You are here

ਲੁਧਿਆਣਾ

ਕੇਂਦਰੀ ਬਜਟ ਵਿੱਚ ਕਿਰਤੀ ਕਿਸਾਨਾਂ ਲਈ ਕੋਈ ਰਾਹਤ ਨਹੀਂ - ਜੈਪਾਲ

ਡੇਹਲੋ /ਲੁਧਿਆਣਾ- ਫ਼ਰਵਰੀ 2021 (ਗੁਰਸੇਵਕ ਸੋਹੀ/ਜਸਮੇਲ ਗ਼ਾਲਬ)-ਅਡਾਨੀਆ ਦੀ ਖੁਸਕਬੰਦਰਗਾਹ ਕਿਲ੍ਹਾ ਰਾਏਪੁਰ ਵਿਖੇ ਸੰਯੁਕਤ ਕਿਸਾਨ ਮੋਰਚੇ ਤੇ ਕਿਰਤੀ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਵੱਲ ਪੇਸ਼ ਕੀਤੇ ਲੋਕ ਵਿਰੋਧੀ ਬਜਟ ਦਾ ਤਿੱਖਾ ਵਿਰੋਧ ਕੀਤਾ ਗਿਆ। ਇਥੇ ਪਾਸ ਕੀਤੇ ਖੇਤੀ ਕਾਨੂਨਾਂ, ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਲਗਾਏ ਲਗਾਤਾਰ ਧਰਨੇ ਦੀ ਪ੍ਰਧਾਨਗੀ ਰਜਿੰਦਰ ਕੌਰ, ਪ੍ਰੌ, ਪਰਮਜੀਤ ਕੌਰ, ਸੁਖਵਿੰਦਰ ਕੌਰ ਰਾਣੀ, ਪਰਮਜੀਤ ਕੌਰ ਸਰਬਜੀਤ ਕੌਰ ਨੇ ਕੀਤੀ। ਇਸ ਸਮੇਂ ਡਾ. ਸੋਮਪਾਲ ਹੀਰਾਂ ਨੇ ਆਪਣਾ ਸੋਲੋ ਨਾਟਕ “ਦੁੱਲਾ” ਦੀ ਪੇਸ਼ਕਾਰੀ ਕੀਤੀ। ਭਾਈ ਮਨਜੀਤ ਸਿੰਘ ਬੁਟਾਹਰੀ ਦੇ ਜਥੇ ਵੱਲੋਂ ਕਵੀਸ਼ਰੀ ਵਾਰਾ ਵੀ ਗਾਈਆ ਗਈਆ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰੌ. ਜੈਪਾਲ ਸਿੰਘ  ਨੇ ਆਖਿਆ ਕਿ ਦੇਸ਼ ਦੇ ਪੇਸ਼ ਕੀਤੇ ਬਜਟ ਵਿੱਚ ਕਿਰਤੀ ਕਿਸਾਨਾਂ ਦੀ ਲੁੱਟ ਤੋਂ ਬਿਨਾ ਕੁਝ ਵੀ ਨਹੀਂ। ਇਸ ਲਈ ਸਾਨੂੰ ਲੋਕ ਏਕਤਾ ਨਾਲ ਸਰਕਾਰ ਨੂੰ ਸੱਤਾ ਤੋਂ ਪਾਸੇ ਕਰੇ ਬਿਨਾ ਕੋਈ ਚਾਰਾਂ ਨਹੀਂ। ਉਹਨਾ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਕਾਨੂੰਨ ਵਾਪਸ ਕੀਤੇ ਖਤਮ ਨਹੀਂ ਹੋਵੇਗਾ।  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਨਵਾਦੀ ਇਸਤਰੀ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਪ੍ਰੌ. ਸੁਰਿੰਦਰ ਕੌਰ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਿਲ੍ਹਾ ਪ੍ਰਧਾਨ ਅਤੇ ਮੈਡੀਕਲ ਪ੍ਰੈਕਟੀਸ਼ਨਰ ਪੰਜਾਬ ਜਿਲ੍ਹਾ ਦੇ ਜਰਨਲ ਸਕੱਤਰ  ਡਾ. ਜਸਵਿੰਦਰ ਸਿੰਘ ਕਾਲਖ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਸੁਖਮਿੰਦਰ ਸਿੰਘ ਮਹਿਮਾ ਸਿੰਘ ਵਾਲਾ, ਸੁਰਜੀਤ ਸਿੰਘ ਸੀਲੋ, ਬਖ਼ਸ਼ੀਸ਼ ਕੌਰ, ਕੁਲਜੀਤ ਕੌਰ, ਗੁਰਮੀਤ ਕੌਰ, ਅਮਨਦੀਪ ਕੌਰ, ਮਹਿੰਦਰ ਸਿੰਘ, ਬੱਚੀ ਸੁਰੀਤ ਕੌਰ, ਗੁਰਮੀਤ ਸਿੰਘ ਪੰਮੀ, ਗੁਰਉਪਦੇਸ਼ ਸਿੰਘ, ਸੁਖਦੇਵ ਸਿੰਘ ਭੋਮਾ, ਸੁਖਦੀਪ ਸਿੰਘ , ਸਰਪੰਚ ਲਛਮਣ ਸਿੰਘ, ਡਾ. ਭਗਵੰਤ ਸਿੰਘ ਬੰੜੂਦੀ, ਡਾ. ਕੇਸਰ ਸਿੰਘ ਧਾਦਰਾ, ਡਾ. ਹਰਬੰਸ ਸਿੰਘ , ਡਾ ਬਿਕਰਮਦੇਵ ਘੁੰਗਰਾਣਾ ਸਾਬਕਾ ਪੰਚ ਡਾ ਜਸਵਿੰਦਰ ਜੜਤੌਲੀ ਪੰਚ ਜਗਦੀਸ਼ ਕੌਰ ਗੁੱਜਰਵਾਲ, ਕਰਮਜੀਤ ਕੌਰ ਨਾਰੰਗਵਾਲ, ਨਵਕਿਰਨਪ੍ਰੀਤ ਕੌਰ, ਅਮਰਜੀਤ ਸਿੰਘ ਸਾਬਕਾ ਪੰਚ, ਗੁਰਚਰਨ ਸਿੰਘ, ਮਲਕੀਤ ਸਿੰਘ, ਕਰਨੈਲ ਸਿੰਘ, ਬਲਵਿੰਦਰ ਸਿੰਘ ਜੱਗਾਂ, ਅਮਰੀਕ ਸਿੰਘ, ਦਵਿੰਦਰ ਸਿੰਘ, ਭਗਵੰਤ ਸਿੰਘ, ਮਲਕੀਤ ਸਿੰਘ ਚਤਰ ਸਿੰਘ, ਗੁਲਜ਼ਾਰ ਸਿੰਘ, ਬਾਬਾ ਬਿੰਦਰ ਸਿੰਘ, ਪੰਚ ਸਤਵੰਤ ਸਿੰਘ, ਹਰਵਿੰਦਰ ਸਿੰਘ, ਹਰਜਿੰਦਰ ਸਿੰਘ, ਮੋਹਨ ਸਿੰਘ, ਮਾ. ਗੁਰਨਾਮ ਸਿੰਘ, ਹਰਦੇਵ ਸਿੰਘ, ਕਲੈਕਟਰ ਸਿੰਘ , ਅਮਰਜੀਤ ਸਿੰਘ, ਜਤਿੰਦਰ ਸਿੰਘ, ਮੋਹਨ ਸਿੰਘ,  ਅਵਤਾਰ ਸਿੰਘ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।

