You are here

ਲੁਧਿਆਣਾ

ਭਾਈ ਗਰੇਵਾਲ ਨੂੰ ਲੁਧਿਆਣਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕਰਨ ਤੇ ਭਾਈ ਸਰਤਾਜ ਗਾਲਿਬ ਵਲੋ ਵਧਾਈ ਦਿੱਤੀ

ਸਿੱਧਵਾਂ ਬੇਟ/ ਨਵੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-    

ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋ ਭਾਈ ਗੁਰਚਰਨ ਸਿੰਘ ਗਰੇਵਾਲ ਨੂੰ ਜ਼ਿਲ੍ਹਾ ਲੁਧਿਆਣਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕਰਨ ਤੇ ਪਿੰਡ ਗਾਲਿਬ ਰਣ ਸਿੰਘ ਦੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਸਰਤਾਜ ਸਿੰਘ ਨੇ ਵਧਾਈ ਦਿੱਤੀ ਹੈ।ਉਨ੍ਹਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਾਖ ਕਾਇਮ ਹੋਵੇਗੀ ਅਤੇ ਅਕਾਲੀ ਦਲ ਮਜ਼ਬੂਤ ਪਾਰਟੀ ਵਜ਼ੋ ਉਭਰੇਗਾ।ਇਸ ਭਾਈ ਸਰਤਾਜ ਸਿੰਘ ਗਾਲਿਬ ਨੇ ਭਾਈ ਗਰੇਵਾਲ ਨਾਲ ਚਟਾਨ ਵਾਂਗ ਖੜ੍ਹਨਗੇ।ਉਨ੍ਹਾਂ ਭਾਈ ਗਰੇਵਾਲ ਨੂੰ ਵਿਸਵਾਸ਼ ਦਿਵਾਇਆ ਕਿ ਪਾਰਟੀ ਦੀ ਬਿਹਤਰੀ ਲਈ ਉਨ੍ਹਾਂ ਨੂੰ ਤਨ,ਮਨ,ਧਨ ਤੋ ਸਹਿਜ਼ੋਗ ਦਿੱਤਾ ਜਾਵੇਗਾ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ੂਬਤ ਅਤੇ ਕਾਇਮ ਕੀਤਾ ਜਾ ਸਕੇ।

ਅਨਮੋਲ ਗਗਨ ਮਾਨ ਨੂੰ ਪੰਜਾਬ ਯੂਥ ਵਿੰਗ ਦੀ ਸਹਿ-ਪ੍ਰਧਾਨ ਨਿਯੁਕਤ ਕਰਨ ਤੇ ਆਪ ਆਗੂ ਕੋਛੜ ਤੇ ਔਲਖ ਨੇ ਮੁਬਾਰਕਬਾਦ ਦਿੱਤੀ

ਸਿੱਧਵਾਂ ਬੇਟ/ ਨਵੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-    

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨੇਰ ਅਤੇ ਦਿੱਲੀ ਦੇ ਮੱੁਖ ਮੰਤਰੀ ਅਰਵਿੰਦ ਕੇਜਰੀਵਾਲ ਵਲੋ ਆਪਣੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਅਨਮੋਲ ਗਗਨ ਮਾਨ ਨੂੰ ਪੰਜਾਬ ਯੂਥ ਵਿੰਗ ਦੀ ਸਹਿ ਪ੍ਰਧਾਨ ਨਿਯੁਕਤ ਕੀਤਾ ਹੈ।ਅਨਮੋਲ ਗਗਨ ਮਾਨ ਨੂੰ ਪੰਜਾਬ ਯੂਥ ਵਿੰਗ ਦੀ ਪ੍ਰਧਾਨ ਲੱਗਣ ਤੇ ਚਾਰੇ ਪਾਸਿਉ ਮੁਬਾਰਕਾਂ ਦਿੱਤੀਆਂ ਗਈਆਂ।ਮੈਡਮ ਗਗਨ ਮਾਨ ਨੂੰ ਮੁਬਾਰਕਬਾਦ ਦਿੰਦਿਆਂ ਹਲਕਾ ਧਰਮਕੋਟ ਤੋ ਆਪ ਦੇ ਸੀਨੀਅਰ ਆਗੂ ਸੰਜੀਵ ਕੋਛੜ ਅਤੇ ਕਿਸਾਨ ਵਿੰਗ ਮੋਗਾ ਦੇ ਪ੍ਰਧਾਨ ਮਨਜਿੰਦਰ ਸਿੰਘ ਔਲਖ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਨਮੋਲ ਗਗਨ ਮਾਨ ਸਾਫ ਸੁਥਰੇ ਅਕਸ ਦੇ ਮਾਲਕ ਨੇ ਜਿੰਨ੍ਹਾਂ ਨੇ ਆਪ ਪਾਰਟੀ ਵਾਸਤੇ ਅਣਥੱਕ ਸੇਵਾਵਾਂ ਨਿਭਾਈਆਂ ਹਨ।ਇਸ ਲਈ ਉਨ੍ਹਾਂ ਨੂੰ ਸਤਿਕਾਰਯੋਗ ਅਰਵਿੰਦ ਕੇਜੀਵਾਲ ਜੀ ਨੇ ਨਿਯੁਕਤੀ ਪੱਤਰ ਦੇਕੇ ਮਾਣ ਦਿੱਤਾ ਹੈ।ਪੰਜਾਬ ਦੀਆਂ ਬਹੁਗਿਣਤੀ ਨੌਜਵਾਨ ਲੜਕੀਆਂ ਉਨ੍ਹਾਂ ਦੇ ਮੋਢੇ ਨਾਲ ਮੌਢਾ ਮਿਲਕੇ ਸਾਥ ਦੇਣਗੀਆਂ।ਉਨ੍ਹਾ ਕਿਹਾ ਕਿ ਅਨਮੋਲ ਗਗਨ ਮਾਨ ਪਾਰਟੀ ਵਲੋ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾੳੇਣਗੇ ਤੇ 2022 ਦੀਆਂ ਚੋਣਾਂ ਵਿੱਚ ਆਪ ਦੀ ਹਨੇਰੀ ਜਰੂਰ ਵੱਗੇਗੀ ਜੇ ਲੋਕ ਆਪ ਨੂੰ 2022 ‘ਚ ਮੌਕਾ ਦਿੰਦੇ ਹਨ ਤਾਂ ਪੰਜਾਬ ‘ਚ ਵੀ ਦਿੱਲੀ ਦੀ ਤਰਜ ਤੇ ਲੋਕਾਂ ਨੂੰ ਸੁਖ ਸਹੂਲਤਾਂ ਦਿੱਤੀਆਂ ਜਾਣਗੀਆਂ।ਉਨ੍ਹਾ ਕਿ ਪੰਜਾਬ ਦੀ ਨੌਜਵਾਨ ਪੀੜੀ ਨੂੰ ਅੱਗੇ ਆਉਣਾ ਪਾਵੇਗਾ ਤੇ ਜਿੰਮੇਵਾਰੀ ਸਾਂਭਣੀ ਪਵੇਗੀ ਆਉਰਲ-ਮਿਲਕੇ ਪੰਜਾਬ ਨੂੰ ਸਵਰਗ ਬਣਾਈਏ।

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 1920 ਸੈਂਪਲ ਲਏ

ਮਰੀਜ਼ਾਂ ਦੇ ਠੀਕ ਹੋਣ ਦੀ ਦਰ 93.29% ਹੋਈ

ਲੁਧਿਆਣਾ ,  ਨਵੰਬਰ  2020-(ਸਤਪਾਲ ਸਿੰਘ ਦੇਹਰਕਾ/ ਮਨਜਿੰਦਰ ਗਿੱਲ)

ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਸ਼ੱਕੀ ਮਰੀਜ਼ਾਂ ਦੇ 1920 ਸੈਂਪਲ ਲਏ ਗਏ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਇਸ ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਦਰ ਵਿੱਚ ਵੀ ਵਾਧਾ ਦਰਜ ਕੀਤਾ ਹੈ, ਜੌ ਕਿ ਇਕ ਸ਼ੁਭ ਸੰਕੇਤ ਹੈ।

ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ.ਡੀ.ਐੱਮਜ਼. ਦੀ ਦੇਖ-ਰੇਖ ਵਿੱਚ ਸਿਹਤ ਵਿਭਾਗ ਦੇ ਸਮੂਹ ਡਾਕਟਰਾਂ, ਕਮਿਊਨਿਟੀ ਹੈਲਥ ਅਫ਼ਸਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਵੱਲੋਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਦਿਨ ਰਾਤ ਯਤਨਾਂ ਤਹਿਤ ਰੋਜ਼ਾਨਾ ਵੱਧ ਤੋਂ ਵੱਧ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ। ਜਿਸ ਤਹਿਤ ਅੱਜ ਵੀ 1920 ਸੈਂਪਲ ਲਏ ਗਏ। ਉਹਨਾਂ ਸਮੂਹ ਐੱਸ ਡੀ ਐੱਮਜ਼ ਅਤੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।ਉਹਨਾਂ ਕਿਹਾ ਕਿ ਵਸਨੀਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਸਨੀਕਾਂ ਦੀ ਸੁਰੱਖਿਆ ਲਈ 24 ਘੰਟੇ 7 ਦਿਨ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ 'ਮਿਸ਼ਨ ਫਤਹਿ' ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 20798 ਮਰੀਜ਼ਾਂ ਵਿਚੋਂ 93.29% (19403 ਕੋਵਿਡ ਪੋਜ਼ਟਿਵ ਮਰੀਜ਼) ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦਕਿ ਕਈ ਹੋਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਵਸਨੀਕਾਂ ਨੂੰ ਬਿਲਕੁਲ ਵੀ ਨਾ ਘਬਰਾਉਣ ਦੀ ਅਪੀਲ ਕੀਤੀ ਕਿਉਂਕਿ ਕੋਵਿਡ ਪੂਰੀ ਤਰ੍ਹਾਂ ਨਾਲ ਠੀਕ ਹੋਣ ਵਾਲੀ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤੁਰੰਤ ਆਪਣੇ ਆਪ ਨੂੰ ਕੋਵਿਡ ਦਾ ਟੈਸਟ ਕਰਵਾਉਣਾ ਚਾਹੀਦਾ ਹੈ ਜਦੋਂ ਵੀ ਉਹ ਮਹਿਸੂਸ ਕਰਦੇ ਹਨ ਕਿ ਕੋਈ ਕੋਵਿਡ ਵਰਗੇ ਲੱਛਣ ਹੋਣ। ਉਨ੍ਹਾਂ ਕਿਹਾ ਕਿ ਲੱਛਣਾਂ ਦੇ ਪਤਾ ਲੱਗਣ ਅਤੇ ਜਾਂਚ ਵਿਚਕਾਰ ਵਾਲਾ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ, ਪਰ ਜਦੋਂ ਲੋਕ ਲੱਛਣ ਹੋਣ ਦੇ ਬਾਵਜੂਦ ਆਪਣੇ ਆਪ ਦਾ ਟੈਸਟ ਨਹੀਂ ਕਰਵਾਉਂਦੇ ਤਾਂ ਕਈ ਵਾਰ ਉਨ੍ਹਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ, ਜਿਸ ਨਾਲ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਹਨ।ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਸ਼ਹਿਰ ਵਿੱਚ ਕਈ ਟੈਸਟਿੰਗ ਸੈਂਟਰ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਕੇਂਦਰਾਂ ਵਿੱਚ ਕੋਵਿਡ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ ਜੇਕਰ ਕਿਸੇ ਨੂੰ ਕੋਰੋਨਾ ਸਬੰਧੀ ਕੋਈ ਲੱਛਣ ਲੱਗਦੇ ਹਨ ਤਾਂ ਬਿਨ੍ਹਾਂ ਦੇਰੀ ਕੀਤੇ ਨੇੜਲੇ ਟੈਸਟ ਕੇਂਦਰ ਜਾ ਕੇ ਤੁਰੰਤ ਜਾਂਚ ਕਰਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਰੋਜ਼ਾਨਾ ਲਏ ਗਏ ਨਮੂਨਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 1920 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 545 ਪੋਜ਼ਟਿਵ ਮਰੀਜ਼ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਸੰਖਿਆ 19403 ਹੋ ਗਈ ਹੈ।

ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 83 ਮਰੀਜ਼ (67 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 16 ਹੋਰ ਰਾਜਾਂ/ਜ਼ਿਲ੍ਹਿਆਂ ਦੇ) ਪੋਜ਼ਟਿਵ ਪਾਏ ਗਏ ਹਨ।

ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 404073 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 402229 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 378543 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 1844 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 20798 ਹੈ, ਜਦਕਿ 2888 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ।ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 6 ਮੌਤਾਂ ਦੀ ਪੁਸ਼ਟੀ ਹੋਈ (2 ਜ਼ਿਲ੍ਹਾ ਕਪੂਰਥਲਾ, 1 ਜਲੰਧਰ, 1 ਬਠਿੰਡਾ ਅਤੇ 2 ਰਾਜ ਰਾਜਸਥਾਨ ਨਾਲ ਸਬੰਧਤ ਹਨ)। ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 847 ਅਤੇ 337 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ।ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 47649 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 1114 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 106 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ।ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਹੁਣ ਅਸੀਂ ਚਰਮ ਸੀਮਾ (Peak) ਦੌਰ ਵਿੱਚੋਂ ਗੁਜ਼ਰ ਰਹੇ ਹਨ, ਹੁਣ ਜਿਆਦਾ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਜੇ ਉਹ ਘਰ ਦੇ ਅੰਦਰ ਹੀ ਰਹਿਣ ਤਾਂ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।

ਸਿੱਖ ਤੇ ਮੁਸਲਿਮ ਪਰਿਵਾਰਾਂ 'ਚ ਕਿਡਨੀ ਟਰਾਂਸਪਲਾਂਟ ਦੀ ਵਿਸ਼ਵ ਦੀ ਪਹਿਲੀ ਸਰਜਰੀ : ਡਾ. ਅੌਲਖ

ਲੁਧਿਆਣਾ ,  ਨਵੰਬਰ  2020-(ਸਤਪਾਲ ਸਿੰਘ ਦੇਹਰਕਾ/ ਮਨਜਿੰਦਰ ਗਿੱਲ) 

