You are here

ਲੁਧਿਆਣਾ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਐਕਸੀਲੇਟਰ

ਲੁਧਿਆਣਾ - 'ਸਾਡਾ ਕਰੋਬਾਰ, ਪੰਜਾਬ ਦੀ ਸ਼ਾਨ' ਪ੍ਰੋਗਰਾਮ ਦੀ ਵੀਡੀਓ ਕਾਨਫਰੰਸ ਰਾਹੀਂ ਕੀਤੀ ਰਸ਼ਮੀ ਸ਼ੁਰੂਆਤ

ਸੀਸੂ ਕੰਪਲੈਕਸ ਲੁਧਿਆਣਾ ਵਿਖੇ ਸਮਾਗਮ ਆਯੋਜਿਤ

ਲੁਧਿਆਣਾ , ਜਨਵਰੀ 2021  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-

ਗਲੋਬਲ ਅਲਾਇੰਸ ਫਾਰ ਮਾਸ ਇੰਟ੍ਰਨਪ੍ਰਨਯਰਿਯੂਸ਼ਿਪ (ਗੇਮ) ਵੱਲੋਂ ਉਦਯੋਗ ਅਤੇ ਵਣਜ ਵਿਭਾਗ (ਪੰਜਾਬ ਸਰਕਾਰ) ਅਤੇ ਚੈਂਬਰ ਆਫ ਇੰਡਸਟ੍ਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ (ਸੀ.ਆਈ.ਸੀ.ਯੂ.) ਦੇ ਸਹਿਯੋਗ ਨਾਲ ਲੁਧਿਆਣਾ ਵਿੱਚ ਐਕਸੀਲੇਟਰ ਲੁਧਿਆਣਾ - 'ਸਾਡਾ ਕਰੋਬਾਰ, ਪੰਜਾਬ ਦੀ ਸ਼ਾਨ' ਪ੍ਰੋਗਰਾਮ ਦੀ ਸ਼ੁਰ{ਆਤ ਹੋਈ। ਇਹ 6 ਮਹੀਨਿਆਂ ਦਾ ਕਾਰੋਬਾਰ ਐਕਸਲੇਟਰ ਪ੍ਰੋਗਰਾਮ ਹੈ ਜੋ ਉੱਧਮੀਆਂ ਦੇ ਉਤਪਾਦ, ਕੁਸ਼ਲਤਾ ਅਤੇ ਮੁਨਾਫੇ ਵਿੱਚ ਸੁਧਾਰ ਲਿਆਉਣ ਅਤੇ ਉਨ੍ਹਾਂ ਦੇ ਕਾਰੋਬਾਰਾਂ ਵਿੱਚ ਉਛਾਲ ਲਿਆਉਣ ਲਈ ਸਹਾਈ ਸਿੱਧ ਹੋਵੇਗਾ।

ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਸ੍ਰੀ ਸ.ਮਨਪ੍ਰੀਤ ਸਿੰਘ ਬਾਦਲ, ਵਿੱਤ ਮੰਤਰੀ, ਪੰਜਾਬ ਸਰਕਾਰ, ਮੁੱਖ ਸਕੱਤਰ, ਪੰਜਾਬ ਸਰਕਾਰ ਸ਼੍ਰੀਮਤੀ ਵਿਨੀ ਮਹਾਜਨ, ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਲੋਕ ਸ਼ੇਖਰ, ਗੇਮ ਦੇ ਸੰਸਥਾਪਕ ਸ਼੍ਰੀ ਰਵੀ ਵੈਂਕਟਸਨ, ਡੈਨੀਅਲ ਇਸੇਨਬਰਗ, ਸਮਾਰੋਹ ਦੇ ਇੱਕ ਸਪੀਕਰ ਅਤੇ ਐਕਸੀਲੇਰੇਟਰ ਦੇ ਸਲਾਹਕਾਰ, ਜੋ ਕਿ ਹੋਰ ਵਿਕਾਸਸ਼ੀਲ ਅਤੇ ਵਿਕਸਤ ਦੇਸ਼ਾਂ ਜਿਵੇਂ ਕਿ ਕੋਲੰਬੀਆ, ਬ੍ਰਾਜ਼ੀਲ ਅਤੇ ਅਮਰੀਕਾ ਵਿੱਚ ਲਾਗੂ ਕੀਤਾ ਗਿਆ ਹੈ, ਨੇ ਵੀਡੀਓ ਕਾਨਫਰੰਸ ਰਾਹੀਂ ਅਤੇ ਸ੍ਰੀ ਸਚਿਤ ਜੈਨ, ਵਾਈਸ ਚੇਅਰਮੈਨ ਅਤੇ ਐਮ.ਡੀ, ਵਰਧਮਾਨ ਸਪੈਸ਼ਲ ਸਟੀਲਜ਼ ਅਤੇ ਗੇਮ ਪੰਜਾਬ ਟਾਸਕਫੋਰਸ ਦੇ ਚੇਅਰਮੈਨ, ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀ ਸੰਦੀਪ ਕੁਮਾਰ, ਸ੍ਰੀ ਉਪਕਾਰ ਸਿੰਘ ਆਹੂਜਾ, ਪ੍ਰਧਾਨ, ਸੀ.ਆਈ.ਸੀ.ਯੂ., ਹੋਰ ਪ੍ਰਮੁੱਖ ਮਹਿਮਾਨਾਂ ਅਤੇ ਉੱਦਮੀਆਂ ਵੱਲੋਂ ਸੀਸੂ ਕੰਪਲੈਕਸ ਫੋਕਲ ਪੁਆਇੰਟ ਲੁਧਿਆਣਾ ਤੋਂ ਕੀਤੀ।

