਰਕਰਾਂ ਨੇ ਜਿੱਤ ਦੀ ਖੁਸ਼ੀ ਵਿੱਚ ਭਗੰੜੇ ਵੀ ਪਾਏ ਗਏ।ਇਸ ਸਮੇ ਸਾਬਕਾ ਸਰਪੰਚ ਹਰਬੰਸ ਸਿੰਘ,ਦਵਿੰਦਰ ਸਿੰਘ,ਸੁਖਵਿੰਦਰ ਸਿੰਘ,ਰਜਿੰਦਰ ਸਿੰਘ,ਬਲਜੀਤ ਸਿੰਘ,ਬਿੱਕਰ ਸਿੰਘ(ਸਾਰੇ ਸਾਬਕਾ ਪੰਚ)ਕੈਪਟਨ ਜੁਗਰਾਜ ਸਿੰਘ,ਗੁਰਜੀਵਨ ਸਿੰਘ,ਸੁਰਿੰਦਰ ਕੁਮਾਰ,ਬਿੱਲਾ ਗਾਲਿਬ,ਬਲਜਿੰਦਰ ਸਿੰਘ,ਪ੍ਰਤੀਮ ਸਿੰਘ,ਤੇਜਿੰਦਰ ਸਿੰਘ,ਪਾਲ ਸਿੰਘ,ਸੁਖਵਿੰਦਰ ਸਿੰਘ,ਗੁਰਮੀਤ ਸਿੰਘ,ਨਵਜੋਤ ਸਿੰਘ,ਰਜਿੰਦਰ ਸਿੰਘ,ਭੋਲਾ,ਭਗਵੰਤ ਸਿੰਘ,ਬਲਵਿੰਦਰ ਸਿੰਘ ਕਾਕਾ,ਹਰਵਿੰਦਰ ਸਿੰਘ ਬਿੱਟੂ,ਮਾਸਟਰ ਹਰਤੇਜ ਸਿੰਘ,ਵੱਡੀ ਗਿੱਣਤੀ ਵਿੱਚ ਨੋਜਵਾਨ ਹਾਜ਼ਰ ਸਨ।

ਰਵਨੀਤ ਸਿੰਘ ਬਿੱਟੂ ਦੀ ਜਿੱਤ ਨੂੰ ਲੈ ਕੇ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਲੋਕ ਸਭਾ ਹਲਕਾ ਲੁਧਿਆਣਾ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਵੋਟਾਂ ਦੇ ਰੁਝਾਨ ਤੋ ਕਾਂਗਰਸੀ ਵਰਕਰਾਂ ਵਿੱਚ ਜਿੱਤ ਨੂੰ ਲੈਕੇ ਪੂਰਾ ਜੋਸ਼ ਪਾਇਆ ਜਾ ਰਿਹਾ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਲੁਧਿਆਣਾ ਦਿਹਾਤੀ ਦੇ ਜਰਨਲ ਸੈਕਟਰੀ ਤੇ ਸਰਪੰਚ ਜਗਦੀਸ ਚੰਦ ਸ਼ਰਮਾ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਭਾਰੀ ਬਹੁਮਤ ਜਿੱਤ ਹਾਸਿਲ ਕਰਨਗੇ।ਉਨ੍ਹਾਂ ਕਿਹਾ ਕਿ ਬਿੱਟੂ ਵਿਕਾਸ ਦੇੇ ਕੰਮ ਸਾਰੇ ਹਲਕਾ 'ਚ ਕੰਮ ਪਹਿਲ ਦੇ ਅਧਾਰ ਤੇ ਕਰਨਗੇ।ਅੱਗੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੇ ਜੋ ਵੋਟਰਾਂ ਨਾਲ ਵਾਅਦੇ ਕੀਤੇ ਹਨ ਉਹ ਵੀ ਜਲਦੀ ਪੂਰੇ ਕੀਤੇ ਜਾਣਗੇ।ਇਸ ਸਮੇ ਸਰਪੰਚ ਜਗਦੀਸ ਚੰਦ ਨੇ ਪਿੰਡ ਵਿਚ ਅਮਨ ਸ਼ਾਤੀ ਨਾਲ ਵੋਟਾਂ ਪਾਉਣ ਲਈ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।ਇਸ ਸਮੇ ਪੰਚ ਨਿਰਮਲ ਸਿੰਘ,ਪੰਚ ਜਸਵਿੰਦਰ ਸਿੰਘ,ਮਲਕੀਤ ਸਿੰਘ,ਸੁਰਿੰਦਰ ਸਿੰਘ ਬੰਬੇਵਾਲਾ,ਸੁਰੇਸ ਚੰਦ,ਬਲਵਿੰਦਰ ਸਿੰਘ ਫੌਜੀ,ਪਰਮਜੀਤ ਸਿੰਘ ਪੰਮਾ,ਬਾਵਾ,ਖੰਨਾ,ਜਗਜੀਤ ਸਿੰਘ,ਸ਼ਹੀਲਾ,ਭਵਜੀਤ,ਭਗਵੰਤ ਸਿੰਘ ਆਦਿ ਹਾਜ਼ਰ ਸਨ।