ਸੁਖਵੀਰ ਸਿੰਘ ਬਾਦਲ ਤੇ ਹਮਲਾ ਬੜੀ ਮੰਦਭਾਗੀਂ ਘਟਨਾ -  ਕਲੇਰ ਅਤੇ ਗਰੇਵਾਲ  

ਜਗਰਾਓਂ ,ਫਰਵਰੀ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਜੀ ਤੇ ਕਾਂਗਰਸੀ ਗੁਡਿਆ ਵੱਲੋ ਅੱਜ ਹਮਲਾ ਕੀਤਾ ਗਿਆ ਜਿਸ ਦੀ ਅੱਜ ਐੱਸ ਆਰ ਕਲੇਰ ਸਾਬਕਾ ਵਿਧਾਇਕ ਜਗਰਾਉਂ  ਦੀ ਅਗਵਾਈ ਹੇਠ ਨਿਖੇਦੀ ਕੀਤੀ ਗਈ। ਅਤੇ  ਇਸ ਮੌਕੇ ਗੁਰਚਰਨ ਸਿੰਘ ਗਰੇਵਾਲ ਵਲੋਂ ਭੀ ਇਸ ਘਟਨਾ ਨੂੰ ਬੜਾ ਹੀ ਨੀਂਦਣਯੋਗ ਦੱਸਿਆ ਗਿਆ। ਇਸ ਮੌਕੇ ਸਾਬਕਾ ਚੇਅਰਮੈਨ ਸ.ਕਮਲਜੀਤ ਸਿੰਘ ਮੱਲਾ, ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਸਰਕਲ ਪ੍ਰਧਾਨ ਇੰਦਰਜੀਤ ਸਿੰਘ ਲਾਂਬਾ, ਸਰਕਲ ਪ੍ਰਧਾਨ ਸਿਵਰਾਜ ਸਿੰਘ, ਮਨਿੰਦਰਪਾਲ ਸਿੰਘ ਬਾਲੀ ਠੇਕੇਦਾਰ, ਵਿਕਰਮਜੀਤ ਸਿੰਘ ਥਿੰਦ, ਸੁਖਦੀਪ ਸਿੰਘ ਸਿੱਧਵਾ, ਬੇਅੰਤ ਸਿੰਘ ਅਖਾੜਾ, ਜਗਜੀਤ ਸਿੰਘ ਡੱਲਾ, ਗੁਰਪ੍ਰਤਾਪ ਸਿੰਘ ਜਗਰਾਉਂ ਹਾਜਰ ਸਨ ।ਗੁਰਚਰਨ ਸਿੰਘ ਗਰੇਵਾਲ  