ਸਮਾਰੋਹ ਵਿੱਚ ਐਕਸੀਲੇਟਰ ਲੁਧਿਆਣਾ ਦੇ ਪਹਿਲੇ ਸਮੂਹ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ 2 ਕਰੋੜ ਰੁਪਏ ਤੋਂ 50 ਕਰੋੜ ਰੁਪਏ ਸਾਲਾਨਾ ਦੇ ਵਪਾਰ ਕਰਨ ਵਾਲੇ 27 ਉੱਦਮੀਆਂ ਨੂੰ ਇਸ ਪਾਇਲਟ ਪ੍ਰੋਜੈਕਟ ਰਾਹੀਂ ਸ਼ਾਮਲ ਕੀਤਾ ਗਿਆ। ਇਸ ਵਿੱਚ ਸ਼ਾਮਲ ਹੋਣ ਲਈ ਲੱਗਭਗ 450 ਤੋਂ ਵੱਧ ਦੇ ਇੱਕ ਐਪਲੀਕੇਸ਼ਨਾਂ ਪ੍ਰਾਪਤ ਹੋਈਆਂ ਸਨ।

ਆਪਣੇ ਸੰਬੋਧਨ ਵਿੱਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਦੱਸਿਆ ਕਿ ਪੰਜਾਬ ਦੀ ਉੱਦਮੀ ਭਾਵਨਾ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ ਅਤੇ ਪਿਛਲੇ ਸਾਲਾਂ ਦੌਰਾਨ ਅਸੀਂ ਰਾਜ ਵਿੱਚ ਵਪਾਰਕ ਮਾਹੌਲ ਉਤਸ਼ਾਹਿਤ ਕਰਨ ਲਈ ਲਗਾਤਾਰ ਕੋਸ਼ਿਸਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਮੌਜੂਦਾ ਅਤੇ ਨਵੇਂ ਉੱਦਮੀਆਂ ਲਈ ਵਧੇਰੇ ਮੌਕੇ ਪੈਦਾ ਕਰਨ, ਵਧੇਰੇ ਨਿਵੇਸ਼ ਨੂੰ ਆਕਰਸ਼ਤ ਕਰਨ ਅਤੇ ਮਜ਼ਬੂਤ ਉਦਯੋਗਿਕ ਵਿਕਾਸ ਲਈ ਕਾਰੋਬਾਰ ਕਰਨ ਵਿੱਚ ਅਸਾਨਤਾ ਵਧਾਉਣ ਲਈ ਵਚਨਬੱਧ ਹਾਂ।

''ਇਸੇ ਤਰਜ਼ 'ਤੇ, ਮੈਂ ਪੰਜਾਬ ਦੇ ਸਭ ਤੋਂ ਵੱਡੇ ਉਦਯੋਗਿਕ ਕੇਂਦਰ-ਲੁਧਿਆਣਾ ਵਿੱਚ ਸ਼ੁਰੂ ਹੋਈ ਇਸ ਸਕੀਮ ਨੂੰ ਸੁਰੂ ਕਰਦਿਆਂ ਬਹੁਤ ਖੁਸ਼ ਹਾਂ ਅਤੇ ਉਮੀਦ ਕਰਦਾ ਹਾਂ ਕਿ ਇਹ ਉੱਦਮ, ਉਦਯੋਗਪਤੀਆਂ ਨੂੰ ਪ੍ਰਫੁੱਲਿਤ ਕਰੇਗਾ,'' ਸ੍ਰੀ ਬਾਦਲ ਨੇ ਕਿਹਾ।

ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਇਹ ਐਕਸੀਲੇਟਰ ਉਦਯੋਗਿਕ ਗਤੀ ਨੂੰ ਵਧਾਉਣ ਅਤੇ ਪੰਜਾਬ ਵਿੱਚ ਮਾਈਕਰੋ, ਸਮਾਲ ਅਤੇ ਮੀਡੀਅਮ ਐਂਟਰਪ੍ਰਾਈਜਜ਼ (ਐਮਐਸਐਮਈਜ਼) ਨੂੰ ਉਤਸ਼ਾਹਤ ਕਰਨ ਲਈ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਕਿਹਾ ਪੰਜਾਬ ਸਰਕਾਰ ਇਸ ਪ੍ਰੋਗਰਾਮ ਵਿਚ ਗੇਮ ਅਤੇ ਹੋਰ ਹਿੱਸੇਦਾਰਾਂ ਨੂੰ ਪ੍ਰਫੁੱਲਿਤ ਕਰਨ ਲਈ ਵਚਨਬੱਧ ਹੈ। ਂਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਪ੍ਰੋਗਰਾਮ ਲਈ ਲੁਧਿਆਣਾ ਨੂੰ ਦੇਸ਼ ਦੇ ਪਹਿਲੇ ਸ਼ਹਿਰ ਵਜੋਂ ਚੁਣਿਆ ਗਿਆ ਹੈ।

ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਐਕਸੀਲੇਟਰ ਇੱਕ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਵਾਲਾ ਐਕਸਲੇਟਰ ਪ੍ਰੋਗਰਾਮ ਹੈ, ਜੋ ਕਿ ਸ਼ਹਿਰ ਦੇ ਉਦਯੋਗਪਤੀਆਂ ਲਈ ਬਹੁਤ ਲਾਹੇਵੰਦ ਹੋਵੇਗਾ।