ਸ.ਦਲਵਾਰਾ ਸਿੰਘ ਮੱਲ੍ਹੀ ਦਾ ਸ਼ਰਧਾਂਜਲੀ ਸਮਾਗਮ ਪਿੰਡ ਤਲਵੰਡੀ ਮੱਲ੍ਹੀਆਂ ਵਿੱਚ ਹੋਇਆ

 

ਜੀ ਐਚ ਜੀ ਐਕਡਮੀ ਜਗਰਾਓਂ ਦੇ ਮਾਲਕ ਅਤੇ ਗੁਰਦਵਾਰਾ ਸਿੰਘ ਸਭਾ ਦੇ ਪ੍ਰਧਾਨ ਸ ਗੁਰਮੇਲ ਸਿੰਘ ਮੱਲੀ ਦੇ ਪਰਿਵਾਰ ਨਾਲ ਦੁੱਖ ਸਾਜਾਂ ਕਰਨ ਲਈ ਦੇਸ਼ਾਂ ਵਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਿਸਾ ਲਿਆ

ਜਗਰਾਓਂ (ਜਸਮੇਲ ਗਾਲਿਬ)ਸਮਾਜ ਵਿਚ ਬਹੁਤ ਘੱਟ ਅਜਿਹੇ ਇਨਸਾਨ ਹੰੁਦੇ ਹਨ ਜਿਹੜੇ ਕੇਵਲ ਆਪਣੇ ਪਰਿਵਾਰ ਲਈ ਹੀ ਨਹੀ ਬਲਕਿ ਹੋਰਨਾਂ ਲਈ ਰਾਹ ਦਿਸੇਰਾ ਬਣਦੇ ਹਨ।ਅਜਿਹੇ ਹੀ ਇੱਕ ਇਨਸਾਨ ਸਨ ਸ.ਦਲਵਾਰਾ ਸਿੰਘ ਮੱਲ੍ਹੀ ਸਨ ਜਿੰਨ੍ਹਾਂ ਦਾ ਸ਼ਰਧਾਂਜਲੀ ਸਮਾਗਮ ਅੱਜ ਪਿੰਡ ਤਲਵੰਡੀ ਮੱਲ੍ਹੀਆਂ ਦੇ ਗੁਰਦੁਆਰਾ ਅਕਾਲਸਰ ਵਿਖੇ ਹੋਇਆ।ਜਿਸ ਵਿੱਚ ਧਾਰਮਿਕ,ਰਾਜਨਤਿਕ ਤੇ ਵੱਖ-ਵੱਖ ਆਗੂਆਂ ਨੇ ਸ.ਦਰਵਾਰਾ ਸਿੰਘ ਮੱਲ੍ਹੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।ਇਸ ਸਮੇ ਰਾਗੀ ਜੱਥੇ ਵਲੋ ਵੈਰਾਗ ਮਈ ਕੀਰਤਨ ਕਰ ਕੇ ਗੁਰਬਾਣੀ ਨਾਲ ਜੋੜਿਆ ਗਿਆ।