ਸੀਨੀਅਰ ਪੱਤਰਕਾਰ ਅਮਰਜੀਤ ਸਿੰਘ ਮਾਲਵਾ ਨੇ ਵਾਰਡ ਨੰਬਰ 04 ਚ ਅਜ਼ਾਦ ਉਮੀਦਵਾਰ ਵਜੋਂ ਕਾਗਜ ਦਾਖਲ ਕੀਤੇ

ਜਗਰਾਉਂ, ਫਰਵਰੀ 2021(ਕੁਲਦੀਪ ਸਿੰਘ ਕੋਮਲ/ ਮੋਹਿਤ ਗੋਇਲ) ਜਿਵੇਂ ਹੀ  ਨਗਰ ਕੌਂਸਲ ਚੋਣਾਂ ਦਾ ਬਿਗੁਲ ਵਜਦੇ ਹੀ ਜਗਰਾਉਂ ਦੇ ਹਰੇਕ ਵਾਰਡ ਵਿਚ ਸਰਗਰਮੀਆਂ ਤੇਜ਼ ਹੁੰਦੀਆਂ ਨਜ਼ਰ ਆਉਂਦੀਆ ਹਨ ਉਸੇ ਤਰ੍ਹਾਂ ਹੀ ਹਰ ਰੋਜ਼ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨੇ ਜਾਣ ਤੇ ਚੋਣਾਂ ਦਾ ਰੰਗ ਵੀ ਤੇਜ਼ੀ ਨਾਲ ਬਦਲ ਰਿਹਾ ਹੈ,ਕੋਈ ਟਿਕਟ ਮਿਲਣ ਤੇ ਕਾਗਜ਼ ਦਾਖਲ ਕਰਵਾ ਰਿਹਾ ਹੈ ਤੇ ਕੋਈ ਨਾ ਟਿਕਟ ਮਿਲਣ ਤੇ ਅਜ਼ਾਦ ਉਮੀਦਵਾਰ ਵਜੋਂ ਆਪਣੇ ਕਾਗਜ਼ ਦਾਖਲ ਕਰਵਾ ਰਿਹਾ ਹੈ, ਇਸੇ ਤਰ੍ਹਾਂ ਵਾਰਡ ਨੰਬਰ 04 ਚ ਸੀਨੀਅਰ ਪੱਤਰਕਾਰ ਅਮਰਜੀਤ ਸਿੰਘ ਮਾਲਵਾ ਨੇ ਵੀ ਅਜ ਅਜ਼ਾਦ ਚੋਣ ਲੜਨ ਲਈ ਤਿਆਰੀ ਕਰ ਲਈ ਹੈ। ਆਪਣੇ ਕਾਗਜ਼ ਦਾਖਲ ਕਰਵਾ ਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਵਾਰਡ ਨੰਬਰ 04 ਨੂੰ ਨਮੂਨੇ ਦਾ ਵਾਰਡ ਬਣਾਉਣ ਲਈ ਪੂਰੀ ਮਿਹਨਤ ਨਾਲ ਕੰਮ ਕਰਾਂਗਾ, ਇਸ ਵਾਰਡ ਲਈ ਜਿੰਨੀਆਂ ਵੀ ਬਿਜਲੀ ਪਾਣੀ ਦੀਆਂ ਸਮਿਸੀਆਵਾ ਹੋਣਗੀਆਂ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਵਾਰਡ ਦੇ ਵੋਟਰਾਂ ਨੂੰ ਹਰ ਤਰ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ ਉਨ੍ਹਾਂ, ਤੋਂ ਪੁੱਛਿਆ ਗਿਆ ਕਿ ਉਹ ਨਗਰ ਕੌਂਸਲ ਵਿੱਚ ਫੈਲੇ ਭ੍ਰਿਸ਼ਟਾਚਾਰ ਲੲੀ ਕੀ ਕਰਨਗੇ ਤਾਂ ਉਨ੍ਹਾਂ ਕਿਹਾ ਕਿ ਇਸ ਭਰਿਸ਼ਟਾਚਾਰ ਵਿਰੁਧ ਡੱਟ ਕੇ ਮੁਕਾਬਲਾ ਕਰਨ ਗੇ। ਅਤੇ ਪਿਛਲੇ ਕੰਮ ਜੋ ਨਹੀਂ ਹੋ ਸਕੇ ਉਨ੍ਹਾਂ ਨੂੰ ਵੀ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ।