ਮਲਹੋਤਰਾ ਪਰਿਵਾਰ ਨੇ ਮਾਤਾ ਜੀ ਦੀ ਬਰਸੀ ਮੌਕੇ ਲੰਗਰ ਲਗਾਇਆ

ਜਗਰਾਉਂ ,ਜਨਵਰੀ 2021(ਮੋਹਿਤ ਗੋਇਲ /ਕੁਲਦੀਪ ਸਿੰਘ ਕੋਮਲ)
 ਸਥਾਨਕ ਸੁਭਾਸ਼ ਗੇਟ ਨਾਲ ਲਗਦੇ ਦੁਕਾਨ ਦਾਰ ਵੀਰਾਂ ਨੇ ਅੱਜ ਵਿਜੇ ਕੁਮਾਰ ਮਲਹੋਤਰਾ ਜੀ ਦੀ ਸਵਰਗੀ ਮਾਤਾ ਵੀਰਾਂ ਵਾਲੀ ਜੀ ਦੀ ਬਰਸੀ ਮੌਕੇ ਲੰਗਰ ਲਗਾਇ ਕੇ  ਮਾਤਾ ਜੀ ਦੀ ਯਾਦ ਮਨਾਈ। ਜਿਸ ਵਿਚ ਰਾਹੁਲ ਭਾਰਤਵਾਜ ਕੋਸਲਰ ਅਤੇ ਉਨ੍ਹਾਂ ਦੇ ਬੱਚਿਆਂ, ਪਰਤਕਸ ਮਲਹੋਤਰਾ ਉੱਜਵਲ ਮਲਹੋਤਰਾ, ਨੀਟਾ ਸਭਰਵਾਲ, ਛਮੀ ਮਹਿਤਾ, ਅਤੇ ਵਰਿੰਦਾਵਨ ਲੰਗਰ ਕਮੇਟੀ ਦੇ ਮੈਂਬਰ ਤਰਸੇਮ ਲਾਲ , ਕਾਲਾ ਜੀ ਪ੍ਰੈਸ ਵਾਲੇ, ਸੁਰਿੰਦਰ ਟੰਡਨ, ਠਾਕੁਰ ਮੰਗਲਾਨੀ, ਪੱਪੀ ਜੀ, ਸਤਪਾਲ ਸਤੀ, ਕਾਲਾ ਅਰੋੜਾ, ਫੋਜੀ ਗਰਗ, ਮੁਨਾ ਮੈਡੀਕਲ ਵਾਲੇ ਬਗੜ ਡੀ ਜੇ ਵਾਲੇ, ਜੀਤ, ਟੋਨੀ , ਰਿਆਸਤ ਸਿੰਘ ਆਦਿ ਸ਼ਾਮਲ ਸਨ।ਸਭ ਨੇ ਮਿਲਜੁਲ ਕੇ ਲੰਗਰ ਵਰਤਾਇਆ।

ਵਾਰਡ ਨੰਬਰ 13ਚੋਣ ਲੜਨਗੇ ਗੋਪੀ ਸ਼ਰਮਾ, ਨਗਰ ਕੌਂਸਲ ਵਿੱਚ ਕਰਾਂਗੇ ਭ੍ਰਿਸ਼ਟਾਚਾਰ ਦਾ ਖਾਤਮਾ

ਜਗਰਾਉਂ, ਜਨਵਰੀ 2021(ਮੋਹਿਤ ਗੋਇਲ /ਕੁਲਦੀਪ ਸਿੰਘ ਕੋਮਲ)
ਜਿਉਂ ਜਿਉਂ ਨਗਰ ਕੌਂਸਲ ਚੋਣਾਂ ਦਾ ਬਿਗੁਲ ਵਜ ਰਿਹਾ ਹੈ, ਜਗਰਾਉਂ ਦੇ ਸਾਰੇ ਵਾਰਡਾਂ ਵਿਚ ਸਰਗਰਮੀਆਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਹਨ, ਅਤੇ ਰੋਜ਼ ਹੀ ਕੋਈ ਨਾ ਕੋਈ ਨਵਾਂ ਚਿਹਰਾ ਉਮੀਦਵਾਰੀ ਤੇ ਆਪਣੇ ਆਪ ਨੂੰ ਪੇਸ਼ ਕਰਦਾ ਵੀ ਨਜ਼ਰੀਂ ਆਉਂਦਾ ਹੈ। ਅੱਜ ਇਥੇ ਵਾਰਡ ਨੰਬਰ 13 ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਨਰਲ ਸੈਕਟਰੀ ਗੋਪੀ ਸ਼ਰਮਾ ਨੇ ਕਿਹਾ ਕਿ ਉਹ ਇਸ ਵਾਰਡ ਦੇ ਵਿਕਾਸ ਲਈ ਅਤੇ ਜਗਰਾਉਂ ਦੀ ਨਗਰ ਕੌਂਸਲ ਚ ਚਲ ਰਹੀ ਭ੍ਰਿਸ਼ਟਾਚਾਰ ਦੇ ਖਿਲਾਫ਼  ਆਪਣੀ ਲੜਾਈ ਨੂੰ ਜਾਰੀ ਰੱਖਣ ਗੇ, ਕਿਉਂਕਿ ਉਹ  ਜਗਰਾਉਂ ਨਗਰ ਕੌਂਸਲ ਦੇ ਵਿਚ ਹੋ ਰਹੇ ਭ੍ਰਿਸ਼ਟਾਚਾਰ ਦੇ ਖਿਲਾਫ਼ ਹਾਈ ਕੋਰਟ ਤੱਕ ਪਹੁੰਚ ਚੁੱਕੇ ਹਨ ਤੇ ਉਨ੍ਹਾਂ ਦੀ ਇਹ ਲੜਾਈ ਤਾਂ ਹੀ ਅੱਗੇ ਚਲੇਗੀ ਜਦ ਉਹ ਚੋਣ ਜਿੱਤ ਕੇ ਨਗਰ ਕੌਂਸਲ ਵਿੱਚ ਜਾਣਗੇ ਅਤੇ ਸ਼ਹਿਰ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਪਾਰਟੀ ਵੀ ਇਸ ਮਕਸਦ ਨਾਲ ਹੀ  ਪਿਛਲੇ ਸਮੇਂ ਤੋਂ ਵਿਕਾਸ ਲਈ ਹਰ ਸੰਭਵ ਯਤਨ ਕਰ ਰਹੀ ਹੈ ਕਿਉਂਕਿ ਇਥੋਂ ਦੀ ਐਮ ਐਲ ਏ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਆਪਣੇ ਹਲਕੇ ਲਈ ਬਹੁਤ ਕੁੱਝ ਕੀਤਾ ਪਰ ਨਗਰ ਕੌਂਸਲ ਤੇ ਕਾਂਗਰਸ ਦਾ ਕਬਜ਼ਾ ਹੋਣ ਕਰਕੇ, ਭ੍ਰਿਸ਼ਟਾਚਾਰ ਪੂਰੇ ਜ਼ੋਰ ਤੇ ਰਿਹਾ, ਨੀਚੇ ਤੋਂ ਉੱਪਰ ਤਕ ਸਭ ਮਿਲ ਕੇ ਵਿਕਾਸ ਲਈ ਆਇਆ ਪੈਸਾ ਆਪਣੇ ਹੀ ਢਿੱਡ ਭਰਨ ਤੇ ਲਾਉਂਦੇ ਰਹੇ , ਅਗਰ ਵਾਰਡ ਅਤੇ ਸ਼ਹਿਰ ਵਾਸੀ ਸਾਡੀ ਪਾਰਟੀ ਨੂੰ ਮੋਕਾ ਦੇਣਗੇ ਤਾਂ ਸਾਡਾ ਮੁੱਖ ਏਜੰਡਾ ਜਨਤਾ ਦੀ ਸੇਵਾ ਕਰਨਾ ਅਤੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣਾ ਹੈ।