ਚੰਡੀਗੜ੍ਹ ਰੋਡ ਤੇ ਸਥਿਤ ਮਲਟੀ ਸੁਪਰ ਸਪੈਸ਼ਲਿਟੀ ਅਕਾਈ ਹਸਪਤਾਲ ਵਿਚ ਮਾਹੌਲ ਉਸ ਵੇਲੇ ਖੁਸ਼ੀਆਂ ਭਰਿਆ ਬਣ ਗਿਆ ਜਦ ਅਕਾਈ ਹਸਪਤਾਲ ਦੇ ਡਾਇਰੈਕਟਰ ਅਤੇ ਪ੍ਰਸਿੱਧ ਕਿਡਨੀ ਟਰਾਂਸਪਲਾਂਟ ਸਰਜਨ ਡਾ. ਬਲਦੇਵ ਸਿੰਘ ਅੌਲਖ ਅਤੇ ਉਸ ਦੀ ਟੀਮ ਵੱਲੋਂ ਇਕ ਸਿੱਖ ਅਤੇ ਮੁਸਲਿਮ ਪਰਿਵਾਰ ਵਿੱਚ ਕਿਡਨੀ ਟਰਾਂਸਪਲਾਂਟ ਕਰਕੇ ਦੋਨਾਂ ਪਰਿਵਾਰਾਂ ਦੇ ਕਿਡਨੀ ਪੀਡਤ ਮਰੀਜਾਂ ਨੂੰ ਨਵੀਂ ਜ਼ਿੰਦਗੀ ਦਿੱਤੀ। ਅਕਾਈ ਹਸਪਤਾਲ ਵਿਚੋਂ ਵੱਲੋਂ ਇਸ ਮੌਕੇ ਕਰਵਾਏ ਸਮਾਗਮ ਦੌਰਾਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰਰੀਤ ਸਿੰਘ, ਹਜ਼ਰਤ ਮੁਹੰਮਦ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਤੋਂ ਇਲਾਵਾ ਹੋਰ ਸਿੱਖ ਅਤੇ ਮੁਸਲਿਮ ਆਗੂਆਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਡਾ. ਬਲਦੇਵ ਸਿੰਘ ਅੌਲਖ ਨੇ ਦੱਸਿਆ ਕਿ ਹਿੰਦੂ ਮੁਸਲਿਮ ਪਰਿਵਾਰਾਂ ਵਿੱਚ ਕਿਡਨੀ ਟਰਾਂਸਪਲਾਂਟ ਦੇ ਅਨੇਕਾਂ ਆਪ੍ਰਰੇਸ਼ਨ ਹੋਣ ਬਾਰੇ ਜਾਣਕਾਰੀ ਹੈ ਪਰ ਅੱਜ ਜਿਹੜਾ ਇਤਿਹਾਸ ਇਕਾਈ ਹਸਪਤਾਲ ਵੱਲੋਂ ਸਿਰਜਿਆ ਗਿਆ ਹੈ ਇਹ ਦੁਨੀਆਂ ਦਾ ਸ਼ਾਇਦ ਪਹਿਲਾ ਕੇਸ ਹੈ ਜਿੱਥੇ ਇੱਕ ਸਿੱਖ ਪਰਿਵਾਰ ਨੇ ਮੁਸਲਿਮ ਪਰਿਵਾਰ ਦੇ ਮੈਂਬਰ ਨੂੰ ਕਿਡਨੀ ਦਾਨ ਕਰਕੇ ਜਾਨ ਬਚਾਈ ਹੋਵੇ ਅਤੇ ਮੁਸਲਿਮ ਪਰਿਵਾਰ ਦੇ ਮੈਂਬਰ ਨੇ ਇਕ ਸਿੱਖ ਪਰਿਵਾਰ ਦੇ ਮੈਂਬਰ ਨੂੰ ਕਿਡਨੀ ਦਾਨ ਕਰ ਕੇ ਜਾਨ ਬਚਾਈ ਹੋਵੇ। ਡਾ. ਬਲਦੇਵ ਸਿੰਘ ਅੌਲਖ ਨੇ ਦੱਸਿਆ ਕਿ ਮੁਸਲਿਮ ਅਤੇ ਸਿੱਖ ਪਰਿਵਾਰ ਦੇ ਦੋ ਮੈਂਬਰ ਕਿਡਨੀ ਫੇਲੀਅਰ ਦੀ ਬੀਮਾਰੀ ਤੋਂ ਪੀਡਤ ਸਨ ਜਿਨ੍ਹਾਂ ਦਾ ਬੀਤੇ ਕਈ ਮਹੀਨਿਆਂ ਤੋਂ ਡਾਇਲਸਿਸ ਹੋ ਰਿਹਾ ਸੀ ਪਰ ਉਨ੍ਹਾਂ ਦੀ ਜਿੰਦਗੀ ਲਈ ਕਿਡਨੀ ਟਰਾਂਸਪਲਾਂਟ ਸਰਜਰੀ ਅਹਿਮ ਸੀ। ਦੋਨਾਂ ਪਰਿਵਾਰਾਂ ਨੇ ਕਿਡਨੀ ਟਰਾਂਸਪਲਾਂਟ ਦੀ ਸਰਜਰੀ ਕਰਵਾਉਣ ਲਈ ਅਕਾਈ ਹਸਪਤਾਲ ਨਾਲ ਸੰਪਰਕ ਕੀਤਾ। ਜਦ ਦੋਨਾਂ ਪਰਿਵਾਰਾਂ ਦੇ ਕਿਡਨੀ ਦਾਨੀਆਂ ਦੀ ਮੈਡੀਕਲ ਜਾਂਚ ਕੀਤੀ ਗਈ ਨਾ ਤਾਂ ਸਿੱਖ ਪਰਿਵਾਰ ਨਾਲ ਸੰਬੰਧਤ ਮਨਵੀਰ ਸਿੰਘ ਦੀ ਪਤਨੀ ਮਨਪ੍ਰਰੀਤ ਕੌਰ ਦੇ ਖੂਨ ਦੇ ਨਮੂਨੇ ਮਨਵੀਰ ਸਿੰਘ ਨਾਲ ਮੇਲ ਨਾ ਖਾਂਦੇ ਹੋਣ ਕਾਰਨ ਮਨਵੀਰ ਸਿੰਘ ਨੂੰ ਉਸ ਦੀ ਪਤਨੀ ਦੀ ਕਿਡਨੀ ਦਾਨ ਕੀਤੀ ਜਾ ਸਕਦੀ ਸੀ ਅਤੇ ਨਾ ਹੀ ਮੁਸਲਿਮ ਪਰਿਵਾਰ ਦੇ ਸ਼ਕੀਲ ਅਹਿਮਦ ਦੀ ਭੈਣ ਦੇ ਖੂਨ ਦੇ ਨਮੂਨੇ ਸ਼ਕੀਲ ਅਹਿਮਦ ਨਾਲ ਮੇਲ ਨਾ ਖਾਂਦੇ ਹੋਣ ਕਾਰਨ ਸ਼ਕੀਲਾ ਦੀ ਕਿਡਨੀ ਸ਼ਕੀਲ ਅਹਿਮਦ ਨੂੰ ਟ੍ਾਂਸਪਲਾਂਟ ਕੀਤੀ ਜਾ ਸਕਦੀ ਸੀ ਜਦ ਕਿ ਸ਼ਕੀਲ ਅਹਿਮਦ ਦੀ ਭੈਣ ਸ਼ਕੀਲਾ ਦੀ ਕਿਡਨੀ ਮਨਵੀਰ ਸਿੰਘ ਨਾਲ ਮੈਚ ਕਰਦੀ ਸੀ ਅਤੇ ਮਨਵੀਰ ਸਿੰਘ ਦੀ ਪਤਨੀ ਦੀ ਕਿਡਨੀ ਸ਼ਕੀਲ ਅਹਿਮਦ ਨਾਲ ਮੈਚ ਕਰ ਰਹੀ ਸੀ ਦੋਨਾਂ ਪਰਿਵਾਰਾਂ ਦੀ ਆਪਸੀ ਸਹਿਮਤੀ ਨਾਲ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਇੱਕੋ ਸਮੇਂ ਚਾਰ ਆਪ੍ਰਰੇਸ਼ਨ ਕੀਤੇ ਗਏ। ਡਾ. ਬਲਦੇਵ ਸਿੰਘ ਅੌਲਖ ਨੇ ਦੱਸਿਆ ਕਿ ਚਾਰ ਆਪ੍ਰਰੇਸ਼ਨ ਕਰਨ ਨੂੰ 11 ਘੰਟੇ ਤੋਂ ਵੱਧ ਦਾ ਸਮਾਂ ਲਿਆ ਲੱਗਿਆ। ਮਾਹਿਰ ਡਾਕਟਰਾਂ ਤੋਂ ਇਲਾਵਾ ਪੈਰਾਮੈਡੀਕਲ ਸਟਾਫ ਅਤੇ ਓਟੀ ਸਟਾਫ ਦੇ 35 ਮੈਂਬਰਾਂ ਮਿਹਨਤ ਰੰਗ ਲਿਆਈ ਅੱਜ ਸਿੱਖ ਅਤੇ ਮੁਸਲਿਮ ਪਰਿਵਾਰਾਂ ਦੇ ਚਾਰੇ ਮੈਂਬਰ ਤੰਦਰੁਸਤ ਹਨ ਜੋ ਕਿ ਬਹੁਤ ਵੱਡੇ ਗਰਭ ਵਾਲੀ ਗੱਲ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੋਨਾਂ ਪਰਿਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਸਿੱਖ ਅਤੇ ਮੁਸਲਿਮ ਪਰਿਵਾਰਾਂ ਨੇ ਇਕ ਦੂਜੇ ਦੇ ਪਰਿਵਾਰਕ ਮੈਂਬਰ ਦੀ ਜਿ?ੰਦਗੀ ਬਚਾ ਕੇ ਇਤਿਹਾਸ ਸਿਰਜ ਦਿੱਤਾ ਹੈ। ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਜਾਤਾਂ ਪਾਤਾਂ ਤੋਂ ਉਪਰ ਉੱਠ ਕੇ ਇੱਕ ਦੂਸਰੇ ਦੇ ਕੰਮ ਆ ਸਕੀਏ। ਇਸ ਮੌਕੇ ਮੁਹੰਮਦ ਮੁਸਤਕੀਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਦੋਨਾਂ ਪਰਿਵਾਰਾਂ ਨੂੰ ਵਧਾਈ ਦਿੱਤੀ ਅਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੋਂ ਸਿੱਖ ਅਤੇ ਮੁਸਲਮਾਨ ਪਰਿਵਾਰ ਇਕ ਦੂਸਰੇ ਦੀ ਮਦਦ ਕਰਦੇ ਆਏ ਹਨ ਜੋ ਕਿ ਇਤਿਹਾਸਕ ਹੈ ਅੱਜ ਵੀ ਇਨ੍ਹਾਂ ਦੋਨਾਂ ਪਰਿਵਾਰਾਂ ਨੇ ਇਕ ਦੂਸਰੇ ਪਰਿਵਾਰ ਦੇ ਮੈਂਬਰਾਂ ਦੀ ਜਾਨ ਬਚਾ ਕੇ ਬਹੁਤ ਹੀ ਉੱਦਮ ਵਾਲਾ ਕੰਮ ਕੀਤਾ ਹੈ।