ਸੁਖਬੀਰ ਬਾਦਲ ਉੱਪਰ ਹੋਇਆ ਕਾਤਿਲਾਨਾ ਹਮਲਾ-VIDEO

ਸਿੱਧੀਆਂ ਚੱਲੀਆਂ ਗੋਲੀਆਂ, ਹਾਲਾਤ ਗੰਭੀਰ

ਪੱਤਰਕਾਰ ਰਾਣਾ ਸ਼ੇਖ ਦੌਲਤ ਅਤੇ ਮਨਜਿੰਦਰ ਗਿੱਲ ਦੀ ਵਿਸ਼ੇਸ਼ ਰਿਪੋਰਟ  

ਸ਼ਹੀਦ ਕੌਮ ਦਾ ਸਰਮਾਇਆ ।। ਪਿੰਡ ਬੰਗਸੀਪੁਰਾ ਦੇ ਲੋਕਾਂ ਨੇ ਕੀਤਾ ਜੈਤੋ ਮੋਰਚੇ ਦੇ ਸ਼ਹੀਦਾਂ ਨੂੰ ਯਾਦ-VIDEO

ਪੱਤਰਕਾਰ ਡਾ ਮਨਜੀਤ ਸਿੰਘ ਲੀਲਾ ਦੀ ਵਿਸ਼ੇਸ਼ ਰਿਪੋਰਟ  

ਬਹੁਜਨ ਸਮਾਜ ਪਾਰਟੀ ਵੀ ਆਈ ਨਗਰ ਕੌਂਸਲ ਚੋਣਾਂ ਲੜਨ ਲਈ ਅੱਗੇ -VIDEO

ਜੋਤੀ ਬਾਲਾ ਨੇ ਵਾਰਡ ਨੰਬਰ 17 ਤੋਂ ਭਰੇ ਕਾਗਜ਼    

ਪੱਤਰਕਾਰ ਗੁਰਦੇਵ ਗ਼ਾਲਿਬ ਅਤੇ ਗੁਰਕੀਰਤ ਜਗਰਾਉਂ ਦੀ ਵਿਸ਼ੇਸ਼ ਰਿਪੋਰਟ  

 

 

ਵਾਰਡ ਨੰਬਰ 7 ਅਤੇ 10 ਤੋਂ ਅਕਾਲੀ ਦਲ ਦੇ ਉਮੀਦਵਾਰਾਂ ਨੇ ਭਰੇ ਕਾਗਜ਼ -VIDEO

ਗੁਰਪ੍ਰੀਤ ਕੌਰ ਸਿੱਧੂ ਅਤੇ ਦਰਸ਼ਨ ਸਿੰਘ ਗਿੱਲ ਦੇ ਸਮਰਥਕਾਂ ਨੇ ਵੱਡੀ ਗਿਣਤੀ ਵਿੱਚ ਕੀਤਾ ਸ਼ਕਤੀ ਪ੍ਰਦਰਸ਼ਨ  

 