ਓਲੰਪੀਅਡ ਮੁਕਾਬਲੇ ਵਿਚ ਡੀ ਏ ਵੀ ਸੀ ਪਬਲਿਕ ਸਕੂਲ ਜਗਰਾਉਂ ਦੀ ਫ਼ਤਹਿ

ਜਗਰਾਉਂ ਜਨਵਰੀ 2021(ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)
ਡੀ ਏ ਵੀ ਸੀ ਪਬਲਿਕ ਸਕੂਲ ਜਗਰਾਉਂ ਦੇ ਪ੍ਰਿੰਸੀਪਲ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਕੂਲ ਸਦਾ ਹੀ ਹਰ ਤਰ੍ਹਾਂ ਦੇ ਮੁਕਾਬਲੇ, ਪ੍ਰੀਖਿਆਵਾਂ ਵਿੱਚ ਵਧ ਚੜ ਕੇ ਹਿੱਸਾ ਲੈਂਦਾ ਰਿਹਾ ਹੈ। ਇਸੇ ਪ੍ਰਕਿਰਿਆ ਅਧੀਨ ਹਮਿੰਗ ਬਰਡ ਐਜੂਕੇਸ਼ਨ ਦਵਾਰਾ ਰਾਸ਼ਟਰੀ ਪੱਧਰ ਤੇ ਸਪੈਲ ਬੀ ਓਲਪੀਅਡ ਦਾ ਰਾਸ਼ਟਰੀ ਪੱਧਰ ਤੇ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿਚ ਡੀ ਏ ਵੀ ਸੀ ਪਬਲਿਕ ਸਕੂਲ ਜਗਰਾਉਂ ਦੇ 250 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਪਹਿਲੇ ਪੱਧਰ ਦੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ।ਪਹਿਲੇ ਦਰਜੇ ਦੀ ਪ੍ਰੀਖਿਆ ਤੋਂ ਬਾਅਦ 36  ਵਿਦਿਆਰਥੀਆਂ ਨੇ ਦੂਜੇ ਦਰਜੇ ਦੀ ਪ੍ਰੀਖਿਆ ਨੂੰ ਪਾਰ ਕੀਤਾ। ਇਸ ਮੁਕਾਬਲੇ ਵਿਚ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਦੇਵਾਂਗ ਸਿੰਗਲਾ ਨੇ ਰਾਸ਼ਟਰੀ ਪੱਧਰ ਤੇ ਤੀਸਰਾ ਅਤੇ ਰਾਜ ਪੱਧਰ ਤੇ ਪਹਿਲਾਂ ਦਰਜਾ ਹਾਸਲ ਕੀਤਾ। ਉਸਦੀ ਜਿੱਤ ਨੇ ਪੂਰੇ ਸਕੂਲ ਨੂੰ ਮਾਣ ਮਹਿਸੂਸ ਕਰਵਾਇਆ। ਪ੍ਰਿੰਸੀਪਲ ਸਾਹਿਬ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਜਾਣਕਾਰੀ ਦਿੰਦੇ ਦਸਿਆ ਕਿ ਦੇਵਾਂਗ ਸਿੰਗਲਾ ਨੂੰ ਹਮਿੰਡ ਬਰਡ ਵਲੋਂ ਸੋਨ ਤਮਗਾ ਅਤੇ ਟੈਬਲੇਟ ਨਾਲ ਸਨਮਾਨਿਆ ਗਿਆ। ਪ੍ਰਿੰਸੀਪਲ ਸਾਹਿਬ ਨੇ ਸਾਰਿਆਂ ਨੂੰ ਇਸ ਮੌਕੇ ਤੇ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਮਿਹਨਤ ਅਤੇ ਇਕਾਗਰਤਾ ਦਾ ਪੱਲਾ ਫੜ ਕੇ ਤਰੱਕੀ ਦੀਆਂ ਉਚਾਈਆਂ ਨੂੰ ਛੂਹਣ ਲਈ ਪ੍ਰੇਰਿਆ।