ਇਸ ਮੌਕੇ ਦੋਵੇਂ ਸਿੱਖ ਅਤੇ ਮੁਸਲਮਾਨ ਪਰਿਵਾਰਾਂ ਨੂੰ ਜਥੇਦਾਰ ਅਕਾਲ ਤਖਤ ਸਿੰਘ ਸਾਹਿਬ ਗਿਆਨੀ ਹਰਪ੍ਰਰੀਤ ਸਿੰਘ ਅਤੇ ਹਜਰਤ ਮੌਲਾਣਾ ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ, ਨਾਇਬ ਸਾਹੀ ਇਮਾਮ ਦੁਆਰਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਕੁਨਾਲ ਕਪੂਰ (ਟ੍ਾਂਸਪਲਾਂਟ ਸਰਜਨ), ਡਾ: ਵੈਭਵ ਸੂਦ (ਯੂਰੋਲੋਜਿਸਟ), ਡਾ. ਮਤਾਫ ਫਰੀਦ (ਨੈਫਰੋਲੋਜਿਸਟ), ਐਨੇਸਥੀਟਿਸਟ ਐਸ ਐਸ ਡਾ ਸੁਨੀਲ ਕਤਿਆਲ ਅਤੇ ਡਾ. ਅਵਤਾਰ ਸਿੰਘ ਹਾਜ਼ਰ ਸਨ।

ਜਗਰਾਓਂ ਪੁਲਿਸ਼ ਨੇ ਵੱਡੀ ਮਾਤਰਾ ਵਿੱਚ ਨਸ਼ੇ ਦੀਆ ਗੋਲੀਆਂ ਫੜਿਆ-VIDEO

ਪੁਲਿਸ ਵੱਲੋਂ 80 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫਤਾਰ ਕੀਤੇ ਮੁੱਲਾਂ ਅਤੇ ਸੋਨੂੰ  

ਵੱਖ ਵੱਖ ਥਾਵਾਂ ਤੋਂ ਫੜੇ ਨਸ਼ਾ ਤਸਕਰਾਂ ਦੀ ਐਸ ਐਸ ਪੀ ਚਰਨਜੀਤ ਸਿੰਘ ਸੋਹਲ ਨੇ ਦਿਤੀ ਜਾਣਕਾਰੀ

ਜਗਰਾਓਂ, ਨਵੰਬਰ  2020-(ਸਤਪਾਲ ਸਿੰਘ ਦੇਹਰਕਾ/ ਮਨਜਿੰਦਰ ਗਿੱਲ) 

ਜਗਰਾਓਂ ਸੀਆਈਏ ਸਟਾਫ ਦੀ ਪੁਲਿਸ ਵੱਲੋਂ 80 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫਤਾਰ ਕੀਤੇ ਮੁੱਲਾਂ ਅਤੇ ਸੋਨੂੰ ਨੇ ਪੰਜਾਬ ਵਿਚ ਨਸ਼ੀਲੀਆਂ ਗੋਲੀਆਂ ਦਾ ਚੰਗਾ ਖਾਸਾ ਬਿਜਨਿਸ ਖੜ੍ਹਾ ਕਰ ਰੱਖਿਆ ਸੀ। ਦੋਵਾਂ ਨੇ ਜਿੱਥੇ ਰਾਜਸਥਾਨ ਦੇ 3 ਸ਼ਹਿਰਾਂ 'ਚ ਨਸ਼ੀਲੀਆਂ ਗੋਲੀਆਂ ਦਾ ਜਖੀਰਾ ਇਕੱਠਾ ਕਰਨ ਲਈ ਠਿਕਾਣੇ ਬਣਾ ਰੱਖੇ ਸਨ, ਉਥੇ ਪੰਜਾਬ ਭਰ ਵਿਚ ਸੈਂਕੜੇ ਛੋਟੇ ਛੋਟੇ ਤੋਂ ਲੈ ਕੇ ਵੱਡੇ ਵੱਡੇ ਸਮੱਗਲਰ ਇਸ ਧੰਦੇ ਨੂੰ ਚਲਾਉਣ ਲਈ ਆਪਣੇ ਨਾਲ ਜੋੜੇ ਹੋਏ ਸਨ।

ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਮੁੱਲਾਂ ਜੋ ਕਿ ਰਾਜਸਥਾਨ ਦੇ ਸਿਕਰੀ ਦਾ ਰਹਿਣ ਵਾਲਾ ਹੈ, ਨੇ ਯੂਪੀ ਦੇ ਮਾਧਪੁਰੀ 'ਚ ਰਹਿਣ ਵਾਲੇ ਸੋਨੂੰ ਨਾਲ ਮਿਲ ਕੇ ਰਾਜਸਥਾਨ ਦੇ ਜੈਪੁਰ, ਅਲਵਰ ਅਤੇ ਭਰਤਪੁਰ ਵਿਚ ਨਸ਼ੀਲੀਆਂ ਗੋਲੀਆਂ ਦਾ ਜਖੀਰਾ ਰੱਖਣ ਲਈ ਠਿਕਾਣੇ ਬਣਾਏ ਸਨ। ਪੰਜਾਬ ਤੋਂ ਡਿਮਾਂਡ ਆਉਣ 'ਤੇ ਇਨ੍ਹਾਂ ਠਿਕਾਣਿਆਂ ਤੋਂ ਮੁੱਲਾਂ ਗੋਲੀਆਂ ਦਾ ਜਖੀਰਾ ਲਗਜਰੀ ਗੱਡੀਆਂ ਅਤੇ ਆਲੀਸ਼ਾਨ ਸੂਟਕੇਸ ਵਿਚ ਲੈ ਕੇ ਸੋਨੂੰ ਤਕ ਪਹੁੰਚਾਉਂਦਾ ਸੀ, ਫਿਰ ਸੋਨੂੰ ਗੋਲੀਆਂ ਦੀ ਡਿਲਵਰੀ ਪੰਜਾਬ ਦੇ ਗਾਹਕਾਂ ਨੂੰ ਦੇਣ ਜਾਂਦਾ ਸੀ। ਇਸ ਤਰ੍ਹਾਂ ਦੋਵੇਂ ਪਿਛਲੇ ਲੰਮੇਂ ਸਮੇਂ ਤੋਂ ਇਹ ਕਾਰੋਬਾਰ ਕਰਦੇ ਆ ਰਹੇ ਸਨ। ਪੰਜਾਬ ਵਿਚ ਨਸ਼ੀਲੀ ਗੋਲੀਆਂ ਦੀ ਖਰੀਦ 'ਤੇ ਸਖ਼ਤੀ ਜ਼ਿਆਦਾ ਹੋਣ ਕਾਰਨ ਇਨ੍ਹਾਂ ਰਾਜਸਥਾਨ ਤੋਂ ਗੋਲੀਆਂ ਦਾ ਜਖੀਰਾ ਸ਼ੁਰੂ ਕੀਤਾ ਅਤੇ ਪੰਜਾਬ ਵਿਚ ਚੰਗੇ ਭਾਅ 'ਤੇ ਵੇਚ ਰਹੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਕਾਰੋਬਾਰ ਨਾਲ ਕਈ ਵੱਡੇ ਤਸਕਰਾਂ ਦੇ ਵੀ ਤਾਰ ਜੁੜਦੇ ਹਨ। ਇਸ 'ਤੇ ਵੀ ਪੁਲਿਸ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਦੋਵੇਂ ਹੀ ਡਰੱਗ ਮਨੀ ਨਾਲ ਐਸ਼ਪ੍ਰਸਤੀ ਅਤੇ ਲਗਜਰੀ ਜ਼ਿੰਦਗੀ ਜੀਣ ਦੇ ਆਦੀ ਹੋ ਚੁੱਕੇ ਹਨ। ਪੁਲਿਸ ਦਾ ਹੁਣ ਅਗਲਾ ਕਦਮ ਇਨ੍ਹਾਂ ਦੋਵਾਂ ਵੱਲੋਂ ਡਰੱਗ ਮਨੀ ਨਾਲ ਖਰੀਦੀ ਪ੍ਰਰਾਪਰਟੀ ਦੀ ਵੀ ਜਾਂਚ ਕਰਕੇ ਕੇਸਾਂ ਨਾਲ ਅਟੈਚ ਕਰੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਲਾਫ ਦਰਜ ਪਹਿਲੇ ਮੁਕੱਦਮਿਆਂ ਦੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

ਫ਼ਰੀ ਮੈਡੀਕਲ ਚੈੱਕਅਪ ਕੈਂਪ 8 ਨਵੰਬਰ ਨੂੰ

ਜਗਰਾਉਂ, ਨਵੰਬਰ 2020  ( ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)

ਜਗਰਾਉਂ ਦੀ ਜਾਨੀ ਮਾਨੀ  ਸੰਸਥਾ ਲੋਕ ਸੇਵਾ ਸੁਸਾਇਟੀ ਵੱਲੋਂ ਫ਼ਰੀ ਮੈਡੀਕਲ ਚੈੱਕਅਪ ਕੈਂਪ 8 ਨਵੰਬਰ ਨੂੰ ਰੇਲਵੇ ਸਟੇਸ਼ਨ ਦੇ ਨਜ਼ਦੀਕ ਅਰੋੜਾ ਪ੍ਰਾਪਰਟੀ ਡੀਲਰ ਵਿਖੇ ਲਗਾਇਆ ਜਾ ਰਿਹਾ ਹੈ। ਸੋਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਲੋਕੇਸ਼ ਟੰਡਨ ਸੈਕਟਰੀ ਚਰਨਜੀਤ ਸਿੰਘ ਭੰਡਾਰੀ, ਨੇ ਦੱਸਿਆ ਕਿ ਕੰਨ ਨੱਕ ਗਲਾ ਅਤੇ ਜਨਰਲ ਬਿਮਾਰੀਆਂ ਦਾ ਕੈਂਪ ਲਗਾਇਆ ਜਾਵੇਗਾ, ਜਿਸ ਵਿਚ ਜ਼ਰੁਰਤ ਮੰਦ ਮਰੀਜ਼ਾਂ ਨੂੰ ਮੁਫ਼ਤ। ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਕੈਂਪ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ ਕਰਨਗੇ, ਤੇ ਉਨ੍ਹਾਂ ਨਾਲ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਅੈਸ ਪੀ ਗੁਰਮੀਤ ਕੌਰ, ਮਾਰਕੀਟ ਕਮੇਟੀ ਦੇ ਚੇਅਰਮੈਨ  ਸਤਿੰਦਰ ਪਾਲ ਸਿੰਘ ਕਾਕਾ ਗਰੇਵਾਲ ਵਿਸ਼ੇਸ਼ ਤੌਰ ਤੇ ਪਹੁੰਚਣ ਗੇ। 

ਕੈਂਪ ਵਿੱਚ ਡਾਕਟਰ ਸੁਰਿੰਦਰ ਸਿੰਘ ਸਿਵਿਲ ਹਸਪਤਾਲ ਜਗਰਾਉਂ, ਫਿਜ਼ਿਓਥਰੈਪੀ ਦੇ ਰਾਜੇਸ਼ ਖੰਨਾ, ਜੁਆਇੰਟ ਰਿਪਲੇਸ ਮਿੰਟ ਦੇ ਮਾਹਿਰ ਡਾ ਰਣਜੀਤ ਸਿੰਘ , ਕੰਨ ਨੱਕ ਗਲੇ ਦੇ ਮਾਹਿਰ ਡਾ ਰਾਜਿੰਦਰ ਸਿੰਘ ਸਿੱਧੂ ਆਪਣੀ ਟੀਮ ਨਾਲ ਮਰੀਜਾ ਦਾ ਚੈੱਕ ਅੱਪ ਕਰਨਗੇ ।

84 ਵਿੱਚ ਬੇਗੁਨਾਹੇ ਸਿੱਖਾ ਦਾ ਵਹਿਸੀਆਨਾ ਕਤਲੇਆਮ ਨਾ ਭੁੱਲਣਯੋਗ- ਪਾਰਸ ਪ੍ਰਧਾਨ

 ਸਿੱਧਵਾਂ ਬੇਟ, ਨਵੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )-    

ਗੁਰਮਤਿ,ਗ੍ਰੰਥੀ, ਰਾਗੀ, ਢਾਡੀ, ਇੰਟਰਨੈਸਨਲ ਪ੍ਰਚਾਰਕ ਸਭਾ ਵੱਲੋ 84 ਦੇ ਬੇਦੋਸੇ ਸਿੱਖਾ ਨੂੰ ਗੁਰਮਤਿ ਸਮਾਗਮ ਦੁਰਾਨ ਯਾਂਦ  ਕੀਤਾ । ਰਾਗੀ ਅਤੇ ਢਾਡੀ ਜੱਥਿਆ ਨੇ ਗੁਰਬਾਣੀ ਅਤੇ ਗੁਰ ਇਤਹਾਸ ਰਾਹੀ ਹਾਜਰੀ ਲੱਗਵਾਈ। ਜੰਥੇਬੰਦੀ ਦੇ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਸੰਬੋਦਨ ਕਰਦੇ ਹੋਏ ਭਾਵਕ ਮਨ ਨਾਲ ਆਖਿਆਂ ਸਿੱਖ ਦੀ ਨਸਲਕੁਸੀ ਹੋਏ ਅੱਜ 36 ਵਰੇ ਲੰਘ ਜਾਣ ਤੇ ਵੀ ਇਨਸਾਫ ਨਹੀ ਮਿਲੀਆਂ। ਉਹਨਾ ਕਿਹਾ ਕਿ ਸਮੇ ਸਮੇ ਦੀਆ ਦਿੱਲੀ  ਸਰਕਾਰਾਂ ਨੇ ਸਿੱਖ ਕੌਮ ਨਾਲ ਧੱਕੇ ਸਾਹੀਆਂ ਕੀਤੀਆ। ਭਾਈ ਪਾਰਸ ਨੇ ਕਿਹਾ ਕੇ ਜਿਹੜੀ ਕੌਮ ਸਰਬਤ ਦਾ ਭਲਾ ਮੰਗਣ ਵਾਲੀ ਹੋਵੇ ਜਿਸਨੂੰ ਆਰੀਆਂ ਤੇ ਸਰਦਾਰੀਆਂ ਵਿਰਸੇ ਵਿੱਚੋ ਮਿਲੀਆਂ ਹੋਣ ਉਸ ਨੂੰ ਮੁਕਾਉਣ ਵਾਲੇ ਮੁੱਕ ਜਾਦੇ ਹਨ। ਪਰ ਸਿੱਖੀ ਜਿਉਦੀ ਰਹੀ ਆ ਅਤੇ ਜਿਉਦੀਂ ਰਹੇਗੀ। ਇਸ ਭਾਈ ਬਲਜਿੰਦਰ ਸਿੰਘ ਦੀਵਾਨਾ ਨੇ ਆਈਆਂ ਸੰਗਤਾ ਦਾ ਧੰਨਵਾਦ ਕੀਤਾ।