ਪੱਤਰਕਾਰ ਗੁਰਦੇਵ ਗ਼ਾਲਿਬ ਅਤੇ ਗੁਰਕੀਰਤ ਜਗਰਾਉਂ ਦੀ ਰਿਪੋਰਟ  

ਲੋੜਵੰਦ ਪਰਿਵਾਰਾ ਨੂੰ ਰਾਸਨ ਵੰਡਿਆ

ਹਠੂਰ,2,ਫਰਵਰੀ-(ਕੌਸ਼ਲ ਮੱਲ੍ਹਾ)-

ਜਿਊਣ ਸਿੰਘ ਸਿੱਧੂ ਅਤੇ ਭਾਗ ਸਿੰਘ ਮੱਲ੍ਹਾ ਚੈਰੀਟੇਬਲ ਟਰੱਸਟ ਮੱਲ੍ਹਾ ਦੇ ਸਰਪ੍ਰਸਤ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਦੀ ਅਗਵਾਈ ਹੇਠ ਪਿੰਡ ਮੱਲ੍ਹਾ ਦੇ 25 ਲੋੜਵੰਦ ਪਰਿਵਾਰਾ ਨੂੰ ਰਾਸਨ ਵੰਡਿਆ ਗਿਆ।ਇਸ ਮੌਕੇ ਮਾਰਕੀਟ ਕਮੇਟੀ ਜਗਰਾਓ ਦੇ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਮੱਲ੍ਹਾ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋ ਇਸ ਟਰੱਸਟ ਵੱਲੋ ਲੋੜਵੰਦ ਪਰਿਵਾਰਾ ਦੀ ਸਹਾਇਤਾ ਕੀਤੀ ਜਾਦੀ ਹੈ ਅਤੇ ਹਰ ਮਹੀਨੇ ਦੀ ਇੱਕ ਤਰੀਕ ਨੂੰ ਪਿੰਡ ਮੱਲ੍ਹਾ ਦੇ ਲੋੜਵੰਦ ਪਰਿਵਾਰਾ ਨੂੰ ਰਾਸਨ ਵੰਡਿਆ ਜਾਦਾ ਹੈ।ਇਸ ਮੌਕੇ ਨੰਬੜਦਾਰ ਜਸਪਾਲ ਸਿੰਘ ਅਤੇ ਕੁਲਜੀਤ ਸਿੰਘ ਸਿੱਧੂ ਨੇ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਅਤੇ ਕਮਲਜੀਤ ਸਿੰਘ ਮੱਲ੍ਹਾ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਯੂਥ ਆਗੂ ਪਾਲਾ ਸਿੰਘ, ਜੋਤੀ ਧਾਲੀਵਾਲ, ਜਗਸੀਰ ਸਿੰਘ, ਪਿੰਦਰ ਸਿੰਘ,ਸੁਖਦੇਵ ਸਿੰਘ,ਭੋਲਾ ਸਿੰਘ, ਡਾ:ਮਨਮੋਹਨ ਸਿੰਘ,ਪ੍ਰਧਾਨ ਸੰਦੀਪ ਸਿੰਘ,ਪਰਮਜੀਤ ਸਿੰਘ, ਆਦਿ ਹਾਜ਼ਰ ਸਨ।

ਫੋਟੋ ਕੈਪਸਨ:- ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਅਤੇ ਕਮਲਜੀਤ ਸਿੰਘ ਮੱਲ੍ਹਾ ਲੋੜਵੰਦ ਪਰਿਵਾਰਾ ਨੂੰ ਰਾਸਨ ਵੰਡਦੇ ਹੋਏ।