ਲੋਕ ਗਾਇਕ ਰਣਜੀਤ ਮਣੀ ਨੇ ਦਿੱਲੀ ਨੂੰ ਜੱਥਾ ਕੀਤਾ ਰਵਾਨਾ

ਹਠੂਰ,5,ਜਨਵਰੀ 2021-(ਕੌਸ਼ਲ ਮੱਲ੍ਹਾ)-

ਲੋਕ ਗਾਇਕ ਰਣਜੀਤ ਮਣੀ ਨੇ ਅੱਜ ਪਿੰਡ ਕੋਕਰੀ ਬੁੱਟਰਾ ਤੋ ਦਿੱਲੀ ਲਈ 20 ਨੌਜਵਾਨਾ ਦਾ 21ਵਾਂ ਜੱਥਾ ਰਵਾਨਾ ਕੀਤਾ।ਇਸ ਮੌਕੇ ਗੱਲਬਾਤ ਕਰਦਿਆ ਲੋਕ ਗਾਇਕ ਰਣਜੀਤ ਮਣੀ ਨੇ ਦੱਸਿਆ ਕਿ ਅੱਜ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਦੇਸ ਦਾ ਅੰਨਦਾਤਾ ਦਿੱਲੀ ਦੀਆ ਮੁੱਖ ਸੜਕਾ ਤੇ ਪਿਛਲੇ 40 ਦਿਨਾ ਤੋ ਦਿਨ-ਰਾਤ ਰੋਸ ਧਰਨੇ ਦੇ ਰਿਹਾ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਕਾਰਪੋਰੇਟ ਘਰਾਣਿਆ ਦੇ ਹੱਕ ਵਿਚ ਖੜੀ ਹੈ ਜਦਕਿ ਦੇਸ ਦੇ ਵਿਕਾਸ ਵਿਚ ਕਿਸਾਨ ਵੀਰਾ ਦਾ ਇੱਕ ਵੱਡਾ ਯੋਗਦਾਨ ਹੈ।ਉਨ੍ਹਾ ਕਿਹਾ ਕਿ ਅੱਜ ਪਾਰਟੀਬਾਜੀ ਤੋ ਉੱਪਰ ਉੱਠ ਕੇ ਸਾਨੂੰ ਕਿਸਾਨੀ ਸੰਘਰਸ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਕਾਲੇ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਸੰਘਰਸ ਹੋਰ ਤਿੱਖਾ ਕਰਨਾ ਚਾਹੀਦਾ ਹੈ।ਇਸ ਮੌਕੇ ਉਨ੍ਹਾ ਕਿਸਾਨੀ ਅੰਦੋਲਨ ਨੂੰ ਸਮਰਪਿਤ ਆਪਣੇ ਦੋ ਨਵੇ ਗੀਤ ‘ਸਰਦਾਰ’ ਅਤੇ ‘ਹਲ ਖੰਡੇ ਤਲਵਾਰਾਂ’ਗੀਤ ਰਿਲੀਜ ਕੀਤੇ।ਉਨ੍ਹਾ ਦੱਸਿਆ ਕਿ ‘ਸਰਦਾਰ’ ਗੀਤ ਨੂੰ ਕਲਮ ਬੰਦ ਕੀਤਾ ਹੈ ਪ੍ਰਸਿੱਧ ਗੀਤਕਾਰ ਅਲਬੇਲ ਬਰਾੜ ਦਿਉਣ ਵਾਲਾ ਨੇ ਅਤੇ ‘ਹਲ ਖੰਡੇ ਤਲਵਾਰਾਂ’ਨੂੰ ਕਲਮ ਬੰਦ ਕੀਤਾ ਹੈ ਗੀਤਕਾਰ ਦੋਹਰਾ ਸਰਜਿੰਦਰ ਨੇ ਉਨ੍ਹਾ ਕਿਹਾ ਕਿ ਮੈਨੂੰ ਯਕੀਨ ਹੈ ਕਿ ਮੇਰੇ ਰੱਬ ਵਰਗੇ ਸਰੋਤੇ ਮੇਰੇ ਪਹਿਲੇ ਗੀਤਾ ਵਾਗ ਇਨ੍ਹਾ ਦੋਵੇ ਗੀਤਾ ਨੂੰ ਮਾਂ ਵਰਗਾ ਪਿਆਰ ਅਤੇ ਸਤਿਕਾਰ ਦੇਣਗੇ।ਇਸ ਮੌਕੇ ਉਨ੍ਹਾ ਨਾਲ ਸਮੂਹ ਗ੍ਰਾਮ ਪੰਚਾਇਤ ਕੋਕਰੀ ਬੁੱਟਰਾ ਅਤੇ ਨੋਜਵਾਨ ਕਲੱਬ ਕੋਕਰੀ ਬੁੱਟਰਾ ਹਾਜ਼ਰ ਸੀ।

ਫੋਟੋ ਕੈਪਸਨ:- ਲੋਕ ਗਾਇਕ ਰਣਜੀਤ ਮਣੀ ਪਿੰਡ ਕੋਕਰੀ ਬੁੱਟਰਾ ਤੋ ਦਿੱਲੀ ਲਈ ਜੱਥਾ ਰਵਾਨਾ ਕਰਦੇ ਹੋੲ

ਪਿੰਡ ਡੱਲਾ ਦੇ ਤਿੰਨ ਬੱਚਿਆ ਵੱਲੋ ਕਾਲੇ ਕਾਨੂੰਨਾ ਖਿਲਾਫ ਰੋਸ ਪ੍ਰਦਰਸਨ ਕਰਨ ਦੀ ਸੋਸਲ ਮੀਡੀਆ ਤੇ ਖੂਬ ਚਰਚਾ

ਹਠੂਰ,5,ਜਨਵਰੀ 2021-(ਕੌਸ਼ਲ ਮੱਲ੍ਹਾ)-

ਪਿੰਡ ਡੱਲਾ ਦੇ ਤਿੰਨ ਬੱਚਿਆ ਵੱਲੋ ਕਾਲੇ ਕਾਨੂੰਨਾ ਖਿਲਾਫ ਰੋਸ ਪ੍ਰਦਰਸਨ ਕਰਨ ਦੀ ਸੋਸਲ ਮੀਡੀਆ ਤੇ ਖੂਬ ਚਰਚਾ ਹੈ।ਇਸ ਸਬੰਧੀ
ਜਾਣਕਾਰੀ ਦਿੰਦਿਆ ਬੱਚਿਆ ਦੇ ਦਾਦਾ ਦੇਵੀ ਚੰਦ ਸਹਿਜਪਾਲ ਅਤੇ ਪਿਤਾ ਹਰਵਿੰਦਰ ਸਹਿਜਪਾਲ ਨੇ ਦੱਸਿਆ ਕਿ ਸਕੂਲ ਬੰਦ ਹੋਣ ਕਾਰਨ ਜਿਆਦਾ ਬੱਚੇ ਪਤੰਗਬਾਜੀ ਕਰਦੇ
ਹਨ ਜਾਂ ਕੋਈ ਹੋਰ ਖੇਡ ਖੇਡਦੇ ਹਨ ਪਰ ਇਹ ਤਿੰਨੇ ਸਕੇ ਭਰਾ ਮਾਨਵ ਸਹਿਜਪਾਲ,ਮਨੀਰ ਸਹਿਜਪਾਲ ਅਤੇ ਮਨਰਾਜ ਸਹਿਜਪਾਲ ਦੇਸ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਮੁੱਖ
ਰੱਖਦਿਆ ਕਿਸਾਨਾ ਦੇ ਝੰਡੇ ਨੂੰ ਹੱਥਾ ਵਿਚ ਫੜ੍ਹ ਕੇ ਪਿੰਡ ਦੀਆ ਗਲੀਆ ਅਤੇ ਮੁੱਖ ਫਿਰਨੀ ਤੇ ਰੋਸ ਮਾਰਚ ਕਰਦੇ ਹਨ ਅਤੇ ਘਰ ਦੀ ਛੱਤ ਅਤੇ ਘਰ ਦੇ ਬਗੀਤੇ ਵਿਚ ਵੀ
ਕਿਸਾਨੀ ਅੰਦੋਲਨ ਦੇ ਝੰਡੇ ਲਾਏ ਹਨ।ਉਨ੍ਹਾ ਦੱਸਿਆ ਕਿ ਬੱਚਿਆ ਵੱਲੋ ਕੀਤੇ ਜਾ ਰਹੇ ਰੋਸ ਮਾਰਚ ਦੇ ਮੈਨੂੰ ਅਨੇਕਾ ਫੋਨ ਵੀ ਆ ਰਹੇ ਹਨ।ਅੰਤ ਵਿਚ ਉਨ੍ਹਾ
ਸਮੂਹ ਨੌਜਵਾਨਾ ਅਤੇ ਬੱਚਿਆ ਨੂੰ ਬੇਨਤੀ ਕੀਤੀ ਕਿ ਇਸ ਕਿਸਾਨੀ ਸੰਘਰਸ ਦਾ ਹਿੱਸਾ ਬਣੋ।

ਫੋਟੋ ਕੈਪਸਨ:- ਤਿੰਨ ਸਕੇ ਭਰਾ ਮਾਨਵ ਸਹਿਜਪਾਲ,ਮਨੀਰ ਸਹਿਜਪਾਲ ਅਤੇ ਮਨਰਾਜ ਸਹਿਜਪਾਲ ਕੇਂਦਰ ਸਰਕਾਰ ਖਿਲਾਫ ਰੋਸ ਮਾਰਚ ਕਰਦੇ ਹੋਏ

ਲੋੋਕ ਗਾਇਕ ਸਰਬਜੀਤ ਸਹੋਤਾ ਲੈ ਕੇ ਹਾਜ਼ਰ ਹੈ ‘ਦਿੱਲੀ ਕੰਬਣ ਲਾ ਦੇਣਗੇ’

ਹਠੂਰ,5,ਜਨਵਰੀ 2021-(ਕੌਸ਼ਲ ਮੱਲ੍ਹਾ)-

ਸੱਭਿਆਚਾਰਕ ਅਤੇ ਪਰਿਵਾਰਕ ਗੀਤਾ ਨਾਲ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਲੋਕ ਗਾਇਕ ਸਰਬਜੀਤ ਸਹੋਤਾ ਆਪਣੇ ਸਰੋਤਿਆ ਦੀ ਕਚਹਿਰੀ ਵਿਚ ਲੈ ਕੇ ਹਾਜ਼ਰ ਹੈ ਆਪਣਾ ਸਿੰਗਲ ਟਰੈਕ ‘ਦਿੱਲੀ ਕੰਬਣ ਲਾ ਦੇਣਗੇ’, ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆ ਗਾਇਕ ਸਰਬਜੀਤ ਸਹੋਤਾ ਨੇ ਦੱਸਿਆ ਕਿ ਇਸ ਗੀਤ ਨੂੰ ਸੰਗੀਤਕ ਧੁੰਨਾ ਨਾਲ ਸਿੰਗਾਰਿਆ ਹੈ ਸੰਗੀਤਕਾਰ ਬਲੈਕਪੇਨ ਅਨਮੋਲ,ਗੀਤ ਨੂੰ ਕਲਮ ਬੰਦ ਕੀਤਾ ਹੈ ਪ੍ਰਸਿੱਧ ਗੀਤਕਾਰ ਸੱਤਪਾਲ ਕਾਉਕੇ ਕਲਾਂ ਨੇ ਅਤੇ ਗੀਤ ਨੂੰ ਪ੍ਰਸਿੱਧ ਕੰਪਨੀ ਐਸ ਬੀ ਰਿਕਾਰਡ ਨੇ ਰਿਲੀਜ ਕੀਤਾ ਹੈ।ਉਨ੍ਹਾ ਕਿਹਾ ਕਿ ਇਹ ਗੀਤ ਕਾਲੇ ਕਾਨੂੰਨਾ ਦੇ ਖਿਲਾਫ ਹੈ ਅਤੇ ਅੱਜ ਦੇ ਕਿਸਾਨੀ ਸੰਘਰਸ ਨੂੰ ਬਿਆਨ ਕਰਦਾ ਹੈ।ਉਨ੍ਹਾ ਦੱਸਿਆ ਕਿ ਇਸ ਗੀਤ ਦੀ ਵੀ ਡੀ ਓ ਦਿੱਲੀ ਦੇ ਵੱਖ-ਵੱਖ ਬਾਡਰਾ ਤੇ ਚੱਲ ਰਹੇ ਕਿਸਾਨ ਅੰਦੋਲਨ ਤੇ ਬਣਾਈ ਗਈ ਹੈ ਮੈਨੂੰ ਯਕੀਨ ਹੈ ਕਿ ਮੇਰੇ ਸਰੋਤੇ ਇਸ ਗੀਤ ਨੂੰ ਪੂਰਾ ਮਾਣ-ਸਨਮਾਨ ਦੇਣਗੇ।