ਹਾਜਰ ਸੰਗਤਾ ਵਿਚ ਭਾਈ ਇੰਦਰਜੀਤ ਸਿੰਘ ਬੋਦਲਵਾਲਾ,ਭਾਈ ਜਗਵਿੰਦਰ ਸਿੰਘ ਜਗਰਾਉ ਭਾਈ ਜਸਵਿੰਦਰ ਸਿੰਘ ਖਾਲਸਾ ਭਾਈ ਭੋਲਾ ਸਿੰਘ,ਭਾਈ ਜਗਸੀਰ ਸਿੰਘ ਗਾਲਬ ਭਾਈ ਬਲਵਿੰਦਰ ਸਿੰਘ ਗਾਲਬ ਭਾਈ ਰਾਜਾ ਸਿੰਘ ਮੱਲੀ ਭਾਈ ਹਰਦੀਪ ਸਿੰਘ ਖੁਸ ਦਿੱਲ ਭਾਈ ਤਰਸੇਮ ਸਿੰਘ ਭਰੋਵਾਲ ਭਾਈ ਗੁਰਚਰਨ ਸਿੰਘ ਦਲੇਰ ਭਾਈ ਸਤਪਾਲ ਸਿਘ ਲੋਪੋ,ਭਾਈ ਬਲਜਿੰਦਰ ਸਿੰਘ ਅਲੀਗੜ ਭਾਈ ਮੱਖਣ ਸਿੰਘ ਰਾਉਕੇ ਭਾਈ ਦਲਜੀਤ ਸਿਘ ਭਾਈ ਹੀਰਾ ਸਿੰਘ ਨਿਮਾਣਾ ਭਾਈ ਰਣਜੀਤ ਸਿਘ ਦਿੱਲੀ ਭਾਈ  ਸੁੱਖਵਿੰਦਰ ਸਿੰਘ ਖਾਲਸਾ ਭਾਈ ਰਾਜ ਜੀਵਨ ਸਿੰਘ ਵੀਹਲਾ ਭਾਈ ਮਨਦੀਪ ਸਿੰਘ ਮੋੜੀ ਭਾਈ ਪਰਮਵੀਰ ਸਿੰਘ ਮੋਤੀ ਭਾਈ  ਭਾਈ ਸੁਖਵਿੰਦਰ ਸਿੰਘ ਸੰਧੂ ਭਾਈ ਸਤਨਾਮ ਸਿੰਘ ਸੇਰਪੁਰ ਭਾਈ  ਨਿਰਮਲ ਸਿੰਘ ਭਾਈ ਜਸਵੀਰ ਸਿੰਘ ਚੂਹੜ ਚੱਕ  ਭਾਈ ਹਰਨੇਕ ਸਿੰਘ ਰਾਮਗੜ ਭਾਈ ਸੁਰਜੀਤ ਸਿੰਘ ਚੂਹੜ ਚੱਕ ਭਾਈ ਮਹਿੰਦਰ ਸਿੰਘ ਭਾਈ ਕੇਵਲ ਸਿੰਘ ਕੋਕਰੀ,ਭਾਈ ਬਲਦੇਵ ਸਿੰਘ ਭਾਈ ਸਰਬਜੀਤ ਸਿੰਘ ਭਾਈ ਹਾਕਮ ਸਿੰਘ ਆਦਿ ਬੁਹੁਤ ਸਿੰਘ ਹਾਜਰ ਸਨ।

ਦੂਜੀ ਲਹਿਰ ਨੂੰ ਠੱਲ੍ਹ ਪਾਉਣ ਲਈ ਸਿਰਫ ਮਾਸਕ ਹੀ ਵੈਕਸੀਨ ਹੈ

ਸਰਵੇਖਣ ਅਨੁਸਾਰ 60 ਪ੍ਰਤੀਸ਼ਤ ਲੋਕ ਲੁਧਿਆਣਾ ਵਿੱਚ ਪਾਉਂਦੇ ਹਨ ਮਾਸਕ

ਡਿਪਟੀ ਕਮਿਸ਼ਨਰ ਵੱਲੋਂ ਵਸਨੀਕਾਂ ਨੂੰ ਕੋਵਿਡ-19 ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਕੀਤੀ ਅਪੀਲ

ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਵੱਖ-ਵੱਖ ਖੇਤਰਾਂ ਤੋਂ ਆਏ ਹਾਜ਼ਰੀਨ ਨੂੰ ਲੋਕਾਂ ਨੂੰ ਮਾਸਕ ਪਹਿਨਣ ਲਈ ਪ੍ਰੇਰਿਤ ਕਰਨ ਦੀ ਕੀਤੀ ਅਪੀਲ -ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵੱਲੋਂ ਐਡਵੋਕੇਟ ਹਰਪ੍ਰੀਤ ਸੰਧੂ ਦੁਆਰਾ ਤਿਆਰ ਮਾਸਕ ਦੀ ਮਹੱਤਤਾ ਨੂੰ ਦਰਸਾਉਂਦੀ ਡਾਕਿਊਮੈਂਟਰੀ ਅਤੇ ਪੋਸਟਰ ਕੀਤਾ ਲਾਂਚ

ਲੁਧਿਆਣਾ ,  ਨਵੰਬਰ  2020-(ਸਤਪਾਲ ਸਿੰਘ ਦੇਹਰਕਾ/ ਮਨਜਿੰਦਰ ਗਿੱਲ)

ਕੋਵੀਡ -19 ਦੀ ਦੂਜੀ ਲਹਿਰ (WAVE) ਦੇ ਕੁਝ ਰਾਜਾਂ ਵਿੱਚ ਪਹਿਲਾਂ ਹੀ ਪਹੁੰਚਣਾ ਸ਼ੁਰੂ ਹੋ ਗਿਆ ਹੈ, ਸਥਾਨਕ ਪੁਲਿਸ ਲਾਈਨਜ਼ ਵਿਖੇ ਅੱਜ ਮਿਸ਼ਨ ਫਤਹਿ ਤਹਿਤ ਜ਼ਿਲ੍ਹੇ ਵਿੱਚ ਇੱਕ ਹੋਰ ਲਹਿਰ ਨੂੰ ਕਿਵੇਂ ਰੋਕਿਆ ਜਾਵੇ ਇਸ ਬਾਰੇ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ।ਸੈਮੀਨਾਰ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ ਅਤੇ ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਬੱਗਾ ਨੇ ਕੀਤੀ। ਸੈਮੀਨਾਰ ਵਿੱਚ ਡੀ.ਐਮ.ਸੀ. ਹਸਪਤਾਲ ਮੈਨੇਜਿੰਗ ਸੁਸਾਇਟੀ ਦੇ ਸਕੱਤਰ ਸ੍ਰੀ ਪ੍ਰੇਮ ਕੁਮਾਰ ਗੁਪਤਾ ਵੀ ਮੌਜੂਦ ਸਨ।ਸੈਮੀਨਾਰ ਦੌਰਾਨ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਹ ਸਾਰੇ ਵਸਨੀਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਿਆ ਹੈ ਕਿ ਅਸੀਂ ਕੋਰੋਨਾ ਮਹਾਂਮਾਰੀ ਨੂੰ ਕਾਬੂ ਕਰਨ ਵਿੱਚ ਕਾਮਯਾਬ ਰਹੇ ਹਾਂ, ਪਰ ਹੁਣ ਕੋਵਿਡ-19 ਦੀ ਦੂਜੀ ਲਹਿਰ ਨੂੰ ਰੋਕਣਾ ਇਕ ਹੋਰ ਚੁਣੌਤੀ ਹੈ।