ਜਥੇਦਾਰ ਤਰਲੋਕ ਸਿੰਘ ਡੱਲਾ ਨੂੰ ਦਿੱਤੀਆ ਭਾਵ-ਭਿੰਨੀਆ ਸਰਧਾਜਲੀਆ

ਹਠੂਰ,2,ਫਰਵਰੀ-(ਕੌਸ਼ਲ ਮੱਲ੍ਹਾ)-

ਕੁਝ ਦਿਨ ਪਹਿਲਾ ਸ੍ਰੋਮਣੀ ਅਕਾਲੀ ਦਲ(ਅ)ਦੇ ਜਿਲ੍ਹਾ ਪ੍ਰਧਾਨ ਜਥੇਦਾਰ ਤਰਲੋਕ ਸਿੰਘ ਡੱਲਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ,ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।ਉਨ੍ਹਾ ਦੀ ਵਿਛੜੀ ਰੂਹ ਹੀ ਸਾਤੀ ਲਈ ਪ੍ਰਕਾਸ ਕੀਤੇ ਸ੍ਰੀ ਸਹਿਜ ਪਾਠਾ ਦੇ ਭੋਗ ਅੱਜ ਸ੍ਰੀ ਗੁਰਦੁਆਰਾ ਗੁਰਪੁਰੀ ਠਾਠ ਪਿੰਡ ਡੱਲਾ ਵਿਖੇ ਪਾਏ।ਇਸ ਮੌਕੇ ਰਾਗੀ ਸਿੰਘਾ ਨੇ ਵੈਰਾਗਮਈ ਕੀਰਤਨ ਕੀਤਾ।ਇਸ ਮੌਕੇ ਵੱਖ-ਵੱਖ ਪਾਰਟੀਆ ਦੇ ਪ੍ਰਮੁੱਖ ਆਗੂਆ ਨੇ ਜਥੇਦਾਰ ਤਰਲੋਕ ਸਿੰਘ ਡੱਲਾ ਨੂੰ ਭਾਵ-ਭਿੰਨੀਆ ਸਰਧਾਜਲੀਆ ਭੇਂਟ ਕੀਤੀਆ।ਇਸ ਮੌਕੇ ਸ੍ਰੋਮਣੀ ਅਕਾਲੀ ਦਲ (ਅ)ਦੇ ਕੌਮੀ ਪ੍ਰਧਾਨ ਸਾਬਕਾ ਮੈਬਰ ਪਾਰਲੀਮੈਟ ਸਿਮਰਨਜੀਤ ਸਿੰਘ ਮਾਨ,ਜਿਲ੍ਹਾ ਯੋੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ,ਐਸ ਜੀ ਪੀ ਸੀ ਦੇ ਮੈਬਰ ਭਾਈ ਗੁਰਚਰਨ ਸਿੰਘ ਗਰੇਵਾਲ,ਜਥੇਦਾਰ ਭਾਈ ਧਿਆਨ ਸਿੰਘ ਮੰਡ,ਸ੍ਰੋਮਣੀ ਅਕਾਲੀ ਦਲ (1920)ਦੇ ਕੌਮੀ ਜਨਰਲ ਸਕੱਤਰ ਜਥੇਦਾਰ ਬੂਟਾ ਸਿੰਘ ਰਣਸੀਹ ਕਲਾਂ,ਜਥੇਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਜਥੇਦਾਰ ਸੁਰਜੀਤ ਸਿੰਘ ਤਲਵੰਡੀ,ਭਾਈ ਜਸਵੰਤ ਸਿੰਘ ਚੀਮਾ ਆਦਿ ਆਗੂਆ ਨੇ ਕਿਹਾ ਕਿ ਜਥੇਦਾਰ ਤਰਲੋਕ ਸਿੰਘ ਡੱਲਾ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਦਿਆ ਆਪਣਾ ਸਾਰਾ ਜੀਵਨ ਸਿੱਖ ਕੌਮ ਦੇ ਲੇਖੇ ਲਾਇਆ ਅਤੇ ਆਪਣੀ ਦਸਤਾਰ ਨੂੰ ਦਾਗ ਨਹੀ ਲੱਗਣ ਦਿੱਤਾ ਇਸ ਕਰਕੇ ਉਹ ਇੱਕ ਬੇਦਾਗ ਅਤੇ ਨਿਧੱੜਕ ਆਗੂ ਸਨ।