ਫੋਟੋ ਕੈਪਸਨ:- ਲੋਕ ਗਾਇਕ ਸਰਬਜੀਤ ਸਹੋਤਾ 

ਲੋੜਵੰਦ ਵਿਿਦਆਰਥੀਆ ਨੂੰ ਬੂਟ ਅਤੇ ਜਰਸੀਆਂ ਵੰਡੀਆ

ਹਠੂਰ,5,ਜਨਵਰੀ 2021-(ਕੌਸ਼ਲ ਮੱਲ੍ਹਾ)-

ਇਲਾਕੇ ਦੇ ਉੱਘੇ ਸਮਾਜ ਸੇਵਕ ਗੁਰਦੀਪ ਸਿੰਘ ਯੂ ਕੇ ਦੇ ਯਤਨਾ ਸਦਕਾ ਅੱਜ ਸਰਕਾਰੀ ਪ੍ਰਇਮਰੀ ਸਕੂਲ (ਲੜਕੇ) ਮੱਲ੍ਹਾ ਦੇ 138 ਵਿਿਦਆਰਥੀਆ ਨੂੰ ਕਰਮ ਸਿੰਘ ਸਿੱਧੂ ਦੀ ਅਗਵਾਈ ਹੇਠ ਗਰਮ ਜਰਸੀਆ ਅਤੇ ਬੂਟ ਵੰਡੇ ਗਏ।ਇਸ ਮੌਕੇ ਕਰਮ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰੀ ਸਕੂਲਾ ਵਿਚ ਲੋੜਵੰਦ ਪਰਿਵਾਰਾ ਦੇ ਬੱਚੇ ਪੜ੍ਹਦੇ ਹਨ ਅਤੇ ਸਾਨੂੰ ਇਨ੍ਹਾ ਬੱਚਿਆ ਦੀ ਸਮੇਂ-ਸਮੇਂ ਤੇ ਵੱਧ ਤੋ ਵੱਧ ਸਹਾਇਤਾ ਕਰਨੀ ਚਾਹੀਦੀ ਹੈ।ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਦੇਵ ਸਿੰਘ ਮੱਲ੍ਹਾ ਨੇ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਕਰਮਜੀਤ ਸਿੰਘ ਸਿੱਧੂ, ਸ੍ਰੋਮਣੀ ਅਕਾਲੀ ਦਲ (ਬਾਦਲ)ਵਰਜੀਨੀਆ ਸਟੇਟ ਦੇ ਪ੍ਰਧਾਨ ਕੁਲਦੀਪ ਸਿੰਘ ਯੂ ਐਸ ਏ,ਗੁਰਦੀਪ ਸਿੰਘ ਸਿੱਧੂ,ਕਰਮ ਸਿੰਘ ਮੱਲ੍ਹਾ,ਲਖਵੀਰ ਸਿੰਘ ਤੱਖਰ, ਸਰਪੰਚ ਹਰਬੰਸ ਸਿੰਘ ਢਿੱਲੋ,ਬਲਜੀਤ ਸਿੰਘ, ਸੁਖਦੀਪ ਸਿੰਘ, ਭੋਲਾ ਸਿੰਘ,ਮੁੱਖ ਅਧਿਆਪਕਾ ਸੋਨੀਆ ਰਾਣੀ,ਮੰਜੂ ਵਰਮਾ,ਮਨੀ ਮੱਲ੍ਹਾ,ਗ੍ਰਾਮ ਪੰਚਾਇਤ ਮੱਲ੍ਹਾ ਅਤੇ ਸਕੂਲ ਦਾ ਸਟਾਫ ਹਾਜ਼ਰ ਸੀ।

ਫੋਟੋ ਕੈਪਸਨ:- ਕਰਮ ਸਿੰਘ ਸਿੱਧੂ ਬੱਚਿਆ ਨੂੰ ਬੂਟ ਅਤੇ ਜਰਸੀਆ ਵੰਡਦੇ ਹੋਏ।

ਪਿੰਡ ਗਾਲਬ ਰਣ ਸਿੰਘ ਵਿੱਚ ਦਸਮੇਸ਼ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਨਗਰ ਕੀਰਤਨ ਅੱਜ

ਜਗਰਾਓਂ /ਸਿੱਧਵਾਂ ਬੇਟ, 5 ਜਨਵਰੀ 2021  - (ਜਸਮੇਲ ਗਾਲਿਬ  )- 

ਇਥੋਂ ਥੋੜ੍ਹੀ ਦੂਰ ਪਿੰਡ ਗਾਲਬ ਰਣ ਸਿੰਘ ਵਿੱਚ  ਧੰਨ ਧੰਨ   ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਬੜੀ ਧੂਮਧਾਮ ਅਤੇ ਸ਼ਰਧਾ ਨਾਲ  ਮਨਾਇਆ ਜਾ ਰਿਹਾ ਹੈ ਅੱਜ ਪਿੰਡ ਵਿੱਚ ਨਗਰ ਕੀਰਤਨ  ਜਾ ਰਿਹਾ ਹੈ  ਜੋ ਕਿ ਪੂਰੇ ਪਿੰਡ ਦੀ ਪਰਕਮਾ ਕੀਤੀ ਜਾਵੇਗੀ ਪਿੰਡ ਵਿੱਚ ਥਾਂ ਥਾਂ ਤੇ ਪੜਾਅ  ਲਾਏ ਜਾਣਗੇ  ਇਸ ਵਿੱਚ ਗੁਰਭਾਗ ਸਿੰਘ ਮਰੂੜ ਦਾ ਢਾਡੀ ਜਥਾ ਸੰਗਤਾਂ ਨੂੰ ਗੁਰੂ ਸਾਹਿਬ ਦਾ  ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ ।ਇਸ ਸਮੇਂ ਗੱਤਕਾ ਪਾਰਟੀ ਦੇ ਜੌਹਰ ਵੀ ਦੇਖਣਯੋਗ ਹੋਣਗੇ ।ਇਸ ਸਮੇਂ ਬੈਂਡ ਵਾਜੇ ਵਾਲੇ ਵੀ ਨਗਰ ਕੀਰਤਨ ਦੇ ਅੱਗੇ ਆਪਣੀ  ਕਲਾ ਦਾ ਜੌਹਰ ਦਿਖਾਉਣਗੇ । ਪਿੰਡ ਵਿੱਚ ਸਾਰੇ ਪੜਾਵਾਂ ਤੇ ਲੰਗਰ ਵਰਤਾਏ ਜਾਣਗੇ  ਇਸ ਸਮੇਂ ਪ੍ਰਧਾਨ ਸਰਤਾਜ ਸਿੰਘ ਕੁਲਵਿੰਦਰ ਸਿੰਘ ਛਿੰਦਾ ਸਰਪੰਚ ਜਗਦੀਸ਼ ਚੰਦ ਸ਼ਰਮਾ ਮੈਂਬਰ ਨਿਰਮਲ ਸਿੰਘ ਮੈਂਬਰ ਹਰਮੰਦਰ ਸਿੰਘ ਮੈਂਬਰ ਜਸਵਿੰਦਰ ਸਿੰਘ ਮੈਂਬਰ ਜਗਸੀਰ ਸਿੰਘ ਕਾਲਾ  ਸੁਰਿੰਦਰਪਾਲ ਸਿੰਘ ਫੌਜੀ  ਬਲਵਿੰਦਰ ਸਿੰਘ ਕਾਕਾ ਹਿੰਮਤ ਸਿੰਘ ਆਦਿ ਹਾਜ਼ਰ ਸਨ 

ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਵੱਲੋਂ ਸਰਕਟ ਹਾਊਸ ਲੁਧਿਆਣਾ ਵਿਖੇ ਕੀਤੀ ਸਮੀਖਿਆ ਮੀਟਿੰਗ

ਲੁਧਿਆਣਾ , ਜਨਵਰੀ 2021  -( ਸਤਪਾਲ ਸਿੰਘ ਦੇਹਡ਼ਕਾ/ ਮਨਜਿੰਦਰ ਗਿੱਲ)-  

ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜ਼ਾ ਰਾਮ ਵਾਲਮੀਕੀ ਵੱਲੋਂ ਅੱਜ ਸਥਾਨਕ ਸਰਕਟ ਹਾਊਸ ਵਿਖੇ ਨਗਰ ਨਿਗਮ ਅਤੇ ਸਮੂਹ ਮਿਊਂਸੀਪਲ ਕਮੇਟੀਆਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ।ਉਨ੍ਹਾਂ ਦੇ ਨਾਲ ਕਮਿਸ਼ਨ ਦੇ ਉਪ-ਚੇਅਰਮੈਨ ਰਾਮ ਸਿੰਘ ਸਰਦੂਲਗੜ੍ਹ, ਮੈਂਬਰ ਇੰਦਰਜੀਤ ਸਿੰਘ, ਮੈਂਬਰ ਪ੍ਰੇਮ ਮਸੀਹ ਅਤੇ ਐਡਵੋਕੇਟ ਰਾਹੁਲ ਕੁਮਾਰ ਆਦੀਆ, ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ, ਸੰਯੁਕਤ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਸਵਾਤੀ ਟਿਵਾਣਾ ਅਤੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਸ੍ਰੀ ਅਮਿਤ ਬੈਂਂਭੀ ਵੀ ਮੀਟਿੰਗ ਵਿੱਚ ਮੌਜੂਦ ਸਨ।ਚੇਅਰਮੈਨ ਗੇਜ਼ਾ ਰਾਮ ਵੱਲੋਂ ਨਗਰ ਨਿਗਮ ਅਤੇ ਵੱਖ-ਵੱਖ ਮਿਊਂਸੀਪਲ ਕਮੇਟੀਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਜੋਂ ਇਹ ਪਤਾ ਲਗਾਇਆ ਜਾ ਸਕੇ ਕਿ ਸਬੰਧਤ ਵਿਭਾਗ ਵੱਲੋਂ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਬਾਰੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕੀਤਾ ਜਾ ਰਿਹਾ ਹੈ? ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੇ ਠੇਕੇ 'ਤੇ ਕੰਮ ਕਰ ਰਹੇ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਪੱਕਾ ਕਰਨ।

ਚੇਅਰਮੈਨ ਗੇਜ਼ਾ ਰਾਮ ਨੇ ਮੀਟਿੰਗ ਵਿੱਚ ਹਾਜ਼ਰ ਸਾਰੇ ਅਧਿਕਾਰੀਆਂ ਨੂੰ ਸਫਾਈ ਕਰਮਚਾਰੀ/ਸੀਵਰਮੈਨਾਂ ਨਾਲ ਸਬੰਧਤ ਪਾਲਸੀਆਂ ਦੀ ਸਥਿਤੀ ਦੀ ਪੜਤਾਲ ਕਰਨ ਦੇ ਨਿਰਦੇਸ਼ ਦਿੱਤੇ, ਕਿ ਕੀ ਇਹ ਸਹੀ ਢੰਗ ਨਾਲ ਲਾਗੂ ਕੀਤੀਆਂ ਗਈਆਂ ਹਨ ਜਾਂ ਨਹੀਂ?ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਠੇਕੇਦਾਰਾਂ ਨੂੰ ਬਲੈਕਲਿਸਟ ਕੀਤਾ ਜਾਵੇ ਜੋ ਸਫਾਈ ਸੇਵਕਾਂ ਨੂੰ ਘੱਟ ਤਨਖਾਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਠੇਕੇਦਾਰ ਇਹ ਯਕੀਨੀ ਬਣਾਉਣ ਕਿ ਸਰਕਾਰੀ ਕੰਮਾਂ ਅਨੁਸਾਰ ਬਰਾਬਰ ਕੰਮ, ਬਰਾਬਰ ਤਨਖ਼ਾਹ ਅਤੇ ਸਫਾਈ ਸੇਵਕਾਂ ਦੀ ਤਨਖ਼ਾਹ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਾਈ ਜਾਵੇ।ਉਨ੍ਹਾਂ ਚੇਤਾਵਨੀ ਦਿੱਤੀ ਕਿ ਕਰਮਚਾਰੀ ਭਵਿੱਖ ਨਿਧੀ ਫੰਡ (ਈ.ਪੀ.ਐਫ.) ਅਤੇ ਕਰਮਚਾਰੀਆਂ ਦੀ ਸਟੇਟ ਇੰਸ਼ੋਰੈਂਸ (ਈ.ਐਸ.ਆਈ.) ਦੀ ਧੋਖਾਧੜੀ ਵਿੱਚ ਸ਼ਾਮਲ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਾਰੀ ਰਕਮ ਵਿਆਜ਼ ਸਮੇਤ ਵਸੂਲ ਕੀਤੀ ਜਾਵੇਗੀ।ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਨੌਕਰੀਆਂ ਨੂੰ ਨਿਯਮਤ ਕਰਨ ਲਈ ਸੂਬਾ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।ਚੇਅਰਮੈਨ ਨੇ ਕਿਹਾ ਕਿ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀ ਭਲਾਈ ਲਈ ਵਚਨਬੱਧ ਹੈ।ਮੀਟਿੰਗ ਦੌਰਾਨ ਰੋਸ ਧਰਨੇ ਵਿਚ ਜਾਨਾਂ ਕੁਰਬਾਨ ਕਰਨ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇੱਕ ਮਿੰਟ ਦਾ ਮੌਨ ਧਾਰਨ ਵੀ ਕੀਤਾ ਗਿਆ।