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਤਿਉਹਾਰਾਂ ਦੇ ਸੀਜ਼ਨ ਦੋਰਾਨ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ 'ਦੂਜੀ ਲਹਿਰ ਨੂੰ ਠੱਲ੍ਹ ਪਾਉਣ ਲਈ ਸਿਰਫ ਮਾਸਕ ਹੀ ਵੈਕਸੀਨ ਹੈ'। ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਨੇ ਧਾਰਮਿਕ ਸੰਸਥਾਵਾਂ, ਉਦਯੋਗਪਤੀਆਂ, ਮਾਰਕੀਟ ਐਸੋਸੀਏਸ਼ਨਾਂ, ਰੇਲਵੇ, ਬੱਸ ਸਟੈਂਡ ਆਦਿ ਸਮੇਤ ਵੱਖ ਵੱਖ ਖੇਤਰਾਂ ਤੋਂ ਆਏ ਹਾਜ਼ਰੀਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਮਾਸਕ ਪਾਉਣ ਲਈ ਪ੍ਰੇਰਿਤ ਕਰਨ ਕਿਉਂਕਿ ਕੋਵਿਡ-19 ਦੀ ਇਕ ਹੋਰ ਲਹਿਰ ਤੋਂ ਬਚਾਉਣ ਦਾ ਇਹ ਇਕੋ-ਇਕ ਰਸਤਾ ਹੈ।

ਡੀ.ਐਮ.ਸੀ. ਹਸਪਤਾਲ ਦੇ ਸੀਨੀਅਰ ਕਾਰਡੀਓਲੋਜਿਸਟ ਡਾ: ਬਿਸ਼ਵ ਮੋਹਨ ਨੇ ਡੀ.ਐਮ.ਸੀ. ਹਸਪਤਾਲ ਅਤੇ ਲੁਧਿਆਣਾ ਜ਼ਿਲ੍ਹਾ ਪੁਲਿਸ ਦੀ ਟੀਮ ਵੱਲੋਂ ਲੁਧਿਆਣਾ ਸ਼ਹਿਰ ਵਿੱਚ ਸਾਂਝੇ ਤੌਰ ਤੇ ਮਾਸਕ ਦੀ ਵਰਤੋਂ ਬਾਰੇ ਕਰਵਾਏ ਗਏ ਸਰਵੇਖਣ ਬਾਰੇ ਵੀ ਚਾਨਣਾ ਪਾਇਆ।

ਡਾ: ਬਿਸ਼ਵ ਮੋਹਨ ਨੇ ਕਿਹਾ ਕਿ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਲੁਧਿਆਣਾ ਵਿੱਚ 60 ਪ੍ਰਤੀਸ਼ਤ ਲੋਕ ਮਾਸਕ ਪਹਿਨਦੇ ਹਨ ਜਦੋਂ ਕਿ 40 ਪ੍ਰਤੀਸ਼ਤ ਲੋਕ ਮਾਸਕ ਨਹੀਂ ਪਹਿਨਦੇ ਜਾਂ ਨੱਕ ਨਹੀਂ ਢੱਕਿਆ ਹੁੰਦਾ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ ਦੇ 90 ਪ੍ਰਤੀਸ਼ਤ ਵਸਨੀਕ ਸਹੀ ਤਰ੍ਹਾਂ ਮਾਸਕ ਪਹਿਨਣੇ ਸ਼ੁਰੂ ਕਰ ਦਿੰਦੇ ਹਨ, ਤਾਂ ਕੋਵਿਡ-19 ਦੀ ਦੂਜੀ ਲਹਿਰ ਨੂੰ 80 ਪ੍ਰਤੀਸ਼ਤ ਤੱਕ ਕਾਬੂ ਪਾਇਆ ਜਾ ਸਕਦਾ ਹੈ, ਜਿਸ ਦੇ ਦਸੰਬਰ ਦੇ ਅੱਧ ਵਿੱਚ ਆਉਣ ਦਾ ਖਦਸਾ ਹੈ।

ਡਾ: ਬਿਸ਼ਵ ਮੋਹਨ ਨੇ ਕਿਹਾ ਕਿ ਜੇ ਅਸੀਂ ਧਾਰਮਿਕ ਸਥਾਨਾਂ, ਮੰਦਰਾਂ, ਗੁਰਦੁਆਰਿਆਂ, ਚਰਚ ਅਤੇ ਮਸਜਿਦਾਂ ਅਤੇ ਜਨਤਕ ਥਾਵਾਂ ਜਿਵੇਂ ਬਾਜਾਰਾਂ, ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੇ ਲੋਕਾਂ ਨੂੰ ਮਾਸਕ ਪਾਉਣ ਲਈ ਪ੍ਰੇਰਿਤ ਕਰ ਸਕੀਏ ਤਾਂ ਇਹ ਕੋਵੀਡ-19 ਦੀ ਚੇਨ ਤੋੜਨ ਵਿਚ ਸਹਾਇਕ ਸਿੱਧ ਹੋ ਸਕਦਾ ਹੈੈ।ਸਾਰੇ ਨੁਮਾਇੰਦਿਆਂ ਜਿਸ ਵਿੱਚ ਧਾਰਮਿਕ ਸਥਾਨਾਂ, ਬਾਜ਼ਾਰਾਂ, ਰੇਲਵੇ, ਉਦਯੋਗਪਤੀ, ਬੱਸ ਸਟੈਂਡ ਆਦਿ ਸ਼ਾਮਲ ਸਨ, ਨੇ ਲੋਕਾਂ ਨੂੰ ਮਾਸਕ ਪਹਿਨਣ ਲਈ ਪ੍ਰੇਰਿਤ ਕਰਨ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿੱਤਾ। ਜ਼ਿਲ੍ਹਾ ਪ੍ਰਸਾਸ਼ਨ ਅਤੇ ਡੀ.ਐਮ.ਸੀ. ਹਸਪਤਾਲ ਦੀ ਟੀਮ ਜਿਸ ਵਿੱਚ ਡਾ: ਬਿਸ਼ਵ ਮੋਹਨ ਅਤੇ ਡਾ: ਸਰਿਤ ਸਰਮਾ ਸ਼ਾਮਲ ਸਨ, ਵੱਲੋਂ ਮਾਸਕ 'ਤੇ ਕਰਵਾਇਆ ਗਿਆ ਵਿਗਿਆਨਕ ਸਰਵੇਖਣ ਭਾਰਤ ਦਾ ਸੱਭ ਤੋਂ ਵੱਡਾ ਸਰਵੇਖਣ ਹੈ।

ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵੱਲੋ ਮਾਸਕ ਦੀ ਮਹੱਤਤਾ ਦਰਸਾਉਂਦੀ ਡਾਕਊਮੈਂਟਰੀ ਅਤੇ ਪੋਸਟਰ ਕੀਤਾ ਲਾਂਚ :

ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਰਾਕੇਸ਼ ਅਗਰਵਾਲ ਨੇ ਐਡਵੋਕੇਟ ਹਰਪ੍ਰੀਤ ਸੰਧੂ ਅਤੇ ਡਾ: ਬਿਸ਼ਵ ਮੋਹਨ ਦੁਆਰਾ ਤਿਆਰ ਕੀਤੇ ਂਪਹਿਨਣ ਵਾਲੇ ਮਾਸਕ ਦੀ ਮਹੱਤਤਾਂ ਨੂੰ ਦਰਸਾਉਂਦੀ ਇੱਕ ਡੌਕੂਮੈਂਟਰੀ ਅਤੇ ਇੱਕ ਪੋਸਟਰ ਵੀ ਲਾਂਚ ਕੀਤਾ। ਇਹ ਪੋਸਟਰ ਅਤੇ ਡਾਕਿਊਮੈਂਟਰੀ ਸਿਹਤ ਮੰਤਰੀ ਪੰਜਾਬ ਸ੍ਰ. ਬਲਬੀਰ ਸਿੰਘ ਸਿੱਧੂ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਤਿਆਰ ਕੀਤੇ ਗਏ ਹਨ।ਹਰਪ੍ਰੀਤ ਸੰਧੂ ਜੋ ਸੇਵਾ ਸੰਕਲਪ ਸੁਸਾਇਟੀ ਦੇ ਮੀਤ ਪ੍ਰਧਾਨ ਵੀ ਹਨ ਨੇ ਕਿਹਾ ਕਿ ਡਾਕਿਊਮੈਂਟਰੀ ਵਿੱਚ ਲੁਧਿਆਣਾ ਦੇ ਨਾਗਰਿਕਾਂ ਨੂੰ ਕੋਵਿਡ-19 ਨਾਲ ਲੜਨ ਲਈ ਸੁਰੱਖਿਆ ਉਪਾਵਾਂ ਲਈ ਮਾਸਕ ਦੀ ਮਹੱਤਤਾ ਦਰਸਾਈ ਗਈ ਹੈ।

ਕੇਂਦਰ ਸਰਕਾਰ ਦੇ ਕੰਨਾਂ ਤੱਕ ਅਵਾਜ਼ ਪੁਚਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਮੇਨ ਰੋਡ ਤੇ ਕੀਤੇ ਚੱਕੇ ਜਾਮ

ਜਗਰਾਉਂ, ਨਵੰਬਰ   2020 - (ਜਸਮੇਲ ਗਾਲਿਬ/ ਮੋਹਿਤ ਗੋਇਲ / ਕੁਲਦੀਪ ਸਿੰਘ ਕੋਮਲ)

ਅੱਜ 5ਨਵਬੰਰ ਦੇ ਚੱਕਾ ਜਾਮ ਨੂੰ ਭਰਭੂਰ ਹੁੰਗਾਰਾ ਮਿਲਿਆ, ਜਿਸ ਵਿਚ ਕਿਸਾਨ ਜਥੇਬੰਦੀਆਂ ਵਲੋਂ ਜਗਰਾਉਂ ਤੋਂ ਕੁੱਝ ਦੁਰੀ ਤੇ ਚੋਕੀਮਾਨ ਸਥਿਤ ਮੇਨ ਜੀ ਟੀ ਰੋਡ ਨੂੰ ਰੋਕ ਕੇ,ਚਾਰ ਘੰਟੇ ਲਈ ਚੱਕਾ ਜਾਮ ਕਰਕੇ ਕੇਂਦਰ ਦੀ  ਬੋਲੀ ਸਰਕਾਰ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ,ਕਿ ਕਿਸਾਨ ਜਥੇਬੰਦੀਆਂ ਕਦੇ ਵੀ ਇਸ ਲੜਾਈ ਤੋਂ ਪਿੱਛੇ ਨਹੀਂ ਹੱਟ ਸਕਦੀਆਂ ਕਿ ਕਹੇ ਕੇਂਦਰ ਸਾਡੀ ਗੱਲ ਤੱਕ ਵੀ ਨਹੀਂ ਸੁਣਦਾ, ਸੋ ਇਸ ਚੱਕਾ ਜਾਮ ਨੂੰ ਆਮ ਲੋਕਾਂ ਵਿਚ ਜ਼ਿਆਦਾ ਤਕਲੀਫ ਨੂੰ ਦੇਖਦੇ ਹੋਏ ਸਿਰ੍ਫ ਚਾਰ ਘੰਟੇ ਹੀ ਇਹ ਪ੍ਰਦਰਸ਼ਨ ਕੀਤਾ ਗਿਆ, ਇਸ ਰੋਸ਼ ਪ੍ਰਦਰਸ਼ਨ ਵਿਚ ਬੇਠੇ ਕਿਸਾਨ ਦੋ ਕਿ ਮੋਦੀ ਸਰਕਾਰ ਤੋਂ ਕਾਫੀ ਖ਼ਫ਼ਾ ਦਿਸ ਰਹੇ ਸਨ ਪਰ ਫਿਰ ਵੀ ਆਪਣੇ ਰੋਸ਼ ਤੋਂ ਕਿਸੇ ਨੂੰ ਨੁਕਸਾਨ ਨਾ ਹੋਵੇ ਦਾ ਵੀ ਸੋਚ ਰਹੇ ਸਨ। ਇਸ ਮੌਕੇ ਤੇ ਸ੍ਰ, ਪਰਮਜੀਤ ਸਿੰਘ ਗਾਲਿਬ, ਸੁਰਿੰਦਰ ਸਿੰਘ ਗਾਲਿਬ, ਗੁਰਦੇਵ ਸਿੰਘ ਗਾਲਿਬ, ਅਤੇ ਬਲੋਰ ਸਿੰਘ ਸ਼ੇਰਪੁਰ, ਨੇ ਦਸਿਆ ਕਿ ਜਦੋਂ ਤੱਕ ਕੇਂਦਰ ਇਸ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੇਦੀ, ਅਸੀਂ ਇਸੇ ਤਰ੍ਹਾਂ ਰੋਸ਼ ਪ੍ਰਦਰਸਨ ਕਰ ਦੇ ਰਵਾਗੇ ।

ਪਿੰਡ ਗਾਲਿਬ ਰਣ ਸਿੰਘ ‘ਚ ਕਾਰਡ ਲਾਭਪਾਤਰੀਆਂ ਨੂੰ ਮੁਫਤ ਕਣਕ ਵੰਡੀ ਗਈ

ਸਿੱਧਵਾਂ ਬੇਟ/ ਨਵੰਬਰ  2020 - (ਜਸਮੇਲ ਗਾਲਿਬ /  ਮਨਜਿੰਦਰ ਗਿੱਲ )

ਅੱਜ ਇਥੇ ਪਿੰਡ ਗਾਲਿਬ ਰਣ ਸਿੰਘ ਵਿੱਚ ਸਰਪੰਚ ਜਗਦੀਸ ਚੰਦ ਸ਼ਰਮਾ ਅਤੇ ਡਿੱਪੂ ਹਲੋਡਰ ਸੁਰੇਸ਼ ਚੰਦ ਦੀ ਅਗਵਾਈ ਸਮਾਰਟ ਕਾਰਡ ਲਾਭਪਾਤਰੀਆਂ ਨੂੰ 25 ਕਿਲੋ ਕਣਕ ਅਤੇ 5 ਕਿਲੋ ਛੋਲੇ ਪ੍ਰਤੀ ਕਾਰਡ ਦੇ ਹਿਸਾਬ ਨਾਲ ਮੁਫਤ ਵੰਡੀ ਗਈ।ਇਸ ਸਮੇ ਸਰਪੰਚ ਨੇ ਕਿਹਾ ਕਿ ਹਰ ਲਾਭਪਾਤਰੀ ਨੂੰ ਸਮੇ ਸਿਰ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਇਆ ਜਾਵੇਗਾ।ਇਸ ਸਮੇ ਨਿਰਮਲ ਸਿੰਘ,ਹਰਮਿੰਦਰ ਸਿੰਘ,ਰਾਜਵੀਰ ਕੌਰ,ਬਲਜੀਤ ਕੌਰ,ਸਿੰਦਰਜੀਤ ਕੌਰ (ਸਾਰੇ ਪੰਚ) ਕੁਲਵਿੰਦਰ ਸਿੰਘ ਛਿੰਦਾ,ਜਗਸੀਰ ਸਿੰਘ ਕਾਲਾ,ਹਰਜੀਤ ਸਿੰਘ,ਜਸਵਿੰਦਰ ਸਿੰਘ,ਸੁਰਿੰਦਰਪਾਲ ਸਿੰਘ,ਜਸਵਿੰਦਰ ਸਿੰਘ ਬੱਗਾ ਆਦਿ ਹਾਜ਼ਰ ਸਨ