ਉਨ੍ਹਾ ਕਿਹਾ ਕਿ ਜਥੇਦਾਰ ਡੱਲਾ ਤੇ ਸਮੇਂ-ਸਮੇਂ ਦੀਆਂ ਸਰਕਾਰਾ ਨੇ ਅਨੇਕਾ ਤਰ੍ਹਾ ਦੇ ਤਸੱਦਤ ਢਾਹੇ ਪਰ ਉਨ੍ਹਾ ਸਰਕਾਰਾ ਅੱਗੇ ਆਪਣਾ ਸਿਰ ਨਹੀ ਝੁਕਾਇਆ ਅਤੇ ਹਰ ਮੁਕਸਲ ਦਾ ਸਾਹਮਣਾ ਡੱਟ ਕੇ ਕੀਤਾ।ਉਨ੍ਹਾ ਕਿਹਾ ਕਿ ਜਥੇਦਾਰ ਤਰਲੋਕ ਸਿੰਘ ਡੱਲਾ ਜਿੰਦਗੀ ਦੇ ਆਖਰੀ ਸਾਹ ਤੱਕ ਸ੍ਰੋਮਣੀ ਅਕਾਲੀ ਦਲ (ਅ)ਦੇ ਵਫਦਾਰ ਅਤੇ ਇਮਾਨਦਾਰ ਸਿਪਾਹੀ ਰਹੇ ਅਤੇ ਪਾਰਟੀ ਉਨ੍ਹਾ ਨੂੰ ਹਮੇਸਾ ਅਦਬ ਅਤੇ ਸਤਿਕਾਰ ਨਾਲ ਯਾਦ ਕਰਦੀ ਰਹੇਗੀ।ਇਸ ਮੌਕੇ ਸਾਬਕਾ ਮੈਬਰ ਪਾਰਲੀਮੈਟ ਸਿਮਰਨਜੀਤ ਸਿੰਘ ਮਾਨ ਵੱਲੋ ਉਨ੍ਹਾ ਦੇ ਸਪੁੱਤਰ ਪ੍ਰਧਾਨ ਨਿਰਮਲ ਸਿੰਘ ਡੱਲਾ ਨੂੰ ਪਰਿਵਾਰਕ ਜਿਮੇਵਾਰੀਆ ਦੀ ਦਸਤਾਰ ਭੇਂਟ ਕੀਤੀ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਪ੍ਰੋ:ਮਹਿੰਦਰਪਾਲ ਸਿੰਘ ਪਟਿਆਲਾ ਨੇ ਨਿਭਾਈ।ਇਸ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਆਗੂਆ ਅਤੇ ਇਲਾਕਾ ਨਿਵਾਸੀਆ ਦਾ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਧੰਨਵਾਦ ਕੀਤਾ।ਇਸ ਮੌਕੇ ਉਨ੍ਹਾ ਨਾਲ ਜਥੇਦਾਰ ਗੁਰਜੰਟ ਸਿੰਘ ਕੱਟੂ,ਜਸਪਾਲ ਸਿੰਘ ਹੇਰਾ,ਪ੍ਰਧਾਨ ਧੀਰਾ ਸਿੰਘ ਡੱਲਾ,ਜਥੇਬੰਦਕ ਸਕੱਤਰ ਭਾਈ ਮਨਜੀਤ ਸਿੰਘ ਮੱਲ੍ਹਾ,ਬਲਵੀਰ ਸਿੰਘ ਡੱਲਾ,ਭਰਪੂਰ ਸਿੰਘ ਡੱਲਾ,ਭਾਈ ਹਰਪਾਲ ਸਿੰਘ ਕੁੱਸਾ, ਭੁਪਿੰਦਰ ਸਿੰਘ,ਸਤਨਾਮ ਸਿੰਘ ਬਿਲਾਸਪੁਰ,ਲਸਕਰ ਸਿੰਘ ਖੋਸਾ, ਸਰਪੰਚ ਜਸਵਿੰਦਰ ਕੌਰ ਸਿੱਧੂ, ਗੁਰਨਾਮ ਸਿੰਘ ਡੱਲਾ, ਸਰਪੰਚ ਗੁਰਦੀਪ ਸਿੰਘ ਨਵਾਂ ਡੱਲਾ,ਸਰਪੰਚ ਕਰਮਜੀਤ ਸਿੰਘ ਦੇਹੜਕਾ, ਵਰਿੰਦਰ ਸਿੰਘ ਜਗਰਾਓ,ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਸਰਪੰਚ ਦਰਸਨ ਸਿੰਘ ਡਾਗੀਆ,ਸਾਬਕਾ ਸਰਪੰਚ ਜਗਦੀਸਰ ਸਿੰਘ ਡਾਗੀਆ,ਸਾਬਕਾ ਚੇਅਰਮੈਨ ਸਮਸੇਰ ਸਿੰਘ ਡਾਗੀਆ,ਸੀਨੀਅਰ ਆਗੂ ਵਿਪਨਪਾਲ ਸਿੰਘ ਖੋਸਾ,ਯੂਥ ਆਗੂ ਇਕਬਾਲ ਕਲਿਆਣ,ਪ੍ਰਸਿੱਧ ਢਾਡੀ ਗੁਰਬਖਸ ਸਿੰਘ ਅਲਬੇਲਾ ਦੇ ਸਪੁੱਤਰ ਬਿੱਟੂ ਸਿੰਘ ਅਲਬੇਲਾ ਬੁਰਜ ਰਾਜਗੜ੍ਹ, ਬਾਠ ਹਸਪਤਾਲ ਜਲਾਲਦੀਵਾਲ ਦੇ ਮੈਨੇਜਰ ਗੁਰਲਾਭ ਸਿੰਘ ਭਾਈਰੂਪਾ,ਗੁਰਨੈਬ ਸਿੰਘ ਭਾਈਰੂਪਾ, ਸਾਬਕਾ ਸਰਪੰਚ ਪਾਲ ਸਿੰਘ ਆਦਮਪੁਰ,ਸਾਬਕਾ ਸਰਪੰਚ ਭੋਲਾ ਸਿੰਘ ਚੰਨਣਵਾਲ, ਭਾਈ ਗਿਆਨ ਸਿੰਘ ਲੀਲ,ਜਥੇਦਾਰ ਗੁਰਦੀਪ ਸਿੰਘ ਮੱਲ੍ਹਾ, ਪ੍ਰਧਾਨ ਤੇਲੂ ਸਿੰਘ, ਪ੍ਰਧਾਨ ਜੋਰਾ ਸਿੰਘ ਸਰਾਂ, ਚੇਅਰਪਰਸਨ ਬੀਬੀ ਬਲਵਿੰਦਰ ਕੌਰ ਹਠੂਰ,ਡਾਇਰੈਕਟਰ ਬੂੜਾ ਸਿੰਘ ਗਿੱਲ,ਜਗਰੂਪ ਸਿੰਘ,ਕਾਮਰੇਡ ਹਾਕਮ ਸਿੰਘ ਡੱਲਾ,ਦਰਸਨ ਸਿੰਘ,ਰਣਜੀਤ ਸਿੰਘ,ਕਰਮਜੀਤ ਕੌਰ,ਸਾਬਕਾ ਸਰਪੰਚ ਅਨੋਖ ਸਿੰਘ ਰਸੂਲਪੁਰ,ਭਾਈ ਗੁਰਪ੍ਰੀਤ ਸਿੰਘ ਰਸੂਲਪੁਰ,ਕਮਲਜੀਤ ਸਿੰਘ ਜੀ ਓ ਜੀ,ਪ੍ਰੀਤ ਸਿੰਘ,ਐਡਵੋਕੇਟ ਰੁਪਿੰਦਰਪਾਲ ਸਿੰਘ,ਗੁਰਮੇਲ ਸਿੰਘ,ਰਾਜਵਿੰਦਰ ਸਿੰਘ,ਪਰਿਵਾਰ ਸਿੰਘ,ਗੁਰਚਰਨ ਸਿੰਘ ਸਰਾਂ,ਕਰਮਜੀਤ ਸਿੰਘ,ਸੂਬੇਦਾਰ ਦੇਵੀ ਚੰਦ ਸਰਮਾਂ, ਚਮਕੌਰ ਸਿੰਘ,ਗੁਰਚਰਨ ਸਿੰਘ ਡੱਲਾ,ਬਲਦੇਵ ਸਿੰਘ ਕਾਉਕੇ,ਗੁਰਜੰਟ ਸਿੰਘ ਡੱਲਾ,ਬਿੱਕਰ ਸਿੰਘ,ਬਿੰਦੀ ਡੱਲਾ,ਗੁਰਨਾਮ ਸਿੰਘ ਡੱਲਾ,ਜਗਜੀਤ ਸਿੰਘ,ਦਰਸਨ ਸਿੰਘ ਦੇਹੜਕਾ, ਡਾਇਰੈਕਟਰ ਰਾਜੂ ਦੇਹੜਕਾ,ਸਾਬਕਾ ਸਰਪੰਚ ਸਵਰਨ ਸਿੰਘ ਹਠੂਰ,ਹਰਵਿੰਦਰ ਸਰਮਾਂ, ਘੋਨਾ ਸਿੰਘ,ਇਲਾਕੇ ਦੇ ਧਾਰਮਿਕ ਆਗੂ,ਚਾਹਅਬਨੋਸੀ ਸਮਾਜ ਭਲਾਈ ਸੁਸਾਇਟੀ ਰਸੂਲਪੁਰ ਦੇ ਸਮੂਹ ਆਹੁਦੇਦਾਰ,ਇਲਾਕੇ ਦੀਆ ਗ੍ਰਾਮ ਪੰਚਾਇਤਾ ਅਤੇ ਇਲਾਕੇ ਦੀਆ ਨੌਜਵਾਨ ਕਲੱਬਾ ਹਾਜ਼ਰ ਸਨ।

ਫੋਟੋ ਕੈਪਸਨ:-ਜਥੇਦਾਰ ਤਰਲੋਕ ਸਿੰਘ ਡੱਲਾ ਨੂੰ ਵੱਖ-ਵੱਖ ਆਗੂ ਸਰਧਾਜਲੀਆ ਭੇਂਟ ਕਰਦੇ ਹੋਏ।

ਵਾਰਡ ਨੰਬਰ 3 ਤੋਂ ਕਾਂਗਰਸ ਦੇ ਉਮੀਦਵਾਰ ਨਾਲ ਗੱਲਬਾਤ  -VIDEO

ਨਗਰ ਕੌਂਸਲ ਚੋਣਾਂ : ਵਾਰਡ ਨੰਬਰ 3 ਤੋਂ ਕਾਂਗਰਸ ਦੇ ਉਮੀਦਵਾਰ ਨਾਲ ਗੱਲਬਾਤ  

ਪੱਤਰਕਾਰ ਗੁਰਕੀਰਤ ਜਗਰਾਉਂ ਅਤੇ ਗੁਰਦੇਵ ਗ਼ਾਲਿਬ   ਦੀ ਰਿਪੋਰਟ