                  ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਵਲੋਂ ਅੰਤਿਮ ਅਰਦਾਸ ਬੇਨਤੀ ਕੀਤੀ ਗਈ ਅਤੇ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਵਲੋਂ ਗੁਰੂ ਸਾਹਿਬ ਦਾ ਹੁਕਮ ਪੜ੍ਹ ਕੇ ਸੁਣਾਇਆ ਗਿਆ।ਸਾਬਕਾ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਿਹਾ ਕਿ ਦਰਵਾਰਾ ਸਿਂਘ ਮੱਲ੍ਹੀ ਬਹੁਤ ਹੀ ਨੇਕ ਸੁਭਾਅ ਅਤੇ ਮਿੱਠੇ ਬੋਲੜੇ ਸੁਭਾਅ ਦੇ ਮਾਲਕ ਸਨ।ਓਹਨਾ ਅੱਗੇ ਆਖਿਆ ਕੇ 

               ਮੌਤ ਇਕ ਅਟਲ ਸਚਾਈ ਹੈ ਅਸੀਂ ਸਭ ਜਾਣਦੇ ਹਾਂ ਪਰ ਅਸੀਂ ਮੌਟ ਤੋਂ ਡਰਦੇ ਬਹੁਤ ਹਾਂ।ਸਾਨੂ ਇਸ ਸਮੇ ਨੂੰ ਵਿਚਨਾ ਚਾਹੀਦਾ ਹੈ ਤੇ ਸਵਰੇ ਸਾਜਰੇ ਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ । ਪ੍ਰਧਾਨ ਸ਼ੋ੍ਰਮਣੀ ਗੁ:ਪ੍ਰ:ਕਮੇਟੀ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਕਿਹਾ ਕਿ ਸ.ਦਰਵਾਰਾ ਸਿੰਘ ਮੱਲ੍ਹੀ ਬਹੁਤ ਮਿਲਣਸਾਰ ਵਿਅਕਤੀ ਸਨ ਤੇ ਉਨ੍ਹਾਂ ਨੇ ਆਪਣਾ ਕਾਰੋਬਾਰ ਬੜੀ ਇਮਨਦਾਰੀ ਨਾਲ ਕੀਤਾ।ਇਸ ਸਮੇ ਯੂ.ਕੇ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ,ਖੇਡ ਪ੍ਰਮੋਟਰ ਬਲਜੀਤ ਸਿੰਘ ਮੱਲੀ,ਸ.ਜੋਰਾ ਸਿੰਘ ਕਨੈਡਾ,ਅਜੀਤ ਸਿੰਘ ਕਨੈਡਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਤੇ ਧੰਨਵਾਦ ਕੀਤਾ।ਇਸ ਸਮੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ,ਜੱਥਦਾਰ ਤੋਤਾ ਸਿੰਘ, ਐਸ ਜੀ ਪੀ ਸੀ ਮੈਂਬਰ ਅਮਰਜੀਤ ਸਿੰਘ ਚਾਵਲਾਾ, ਸ ਦਲਜੀਤ ਸਿੰਘ ਸਹੋਤਾ ਸਰਪ੍ਰਸਤ ਕਾਂਗਰਸ ਪਾਰਟੀ ਯੂਕੇ ਏਟ ਯੂਰਪ, ਜਥੇਦਾਰ ਰਣਜੀਤ ਸਿੰਘ ਤਲਵੰਡੀ,ਪ੍ਰਧਾਨ ਸੁਰਜੀਤ ਸਿੰਘ ਕਲੇਰ,ਸ ਭਾਗ ਸਿੰਘ ਮੱਲਾਂ, ਸ ਕੁਲਦੀਪ ਸਿੰਘ ਢੋਸ, ਸ ਮੇਜਰ ਸਿੰਘ ਭੈਣੀ, ਸ ਭਵਖੱਡਣ ਸਿੰਘ ਖਹਿਰਾ ਅਤੇ ਦਰਜਾ ਬਦਰਜਾ ਪੁਲਸ ਅਫਸਰ ਸਾਹਿਬਾਨ ਨੇ ਵੱਡੀ ਗਿਣਤੀ ਵਿੱਚ ਸ ਦਰਬਾਰਾ ਸਿੰਘ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਜਾਂ ਕੀਤਾ